Quantcast
Channel: Punjabi News -punjabi.jagran.com
Viewing all articles
Browse latest Browse all 44017

ਮੁਜ਼ਾਹਰਾਕਾਰੀਆਂ ਨੇ ਗੁਰਦੁਆਰਾ ਕੰਪਲੈਕਸ 'ਚ ਵੜ ਕੇ ਅਕਾਲੀ ਆਗੂਆਂ ਨੂੰ ਖਦੇੜਿਆ

$
0
0

ਜੇਐਨਐਨ, ਜਲੰਧਰ/ ਲੁਧਿਆਣਾ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਲਗਾਤਾਰ ਅਕਾਲੀ ਸਰਕਾਰ ਦੇ ਮੰਤਰੀਆਂ ਅਤੇ ਨੇਤਾਵਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਕਪੂਰਥਲਾ, ਅੰਮਿ੍ਰਤਸਰ, ਮੋਗਾ ਅਤੇ ਪਟਿਆਲਾ ਦੇ ਗੁਰਦੁਆਰਿਆਂ 'ਚ ਪਸ਼ਚਾਤਾਪ ਲਈ ਰੱਖੀ ਗਈ ਅਰਦਾਸ ਦੌਰਾਨ ਅਕਾਲੀ ਨੇਤਾਵਾਂ ਨੂੰ ਸਿੱਖ ਸੰਗਠਨਾਂ ਦੇ ਵਿਰੋਧ ਦੇ ਕਾਰਨ ਪਿਛਲੇ ਦਰਵਾਜ਼ੇ 'ਚੋਂ ਖਿਸਕਣਾ ਪਿਆ। ਕਪੂਰਥਲਾ 'ਚ ਜਿੱਥੇ ਨਾਰਾਜ ਪ੍ਰਦਰਸ਼ਨਕਾਰੀਆਂ ਨੇ ਅਕਾਲੀ ਨੇਤਾਵਾਂ ਨੂੰ ਖਦੇੜ ਕੇ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰ ਲਿਆ ਅਤੇ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਨੂੰ ਕੁੱਟਣ ਦੇ ਬਾਅਦ ਦੋ ਨੇਤਾਵਾਂ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਉੱਥੇ ਮੋਗਾ 'ਚ ਗੁਰਦੁਆਰੇ 'ਚ ਇਕੱਠੇ ਹੋਏ ਅਕਾਲੀ ਨੇਤਾਵਾਂ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਅੰਮਿ੍ਰਤਸਰ ਦੇ ਗੁਰਦੁਆਰਾ ਗੁਰਸਰ ਬਰਾੜ 'ਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਪਸ਼ੂਪਾਲਨ ਮੰਤਰੀ ਗੁਲਜਾਰ ਸਿੰਘ ਰਣੀਕੇ ਦੀ ਮੌਜੂਦਗੀ 'ਚ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨਕਾਰੀਆਂ ਨੇ ਭੜਾਸ ਕੱਢੀ। ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਬਾਹਰ ਵੀ ਪ੍ਰਦਰਸ਼ਨਕਾਰੀਆਂ ਨੇ ਬਾਦਲ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ।

ਕਪੂਰਥਲਾ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਸਟੇਟ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰ ਅਣਸੁਖਾਵੀਆਂ ਘਟਨਾਵਾਂ ਦੇ ਪਸ਼ਚਾਤਾਪ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ, ਮਾਰਕਫੈਡ ਦੇ ਚੇਅਰਮੈਨ ਅਤੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਵਾਹਦ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਮੱਕੜ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ 'ਚ ਮੌਜੂਦ ਸਨ। ਭੋਗ ਅਤੇ ਅਰਦਾਸ ਦੌਰਾਨ ਬੀਬੀ ਜਗੀਰ ਕੌਰ ਅਤੇ ਡਾ. ਉਪਿੰਦਰ ਜੀਤ ਕੌਰ ਛੇਤੀ ਹੀ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਗਏ। ਭੋਗ ਦੇ ਬਾਅਦ ਜਿਵੇਂ ਹੀ ਅਰਦਾਸ ਹੋਈ ਸਟੇਟ ਗੁਰਦੁਆਰਾ ਸਾਹਿਬ ਦੇ ਬਾਹਰ ਧਰਨਾ ਦੇ ਰਹੇ ਸਿੱਖ ਸੰਗਠਨਾਂ ਨਾਲ ਸਬੰਧਤ ਲਗਪਗ 40-50 ਨੌਜਵਾਨ ਨੰਗੀ ਤਲਵਾਰਾਂ ਲਹਿਰਾਉਂਦੇ ਹੋਏ ਭੱਜ ਕੇ ਗੁਰਦੁਆਰਾ ਕੰਪਲੈਕਸ 'ਚ ਵੜ ਆਏ। ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਅਕਾਲੀ ਨੇਤਾ ਅਤੇ ਵਰਕਰਾਂ 'ਚ ਹਫਰਾ ਦਫੜੀ ਮੱਚ ਗਈ ਅਤੇ ਜੁੱਤੀਆਂ ਚੱਪਲਾਂ ਅਤੇ ਗੱਡੀਆਂ ਆਦਿ ਛੱਡ ਕੇ ਹੀ ਭੱਜ ਗਏ ਜਦਕਿ ਕੁਝ ਨੂੰ ਪੁਲਸ ਨੇ ਬੜੀ ਮੁਸਤੈਦੀ ਨਾਲ ਸੁਰੱਖਿਅਤ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਿਢਆ। ਹਾਲਾਂਕਿ ਪੁਲਸ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਰੋਕਣ ਲਈ ਗੁਰਦੁਆਰਾ ਸਾਹਿਬ ਦੇ ਚਾਰੋ ਪਾਸੇ ਬੈਰੀਕੇਡ ਲਗਾਏ ਗਏ ਸਨ, ਜਿਨ੍ਹਾਂ ਨੂੰ ਤੋੜ ਕੇ ਉਨ੍ਹਾਂ ਨੇ ਕੁਝ ਅਕਾਲੀ ਨੇਤਾਵਾਂ 'ਤੇ ਹਮਲਾ ਕਰ ਦਿੱਤਾ। ਇਸ ਵਿਚ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਢਪਈ ਨੂੰ ਕੁਝ ਸੱਟਾਂ ਵੀ ਲੱਗੀਆਂ। ਨਾਰਾਜ਼ ਨੌਜਵਾਨਾਂ ਨੇ ਅਕਾਲੀ ਨੇਤਾਵਾਂ ਦੇ ਖਿਲਾਫ ਜ਼ਬਰਦਸਤ ਨਾਅਰੇਬਾਜੀ ਕੀਤੀ ਅਤੇ ਐਸਜੀਪੀਸੀ ਮੈਂਬਰ ਸਵਰਣ ਸਿੰਘ ਕੁਲਾਰ ਅਤੇ ਇਸਤਰੀ ਅਕਾਲੀ ਦਲ ਦੀ ਨੇਤਾ ਬੀਬੀ ਹਰਮਿੰਦਰ ਕੌਰ ਦੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ। ਇਸਦੇ ਬਾਅਦ ਨੌਜਵਾਨ ਗੁਰਦੁਆਰਾ ਸਾਹਿਬ 'ਚ ਬੈਠ ਕੇ ਜਾਪ ਕਰਨ ਲੱਗੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰਨ ਲਈ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਦਵਿੰਦਰ ਸਿੰਘ ਮੋਮੀ, ਨਰਿੰਦਰ ਸਿੰਘ ਖੁਸਰੋਪੁਰ, ਜਗਦੀਪ ਸਿੰਘ ਵੰਝ, ਹਰਪ੍ਰੀਤ ਸਿੰਘ ਬੰਟੀ ਅਤੇ ਇੰਦਰਪਾਲ ਸਿੰਘ ਸ਼ਾਮਲ ਹਨ। ਉੱਧਰ ਥਾਣਾ ਸਿਟੀ ਦੀ ਪੁਲਸ ਨੇ ਧਾਰਾ 307, 427, 295, 148, 149 ਦੇ ਤਹਿਤ ਕਰੀਬ 40 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਿਨ੍ਹਾਂ 'ਚ 16 ਨੂੰ ਗਿ੍ਰਫਤਾਰ ਕਰ ਲਿਆ ਗਿਆ?

ਉੱਧਰ ਅੰਮਿ੍ਰਤਸਰ ਦੇ ਇਤਿਹਾਸਕ ਗੁਰਦੁਆਰਾ ਗੁਰੂਸਰ ਬਰਾੜ 'ਚ ਵੀ ਪਸ਼ਚਾਤਾਪ ਦੇ ਅਖੰਡ ਪਾਠ ਸਾਹਿਬ ਦਾ ਭੋਗ ਪਾਏ ਜਾਣ ਦੇ ਬਾਅਦ ਖਾਲਸਾ ਸੰਘਰਸ਼ ਸੰਗਠਨ ਦੇ ਨੇਤਾ ਬਾਬਾ ਰਾਜਨ ਸਿੰਘ, ਬਾਬਾ ਸਤਨਾਮ ਸਿੰਘ, ਬੀਬੀ ਬਲਵਿੰਦਰ ਕੌਰ ਨੇ ਹਮਾਇਤੀਆਂ ਨਾਲ ਗੁਰਦੁਆਰਾ ਸਾਹਿਬ 'ਚ ਹੀ ਬਾਦਲ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਦਿੱਤੀ। ਪੁਲਸ ਨੇ ਬੜੀ ਮੁਸ਼ਕਲ ਨਾਲ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਾਇਆ। ਜਦੋਂ ਇਹ ਨਾਅਰੇਬਾਜੀ ਹੋ ਰਹੀ ਸੀ ਤਾਂ ਉਸ ਸਮੇਂ ਗੁਰਦੁਆਰਾ ਸਾਹਿਬ 'ਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ, ਪਸ਼ੂਪਾਲਨ ਮੰਤਰੀ ਗੁਲਜਾਰ ਸਿੰਘ ਰਣੀਕੇ, ਵਿਧਾਇਕ ਅਮਰਪਾਲ ਸਿੰਘ ਬੋਨੀ, ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਉਪਕਾਰ ਸਿੰਘ ਸੰਧੂ ਅਤੇ ਕਈ ਹੋਰ ਅਕਾਲੀ ਨੇਤਾ ਮੌਜੂਦ ਸਨ। ਮੋਗਾ 'ਚ ਗੁਰਦੁਆਰਾ ਅਕਾਲਗੜ੍ਹ ਸਾਹਿਬ 'ਚ ਸਿੱਖ ਸੰਗਠਨਾਂ ਦੇ ਵਰਕਰਾਂ ਨੇ ਕਾਲੇ ਝੰਡੇ ਦਿਖਾਏ ਅਤੇ ਨਾਅਰੇਬਾਜ਼ੀ ਕੀਤੀ ਜਿਸ ਨਾਲ ਮਾਹੌਲ ਤਣਾਅਪੂਰਣ ਹੋ ਗਿਆ।


Viewing all articles
Browse latest Browse all 44017


<script src="https://jsc.adskeeper.com/r/s/rssing.com.1596347.js" async> </script>