ਏਐਸ ਅਰੋੜਾ, ਸ਼ਾਹਕੋਟ/ਮਲਸੀਆਂ : ਦੁਸਹਿਰਾ ਕਮੇਟੀ ਸ਼ਾਹਕੋਟ ਵੱਲੋਂ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਬੜੀ ਹੀ ਧੂਮ-ਧਾਮ ਨਾਲ ਦੁਸਹਿਰਾ ਮੈਦਾਨ ਨਵਾਂ ਕਿਲ੍ਹਾ ਰੋਡ ਸ਼ਾਹਕੋਟ ਵਿਖੇ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਸੁੰਦਰ ਝਾਕੀਆਂ ਸਜਾਈਆ ਗਈਆਂ ਤੇ ਆਤਿਸ਼ਬਾਜ਼ੀ ਕੀਤੀ ਗਈ। ਟਰਾਂਸਪੋਰਟ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਬਿ੍ਰਜ ਭੁਪਿੰਦਰ ਸਿੰਘ ਕੰਗ ਸਾਬਕਾ ਗ੍ਰਹਿ ਮੰਤਰੀ ਪੰਜਾਬ, ਹਰਦੇਵ ਸਿੰਘ ਲਾਡੀ ਸ਼ੇਰੋਂਵਾਲੀਆ ਸਾਬਕਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਰਾਜਨਬੀਰ ਸਿੰਘ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਮੁੱਖ ਬੁਲਾਰਾ, ਡਾ. ਨਵਜੋਤ ਸਿੰਘ ਦਹੀਆ ਸੀਨੀਅਰ ਆਗੂ ਪੀਪਲ ਪਾਰਟੀ ਆਫ਼ ਪੰਜਾਬ, ਜਥੇਦਾਰ ਚਰਨ ਸਿੰਘ ਸਿੰਧੜ ਚੇਅਰਮੈਨ ਮਾਰਕਿਟ ਕਮੇਟੀ ਸ਼ਾਹਕੋਟ, ਤਰਸੇਮ ਮਿੱਤਲ ਵਾਈਸ ਚੇਅਰਮੈਨ ਤਨਕੀਨੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਪੰਜਾਬ, ਪ੍ਰੋ, ਕਰਤਾਰ ਸਿੰਘ ਸਚਦੇਵਾ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ, ਚਰਨਦਾਸ ਗਾਬਾ ਵਾਈਸ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਤਰਸੇਮ ਦੱਤ ਛੁਰਾ, ਪਵਨ ਪੁਰੀ (ਦੋਵੇਂ) ਸਾਬਕਾ ਪ੍ਰਧਾਨ, ਮਦਨ ਲਾਲ ਅਰੋੜਾ ਪ੍ਰਾਪਰਟੀ ਡੀਲਰ, ਕਪਿਲ ਵਡੈਹਰਾ, ਮਨਦੀਪ ਸਿੰਘ ਗਿੱਲ ਡੀ.ਐਸ.ਪੀ ਸ਼ਾਹਕੋਟ, ਇੰਸਪੈਕਟਰ ਮਨਜੀਤ ਸਿੰਘ ਐਸ.ਐਚ.ਓ ਸ਼ਾਹਕੋਟ ਆਦਿ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸ਼ਾਮ ਸਮੇਂ ਸੂਰਜ ਿਛਪਦਿਆ ਹੀ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤੀ ਗਈ । ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਪ੍ਰੇਮ ਜਿੰਦਲ, ਵਾਈਸ ਪ੍ਰਧਾਨ ਵਿਵੇਕ ਭਟਾਰਾ, ਸੁਖਵਿੰਦਰ ਸਿੰਘ ਮੰਡ, ਰਣਧੀਰ ਸਿੰਘ ਰਾਣਾ, ਹਰਬੰਸ ਲਾਲ ਅਰੋੜਾ, ਪੂਰਨ ਸਿੰਘ ਥਿੰਦ, ਕਾ. ਮਲਕੀਤ ਚੰਦ ਭੋਇਪੁਰੀ, ਧਰਵੀਰ ਅਰੋੜਾ, ਕਮਲ ਸ਼ਰਮਾ, ਜਤਿੰਦਰਪਾਲ ਸਿੰਘ ਬੱਲਾ, ਅਮਨ ਮਲਹੋਤਰਾ, ਤਾਰਾ ਚੰਦ (ਤਿੰਨੋਂ) ਸਾਬਕਾ ਕੌਂਸਲਰ, ਸੰਜਮ ਮੈਸਨ, ਸੁਰਿੰਦਰਪਾਲ ਸਿੰਘ, ਰਾਜਾ ਕੁਮਾਰ ਮੰਗਾ, ਅਨਵਰ (ਦੋਵੇਂ) ਕੌਂਸਲਰ, ਰਮਨ ਗੁਪਤਾ, ਹਰਜਿੰਦਰ ਸਿੰਘ ਜਿੰਦੀ ਪ੍ਰਧਾਨ ਫੋਟੋਗ੍ਰਾਫਰ ਐਸੋਸੀਏਸ਼ਨ ਸ਼ਾਹਕੋਟ, ਗੁਲਸ਼ਨ ਸਰਮਾਂ, ਬੌਬੀ ਪੰਡਤ, ਕਮਲ ਨਾਹਰ, ਵਿਕਾਸ ਨਾਹਰ, ਸੁਰਿੰਦਰ ਗੋਇਲ, ਬੂਟਾ ਸਿੰਘ ਕਲਸੀ, ਵਰਿੰਦਰ ਨਾਹਰ, ਸੁਖਦੀਪ ਸਿੰਘ ਸੋਨੂੰ ਪੀਏ, ਲਵਲੀ ਕਾਲੀਆਂ ਪੀਏ, ਸੁਰਿੰਦਰ ਸਿੰਘ ਕਾਲਾ ਸ਼ਹਿਰੀ ਪ੍ਰਧਾਨ ਸ਼੍ਰੋਅਦ ਯੂਥ ਵਿੰਗ, ਸੁਮਿਤ ਗੁਪਤਾ, ਸੁਭਾਸ਼ ਸੋਬਤੀ, ਰਿੰਕੂ, ਰਾਮ ਤੀਰਥ ਪਾਸੀ, ਬੌਬੀ ਗਰੋਵਰ, ਬਿਕਰਮਜੀਤ ਸਿੰਘ ਬਜਾਜ, ਅਸ਼ਵਨੀ ਕੁਮਾਰ, ਅਜੇਪਾਲ ਪਹਿਲਵਾਨ, ਮਾ. ਵਾਸਦੇਵ ਕੰਵਲ, ਤਰਲੋਕ ਸਿੰਘ ਰੂਪਰਾ, ਮਨਜੀਤ ਸਿੰਘ ਝੀਤਾ, ਡਾ. ਨਰੇਸ਼ ਸੱਗੂ, ਰੋਮੀ ਸੋਬਤੀ, ਡਾ. ਸੁਰਿੰਦਰ ਭੱਟੀ, ਟਿੰਪੀ ਕੁਮਰਾ, ਲਖਵਿੰਦਰ ਸਿੰਘ ਲੱਖਾ ਬਲਾਕ ਪ੍ਰਧਾਨ ਲੋਹੀਆ, ਸੋਨੀ ਮਹਿਰਾ, ਸੁਮੀਤ ਅਨੇਜਾ, ਰਾਹੁਲ ਪੰਡਤ, ਸਾਹਿਲ ਵਡੈਹਰਾ, ਸਚਿਨ ਵਰਮਾ, ਆਸ਼ੀਸ਼ ਅਗਰਵਾਲ, ਰਾਜਾ ਅਰੋੜਾ, ਮਨਮੋਹਨ ਵਰਮਾਂ, ਵਿਸ਼ਾਲ ਗੋਇਲ, ਮੁਨੀਸ਼ ਸੈਣੀ, ਸਨੀ ਪੁਰੀ, ਪੰਕਜ ਸ਼ਰਮਾਂ, ਨੀਰਜ ਨਾਹਰ, ਜਤਿੰਦਰ ਚਾਵਲਾ, ਸੰਦੀਪ ਘਾਰੂ, ਰਾਜੇਸ਼ ਪਰਾਸ਼ਰ, ਅਸ਼ੋਕ ਸ਼ਰਮਾ, ਗੌਤਮ ਅਰੋੜਾ, ਵਿਨੇ ਸ਼ਰਮਾ, ਰਾਹੁਲ ਅਰੋੜਾ ਆਦਿ ਹਾਜ਼ਰ ਸਨ।
↧