ਏਐਸ ਅਰੋੜਾ, ਸ਼ਾਹਕੋਟ/ਮਲਸੀਆਂ
ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਤਰਲੋਕ ਸਿੰਘ ਰੂਪਰਾ, ਪਿ੍ਰੰਸੀਪਲ ਮਨਜੀਤ ਸਿੰਘ ਤੇ ਕੋਆਰਡੀਨੇਟਰ ਕੁਲਦੀਪ ਸਿੰਘ ਦੀ ਦੇਖ-ਰੇਖ ਹੇਠ ਨਸ਼ਿਆਂ, ਭਰੂਣ ਹੱਤਿਆ ਤੇ ਹੋਰਨਾਂ ਸਮਾਜਿਕ ਬੁਰਾਈਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮਾ. ਜਤਿੰਦਰਪਾਲ ਸਿੰਘ ਬੱਲਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ, ਉਪਰੰਤ ਆਪਣੀ ਕਵਿਤਾ ਪੇਸ਼ ਕੀਤੀ। ਇਸ ਮੌਕੇ ਰੈੱਡ ਆਰਟ ਥੀਏਵਰ ਐਂਡ ਡਰਾਮਾਟਿ੍ਰਕ ਕਲੱਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਨੇ ਨਸ਼ਿਆਂ ਤੇ ਭਰੂਨ ਹੱਤਿਆ ਨਾਲ ਸਬੰਧਤ ਨਾਟਕ ਪੇਸ਼ ਕੀਤੇ, ਜਿਸ ਨੇ ਸੈਮੀਨਾਰ 'ਚ ਹਾਜ਼ਰ ਦਰਸ਼ਕਾਂ ਦੀਆਂ ਅੱਖਾਂ 'ਚ ਅੱਥਰੂ ਲਿਆ ਦਿੱਤੇ।
ਇਸ ਮੌਕੇ ਐਸਡੀਐਮ ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਅਜਿਹੀਆਂ ਨੁਕੜ ਮੀਟਿੰਗਾਂ ਤੇ ਸੈਮੀਨਾਰ ਹਰ ਪਿੰਡ, ਸਕੂਲ, ਕਾਲਜ ਆਦਿ ਵਿਖੇ ਹੋਣੇ ਚਾਹੀਦੇ ਹਨ ਤਾਂ ਹੀ ਲੋਕਾਂ 'ਚ ਜਾਗਰੂਕਤਾ ਆਵੇਗੀ ਤੇ ਸਮਾਜਿਕ ਬੁਰਾਈਆਂ ਜੜ੍ਹ ਤੋਂ ਖਤਮ ਹੋਣਗੀਆਂ। ਇਸ ਮੌਕੇ ਉਨ੍ਹਾਂ ਸਕੂਲ ਪ੍ਰਬੰਧਕ ਕਮੇਟੀ, ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤਰਸੇਮ ਦੱਤ ਛੁਰਾ ਸਾਬਕਾ ਪ੍ਰਧਾਨ ਨਗਰ ਪੰਚਾਇਤ, ਤਰਲੋਕ ਸਿੰਘ ਰੂਪਰਾ ਪ੍ਰਧਾਨ ਸਕੂਲ ਮੈਨੇਜਮੈਂਟ ਕਮੇਟੀ, ਪਿ੍ਰੰਸੀਪਲ ਮਨਜੀਤ ਸਿੰਘ, ਕੋਆਰਡੀਨੇਟਰ ਕੁਲਦੀਪ ਸਿੰਘ, ਮਾਸਟਰ ਜਤਿੰਦਰਪਾਲ ਸਿੰਘ ਬੱਲਾ, ਕਮਲ ਸ਼ਰਮਾ ਮੰਡਲ ਪ੍ਰਧਾਨ ਬੀਜੇਪੀ, ਧਰਮਵੀਰ ਅਰੋੜਾ ਪ੍ਰਧਾਨ ਜੈ ਸ਼੍ਰੀ ਰਾਮ ਕਲੱਬ, ਕਪਿਲ ਵਡੈਹਰਾ ਯੂਥ ਅਕਾਲੀ ਆਗੂ, ਅਵਤਾਰ ਸਿੰਘ, ਸਾਹਿਲ ਵਡੈਹਰਾ, ਸੁਰਿੰਦਰਪਾਲ ਸਿੰਘ ਪ੍ਰਧਾਨ ਵਾਤਾਵਰਨ ਸੰਭਾਲ ਸੁਸਾਇਟੀ, ਸੋਨੂੰ ਵਡੈਹਰਾ, ਮਾ. ਰਮਨ ਗੁਪਤਾ ਪ੍ਰਧਾਨ ਰੈੱਡ ਰਿਬਨ ਕਲੱਬ, ਮਨਜੀਤ ਕੌਰ ਪ੍ਰਧਾਨ ਮਹਿਲਾ ਸ਼ਕਤੀ ਸੰਸਥਾ, ਗੁਰਮੀਤ ਕੌਰ ਸੈਂਟਰ ਹੈੱਡ ਟੀਚਰ, ਜਗਦੀਸ਼ ਗੋਇਲ, ਬਖਸ਼ੀਸ਼ ਸਿੰਘ ਮਠਾੜੂ, ਗੁਰਦਿਆਲ ਚੰਦ, ਅੱਤਰੀ ਬ੍ਰਦਰਜ਼, ਸੋਨੂੰ ਮਿੱਤਲ, ਹੈਪੀ ਵਰਮਾ, ਦਲਜੀਤ ਸਿੰਘ ਤੇਜੀ ਸਟੈਨੋ, ਗੌਤਮ ਪੁਰੀ, ਚੰਦਰ ਕਾਂਤਾ, ਅਭਿਸ਼ੇਕ, ਅਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।