ਸੀਐਨਟੀ 710)---ਨਾਸਿਕ ਵਿਖੇ ਥਾਰ ਜੀਪ ਲਾਂਚ ਕਰਦੇ ਹੋਏ ਮਹਿੰਦਰਾ ਐਂਡ ਮਹਿੰਦਰਾ ਦੇ ਮੁਖੀ ਪਰਵੀਨ ਸ਼ਾਹ ਤੇ ਹੋਰ।
ਪੱਤਰ ਪ੍ਰੇਰਕ, ਨਾਸਿਕ : ਮਹਿੰਦਰਾ ਐਂਡ ਮਹਿੰਦਰਾ ਨੇ ਥਾਰ ਜੀਪ ਨੂੰ ਵਧੇਰੇ ਖੂਬੀਆਂ ਨਾਲ ਸ਼ਕਤੀਸ਼ਾਲੀ ਬਣਾ ਕੇ ਪੇਸ਼ ਕੀਤਾ ਹੈ। ਸੀਆਰਡੀਈ ਥਾਰ ਨੂੰ ਜਿਥੇ ਵੇਖਣ 'ਚ ਖੂਬਸੂਰਤ ਬਣਾਇਆ ਗਿਆ ਹੈ ਉਥੇ ਇਹ 4 ਗੁਣਾ 4 ਸ਼ਕਤੀ ਨਾਲ ਉਬੜ-ਖਾਬੜ ਰਸਤੇ ਵੀ ਆਸਾਨੀ ਨਾਲ ਪਾਰ ਕਰੇਗੀ। ਨਾਸਿਕ 'ਚ ਇਸ ਦੀ ਕੀਮਤ 8.3 ਲੱਖ ਤੇ ਚੰਡੀਗੜ੍ਹ 'ਚ ਇਸ ਦੀ ਕੀਮਤ 8.21 ਲੱਖ ਰੁਪਏ ਰੱਖੀ ਗਈ ਹੈ। ਸੁੱਖ-ਸਹੂਲਤਾਂ ਨਾਲ ਲੈਸ ਨਵੀਂ ਥਾਰ ਕੌਮੀ ਪੱਧਰ 'ਤੇ ਨਾਸਿਕ ਵਿਖੇ ਪੱਤਰਕਾਰਾਂ ਦੀ ਹਾਜ਼ਰੀ 'ਚ ਕੰਪਨੀ ਦੇ ਮੁਖੀ ਪਰਵੀਨ ਸ਼ਾਹ ਨੇ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਨਵੇਂ ਅਵਤਾਰ ਦੇ ਰੂਪ 'ਚ ਪੇਸ਼ ਥਾਰ, ਹਿੰਮਤੀ ਵਾਲੀਆਂ ਰੁਚੀਆਂ ਦੇ ਚਾਲਕਾਂ ਨੂੰ ਚੁਣੌਤੀਆਂ ਭਰੇ ਰਸਤੇ ਬੜੀ ਸੌਖੇ ਤਰੀਕੇ ਨਾਲ ਸਰ ਕਰੇਗੀ। ਇਸ 'ਚ ਪਾਵਰ ਸਟੇਰਿੰਗ, 2500 ਸੀਸੀ ਦਾ ਸ਼ਕਤੀਸ਼ਾਲੀ ਇੰਜਣ, ਅਗਲੇ-ਪਿਛਲੇ ਨਵੇਂ ਬੰਪਰ, ਫਾਈਬਰ ਦੀ ਛੱਤ, ਚਮਕੀਲੀਆਂ ਲਾਈਟਾਂ ਤੇ ਅੰਦਰੂਨੀ ਦਿੱਖ ਨੂੰ ਵਧੇਰੇ ਖਿੱਚਣ-ਪਾਊ ਬਣਾਉਣ ਲਈ ਡਿਊਲ ਟੋਨ ਡੈਸ਼ ਬੋਰਡ ਤੇ ਏਸੀ ਵਰਗੀਆਂ ਖੂਬੀਆਂ ਨਾਲ ਸਵਾਰਿਆ ਗਿਆ ਹੈ। ਦੋ ਮਾਡਲਾਂ 'ਚ ਇਹ ਗੱਡੀਆਂ ਪੰਜ ਰੰਗਾਂ 'ਚ ਉਪਲੱਭਧ ਕਰਵਾਈਆਂ ਗਈਆਂ ਹਨ।