ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਰੰਗਮੰਚ ਰੰਗ ਨਗਰੀ ਦੀ ਇਕ ਅਹਿਮ ਮੀਟਿੰਗ ਪੰਜਾਬੀ ਭਵਨ ਵਿਖੇ ਹੋਈ। ਜਿਸ ਵਿੱਚ ਮਲੇਰਕੋਟਲਾ (ਪੰਜਾਬ) ਦੇ ਜੰਮਪਲ ਤੇ ਉਘੇ ਅਦਾਕਾਰ ਸਈਦ ਜਾਫ਼ਰੀ ਦੇ ਜਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਤਰਲੋਚਨ ਸਿੰਘ ਨੇ ਕਿਹਾ ਕਿ ਸਈਦ ਜਾਫ਼ਰੀ ਰੰਗ ਮੰਚ ਦੇ ਇਕ ਅਜਿਹੇ ਮੰਝੇ ਹੋਏ ਕਲਾਕਾਰ ਸਨ ਜਿਨ੍ਹਾਂ ਆਪਣੇ ਅਦਾਕਾਰੀ ਦੇ ਕੈਰੀਅਰ ਦੀ ਸ਼ੁਰੂਆਤ ਥਿਏਟਰ ਤੋਂ ਕੀਤੀ। ਉਨ੍ਹਾਂ ਵੱਲੋਂ ਤਿ੫ਮੂਰਤੀ, ਰਾਜਾ ਕੀ ਆਏਗੀ ਬਾਰਾਤ, ਆਂਟੀ ਨੰਬਰ ਵਨ, ਹੀਨਾ, ਗਾਂਧੀ, ਜਬ ਪਿਆਰ ਕਿਸੀ ਸੇ ਹੋਤਾ ਹੈ, ਚਾਲਬਾਜ, ਰਾਮ ਲਖਨ, ਰਾਮ ਤੇਰੀ ਗੰਗਾ ਮੈਲੀ, ਸ਼ਤਰੰਜ ਕੇ ਖਿਲਾੜੀ, ਘਰ ਹੋ ਤੋ ਐਸਾ, ਚਸ਼ਮੇ ਬਦਦੂਰ, ਦਿਲ, ਦੀਵਾਨਾ ਮਸਤਾਨਾ ਤੇ ਹੋਰ ਕਈ ਿਫ਼ਲਮਾਂ ਵਿੱਚ ਵੱਖ-ਵੱਖ ਕਿਰਦਾਰ ਨਿਭਾ ਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਉਨ੍ਹਾਂ ਵੱਲੋਂ ਹਰ ਫਿਲਮ ਵਿੱਚ ਬੋਲੇ ਗਏ ਸੰਵਾਦ ਦਾ ਅੰਦਾਜ਼ ਹੀ ਵੱਖਰਾ ਸੀ। ਉਨ੍ਹਾਂ ਬਾਲੀਵੁੱਡ ਹੀ ਨਹੀਂ ਸਗੋ ਹਾਲੀਵੁੱਡ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ। ਅੰਗਰੇਜ਼ੀ ਫਿਲਮ 'ਦ ਮੈਨ ਹੂ ਵੁੱਡ ਵੀ ਕਿੰਗ' ਵਿੱਚ ਨਿਭਾਏ ਕਿਰਦਾਰ ਸਦਕਾ ਹਾਲੀਵੁੱਡ ਖੇਤਰ ਵਿੱਚ ਵੀ ਚੰਗਾ ਨਾਂ ਕਮਾਇਆ। ਇਸ ਮੌਕੇ ਕਰਮ ਸਿੰਘ, ਐਡਵੋਕੇਟ ਦਵਿੰਦਰ ਸਿੰਘ, ਰੋਸ਼ਨ ਲਾਲ, ਰਾਹੁਲ ਸ਼ੁਕਲਾ, ਸੁਰੇਸ਼ ਬੱਧਣ, ਸੁਰਪ੍ਰੀਤ ਕੌਰ ਸੋਨੀ, ਅਮਨਪ੍ਰੀਤ ਕੌਰ, ਸਿਮਰਨ ਕੌਰ, ਨੀਲਮ ਬੱਠਲਾ, ਗੈਵੀ ਹੂੰਝਣ ਅਤੇ ਰੰਗਮੰਚ ਰੰਗ ਨਗਰੀ ਨਾਲ ਜੁੜੀਆਂ ਹੋਰ ਕਈ ਸਖਸ਼ੀਅਤਾਂ ਹਾਜ਼ਰ ਸਨ।
↧