ਪੱਤਰ ਪ੫ੇਰਕ, ਤਲਵੰਡੀ ਸਾਬੋ : ਭਗਵਾਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬਾਬਾ ਵਿਸ਼ਵਕਰਮਾ ਮੰਦਰ ਤਲਵੰਡੀ ਸਾਬੋ 'ਚ ਨਗਰ ਵਾਸੀਆਂ ਦੇ ਸਹਿਯੋਗ ਤੇ ਕਮੇਟੀ ਦੇ ਪ੫ਧਾਨ ਦਿਆ ਸਿੰਘ ਦੀ ਅਗਵਾਈ ਹੇਠ ਧੂਮ-ਧਾਮ ਨਾਲ ਮਨਾਇਆ ਗਿਆ। ਸ਼੫ੀ ਅਖੰਠ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਕੀਰਤਨੀ ਜਥੇ ਵੱਲੋਂ ਬਾਬਾ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਰਸਭਿੰਨਾ ਕੀਰਤਨ ਕਰ ਜਿੱਥੇ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਫਲਾਸਫੇ 'ਤੇ ਚਾਨਣਾ ਪਾਇਆ ਉਥੇ ਪੰਡਾਲ ਹਾਜਰ ਸੰਗਤਾਂ ਨੇ ਸ਼੫ੀ ਗੁਰੂ ਗ੫ੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ।
ਇਸ ਮੌਕੇ ਬਲਵੀਰ ਸਿੰਘ ਸਿੱਧੂ ਸਾਬਕਾ ਹਲਕਾ ਇੰਚਾਰਜ, ਨਗਰ ਪੰਚਾਇਤ ਤਲਵੰਡੀ ਸਾਬੋ ਵੱਲੋਂ ਸੁਖਬੀਰ ਚੱਠਾ, ਮੋਹਤਵਰ ਆਗੂ ਰਣਬੀਰ ਸਿੰਘ ਸਿੱਧੂ, ਐਡਵੋਕੇਟ ਹਰਸ਼ੇਰ ਸਿੰਘ ਸਿੱਧੂ, ਜਲੌਰ ਸਿੰਘ ਸਾਬਕਾ ਪੀਏ ਅਮਰਜੀਤ ਖਾਨਾ, ਬਸਪਾ ਆਗੂ ਜਗਦੀਪ ਗੋਗੀ ਤੇ ਨਗਰ ਵਾਸੀ ਹਾਜਰ ਸਨ¢