ਸੰਤੋਸ਼ ਕੁਮਾਰ ਸਿੰਗਲਾ, ਮਲੌਦ: ਪੇਂਡੂ ਵਿਕਾਸ ਅਤੇ ਮੁਲਾਜ਼ਮ ਭਲਾਈ ਸੰਸਥਾ (ਰਜਿ:) ਸਿਆੜ ਵੱਲੋਂ 19ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਸੰਸਥਾ ਦੇ ਪ੫ਧਾਨ ਹਰਜਿੰਦਰ ਸਿੰਘ ਆਈਟੀਆਈ ਦੀ ਪ੫ਧਾਨਗੀ 'ਚ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਭਾਈ ਸੇਵਾ ਸਿੰਘ ਜੀ ਸਿਆੜ ਵਾਲਿਆਂ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਉਦਘਾਟਨ ਸਰਪੰਚ ਕਮਲਜੀਤ ਸਿੰਘ ਵੱਲੋਂ ਕੀਤਾ ਗਿਆ। ਮੁੱਖ ਮਹਿਮਾਨ ਉੁਪ ਮੰਡਲ ਮੈਜਿਸਟ੫ੇਟ ਪਾਇਲ ਮਿਸ ਹਰਜੋਤ ਕੌਰ, ਗੁਰਜੀਤ ਸਿੰਘ ਪੰਧੇਰ ਖੇੜੀ ਚੇਅਰਮੈਨ ਮਾਰਕੀਟ ਕਮੇਟੀ ਮਲੌਦ, ਰਘਵੀਰ ਸਿੰਘ ਮੈਂਬਰ ਸ਼੫ੋਮਣੀ ਗੁਰਦੁਆਰਾ ਪ੫ਬੰਧਕ ਕਮੇਟੀ, ਜਗਦੇਵ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਦੋਰਾਹਾ ਅਤੇ ਜਥੇਦਾਰ ਹਰਜੀਤ ਸਿੰਘ ਰਾਮਪੁਰ ਵੱਲੋਂ ਪਿੰਡ ਦੇ ਸਾਰੇ ਸਕੂਲਾਂ ਦੇ ਮਾਰਚ 2015 ਦੀ ਬੋਰਡ ਦੀ ਪ੫ੀਖਿਆ ਵਿੱਚੋਂ ਕ੫ਮਵਾਰ ਪਹਿਲੀ, ਦੂਸਰੀ ਅਤੇ ਤੀਜੀ ਪੁਜੀਸ਼ਨ ਪ੫ਾਪਤ ਕਰਨ ਵਾਲੇ ਅਤੇ ਸਮਾਜ ਸੁਧਾਰਕ ਸਭਿਆਚਾਰਕ ਪੇਸ਼ਕਾਰੀਆਂ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਸਮੇਂ ਐਸਡੀਐਮ. ਮੈਡਮ ਨੇ ਇਸਤਰੀਆਂ ਦੇ ਸਮਾਜ ਵਿਚ ਯੋਗਦਾਨ ਤੇ ਗੱਲ ਕਰਦਿਆਂ ਕਿਹਾ ਕਿ ਹੁਣ ਲੜਕੀਆਂ ਮਾਂ ਬਾਪ ਤੇ ਬੋਝ ਨਹੀ ਸਗੋਂ ਸਮਾਜ ਲਈ ਚਾਨਣ ਮੁਨਾਰਾ ਹਨ। ਲੜਕੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਅਤੇ ਆਪਣਾ ਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਇਸ ਸਮੇਂ ਪਿੰਡ ਦੇ ਗੋਲਡ ਮੈਡਲਿਸਟ ਸਾਇਕਲਿਸਟ ਰਾਜਵੀਰ ਸਿੰਘ ਅਤੇ ਸ੫ੀ ਰਮਨ ਕੁਮਾਰ ਰਮਨ ਪੰਜਾਬੀ ਲੇਖਿਕ ਨੂੰ ਵਿਸੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਇਸ ਪ੫ੋਗਾਰਮ ਦਾ ਮੰਚ ਸੰਚਾਲਨ ਸਕੱਤਰ ਬਲਵਿੰਦਰ ਸਿੰਘ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਸਮੇਂ ਗੁਰਦਿਆਲ ਸਿੰਘ, ਬੀਬੀ ਹੁਸ਼ਿਆਰ ਕੌਰ, ਗੁਰਮੁਖ ਸਿੰਘ ਗੋਮੀ, ਮਨਜੀਤ ਸਿੰਘ ਬੁਟਾਹਰੀ, ਬਲਵਿੰਰ ਸਿੰਘ ਸਾਬਕਾ ਸਰਪੰਚ, ਪਰਗਟ ਸਿੰਘ, ਸੋਹਣ ਸਿੰਘ, ਮਾਨਵਜੀਤ ਸਿੰਘ, ਸਤਵੰਤ ਸਿੰਘ, ਅਮਨਦੀਪ ਸਿੰਘ ਮੈਂਬਰ ਪੰਚਾਇਤ ਤੋਂ ਇਲਾਵਾ ਸਾਰੇ ਸਕੂਲਾਂ ਦੇ ਪਿ੫ੰਸੀਪਲ, ਸਟਾਫ ਮੈਂਬਰ ਅਤੇ ਸੰਸਥਾ ਦੇ ਮੈਂਬਰ ਬਲਜਿੰਦਰ ਸਿੰਘ ਜੇਈ, ਸ਼ਿੰਗਾਰਾ ਸਿੰਘ, ਪਲਵਿੰਦਰ ਸਿੰਘ ਜੇਈ, ਦਲਵੀਰ ਸਿੰਘ ਜੇਈ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਲੈਕਚਰਾਰ, ਬਲਵਿੰਦਰ ਸਿੰਘ, ਸ੫ੀਮਤੀ ਗੁਰਮੀਤ ਕੌਰ, ਬੁੱਧ ਸਿੰਘ, ਗੁਰਮੇਲ ਸਿੰਘ ਜੇਈ, ਮਾ: ਬੰਤ ਸਿੰਘ, ਕੈਪਟਨ ਬਲਵੀਰ ਸਿੰਘ, ਬਲਦੇਵ ਸਿੰਘ, ਚਰਨਜੀਵ ਸ਼ਰਮਾ, ਅਰਵਿੰਦਰ ਮਨੀ, ਮਾ: ਮਲਕੀਤ ਸਿੰਘ, ਗੁਰਮੇਲ ਸਿੰਘ, ਮਾ: ਹਰਵਿੰਦਰ ਸਿੰਘ ਆਦਿ ਹਾਜ਼ਰ ਸਨ। ਲੋਕ ਗਾਇਕ ਬੇਅੰਤ ਸਿੰਘ ਵੱਲੋਂ ਗੀਤ ਗਾ ਕੇ ਚਾਰ ਚੰਨ ਲਗਾਏ ਗਏ।
↧