ਫੋਟੋ 650
ਸੈਮੀਨਾਰ ਮੌਕੇ (ਸੱਜਿਓਂ) ਡਾ. ਸੁਦਰਸ਼ਨ ਗਾਸੋ, ਡਾ. ਜਸਵਿੰਦਰ ਸਿੰਘ, ਸਤਨਾਮ ਸਿੰਘ ਮਾਣਕ, ਪਿ੫ੰਸੀਪਲ ਡਾ. ਰਾਜਪਾਲ ਸਿੰਘ, ਡਾ. ਗੁਰਦੇਵ ਸਿੰਘ ਤੇ ਡਾ. ਆਈਡੀ ਗੌੜ।
-----
ਜਾਗਰਣ ਕੇਂਦਰ, ਅੰਬਾਲਾ ਕੈਂਟ : ਗਾਂਧੀ ਮੈਮੋਰੀਅਲ ਨੈਸ਼ਨਲ ਕਾਲਜ, ਅੰਬਾਲਾ ਕੈਂਟ ਦੇ ਪੰਜਾਬੀ ਵਿਭਾਗ ਵਲੋਂ ਉਚੇਰੀ ਸਿੱਖਿਆ ਵਿਭਾਗ, ਹਰਿਆਣਾ ਦੇ ਸਹਿਯੋਗ ਨਾਲ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਦਾ ਮੁੱਖ ਵਿਸ਼ਾ ਸੀ 'ਵਿਸ਼ਵੀਕਰਨ, ਪੰਜਾਬੀ ਭਾਸ਼ਾ ਅਤੇ ਸਾਹਿਤ ਨਵੀਨ ਪ੫ਸਥਿਤੀਆਂ ਅਤੇ ਚੁਣੌਤੀਆਂ।' ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸਤਨਾਮ ਸਿੰਘ ਮਾਣਕ ਨੇ ਹਿੱਸਾ ਲਿਆ। ਇਸ ਸੈਸ਼ਨ ਦੇ ਮੁੱਖ ਬੁਲਾਰੇ ਡਾ. ਜਸਵਿੰਦਰ ਸਿੰਘ ਸਨ, ਜਦਕਿ ਪ੫ਧਾਨਗੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਡਾ. ਆਈਡੀ ਗੌੜ ਨੇ ਕੀਤੀ। ਸੈਮੀਨਾਰ ਦੇ ਮੁੱਖ ਪ੫ਬੰਧਕ ਡਾ. ਸੁਦਰਸ਼ਨ ਗਾਸੋ ਨੇ ਸੈਮੀਨਾਰ ਦੇ ਮਹੱਤਵ ਬਾਰੇ ਕਿਹਾ ਕਿ ਵਿਸ਼ਵੀਕਰਨ ਨੇ ਅੱਜ ਜ਼ਿੰਦਗੀ ਦੇ ਹਰੇਕ ਖੇਤਰ ਵਿਚ ਆਪਣਾ ਪ੫ਭਾਵ ਪਾਉਣਾ ਸ਼ੁਰੂ ਕੀਤਾ ਹੈ। ਸਮਾਜਕ ਕਦਰਾਂ ਕੀਮਤਾਂ ਅਤੇ ਸੋਚ ਉਤੇ ਵੀ ਇਸ ਦਾ ਪ੫ਭਾਵ ਵੇਖਿਆ ਜਾ ਸਕਦਾ ਹੈ। ਸਤਨਾਮ ਮਾਣਕ ਨੇ ਕਿਹਾ ਕਿ ਹਿੰਦੁਸਤਾਨ ਬਹੁ-ਕੌਮੀ ਦੇਸ਼ ਹੈ, ਸਿਰਫ਼ ਪੰਜਾਬੀ ਦਾ ਹੀ ਨਹੀਂ ਸਗੋਂ ਦੂਜੀਆਂ ਭਾਸ਼ਾਵਾਂ ਦਾ ਗਿਆਨ ਵੀ ਬਹੁਤ ਜ਼ਰੂਰੀ ਹੈ। ਪੰਜਾਬੀ ਨੂੰ ਉਸ ਦਾ ਹੱਕੀ ਸਥਾਨ ਮਿਲਣਾ ਚਾਹੀਦਾ ਹੈ। ਡਾ. ਗੌੜ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਇਤਿਹਾਸ ਬਹੁਤ ਮਹਾਨ ਹੈ ਅਤੇ ਇਸ ਦੀ ਮਹਾਨਤਾ ਨੂੰ ਦੁਨੀਆਂ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ।
ਪਿ੫ੰਸੀਪਲ ਡਾ. ਰਾਜਪਾਲ ਸਿੰਘ ਅਤੇ ਕਾਲਜ ਡਾਇਰੈਕਟਰ ਡਾ. ਗੁਰਦੇਵ ਸਿੰਘ ਨੇ ਸਾਰਿਆਂ ਦਾ ਸੁਆਗਤ ਕੀਤਾ। ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਸਭਿਆਚਾਰ ਨੂੰ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਦੂਜੇ ਸੈਸ਼ਨ ਦੀ ਪ੫ਧਾਨਗੀ ਪੰਜਾਬ ਯੂਨੀਵਰਸਿਟੀ ਦੇ ਪ੫ੋਫੈਸਰ ਅਤੇ ਸੈਨੇਟਰ ਡਾ. ਯੋਗ ਰਾਜ ਨੇ ਕੀਤੀ। ਡਾ. ਤੇਜਵੰਤ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਭੀਮਇੰਦਰ ਸਿੰਘ ਨੇ ਸੰਸਾਰੀਕਰਨ ਦੇ ਸਿਧਾਂਤਕ ਪੱਖਾਂ ਬਾਰੇ ਚਾਨਣਾ ਪਾਇਆ। ਡਾ. ਅਰਵਿੰਦਰ ਕੌਰ ਕਾਕੜਾ ਅਤੇ ਡਾ. ਦੇਵਿੰਦਰਪਾਲ ਵੜੈਚ ਨੇ ਆਪਣੇ ਪਰਚੇ ਪੇਸ਼ ਕੀਤੇ।
ਤੀਜੇ ਸੈਸ਼ਨ ਦੀ ਪ੫ਧਾਨਗੀ ਡਾ. ਹਰਸਿਮਰਨ ਸਿੰਘ ਰੰਧਾਵਾ ਨੇ ਕੀਤੀ। ਇਸ ਵਿਚ ਪੀਪੀ ਕੰਬੋਜ, ਸਤੀਸ਼ ਗੁਲਾਟੀ ਅਤੇ ਡਾ. ਕੁਲਦੀਪ ਸਿੰਘ ਨੇ ਆਪਣੇ ਪਰਚੇ ਪੇਸ਼ ਕੀਤੇ। ਦੂਜੇ ਦਿਨ ਸੈਮੀਨਾਰ ਦਾ ਉਦਘਾਟਨ ਪ੫ੋ. ਵਰਿੰਦਰ ਸਿੰਘ ਵਾਲੀਆ ਨੇ ਕੀਤਾ ਅਤੇ ਕਿਹਾ ਕਿ ਅੱਜ ਵੀ ਨਵੇਂ ਸ਼ਬਦ ਈਜਾਦ ਹੋ ਰਹੇ ਹਨ। ਪੰਜਾਬੀ ਭਾਸ਼ਾ ਸਮੂਹ ਪੰਜਾਬੀਆਂ ਤੇ ਪੰਜ ਦਰਿਆਵਾਂ ਦੀ ਭਾਸ਼ਾ ਹੈ। ਮੁੱਖ ਬੁਲਾਰੇ ਦੇ ਰੂਪ ਵਿਚ ਡਾ. ਜੋਗਾ ਸਿੰਘ ਨੇ ਕਿਹਾ ਕਿ ਭਾਸ਼ਾਵਾਂ ਬਾਰੇ ਅੰਧਵਿਸ਼ਵਾਸ ਹੀ ਇਸ ਦੇ ਰਸਤੇ ਵਿਚ ਰੁਕਾਵਟ ਬਣਦੇ ਹਨ।
ਇਸ ਮੌਕੇ ਡਾ. ਰਜਿੰਦਰ ਸਿੰਘ ਭੱਟੀ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਸਰਬਜੀਤ ਕੌਰ ਸੋਹਲ, ਦਰਸ਼ਨ ਬੁੱਟਰ ਅਤੇ ਹੋਰਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।