ਗੁਰਿੰਦਰ ਅੌਲਖ, ਭੀਖੀ : ਸਥਾਨਕ ਗੁਰਦੁਆਰਾ ਰੋਡ 'ਤੇ ਸਥਿੱਤ ਬਾਬਾ ਵਿਸ਼ਵਕਰਮਾ ਭਵਨ ਵਿਖੇ ਭਵਨ ਕਮੇਟੀ ਤੇ ਸ਼ਰਧਾਲੂਆਂ ਵੱਲੋਂ ਬਾਬਾ ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਸ਼੫ੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮੌਕੇ ਡੇਰਾ ਬਾਬਾ ਬਲਵੰਤ ਮੁਨੀ ਦੇ ਮੁਖੀ ਬਾਬਾ ਦਰਸ਼ਨ ਮੁਨੀ ਤੇ ਨਗਰ ਦੀਆਂ ਹੋਰ ਪ੫ਮੁੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇੇ ਮਿਸਤਰੀ ਗੁਰਦੇਵ ਸਿੰਘ ਨੇ ਵਿਸ਼ਵਕਰਮਾ ਦੇ ਇਤਿਹਾਸ 'ਤੇ ਸੰਖੇਪ ਝਾਤੀ ਪਾਈ। ਇਸ ਮੌਕੇ ਭਾਈ ਬਲਜੀਤ ਸਿੰਘ ਦੇ ਢਾਡੀ ਜਥੇ ਨੇ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਵਨ ਕਮੇਟੀ ਪ੫ਧਾਨ ਜਗਤਾਰ ਸਿੰਘ ਰੁਪਾਲ, ਕਰਨੈਲ ਸਿੰਘ, ਗਗਨ ਰੁਪਾਲ, ਨਰਿੰਦਰ ਸਿੰਘ ਰੁਪਾਲ, ਜੀਤ ਸਿੰਘ, ਗੁਰਮੇਲ ਸਿੰਘ, ਹਰਬੰਸ ਸਿੰਘ, ਬਿੰਦਰ ਰੁਪਾਲ, ਗੁਰਜੰਟ ਸਿੰਘ ਆਦਿ ਹਾਜ਼ਰ ਸਨ। ਝੁਨੀਰ ਤੋਂ ਗੁਰਮੇਲ ਭੰਮਾ ਅਨੁਸਾਰ : ਪਿੰਡ ਲਾਲਿਆਂਵਾਲੀ 'ਚ ਮਿਸਤਰੀ ਭਾਈਚਾਰੇ ਨੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ। ਇਸ ਮੌਕੇ ਬਾਬਾ ਵਿਸ਼ਵਕਰਮਾ ਕਮੇਟੀ ਦੇ ਪ੫ਧਾਨ ਕੁਲਦੀਪ ਸਿੰਘ ਨੇ ਸੰਬੋਧਨ ਕੀਤਾ। ਪਿੰਡ ਦੇ ਗੁਰੂ ਘਰ ਵਿਚ ਸਹਿਜ ਪਾਠ ਰੱਖੇ ਗਏ ਸਨ, ਜਿੰਨਾਂ ਦੇ ਅੱਜ ਭੋਗ ਪਾਏ ਗਏ ਹਨ। ਇਸ ਮੌਕੇ ਬਘੇਲ ਸਿੰਘ, ਬਲਵਿੰਦਰ ਸਿੰਘ, ਹਰਪ੫ੀਤ ਸਿੰਘ, ਦੀਪਾ ਸਿੰਘ, ਤਰਸੇਮ ਸਿੰਘ, ਅੰਗਰੇਜ ਸਿੰਘ, ਕੁਲਦੀਪ ਸਿੰਘ ਤੇ ਪੱਪੀ ਸਿੰਘ ਆਦਿ ਹਾਜ਼ਰ ਸਨ।
↧