61ਵੀਆਂ ਨੈਸ਼ਨਲ ਸਕੂਲ ਖੇਡਾਂ :
-ਝਾਰਖੰਡ, ਉੜੀਸਾ, ਆਂਧਰਾ ਪ੍ਰਦੇਸ਼ ਤੇ ਮਿਜ਼ੋਰਮ ਵੀ ਅਗਲੇ ਗੇੜ 'ਚ
ਪੱਤਰ ਪ੍ਰੇਰਕ, ਜਲੰਧਰ
61ਵੀਆਂ ਨੈਸ਼ਨਲ ਸਕੂਲ ਖੇਡਾਂ ਹਾਕੀ ਅੰਡਰ 17 ਸਾਲ ਲੜਕੇ ਤੇ ਲੜਕੀਆਂ, ਗਤਕਾ ਅੰਡਰ 19 ਸਾਲ ਲੜਕੇ ਤੇ ਲੜਕੀਆਂ ਤੇ ਕਬੱਡੀ ਸਰਕਲ ਸਟਾਈਲ ਅੰਡਰ 17 ਤੇ 19 ਸਾਲ ਲੜਕੇ ਵਰਗ ਦੇ ਮੁਕਾਬਲੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ। ਹਾਕੀ ਲੜਕੀਆਂ ਦੇ ਵਰਗ ਵਿਚ ਮੇਜ਼ਬਾਨ ਪੰਜਾਬ, ਝਾਰਖੰਡ, ਉੜੀਸਾ, ਆਂਧਰਾ ਪ੍ਰਦੇਸ਼ ਤੇ ਮਿਜ਼ੋਰਾਮ ਦੀਆਂ ਟੀਮਾਂ ਕੁਆਰਟਰ ਫਾਈਨਲ ਵਿਚ ਪੁੱਜ ਗਈਆਂ ਹਨ। ਇਨ੍ਹਾਂ ਖੇਡਾਂ ਵਿਚ ਅੱਜ ਹਾਕੀ ਅੰਡਰ 17 ਸਾਲ ਲੜਕੀਆਂ ਦੇ ਕਰਵਾਏ ਗਏ ਪੂਲ ਮੈਚਾਂ ਵਿਚ ਮੇਜ਼ਬਾਨ ਪੰਜਾਬ ਨੇ ਪੱਛਮੀ ਬੰਗਾਲ ਨੂੰ 10-0 ਨਾਲ ਇਕ ਪਾਸੜ ਮੁਕਾਬਲੇ ਵਿਚ ਮਾਤ ਦਿੱਤੀ। ਆਂਧਰਾ ਪ੍ਰਦੇਸ਼ ਨੇ ਮੱਧ ਪ੍ਰਦੇਸ਼ ਨੂੰ 2-0 ਨਾਲ ਹਰਾਇਆ। ਛੱਤੀਸਗੜ੍ਹ ਨੇ ਸੀਬੀਐਸਈ ਨੂੰ 15-0 ਨਾਲ ਹਰਾਇਆ। ਕਰਨਾਟਕਾ ਨੇ ਬਿਹਾਰ ਨੂੰ 2-1 ਨਾਲ ਹਰਾਇਆ। ਮਿਜ਼ੋਰਮ ਨੇ ਤੇਲੰਗਾਨਾ ਨੂੰ 14-0 ਨਾਲ ਮਾਤ ਦਿੱਤੀ। ਉੜੀਸਾ ਨੇ ਜੰਮੂ ਕਸ਼ਮੀਰ ਨੂੰ 13-0 ਨਾਲ ਮਾਤ ਦਿੱਤੀ। ਦਿੱਲੀ ਨੇ ਵਿੱਦਿਆ ਭਰਤੀ 'ਤੇ 7-1 ਨਾਲ ਜਿੱਤ ਦਰਜ ਕੀਤੀ। ਝਾਰਖੰਡ ਨੇ ਗੁਜਰਾਤ 'ਤੇ 5-0 ਨਾਲ ਜਿੱਤ ਹਾਸਲ ਕੀਤੀ। ਚੰਡੀਗੜ੍ਹ ਨੇ ਰਾਜਸਥਾਨ 'ਤੇ 6-0 ਨਾਲ ਜਿੱਤ ਹਾਸਲ ਕੀਤੀ। ਆਈਪੀਐਸਈ ਨੇ ਗੁਜਰਾਤ ਨੂੰ 4-1 ਨਾਲ ਹਰਾਇਆ। ਲੜਕੇ ਅੰਡਰ 17 ਸਾਲ ਹਾਕੀ ਦੇ ਮੁਕਾਬਲੇ ਵਿਚ ਮੇਜ਼ਬਾਨ ਪੰਜਾਬ ਨੇ ਸੀਬੀਐਸਈ 'ਤੇ 15-0 ਨਾਲ ਜਿੱਤ ਦਰਜ ਕੀਤੀ। ਹਿਮਾਚਲ ਪ੍ਰਦੇਸ਼ ਨੇ ਨਵੋਦਿਆ ਵਿਦਿਆਲਿਆ ਨੂੰ 4-0 ਨਾਲ ਹਰਾਇਆ। ਮੱਧ ਪ੍ਰਦੇਸ਼ ਨੇ ਪੁਡੂਚੇਰੀ 'ਤੇ 17-0 ਨਾਲ ਜਿੱਤ ਹਾਸਲ ਕੀਤੀ। ਗੁਜਰਾਤ ਨੇ ਵਿੱਦਿਆ ਭਾਰਤੀ 'ਤੇ 5-0 ਨਾਲ ਜਿੱਤ ਹਾਸਲ ਕੀਤੀ। ਪੱਛਮੀ ਬੰਗਾਲ ਨੇ ਉੱਤਰਾਖੰਡ ਨੂੰ 2-0 ਨਾਲ ਹਰਾਇਆ। ਉੜੀਸਾ ਨੇ ਮਨੀਪੁਰ 'ਤੇ 6-0 ਨਾਲ ਜਿੱਤ ਹਾਸਲ ਕੀਤੀ। ਚੰਡੀਗੜ੍ਹ ਨੇ ਕੇਰਲਾ 'ਤੇ 6-3 ਨਾਲ ਜਿੱਤ ਹਾਸਲ ਕੀਤੀ। ਝਾਰਖੰਡ ਨੇ ਆਂਧਰਾ ਪ੍ਰਦੇਸ਼ 'ਤੇ 12-0 ਨਾਲ ਜਿੱਤ ਹਾਸਲ ਕੀਤੀ। ਦਿੱਲੀ ਨੇ ਕਰਨਾਟਕਾ 'ਤੇ 4-0 ਨਾਲ ਜਿੱਤ ਹਾਸਲ ਕੀਤੀ। ਬਿਹਾਰ ਨੇ ਤਾਮਿਲਨਾਡੂ 'ਤੇ 2-1 ਨਾਲ ਜਿੱਤ ਹਾਸਲ ਕਰਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਕਬੱਡੀ ਅੰਡਰ 19 ਸਾਲ ਲੜਕੇ ਵਰਗ ਦੇ ਵਿਚੋਂ ਮੇਜ਼ਬਾਨ ਪੰਜਾਬ ਨੇ ਚੰਡੀਗੜ੍ਹ ਨੂੰ 43-8 ਨਾਲ ਹਰਾਇਆ। ਹਰਿਆਣਾ ਨੇ ਗੁਜਰਾਤ 'ਤੇ 43-15 ਨਾਲ ਜਿੱਤ ਦਰਜ ਕੀਤੀ। ਸੀਬੀਐਸਈ ਨੇ ਵਿੱਦਿਆ ਭਾਰਤੀ ਨੂੰ 42-13 ਨਾਲ ਹਰਾਇਆ। ਦਿੱਲੀ ਨੇ ਉੱਤਰ ਪ੍ਰਦੇਸ਼ ਨੂੰ 29-4 ਅੰਕਾਂ ਨਾਲ ਹਰਾਇਆ। ਕਬੱਡੀ ਅੰਡਰ 17 ਸਾਲ ਲੜਕੇ ਵਰਗ ਦੇ ਵਿਚ ਚੰਡੀਗੜ੍ਹ ਨੇ ਵਿੱਦਿਆ ਭਾਰਤੀ ਨੂੰ 48-46 ਨਾਲ ਇਕ ਸਖ਼ਤ ਮੁਕਾਬਲੇ ਵਿਚ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ।
17ਸਿਟੀ-ਪੀ7,8)
ਪੰਜਾਬ ਦੀਆਂ ਹਾਕੀ ਖਿਡਾਰਨਾਂ ਨਾਲ ਜਾਣ-ਪਛਾਣ ਕਰਦੇ ਹੋਏ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਸਰਬਜੀਤ ਸਿੰਘ ਤੂਰ, ਉਨ੍ਹਾਂ ਨਾਲ ਜਸਵੀਰ ਕੌਰ, ਪਿ੍ਰੰਸੀਪਲ ਹਰਮੇਸ਼ ਘੇੜਾ, ਸਾਈ ਹਾਕੀ ਕੋਚ ਬਲਜੀਤ ਕੌਰ, ਅਮਰਿੰਦਰ ਸਿੰਘ ਤੇ ਹੋਰ ਵਿਖਾਈ ਦੇ ਰਹੇ ਹਨ।