ਨਵੀਂ ਦਿੱਲੀ (ਏਜੰਸੀ) : ਵਾਕਹਾਰਟ ਦਾ 30 ਸਤੰਬਰ ਨੂੰ ਸਮਾਪਤ ਦੂਜੀ ਤਿਮਾਹੀ ਦਾ ਏਕੀਿਯਤ ਸ਼ੁੱਧ ਲਾਭ ਕਈ ਗੁਣਾ ਵਧ ਕੇ 107.59 ਕਰੋੜ ਰੁਪਏ 'ਤੇ ਪਹੁੰਚ ਗਿਆ। ਵਿਕਰੀ 'ਚਟ ਵਾਧਾ ਅਤੇ ਟੈਕਸ ਖਰਚੇ 'ਚ ਕਮੀ ਨਾਲ ਕੰਪਨੀ ਦਾ ਸ਼ੁੱਧ ਲਾਭ ਵਧਿਆ ਹੈ। ਇਸ ਨਾਲ ਪਿਛਲੇ ਵਿੱਤੀ ਵਰ੍ਹੇ ਦੀ ਬਰਾਬਰ ਤਿਮਾਹੀ 'ਚ ਕੰਪਨੀ ਨੇ 3.63 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ ਸੀ।
ਕੰਪਨੀ ਨੇ ਕੰਪਨੀ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਸੰਚਾਲਨ ਨਾਲ ਏਕੀਿਯਤ ਆਮਦਨੀ ਵਧ ਕੇ 1,231.65 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਕ ਸਾਲ ਪਹਿਲਾਂ ਸਮੀਖਿਆ ਅਧੀਨ ਮਿਆਦ 'ਚ 1,029.16 ਕਰੋੜ ਰੁਪਏ ਸੀ। ਤਿਮਾਹੀ ਦੌਰਾਨ ਕੰਪਨੀ ਦੇ ਬਰਤਾਨੀਆ ਦੇ ਕਾਰੋਬਾਰ 'ਚ 88 ਫ਼ੀਸਦੀ ਦਾ ਇਜ਼ਾਫਾ ਹੋਇਆ, ਜਦਕਿ ਉਸ ਦਾ ਭਾਰਤੀ ਕਾਰੋਬਾਰ 22 ਫ਼ੀਸਦੀ ਵਧਿਆ।