ਪੱਤਰ ਪ੫ੇਰਕ, ਸੀਂਗੋ ਮੰਡੀ : ਉਪ ਮੰਡਲ ਦੇ ਪਿੰਡ ਗਾਟਵਾਲੀ ਦੇ ਸਰਕਾਰੀ ਸਕੂਲ ਦੇ ਪੀਟੀਆਈ ਅਧਿਆਪਕ ਨੇ ਮਸਤੂਆਣਾ ਸਾਹਿਬ ਵਿਚ ਹੋਈਆਂ 36ਵੀਆਂ ਪੰਜਾਬ ਮਾਸਟਰਜ ਐਸੋਸੀਏਸ਼ਨ ਐਥਲੈਟਿਕ ਖੇਡਾਂ ਵਿੱਚ ਗੋਲੇ ਦੇ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਅਧਿਆਪਕ ਸੁਖਦੇਵ ਸਿੰਘ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਮਸਤੂਆਣਾ ਸਾਹਿਬ ਦੇ ਮੈਦਾਨ ਵਿੱਚ ਵੈਟਰਨ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਉਸਨੇ 27.74 ਮੀਟਰ ਦੂਰ ਗੋਲਾ ਸੁੱਟਕੇ ਖੇਡਾਂ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ, ਜਿਸ ਲਈ ਉਸਨੂੰ ਚਾਂਦੀ ਦਾ ਤਮਗਾ ਤੇ ਸਰਟੀਫਿਕੇਟ ਦਿੱਤਾ ਗਿਆ ਹੈ। ਇਸ 'ਤੇ ਸਰਪੰਚ ਗੁਰਜੀਵਨ ਸਿੰਘ ਗਾਟਵਾਲੀ, ਜ਼ਿਲ੍ਹਾ ਯੂਥ ਆਗੂ ਹਰਪਾਲ ਗਾਟਵਾਲੀ, ਮੁੱਖ ਅਧਿਆਪਕ ਪਰਮਜੀਤ ਸਿੰਘ ਸੰਗਤ-ਖੁਰਦ ਤੇ ਖੇਡ ਪ੍ਰੇਮੀ ਰਿਟਾ: ਮੁੱਖ ਅਧਿਆਪਕ ਜਗਦੀਸ਼ ਸਿੰਘ ਨੇ ਪੀਟੀਆਈ ਸੁਖਦੇਵ ਸਿੰਘ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਇਕ ਸਮਾਗਮ ਕਰਵਾ ਕੇ ਮਾਸਟਰ ਵੱਲੋਂ ਖੇਤਰ ਤੇ ਪਿੰਡ ਦਾ ਨਾਮ ਰੌਸ਼ਨ ਕਰਨ ਬਦਲੇ ਸਨਮਾਨ ਕਰਨ ਦਾ ਫੈਸਲਾ ਕੀਤਾ ਹੈ।
↧