ਜਨਕ ਰਾਜ ਗਿੱਲ, ਕਰਤਾਰਪੁਰ : ਬੀਤੇ ਦਿਨੀ ਮਹਾਂਰਿਸ਼ੀ ਵਾਲਮੀਕਿ ਵੈਲਫੇਅਰ ਦੀ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਸਭਾ ਦੇ ਪ੍ਰਧਾਨ ਰਮੇਸ਼ ਨਾਹਰ ਦੀ ਪ੍ਰਧਾਨਗੀ ਹੇਠ ਮੰਡੀ ਮੁਹੱਲਾ 'ਚ ਸਥਿਤ ਭਗਵਾਨ ਮਹਾਂਰਿਸ਼ੀ ਵਾਲਮੀਕਿ ਮੰਦਰ ਵਿਖੇ ਮੀਟਿੰਗ ਹੋਈ। ਇਸ ਮੌਕੇ ਸਮੂਹ ਵੈਲਫੇਅਰ ਮੈਂਬਰਾਂ ਵੱਲੋਂ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਪਾਵਨ ਪੁਰਬ ਦੇ ਮੌਕੇ ਇਕ ਪੋਸਟਰ ਰਿਲੀਜ਼ ਕੀਤਾ ਗਿਆ। ਪ੍ਰਧਾਨ ਰਮੇਸ਼ ਨਾਹਰ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਪਵਿੱਤਰ ਜੋਤੀ ਭਗਵਾਨ ਆਸ਼ਰਮ ਅੰ੍ਰਮਿਤਸਰ ਤੋਂ 25 ਤਰੀਕ ਦਿਨ ਐਤਵਾਰ ਨੂੰ ਲਿਆਂਦੀ ਜਾਵੇਗੀ ਅਤੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 26-27 ਅਕਤੂਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ। 27 ਨੂੰ ਸ੍ਰੀ ਰਾਮਾਇਣ ਦੇ ਪਾਠ ਦਾ ਭੋਗ ਤੇ ਝੰਡਾ ਰਸਮ ਕੀਤੀ ਜਾਵੇਗੀ। ਇਸ ਮੌਕੇ ਪ੍ਰੇਮ ਸਹੋਤਾ, ਨਿੱਕੂ ਚੌਧਰੀ, ਜਸਵਿੰਦਰ ਨਿੱਕੂ ਕੌਂਸਲਰ, ਅਸ਼ਵਨੀ ਖੋਸਲਾ, ਰਾਜੀਵ ਗਿੱਲ, ਰਾਮੇਸ਼ ਸੋਧੀ, ਬਲਦੇਵ ਗਿੱਲ, ਕਮਲਜੀਤ ਹੈਪੀ, ਰਾਮ ਪਾਸ, ਹਰਭਜਨ ਲਾਲ, ਰਾਮ ਆਦਿ ਪਤਵੰਤੇ ਹਾਜ਼ਰ ਸਨ।
↧