ਨਵੀਂ ਦਿੱਲੀ (ਏਜੰਸੀ) : ਭਾਰਤੀ ਕੰਪਨੀਆਂ ਨੇ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਿਛਮਾਹੀ ਦੌਰਾਨ ਬਾਜ਼ਾਰ 'ਚੋਂ ਤਿੰਨ ਲੱਖ ਕਰੋੜ ਰੁਪਏ ਕਮਾਏ ਅਤੇ ਕਰਜ਼ਾ ਬਾਜ਼ਾਰ ਉਨ੍ਹਾਂ ਲਈ ਕਾਰਪੋਰੇਟ ਜ਼ਰੂਰਤਾਂ ਪੂਰੀਆਂ ਕਰਨ ਦਾ ਸਭ ਤੋਂ ਪਸੰਸੀਦਾ ਜ਼ਰੀਆ ਬਣ ਗਿਆ ਹੈ। ਵੱਖ-ਵੱਖ ਤਰੀਕਿਆਂ ਨਾਲ ਇਕੱਠੀ ਕੀਤੀ ਗਈ ਰਕਮ ਦੇ ਵਿਸ਼ਲੇਸ਼ਣ ਨਾਲ ਸਪੱਸ਼ਟ ਹੈ ਕਿ ਕੰਪਨੀਆਂ ਨੇ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਿਛਮਾਹੀ 'ਚ ਇਕਵਿਟੀ ਅਤੇ ਕਰਜ਼ੇ ਰਾਹੀਂ ਕੁਲ 2,90,470 ਕਰੋੜ ਰੁਪਏ ਦੀ ਨਵੀਂ ਪੂੰਜੀ ਇਕੱਠੀ ਕੀਤੀ।
ਇਸ ਦਾ ਹਿੱਸਾ 2.44 ਲੱਖ ਕਰੋੜ ਰੁਪਏ ਕਰਜ਼ਾ ਬਾਜ਼ਾਰ ਤੋਂ ਆਏ, ਜਦਕਿ 46,197 ਕਰੋੜ ਰੁਪਏ ਇਕਵਿਟੀ ਰਾਹੀਂ ਇਕੱਠੇ ਕੀਤੇ। ਇਹ ਫੰਡ ਕਾਰੋਬਾਰੀ ਵਿਸਥਾਰ ਯੋਜਨਾ ਲਈ ਜੁਟਾਏ ਗਏ ਤਾਂ ਕਿ ਕੰਮ ਪੂੰਜੀ ਦੀ ਲਾਜ਼ਮੀਅਤਾ ਅਤੇ ਕਰਜ਼ਾ ਭੁਗਤਾਨ 'ਚ ਮਦਦ ਕੀਤੀ ਜਾ ਸਕੇ। ਬਾਜ਼ਾਰ ਮਾਹਰਾਂ ਨੇ ਕਿਹਾ ਕਿ ਇਕਵਿਟੀ ਬਾਜ਼ਾਰ 'ਚ ਉਤਰਾਅ-ਚੜ੍ਹਾਅ ਵਿਚਕਾਰ ਕਾਰਪੋਰੇਟ ਬਾਂਡ ਨਿਵੇਸ਼ਕਾਂ 'ਚ ਲੋਕਪਿ੍ਰਅ ਹੋ ਗਿਆ ਹੈ, ਕਿਉਂਕਿ ਇਸ ਨਾਲ ਸ਼ੇਅਰ ਦੇ ਮੁਕਾਬਲੇ ਘੱਟ ਜ਼ੋਖ਼ਮ 'ਤੇ ਜ਼ਿਆਦਾ ਆਮਦਨੀ ਪ੍ਰਾਪਤ ਕਰਨ 'ਚ ਮਦਦ ਮਿਲਦੀ ਹੈ।