ਹੈਦਰਾਬਾਦ (ਏਜੰਸੀ) : ਸਕੂਲ ਦੀ ਲਿਫਟ 'ਚ ਫਸਣ ਕਾਰਨ ਨਰਸਰੀ 'ਚ ਪੜ੍ਹਦੀ ਚਾਰ ਵਰਿ੍ਹਆਂ ਦੀ ਬੱਚੀ ਦੀ ਮੌਤ ਹੋ ਗਈ। ਸੈਯਦਾ ਜਾਨਿਬ ਫਾਤਿਮਾ, ਦਿਲਸੁਖ ਨਗਰ ਇਲਾਕੇ 'ਚ ਪੈਂਦੇ ਨਿੱਜੀ ਸਕੂਲ ਦੀ ਵਿਦਿਆਰਥਣ ਸੀ। ਮੰਗਲਵਾਰ ਸਵੇਰੇ 9:15 ਵਜੇ ਉਹ, ਟੀਚਰ ਅਤੇ ਕੁਝ ਵਿਦਿਆਰਥੀਆਂ ਨਾਲ ਤੀਜੀ ਮੰਜ਼ਿਲ 'ਤੇ ਜਾ ਰਹੀ ਸੀ, ਇਸੇ ਦੌਰਾਨ ਲਿਫਟ ਦੇ ਦਰਵਾਜ਼ੇ 'ਚ ਉਸ ਦਾ ਸਿਰ ਫਸ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਸ ਨੇ ਸਕੂਲ ਮੈਨੇਜਮੈਂਟ ਖਿਲਾਫ਼ ਲਾਪਰਵਾਹੀ ਵਰਤਣ ਦਾ ਮਾਮਲਾ ਦਰਜ ਕਰ ਲਿਆ ਹੈ। ਫਾਤਿਮਾ ਦੇ ਮਾਪਿਆਂ ਤੇ ਹੋਰਨਾਂ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੫ਸ਼ਾਸਨ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪ੫ਦਰਸ਼ਨ ਕੀਤਾ। ਸਥਿਤੀ 'ਤੇ ਕਾਬੂ ਪਾਉਣ ਲਈ ਪੁਲਸ ਨੂੰ ਬੁਲਾਉਣਾ ਪਿਆ। ਇਕ ਬੱਚੇ ਦੇ ਮਾਪਿਆਂ ਨੇ ਕਿਹਾ ਕਿ ਬੱਚਿਆਂ ਦੀ ਦੇਖਭਾਲ ਪੂਰੀ ਤਰ੍ਹਾਂ ਸਕੂਲ ਦੀ ਜ਼ਿੰਮੇਵਾਰੀ ਹੈ।
ਡੀਸੀਪੀ ਪੂਰਬੀ ਇਲਾਕਾ ਰਵਿੰਦਰ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰਾਂਗੇ ਅਤੇ ਦੇਖਾਂਗੇ ਕਿ ਅਣਗਹਿਲੀ ਕਿੱਥੇ ਹੋਈ। ਕਿਸ ਦੀ ਗ਼ਲਤੀ ਨਾਲ ਹਾਦਸਾ ਹੋਇਆ। ਜਿਸ ਦੀ ਵੀ ਗ਼ਲਤੀ ਹੋਵੇਗੀ, ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾਂਦਾ ਹੈ ਕਿ ਸਕੂਲ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਜ਼ਿਲ੍ਹਾ ਅਧਿਕਾਰੀ ਨੂੰ ਵੀ ਸਮਨ ਭੇਜਿਆ ਗਿਆ ਹੈ।