ਜੇਐਨਐਨ, ਜਲੰਧਰ : ਨਗਰ ਨਿਗਮ ਦੇ ਜਨ ਸੂਚਨਾ ਅਧਿਕਾਰੀ ਦੀ ਲਾਪਰਵਾਹੀ ਨੇ ਰਾਜ ਭਰ 'ਚ ਮਹਿਕਮੇ ਦੀ ਕਿਰਕਿਰੀ ਕਰਾ ਕੇ ਰੱਖ ਦਿੱਤੀ ਹੈ। ਰਾਜ ਸੂਚਨਾ ਕਮਿਸ਼ਨ ਨੂੰ ਚੀਫ਼ ਸੈਯੇਟਰੀ ਤੱਕ ਨੂੰ ਲਿਖ਼ਣਾ ਪੈ ਗਿਆ ਕਿ ਨਿਗਮ 'ਚ ਆਰਟੀਆਈ ਐਕਟ ਸਹੀ ਤਰੀਕੇ ਨਾਲ ਲਾਗੂ ਕਰਵਾਓ ਤਾਂ ਜੋ ਭਿ੫ਸ਼ਟਾਚਾਰ ਨੂੰ ਨੱਥ ਪਾਈ ਜਾ ਸਕੇ। ਇਹ ਹੀ ਨਹੀਂ ਕਮਿਸ਼ਨ ਨੇ ਆਰਟੀਆਈ ਤਹਿਤ ਗਿਠਤ ਅਥਾਰਟੀ ਨੂੰ 2 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਕੈਲਾਸ਼ ਠੁਕਰਾਲ ਨੇ ਲਗਭਗ 9 ਮਹੀਨੇ ਪਹਿਲਾਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਪਟੇਲ ਚੌਂਕ ਤੋਂ ਲੈ ਕੇ ਕਪੂਰਥਲਾ ਚੌਂਕ ਤਕ ਬਣੇ ਸਪੀਡ ਬ੍ਰੇਕਰਾਂ ਦੀ ਜਾਣਕਾਰੀ ਮੰਗੀ ਸੀ। ਦਰਅਸਲ ਕਪੂਰਥਲਾ ਰੋਡ 'ਤੇ ਇਕ ਸਪੀਡ ਬ੍ਰੇਕਰ ਦੀ ਵਜ੍ਹਾ ਨਾਲ ਇਨੋਸੈਂਟ ਹਾਰਟ ਸਕੂਲ ਦੇ ਮਾਸੂਮ ਵਿਦਿਆਰਥੀ ਆਰੂਸ਼ ਦੀ ਸਕੂਲ ਵੈਨ 'ਚੋਂ ਉਛਲ ਕੇ ਬਾਹਰ ਡਿੱਗਣ ਨਾਲ ਮੌਤ ਹੋ ਗਈ ਸੀ। ਕਰੀਬ 9 ਮਹੀਨੇ ਬੀਤਣ ਮਗਰੋਂ ਵੀ ਨਿਗਮ ਨੇ ਇਹ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਬਾਅਦ ਕਮਿਸ਼ਨ ਨੇ ਸੂਚਨਾ ਅਧਿਕਾਰੀ-ਕਮ-ਐਸਆਈ ਕੁਲਵਿੰਦਰ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਪਰ ਕੁਲਵਿੰਦਰ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਰਾਜ ਸੂਚਨਾ ਕਮਿਸ਼ਨਰ ਚੰਦਰ ਪ੍ਰਕਾਸ਼ ਨੇ ਉਸ ਨੂੰ 2 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ, ਜੋ ਬਿਨੈਕਾਰ ਕੈਲਾਸ਼ ਠੁਕਰਾਲ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ।
↧