ਪੱਤਰ ਪ੫ੇਰਕ, ਗੁਰਾਇਆ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਹਾਵਰ ਵਿਖੇ ਮਾਈ ਭਾਗੋ ਸਕੀਮ ਤਹਿਤ ਸਕੂਲ ਦੀਆਂ 41 ਵਿਦਿਆਰਥਣਾਂ ਨੰੂ ਸਾਈਕਲ ਚੇਅਰਮੈਨ ਅਮਰਜੀਤ ਸਿੰਘ ਵੱਲੋਂ ਵੰਡੇ ਗਏ। ਇਸ ਮੌਕੇ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਿੱਦਿਆ ਦੇ ਪ੫ਸਾਰ ਲਈ ਵੱਡੇ ਉਪਰਾਲੇ ਕਰ ਰਹੀ ਹੈ ਜਿਸ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਪ੫ਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਲੜਕੀਆਂ ਦੀ ਸਹੂਲਤ ਲਈ ਮਾਈ ਭਾਗੋ ਸਕੀਮ ਲਾਗੂ ਕਰਕੇ ਲੜਕੀਆਂ ਨੂੰ ਮੁਫ਼ਤ ਸਾਈਕਲ ਦਿੱਤੇ ਜਾ ਰਹੇ ਹਨ। ਇਸ ਮੌਕੇ ਰਾਮ ਸ਼ਰਨ ਰੰਧਾਵਾ, ਮਨਜੀਤ ਿਢੱਲੋਂ, ਚਰਨਜੀਤ ਸਾਰੰਗ, ਮਨੋਹਰ ਲਾਲ ਸਰਪੰਚ, ਪ੫ੇਮ ਸਿੰਘ ਪੰਚ, ਮਨਜੀਤ ਸਿੰਘ ਪਿ੫ੰਸੀਪਲ, ਲਖਮੀ ਦਾਸ, ਮਨਜੀਤ ਕੌਰ, ਜਤਿਨ ਕੁਮਾਰ, ਹਰਪਾਲ ਕੌਰ, ਗੁਰਬਖਸ਼ ਕੌਰ, ਮਨਦੀਪ ਕੌਰ, ਗੁਰਦੀਪ ਕੌਰ, ਸੁਖਪਾਲ ਸਿੰਘ, ਸੁਨੀਤਾ, ਮੇਹਰ ਚੰਦ ਆਦਿ ਹਾਜ਼ਰ ਸਨ।
↧