ਸੰਦੀਪ ਮਾਹਨਾ, ਲੁਧਿਆਣਾ : ਨੇਕੀ ਦੀ ਬਦੀ 'ਤੇ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਜਿੱਥੇ ਦੇਸ਼ ਭਰ 'ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਉਥੇ ਹੀ ਕਿਚਲੂ ਨਗਰ ਦੁਸਹਿਰਾ ਕਮੇਟੀ ਵੱਲੋਂ ਵੀ 30ਵਾਂ ਦੁਸਹਿਰਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੋਕੇ ਮੁੱਖ ਮਹਿਮਾਨ ਰਾਕੇਸ਼ ਪਾਂਡੇ, ਸਿੁਰੰਦਰ ਡਾਬਰ, (ਦੋਵੇਂ ਵਿਧਾਇਕ), ਅਰੁਣੇਸ਼ ਮਿਸ਼ਰਾ ਮੈਂਬਰ ਕਾਰਜਕਾਰਨੀ ਕਮੇਟੀ ਪੰਜਾਬ ਭਾਜਪਾ, ਗੁਰਦੇਵ ਸ਼ਰਮਾ ਦੇਬੀ ਕੈਸ਼ੀਅਰ ਪੰਜਾਬ ਭਾਜਪਾ, ਪਰਉਪਕਾਰ ਸਿੰਘ ਘੁਮੰਣ ਉਪ ਚੇਅਰਮੈਨ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ, ਮੁਨੀਸ਼ ਚੌਪੜਾ (ਲੱਕੀ) ਕੈਸ਼ੀਅਰ ਜਿਲ੍ਹਾ ਭਾਜਪਾ ਵੱਜੋਂ ਪਹੁੰਚੇ। ਇਸ ਮੌਕੇ ਬੋਲਦਿਆਂ ਅਰੁਣੇਸ਼ ਮਿਸ਼ਰਾ ਨੇ ਕਿਹਾ ਕਿ ਭਗਵਾਨ ਸ਼੫ੀ ਰਾਮ ਤੋਂ ਵਿਮੁੱਖ ਹੋਣ ਕਰਕੇ ਹੀ ਮਹਾਬਲੀ ਰਾਵਣ ਦਾ ਕੁਲ ਸਮੇਤ ਸਰਵਨਾਸ਼ ਹੋਇਆ। ਦੁਸਹਿਰੇ ਮੇਲੇ ਦੌਰਾਨ ਬਲਕਾਰ ਸਿੰਘ, ਦੀਪਿਕਾ ਸੰਨੀ ਭੱਲਾ, ਮਮਤਾ ਆਸ਼ੂ, (ਸਾਰੇ ਕੌਂਸਲਰ) ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ। ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਪ੍ਰਕਾਸ਼ ਚੋਪੜਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਰਾਵਣ ਪ੫ਚੰਡ ਪੰਡਿਤ ਸੀ। ਉਸ ਨੇ ਸਭ ਤੋਂ ਵੱਧ ਸਿੱਧਿਆਂ ਹਾਸਲ ਕੀਤੀਆਂ ਹੋਈਆਂ ਸਨ। ਪਰ ਘਮੰਡ ਅਤੇ ਲਾਲਚ ਉਸ ਦੇ ਵਿਨਾਸ਼ ਦਾ ਕਾਰਨ ਬਣਿਆ। ਜਿੰਦਗੀ 'ਚ ਤਪ, ਜਪ, ਯੱਗ, ਦਾਨ, ਭਲਾ, ਸੇਵਾ ਤੇ ਪਰਉਪਕਾਰ ਹੋਣੇ ਜ਼ਰੂਰੀ ਹਨ। ਪਰ ਜੇਕਰ ਇਨ੍ਹਾਂ ਦਾ ਘਮੰਡ ਆ ਗਿਆ ਤਾਂ ਇਹ ਹੀ ਸਰਵਨਾਸ਼ ਦਾ ਕਾਰਨ ਬਣਨਗੇ। ਇਸ ਤੋਂ ਪਹਿਲਾਂ ਛੋਟੇ-ਛੋਟੇ ਬੱਚਿਆਂ ਵੱਲੋਂ ਰੰਗਾਰੰਗ ਪ੫ੋਗਰਾਮ ਪੇਸ਼ ਕੀਤੇ ਗਏ। ਕਮੇਟੀ ਵੱਲੋਂ ਕਲਚਰਲ ਪ੫ੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ। ਸਮਾਗਮ ਦੇ ਅੰਤ 'ਚ ਭਗਵਾਨ ਸ਼੫ੀ ਰਾਮ, ਲਛੱਮਣ ਅਤੇ ਹਨੰੂਮਾਨ ਜੀ ਦੀ ਆਰਤੀ ਕਰਨ ਉਪਰੰਤ ਰਾਵਨ ਦੇ ਪੁਤਲੇ ਨੂੰ ਅਗਨ ਭੇਂਟ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਚੇਅਰਮੈਨ ਡਾ. ਏਸੀ ਵਿੰਗ, ਪ੫ਧਾਨ ਆਰਪੀ ਗੌਸਾਂਈ, ਅਨਿਲੇਸ਼ ਮਿਸ਼ਰਾ, ਬੀਐਸ ਸਿੰਗਲਾ, ਡਾ. ਕੇਐਲ ਖੇੜਾ, ਸੰਜੇ ਗੌਸਾਂਈ, ਟੀਐਲ ਧੀਰ, ਟੀਆਰ ਗੋਸਵਾਮੀ, ਐਸਕੇ ਧਵਨ ਆਦਿ ਮੌਜੂਦ ਸਨ।
↧