Quantcast
Channel: Punjabi News -punjabi.jagran.com
Viewing all 43997 articles
Browse latest View live

ਰਾਤ ਭਰ ਟੈਂਕੀ 'ਤੇ ਡਟੇ ਰਹੇ ਬੇਰੁਜ਼ਗਾਰ ਅਧਿਆਪਕ, ਪ੍ਰਸ਼ਾਸਨ ਨੇ ਨਹੀਂ ਲਈ ਸਾਰ

$
0
0

ਹਰਜੀਤ ਸਿੰਘ ਨਿੱਝਰ, ਬਹਾਦਰਗੜ੍ਹ : ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਨੌਕਰੀਆਂ ਹਾਸਲ ਕਰਨ ਲਈ ਸੋਮਵਾਰ ਸਵੇਰ ਤੋਂ ਵਾਟਰ ਸਪਲਾਈ ਤੇ ਸੈਨੀਟੇਸ਼ਨ ਸਬ ਡਿਵੀਜ਼ਨ ਬਹਾਦਰਗੜ੍ਹ ਪਟਿਆਲਾ ਵਿਖੇ ਇਕੱਤਰ ਹੋਏ ਅਧਿਆਪਕ ਸੂਬਾ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਰਾਤ ਨੂੰ ਵੀ ਮੋਰਚੇ 'ਤੇ ਡਟੇ ਰਹੇ। ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਦੱਸਿਆ ਕਿ ਟੈਂਕੀ 'ਤੇ ਮੌਜੂਦ ਸਾਡੇ ਸਾਥੀ ਰਾਤ ਨੂੰ ਠੰਢੀ ਹਵਾ ਦੇ ਥਪੇੜੇ ਖਾ ਕੇ ਵੀ ਮੋਰਚੇ 'ਤੇ ਕਾਇਮ ਹਨ। ਜਦੋਂਕਿ ਔਖੇ ਹਾਲਾਤ 'ਚ ਵੀ ਸਾਡੇ ਨਾਲ ਮੌਜੂਦ ਔਰਤ ਅਧਿਆਪਕਾਂ ਵੀ ਸੰਘਰਸ਼ 'ਚ ਪੂਰਾ ਸਾਥ ਦੇ ਰਹੀਆਂ ਹਨ। ਠੰਢ ਕਾਰਨ ਸਾਡੇ ਅਧਿਆਪਕਾਂ ਦੀ ਸਿਹਤ ਖਰਾਬ ਹੋਣ ਦਾ ਵੀ ਡਰ ਹੈ ਪਰ ਪ੍ਰਸ਼ਾਸ਼ਨ ਨੇ ਨਾ ਸਾਡੀ ਕੋਈ ਸਾਰ ਲਈ ਅਤੇ ਨਾ ਹੀ ਕੋਈ ਗੱਲਬਾਤ ਕੀਤੀ।

ਅਧਿਆਪਕ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਧਿਆਪਕ ਟੈਂਕੀ 'ਤੋਂ ਨਹੀਂ ਉਤਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਸਰਕਾਰ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਸਾਡਾ ਸੰਘਰਸ਼ ਜਾਰੀ ਰਹੇਗਾ। ਭਰਾਤਰੀ ਜਥੇਬੰਦੀਆਂ ਨੇ ਵੀ ਉਨ੍ਹਾਂ ਦੇ ਸੰਘਰਸ਼ 'ਚ ਸਾਥ ਦੇਣ ਦਾ ਐਲਾਨ ਕੀਤਾ ਹੈ। ਖਬਰ ਲਿੱਖੇ ਜਾਣ ਤਕ ਪੰਜ ਅਧਿਆਪਕ ਟੈਂਕੀ 'ਤੇ ਡਟੇ ਹੋਏ ਸਨ ਅਤੇ ਬਾਕੀ ਹੇਠਾਂ ਧਰਨਾ ਲਾ ਕੇ ਪ੍ਰਦਰਸ਼ਨ ਕਰ ਰਹੇ ਸਨ। ਇਸ ਮੌਕੇ ਗੁਰਜੰਟ ਸਿੰਘ ਜ਼ਿਲ੍ਹਾ ਪ੍ਰਧਾਨ, ਦੀਪਅਮਨ ਮਾਨਸਾ ਸਰਪ੍ਰਸਤ, ਨਿਰਮਲ ਜੀਰਾ, ਅਮਨਦੀਪ ਸੱਗੂ, ਹਰਬੰਸ ਸਿੰਘ ਸਮਾਣਾ, ਜੀਵਨ ਕੁਮਾਰ ਸੰਗਰੂਰ, ਸੋਨੀਆ ਪਟਿਆਲਾ, ਰਜਨੀ ਪਟਿਆਲਾ ਅਤੇ ਸੁਨੀਤਾ ਮਾਨਸਾ ਆਦਿ ਅਧਿਆਪਕ ਆਗੂ ਮੌਜੂਦ ਸਨ।


ਜੰਮੂ-ਕਸ਼ਮੀਰ ਦੇ ਤ੍ਰਾਲ 'ਚ ਮੁਕਾਬਲਾ ਜਾਰੀ, ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਕੀਤੇ ਢੇਰ

$
0
0

ਸ਼੍ਰੀਨਗਰ : ਸੁਰੱਖਿਆ ਬਲਾਂ ਨੂੰ ਤ੍ਰਾਲ ਦੇ ਰੇਸ਼ੀ ਮੁਹੱਲੇ 'ਚ ਦੋ ਤਿੰਨ ਅੱਤਵਾਦੀਆਂ ਦੇ ਰੁਕੇ ਹੋਣ ਦੀ ਖਬਰ ਮਿਲੀ ਸੀ। ਸੋਮਵਾਰ ਸ਼ਾਮ ਤੋਂ ਤਰਾਲ 'ਚ ਸ਼ੁਰੂ ਹੋਏ ਮੁਕਾਬਲੇ 'ਚ ਮੰਗਲਵਾਰ ਸਵੇਰੇ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ। ਜੰਮੂ-ਕਸ਼ਮੀਰ ਦੇ ਤ੍ਰਾਲ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਸੋਮਵਾਰ ਸ਼ਾਮ ਤੋਂ ਹੀ ਮੁਕਾਬਲਾ ਜਾਰੀ ਹੈ।

ਸੁਰੱਖਿਆ ਬਲਾਂ ਨੇ ਸੋਮਵਾਰ ਸਵੇਰੇ ਹੀ ਇਸ ਇਲਾਕੇ 'ਚ ਅੱਤਵਾਦੀਆਂ ਦੇ ਰੁਕਣ ਦੀ ਸੂਚਨਾ ਤੋਂ ਬਾਅਦ ਹੀ ਸਰਚ ਆਪ੍ਰੇਸ਼ਨ ਚਲਾਈ ਰੱਖਿਆ। ਜਿਸ ਤੋਂ ਬਾਅਦ ਸ਼ਾਮ ਨੂੰ ਇਥੇ ਅੱਤਵਾਦੀਆਂ ਨੇ ਖੁਦ ਨੂੰ ਅਸੁਰੱਖਿਅਤ ਦੇਖ ਸੁਰੱਖਿਆ ਬਲਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਅੱਤਵਾਦੀਆਂ ਤੇ ਸੁਰੱਖਿਆਬਲਾਂ ਵਿਚਕਾਰ ਹੋਏ ਮੁਕਾਬਲੇ 'ਚ ਦੋ ਅੱਤਵਾਦੀ ਮਾਰੇ ਜਾਣ ਦੀ ਸੂਚਨਾ ਹੈ।

ਸੂਤਰਾਂ ਦੀ ਮੰਨੀਏ ਤਾਂ ਇਹ ਮੁਕਾਬਲਾ ਤ੍ਰਾਲ ਦੇ ਰੇਸ਼ੀ ਮੁਹੱਲੇ 'ਚ ਸ਼ੁਰੂ ਹੋਇਆ। ਮੰਨਿਆ ਜਾ ਰਿਹਾ ਹੈ ਕਿ ਤਿੰਨ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਘੇਰ ਲਿਆ ਹੈ। ਦੋਵਾਂ ਪਾਸਿਓਂ ਫਾਇਰਿੰਗ ਜਾਰੀ ਹੈ।

42 ਰਾਸ਼ਟਰੀ ਰਾਈਫਲਸ, 180 ਬਟਾਲੀਅਨ ਸਾਆਰਪੀਐੱਫ ਤੇ ਐੱਸਓਜੀ ਦੀ ਸੰਯੁਕਤ ਟੀਮ ਇਸ ਮੁਕਾਬਲੇ ਨੂੰ ਲੀਡ ਕਰ ਰਹੀ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਤਾਂ ਜੋ ਅੱਤਵਾਦੀਆਂ ਨੂੰ ਭੱਜਣ ਦਾ ਮੌਕਾ ਨਾ ਮਿਲੇ। ਸੂਤਰਾਂ ਦਾ ਕਹਿਣਾ ਹੈ ਕਿ ਦੋ ਤੋਂ ਤਿੰਨ ਅੱਤਵਾਦੀ ਫਸੇ ਹੋਏ ਹਨ। ਮੁਕਾਬਲੇ ਦੀ ਸੂਚਨਾ ਮਿਲਦਿਆਂ ਹੀ ਕਾਫੀ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੇ ਖਾਤਮੇ ਨੂੰ ਲੈ ਕੇ ਸੁਰੱਖਿਆ ਬਲਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਜਾਰੀ ਹੈ। ਸੋਮਵਾਰ ਸ਼ਾਮ ਨੂੰ ਤਰਾਲ 'ਚ ਸ਼ੁਰੂ ਹੋਏ ਮੁਕਾਬਲੇ 'ਚ ਮੰਗਲਵਾਰ ਸਵੇਰੇ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ ਜਿਸ ਘਰ 'ਚ ਅੱਤਵਾਦੀ ਲੁਕੇ ਹੋਏ ਸਨ ਉਸ ਘਰ ਨੂੰ ਵੀ ਉਡਾ ਦਿੱਤਾ। ਅਜੇ ਇਰ ਤੇ ਅੱਤਵਾਦੀਆਂ ਦੇ ਲੁਕੇ ਹੋਣ ਹੀ ਸੂਚਨਾ ਹੈ।

ਸੁਰੱਖਿਆ ਬਲਾਂ ਵੱਲੋਂ ਵੀ ਆਪ੍ਰੇਸ਼ਨ ਚਲਾਇਆ ਦਾ ਰਿਹਾ ਹੈ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਕਾਰ ਤਿੰਨ ਦਿਨ ਤਕ ਮੁਕਾਬਲਾ ਚੱਲਿਆ ਸੀ। ਇਸ ਮੁਕਾਬਲੇ ਦੌਰਾਨ ਦੋ ਅੱਤਵਾਦੀ ਢੇਰ ਕਰ ਦਿੱਤੇ ਸਨ। ਹਾਲਾਂਕਿ ਇਸ ਦੌਰਾਨ ਤਿੰਨ ਸੀਆਰਪੀਐੱਫ ਜਵਾਨ ਤੇ ਦੋ ਪੁਲਿਸ ਕਰਮੀ ਵੀ ਸ਼ਹੀਦ ਹੋ ਗਏ ਸਨ। ਮੁਕਾਬਲੇ ਦੌਰਾਨ ਇਕ ਆਮ ਨਾਗਰਿਕ ਦੇ ਮਾਰੇ ਜਾਣ ਦੀ ਵੀ ਖਬਰ ਹੈ।

Exclusive : ਲੋਕ ਸਭਾ ਚੋਣਾਂ ਲਈ AAP- ਕਾਂਗਰਸ ਵਿਚ ਗਠਜੋੜ ਫਾਈਨਲ! ਅੱਜ ਹੋਵੇਗਾ ਐਲਾਨ

$
0
0

ਨਵੀਂ ਦਿੱਲੀ : Lok Sabha Elections 2019 ਲੋਕ ਸਭਾ ਚੋਣਾਂ 2019 ਲਈ ਦਿੱਲੀ ਵਿਚ ਆਮ ਆਦਮੀ ਪਾਰਟੀ (AAP) ਅਤੇ ਕਾਂਗਰਸ ਵਿਚਾਲੇ ਗਠਜੋੜ ਲਗਪਗ ਫਾਈਨਲ ਹੋ ਗਿਆ ਹੈ। ਇਸ ਬਾਰੇ ਸੋਮਵਾਰ ਰਾਤ ਕਰੀਬ ਦੋ ਵਜੇ ਤਕ ਬੈਠਕਾਂ ਦਾ ਦੌਰ ਚੱਲਿਆ। ਇਸ ਦਾ ਐਲਾਨ ਮੰਗਲਵਾਰ ਨੂੰ ਕਦੀ ਵੀ ਹੋ ਸਕਦਾ ਹੈ। ਸੂਤਰਾਂ ਮੁਤਾਬਿਕ, ਮੰਗਲਵਾਰ ਦੁਪਹਿਰੇ ਜਾਂ ਫਿਰ ਸ਼ਾਮ ਤਕ ਗਠਜੋੜ ਦੀ ਸਥਿਤੀ ਪੂਰਨ ਸਪਸ਼ਟ ਹੋ ਜਾਵੇਗੀ। ਸਮਾਚਾਰ ਏਜੰਸੀ ਏਐੱਨਆਈ ਮੁਤਾਬਿਕ, ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਿੱਲੀ ਦੇ ਆਗੂਆਂ ਦੀ ਇਕ ਮੀਟਿੰਗ ਸੱਦੀ ਹੈ ਜਿਸ ਵਿਚ AAP-ਕਾਂਗਰਸ ਗਠਜੋੜ ਦਾ ਐਲਾਨ ਹੋ ਸਕਦਾ ਹੈ।


ਗਠਜੋੜ ਹੋਣ ਦੀ ਸਥਿਤੀ ਵਿਚ ਦਿੱਲੀ ਵਿਚ ਲੋਕ ਸਭਾ ਦੀਆਂ ਸੱਤ ਸੀਟਾਂ 'ਤੇ ਚੋਣਾਂ 3-3-1 ਦੇ ਫਾਰਮੂਲੇ 'ਤੇ ਹੀ ਲੜੀਆਂ ਜਾਣਗੀਅਂ। ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਸ ਫਾਰਮੂਲੇ ਤਹਿਤ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਪੁੱਤਰ ਅਤੇ ਪੂਰਬੀ ਦਿੱਲੀ ਤੋਂ ਸਾਬਕਾ ਸੰਸਦ ਮੈਂਬਰ ਦਿੱਲੀ ਤੋਂ ਚੋਣ ਨਹੀਂ ਲੜਨਗੇ।

ਇਸ ਲਈ ਕਰਨਾ ਪਿਆ ਗਠਜੋੜ

ਹਰਿਆਣਾ ਵਿਚ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨਾਲ ਆਮ ਆਦਮੀ ਪਾਰਟੀ ਦਾ ਗਠਜੋੜ ਨਹੀਂ ਹੋ ਸਕਿਆ ਹੈ ਅਤੇ ਦਿੱਲੀ ਵਿਚ ਵੀ ਕਾਂਗਰਸ ਨਾਲ ਗਠਜੋੜ ਨਾ ਹੋਣ ਦੀ ਸੂਰਤ 'ਚ AAP ਨੂੰ ਵੱਡਾ ਨੁਕਸਾਨ ਹੋਣ ਦਾ ਖ਼ਤਰਾ ਸੀ। ਇਸੇ ਦਰਮਿਆਨ ਬਾਕੀ ਪਾਰਟੀਆਂ ਦਾ ਦਬਾਅ ਵੀ ਵਧਦਾ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰੀ ਮਹਾਗਠਜੋੜ ਦੀਆਂ ਸਹਿਯੋਗੀ ਪਾਰਟੀਆਂ ਦਾ ਕਾਫੀ ਦਬਾਅ ਸੀ, ਖ਼ਾਸਕਰ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਸਮੇਤ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਵੀ ਦਬਾਅ ਸੀ ਕਿ AAP ਭਾਜਪਾ ਨੂੰ ਹਰਾਉਣ ਲਈ ਸਮਰੱਥ ਪਾਰਟੀਆਂ ਨਾਲ ਗਠਜੋੜ ਕਰੇ।


ਸ਼ੀਲਾ ਦੀਕਸ਼ਤ ਨਹੀਂ ਚਾਹੁੰਦੀ AAP ਨਾਲ ਗਠਜੋੜ

ਪਿਛਲੇ ਹਫ਼ਤੇ ਦਿੱਲੀ ਪ੍ਰਦੇਸ਼ ਕਮੇਟੀ ਕਾਂਗਰਸ (DPCC) ਮੁਖੀ ਸ਼ੀਲਾ ਦੀਕਸ਼ਤ ਨੇ ਆਮ ਆਦਮੀ ਪਾਰਟੀ (AAP) ਨਾਲ ਗਠਜੋੜ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਸੀ। ਸੂਬਾ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਉਨ੍ਹਾਂ ਇਹ ਵੀ ਸਪਸ਼ਟ ਰੂਪ 'ਚਕਿਹਾ ਸੀ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਿੱਲੀ ਦੀਆਂ ਸੱਤ ਸੀਟਾਂ ਤੋਂ ਚੋਣ ਲੜੇਗੀ।

ਉਨ੍ਹਾਂ ਕਿਹਾ ਸੀ ਕਿ ਅਸੀਂ ਆਗਾਮੀ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੇਜਰੀਵਾਲ ਦੋਵਾਂ ਨੂੰ ਨਿਸ਼ਾਨਾ ਬਣਾਵਾਂਗੇ। ਦੋਨੋਂ ਸਾਡੇ ਵਿਰੋਧੀ ਹਨ। ਨਾਲ ਹੀ ਸ਼ੀਲਾ ਨੇ ਇਹ ਵੀ ਕਿਹਾ ਸੀ ਕਿ ਅਸੀਂ ਦਿੱਲੀ ਦੀ ਸਥਿਤੀ ਮੁਤਾਬਿਕ ਆਪਣੀ ਚੋਣ ਰਣਨੀਤੀ ਬਣਾਵਾਂਗੇ।

ਭਾਰਤ-ਪਾਕਿ ਤਣਾਅ ਦੌਰਾਨ ਧਰਮਿੰਦਰ ਦੀ ਇਹ ਖਾਹਸ਼ ਤੁਹਾਨੂੰ ਝੰਜੋੜ ਦੇਵੇਗੀ...

$
0
0
ਨਵੀਂ ਦਿੱਲੀ : 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ 40 ਤੋਂ ਜ਼ਿਆਦਾ ਸੀਆਰਪੀਐੱਫ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਾ ਰਿਸ਼ਤਾ ਬੇਹੱਦ ਖਰਾਬ ਦੌਰ 'ਚੋਂ ਗੁਜ਼ਰ ਰਿਹਾ ਹੈ।

ਪੁਲਵਾਮਾ ਦੀ ਜਵਾਬੀ ਕਾਰਵਾਈ ਦੇ ਤੌਰ 'ਤੇ ਪਾਕਿਸਤਾਨ ਦੇ ਬਾਲਾਕੋਟ 'ਚ ਭਾਰਤੀ ਹਵਾਈ ਫੌਜ ਦੀ ਏਅਰ ਸਟ੍ਰਾਈਕ 'ਤੇ ਫਿਰ ਪਾਕਿਸਤਾਨੀ ਫੌਜ ਵੱਲੋਂ ਵਿੰਗ ਕਮਾਂਡਰ ਵਰਤਮਾਨ ਨੂੰ ਫੜ ਲਿਆ ਜਾਣਾ, ਇਨ੍ਹਾਂ ਘਟਨਾਕ੍ਰਮ ਨੇ ਤਣਾਅ ਨੂੰ ਚਰਮ 'ਤੇ ਪਹੁੰਚਾ ਦਿੱਤਾ ਸੀ। ਅਭਿਨੰਦਨ ਦੀ ਵਤਨ ਵਾਪਸੀ ਹੋ ਚੁੱਕੀ ਹੈ, ਪਰ ਦੋਵਾਂ ਦੋਸ਼ਾਂ ਦੀ ਨਫਰਤ 'ਚ ਕੋਈ ਕਮੀ ਨਹੀਂ ਆਈ ਹੈ।

View this post on Instagram

किया कर दूँ......मैं .......किया कर दूँ ........... बग़ावत कर दूँ .....इंक़लाब ला दूँ ............... उखाड़ नफ़रतों को जड़ों से ................... हर खित्ता ए ज़मीं में .......मुहब्बतें बो दूँ ......... मोहब्बतों की फ़ौज बना लूँ ..........फिर ......... कर तबाह...... तबाहकुँन इस दौर ए नफ़रत को .....झुलसती सुलगती ... इस धरती .......... दुनिया भर की इस माँ को ......मैं जन्नत बना दूँ ...... मैं जन्नत बना दूँ ............

A post shared by Dharmendra Deol (@aapkadharam) on

ਨਫਰਤ ਦੇ ਇਸ ਮਾਹੌਲ 'ਚ ਵੈਟਰਨ ਅਦਾਕਾਰ ਧਰਮਿੰਦਰ ਨੇ ਅਹਿਮ ਗੱਲ ਕਹੀ ਹੈ। ਉਨ੍ਹਾਂ ਇਕ ਕਵਿਤਾ ਜ਼ਰੀਏ ਆਪਣੇ ਜਜ਼ਬਾਤ ਬਿਆਨ ਕੀਤੇ ਹਨ। ਉਨ੍ਹਾਂ ਭਾਰਤ ਤੇ ਪਾਕਿਸਤਾਨ ਦਾ ਸਿੱਧਾ ਨਾਂ ਨਹੀਂ ਲਿਆ ਪਰ ਖਦਸ਼ਾ ਸਾਫ ਹੈ। ਧਰਮਿੰਦਰ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਹੈ- 'ਕਿਆ ਕਰ ਦੂੰ...ਮੈ...ਕਿਆ ਕਰ ਦੂੰ...ਬਗ਼ਾਵਤ ਕਰ ਦੂੰ.. ਇਨਕਲਾਬ ਕਰ ਦੂੰ...ਉਖਾੜ ਨਫਰਤ ਕੋ ਜੜ ਸੇ...ਹਰ ਖਿੱਤਾ-ਏ-ਜ਼ਮੀਂ ਮੇ... ਮੁਹੱਬਤੇਂ ਬੋਅ ਦੂੰ... ਮੁਹੱਬਤੋਂ ਕੀ ਫੌਜ ਬਣਾ ਲੂੰ...ਫਿਰ...ਕਰ ਤਬਾਹ... ਤਬਾਹਕੁੰਨ ਇਸ ਦੌਰ-ਏ-ਨਫਰਤ ਕੋ...ਝੁਲਸਤੀ ਸੁਲਗਤੀ...ਇਸ ਧਰਤੀ...ਦੁਨੀਆ ਭਰ ਕੀ ਇਸ ਮਾਂ ਕੋ... ਮੈ ਜੰਨਤ ਬਣਾ ਦੂੰ... ਮੈ ਜੰਨਤ ਬਣਾ ਦੂੰ...।'

ਬਾਲੀਵੁੱਡ 'ਚ ਆਪਣੀ ਐਕਸ਼ਨ ਇਮੇਜ ਲਈ ਧਰਮਿੰਦਰ ਨੇ ਪਰਦੇ 'ਤੇ ਜੰਗ ਵੀ ਲੜੀ ਹੈ। ਰਾਮਾਨੰਦ ਸਾਗਰ ਦੀ ਲਲਕਾਰ ਤੇ ਚੇਤਨ ਆਨੰਦ ਦੀ ਹਕੀਕਤ ਯੁੱਧ ਦੇ ਵਿਸ਼ੇ 'ਤੇ ਬਣੀਆਂ ਫਿਲਮਾਂ ਹਨ। ਇਨ੍ਹਾਂ ਫਿਲਮਾਂ 'ਚ ਧਰਮਿੰਦਰ ਨੇ ਹਿੰਦੁਸਤਾਨੀ ਫੌਜਜੀ ਦੇ ਰੋਲ 'ਚ ਜ਼ਬਰਦਸਤ ਕੰਮ ਕੀਤਾ ਹੈ।

1962 'ਚ ਹੋਏ ਭਾਰਤ-ਚੀਨ ਯੁੱਧ 'ਤੇ ਬਣੀ ਹਕੀਕਤ ਬਿਹਤਰੀਨ ਵਾਰ ਫਿਲਮ ਹੈ। ਇਸ ਫਿਲਮ ਦਾ ਮੁਹੰਮਦ ਰਫੀ ਦਾ ਗਾਇਆ ਹੋਇਆ ਗੀਤ 'ਕਰ ਚਲੇ ਹਮ ਫਿਦਾ ਜਾਨੋ-ਤਨ ਸਾਥੀਓ...'ਵਤਨ ਤੇ ਸ਼ਹਾਦਤ ਦਾ ਏਥੰਮ ਮੰਨਿਆ ਜਾਂਦਾ ਹੈ।

Bharat Bandh Live : 13 ਪੁਆਇੰਟ ਰੋਸਟਰ ਦੇ ਵਿਰੋਧ 'ਚ ਭਾਰਤ ਬੰਦ, ਸਰਕਾਰ ਲਿਆ ਸਕਦੀ ਹੈ ਆਰਡੀਨੈਂਸ

$
0
0

ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਖਿਲਾਫ ਅੱਜ ਕਈ ਸਮਾਜ ਦੇ ਲੋਕ ਸੜਕਾਂ 'ਤੇ ਉਤਰਨਗੇ। ਦਲਿਤ, ਪਿਛੜੇ ਤੇ ਆਦੀਵਾਸੀਆਂ ਸਮੇਤ ਇਸ ਬੰਦ 'ਚ ਕਈ ਸਮਾਜਿਕ ਸੰਗਠਨ ਦੀ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ ਕੁਝ ਸਿਆਸੀ ਲੋਕਾਂ ਨੇ ਵੀ ਇਸ ਭਾਰਤ ਬੰਦ ਨੂੰ ਸਮਰਥਨ ਦਿੱਤਾ ਹੈ। ਭਾਰਤ ਬੰਦ ਦੇ ਮੁੱਖ ਮੁੱਦੇ 13 ਪੁਆਇੰਟ ਰੋਸਟਰ ਦੀ ਥਾਂ 200 ਪੁਆਇੰਟ ਰੋਸਟਰ ਤੇ ਗਰੀਬ ਸਵਰਨਕਾਰਾਂ ਨੂੰ 10 ਫੀਸਦੀ ਰਾਖਵਾਂਕਰਨ ਹੈ। ਇਸ ਤੋਂ ਇਲਾਵਾ ਆਦੀਵਾਸੀਆਂ ਦੀ ਜ਼ਮੀਨ ਤੇ ਸਾਰੇ ਦੇਸ਼ 'ਚ ਖਾਲੀ ਪਏ 24 ਲੱਖ ਤੋਂ ਜ਼ਿਆਦਾ ਅਹੁਦਿਆਂ ਦੀ ਮੰਗ ਨੂੰ ਲੈ ਕੇ ਬੰਦ ਦਾ ਫੈਸਲਾ ਕੀਤਾ ਹੈ।

1. ਦਿਲਤਾਂ, ਪਿਛੜੇ ਵਰਗਾਂ ਤੇ ਸਮਾਿਜਕ ਸੰਗਠਨਾ ਨੇ ਦਿੱਤਾ ਹੈ ਭਾਰਤ ਬੰਦ

2. ਕਾਲਜਾਂ/ਵਿਸ਼ਵ ਵਿਦਿਆਲਿਆਂ 'ਚ 200 ਪੁਆਇੰਟ ਰੋਸਟਰ ਲਾਗੂ ਕਰਨ ਦੀ ਮੰਗ

3. ਸਵਰਨਕਾਰ ਗ਼ਰੀਬਾਂ ਦੇ ਰਾਖਵੇਂਕਰਨ ਨੂੰ ਲੈ ਕੇ ਦਲਿਤਾਂ 'ਚ ਗੁੱਸਾ

11 : 18

ਪ੍ਰਕਾਸ਼ ਜਾਵੜੇਕਰ ਨੇ ਸਰਕਾਰ ਵੱਲੋਂ 200 ਪੁਆਇੰਚ ਰੋਸਚਟਰ ਨੂੰ ਲੈ ਕੇ ਆਰਡੀਨੈਂਸ ਲਿਉਣ ਦੇ ਸੰਕੇਤ ਦਿੱਤੇ ਹਨ। ਜਾਵੇੜਕਰ ਨੇ ਕਿਹਾ ਕਿ ਅਸੀਂ 200 ਪੁਆਇੰਟ ਰੋਸਚਰ ਦੇ ਪੱਖ 'ਚ ਾਂ ਤੇ ਅਸੀਂ ਇਸ ਨੂੰ ਸਮਰਥਨ ਦਿਆਂਗੇ ਵੀ। ਸਿਰਫ ਦੇ ਦਿਨ ਤੇ ਅੰਤਿਮ ਕੈਬਨਿਚ ਬੈਠਕ ਦਾ ਇੰਕਜ਼ਾਰ ਕਰੋ, ਵਿਸ਼ਵ ਵਿਦਿਆਲਾ ਭਾਈਚਾਰੇ ਨੂੰ ਨਿਆ ਜ਼ਰੂਰ ਮਿਲੇਗਾ। ਮੈਨੂੰ ਯਕੀਨ ਹੈ ਕਿ ਮੋਦੀ ਸਰਕਾਰ ਸਮਾਜਿਕ ਨਿਆ ਦੀ ਹਮਾਇਤੀ ਹੈ।

11 : 15

ਪ੍ਰਕਾਸ਼ ਜਾਵੜੇਕਰ ਨੇ ਕਿਹਾ-ਸਰਕਾਰ ਵੀ 13 ਪੁਆਇੰਟ ਰੋਸਚਟਰ ਨਹੀਂ ਚਾਹੁੰਦੀ

ਕੇਦੰਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ 13 ਪੁਆਇੰਚ ਰੋਸਟਰ ਨੂੰ ਲੈ ਕੇ ਕਿਹਾ ਕਿ ਸਾਡੇ ਇਥੇ 200 ਪੁਆਇੰਚ ਰੋਸਚਰ ਦੀ ਇਕ ਪ੍ਰੂਬੰਧ ਹੈ। ਜਿਸ 'ਚ ਵਿਸ਼ਵ ਵਿਦਿਆਲਾ ਨੂੰ ਇਕ ਯੂਨਿਟ ਮੰਨਿਆ ਗਿਆ ਹੈ ਪਰ ਕੋਰਟ ਨੇ ਇਸ ਦੇ ਖਿਲਾਫ ਫੈਸਾ ਕਤਾ ਹੈ ਤੇ ਵਿਭਾਗਵਾਰ ਰੋਸਟਰ ਦੇ ਨਿਰਦੇਸ਼ ਦਿੱਤੇ ਹਨ। ਅਸੀਂ (ਸਰਕਾਰ) ਇਸ ਸਥਿਤੀ ਤੋਂ ਸਹਿਮਤ ਨਹੀਂ ਸੀ, ਤਾਂ ਕੋਰਟ 'ਚ ਇਕ ਦੁਬਾਰਾ ਵਿਚਾਰ ਲਈ ਪਟੀਸ਼ਨ ਦਾਖਿਲ ਕੀਤੀ ਗਈ ਜੋ ਕਿ ਹੁਣ ਖਾਰਜ ਹੋ ਚੁੱਕੀ ਹੈ।ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਖਿਲਾਫ ਅੱਜ ਕਈ ਸਮਾਜ ਦੇ ਲੋਕ ਸੜਕਾਂ 'ਤੇ ਉਤਰਨਗੇ। ਦਲਿਤ, ਪਿਛੜੇ ਤੇ ਆਦੀਵਾਸੀਆਂ ਸਮੇਤ ਇਸ ਬੰਦ 'ਚ ਕਈ ਸਮਾਜਿਕ ਸੰਗਠਨ ਦੀ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ ਕੁਝ ਸਿਆਸੀ ਲੋਕਾਂ ਨੇ ਵੀ ਇਸ ਭਾਰਤ ਬੰਦ ਨੂੰ ਸਮਰਥਨ ਦਿੱਤਾ ਹੈ। ਭਾਰਤ ਬੰਦ ਦੇ ਮੁੱਖ ਮੁੱਦੇ 13 ਪੁਆਇੰਟ ਰੋਸਟਰ ਦੀ ਥਾਂ 200 ਪੁਆਇੰਟ ਰੋਸਟਰ ਤੇ ਗਰੀਬ ਸਵਰਨਕਾਰਾਂ ਨੂੰ 10 ਫੀਸਦੀ ਰਾਖਵਾਂਕਰਨ ਹੈ। ਇਸ ਤੋਂ ਇਲਾਵਾ ਆਦੀਵਾਸੀਆਂ ਦੀ ਜ਼ਮੀਨ ਤੇ ਸਾਰੇ ਦੇਸ਼ 'ਚ ਖਾਲੀ ਪਏ 24 ਲੱਖ ਤੋਂ ਜ਼ਿਆਦਾ ਅਹੁਦਿਆਂ ਦੀ ਮੰਗ ਨੂੰ ਲੈ ਕੇ ਬੰਦ ਦਾ ਫੈਸਲਾ ਕੀਤਾ ਹੈ।

ਜਲ ਸੈਨਾ ਮੁਖੀ ਦਾ ਵੱਡਾ ਬਿਆਨ- ਸਮੁੰਦਰੀ ਰਸਤੇ ਹਮਲਾ ਕਰਨ ਦੀ ਫ਼ਿਰਾਕ 'ਚ ਹਨ ਅੱਤਵਾਦੀ

$
0
0

ਨਵੀਂ ਦਿੱਲੀ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਜਾਰੀ ਹੈ। ਇਸੇ ਦਰਮਿਆਨ ਜਲ ਸੈਨਾ ਮੁਖੀ ਸੁਨੀਲ ਲਾਂਬਾ ਨੇ ਦਾਅਵਾ ਕੀਤਾ ਹੈ ਕਿ ਸਮੁੰਦਰ ਰਸਤੇ ਅੱਤਵਾਦੀ ਹਮਲਾ ਕਰਨ ਦੀ ਫ਼ਿਰਾਕ 'ਚ ਹਨ। ਪਾਕਿਸਤਾਨ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਇਸ ਦੇ ਲਈ ਅੱਤਵਾਦੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ।

ਸੁਨੀਲ ਲਾਂਬਾ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਰਿਪੋਰਟ ਮਿਲੀ ਹੈ ਕਿ ਅੱਤਵਾਦੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਵਿਚ ਸਮੁੰਦਰੀ ਰਸਤੇ ਹਮਲਾ ਕਰਨਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਅਸਥਿਰ ਰੱਖਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ।

ਜਲ ਸੈਨਾ ਮੁਖੀ ਨੇ ਕਿਹਾ ਕਿ ਭਾਰਤ ਗੁਆਂਢੀ ਦੇਸ਼ ਵੱਲੋਂ ਸਪਾਂਸਰ ਗੰਭੀਰ ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਹਾਲ ਹੀ 'ਚ ਕਈ ਦੇਸ਼ਾਂ ਵਿਚ ਅੱਤਵਾਦੀ ਗਤੀਵਿਧੀਆਂ ਹੋਈਆਂ ਹਨ। ਇਸ ਖੇਤਰ ਵਿਚ ਕੁਝ ਹੀ ਦੇਸ਼ ਅੱਤਵਾਦੀ ਤੋਂ ਬੱਚ ਸਕੇ ਹਨ। ਲਾਂਬਾ ਨੇ ਕਿਹਾ ਕਿ ਜਿਸ ਤਰ੍ਹਾਂ ਅੱਤਵਾਦ ਨੇ ਆਲਮੀ ਰੂਪ ਲੈ ਲਿਆ ਹੈ, ਉਸ ਨਾਲ ਖ਼ਤਰਾ ਹੋਰ ਵਧ ਗਿਆ ਹੈ।

ਸੁਨੀਲ ਲਾਂਬਾ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਭਾਰਤ ਅੱਤਵਾਦ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ। ਦੇਸ਼ ਨੂੰ ਅਸਥਿਰ ਕਰਨ ਲਈ ਗੁਆਂਢੀ ਦੇਸ਼ ਅੱਤਵਾਦੀਆਂ ਦਾ ਪਨਾਹਗਾਰ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪੁਲਵਾਮਾ ਵਿਚ ਅੱਤਵਾਦੀ ਹਮਲਿਆਂ ਵਿਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਹੋਰ ਵਧ ਗਿਆ ਹੈ।

ਜ਼ਿਕਰਯੋਗ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਹਵਾਈ ਫ਼ੌਜ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਅਤੇ ਦੋ ਹੋਰ ਥਾਵਾਂ 'ਤੇ ਸਥਿਤ ਅੱਤਵਾਦੀ ਅੱਡਿਆਂ 'ਤੇ ਹਵਾਈ ਹਮਲੀ ਕੀਤਾ ਸੀ। ਇਸ ਹਮਲੇ ਵਿਚ ਅੱਤਵਾਦੀਆਂ ਦੇ ਟਿਕਾਣੇ ਤਬਾਹ ਹੋ ਗਏ ਸਨ ਜਦਕਿ ਕਈ ਅੱਤਵਾਦੀ ਮਾਰੇ ਗਏ ਸਨ। ਇਸ ਘਟਨਾ ਤੋਂ ਬਾਅਦ 27 ਫਰਵਰੀ ਨੂੰ ਪਾਕਿਸਤਾਨੀ ਹਵਾਈ ਫ਼ੌਜ ਨੇ ਭਾਰਤੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਸਫ਼ਲ ਰਹੇ।

Jio ਨੇ ਲਾਂਚ ਕੀਤਾ ਨਵਾਂ ਪ੍ਰੀਪੇਡ ਪਲਾਨ, ਰੋਜ਼ਾਨਾ ਮਿਲ ਰਿਹਾ ਹੈ 1.5 GB ਹਾਈ ਸਪੀਡ ਡਾਟਾ

$
0
0

ਨਵੀਂ ਦਿੱਲੀ: ਦੂਰ ਸੰਚਾਰ ਕੰਪਨੀ ਰਿਲਾਇੰਸ ਜੀਓ ਨੇ ਹੋਰ ਟੈਲੀਕਾਮ ਕੰਪਨੀਆਂ ਤੋਂ ਮਿਲ ਰਹੀ ਚੁਣੌਂਤੀ ਦੌਰਾਨ ਨਵਾਂ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਇਸ ਪਲਾਨ 'ਚ ਯੂਜ਼ਰ ਨੂੰ ਪ੍ਰਤੀਦਿਨ 1.5 GB ਹਾਈ ਸਪੀਡ ਡਾਟਾ ਅਨਲਿਮਟਿਡ ਫ੍ਰੀ ਵਾਇਸ ਕਾਲਿੰਗ ਨਾਲ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਿਲਾਇੰਸ ਜੀਓ ਤੋਂ ਪਹਿਲਾਂ Airtel, ਵੋਡਾਫੋਨ ਅਤੇ BSNL ਨੇ ਵੀ ਆਪਣੇ ਕੁਝ ਪ੍ਰੀਪੇਡ ਪਲਾਨਸ ਲਾਂਚ ਕੀਤੇ ਹਨ ਜਾਂ ਫਿਰ ਰਿਵਾਈਸ ਕੀਤੇ ਹਨ। ਇਸ ਪਲਾਨ 'ਚ ਯੂਜ਼ਰ ਨੂੰ ਪਹਿਲਾਂ ਮੁਕਾਬਲੇ ਜ਼ਿਆਦਾ ਲਾਭ ਮਿਲਦਾ ਹੈ।

ਰਿਲਾਇੰਸ ਜੀਓ ਨੇ 149 ਦਾ ਨਵਾਂ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਇਸ ਪਲਾਨ 'ਚ ਯੂਜ਼ਰ ਨੂੰ ਪ੍ਰਤੀਦਿਨ 1.5ਜੀਬੀ ਹਾਈ ਸਪੀਡ ਡਾਟਾ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਹੈ। ਨਾਲ ਹੀ ਇਸ ਪਲਾਨ 'ਚ ਯੁਜ਼ਰ ਨੂੰ ਪ੍ਰਤੀਦਿਨ 100 ਐੱਸਐੱਮਐੱਸ ਦਾ ਲਾਭ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰਿਲਇੰਸ ਜੀਓ ਦੇ ਦੋ ਹੋਰ ਪਲਾਨ ਹਨ ਜੋ 400 ਰੁਪਏ ਤੋਂ ਘੱਟ ਕੀਮਤ 'ਤੇ ਹਨ ਅਤੇ ਪ੍ਰਤੀਦਿਨ 1.5ਜੀਬੀ ਹਾਈ ਸਪੀਡ ਡਾਟਾ ਦਾ ਲਾਭ ਮਿਲਦਾ ਹੈ।

ਰਿਲਾਇੰਸ ਜੀਓ 349 ਰੁਪਏ ਵਾਲਾ ਪਲਾਨ

ਰਿਲਾਇੰਸ ਜੀਓ ਦੇ ਇਸ ਪਲਾਨ ਦੀ ਗੱਲ ਕਰੀਏ ਤਾਂ ਯੂਜ਼ਰ ਨੂੰ ਪ੍ਰਤੀਦਿਨ 1.5ਜੀਬੀ ਹਾਈ ਸਪੀਡ ਡਾਟਾ ਦਾ ਲਾਭ ਮਿਲਦਾ ਹੈ। ਨਾਲ ਹੀ ਯੂਜ਼ਰ ਨੂੰ ਅਨਲਿਮਟਿਡ ਵਾਇਸ ਕਾਲਿੰਗ ਦਾ ਲਾਭ ਵੀ ਮਿਲਦਾ ਹੈ। ਇਸ ਪਲਾਨ 'ਚ ਯੂਜ਼ਰ ਨੂੰ ਪ੍ਰਤੀਦਿਨ 100 ਫ੍ਰੀ ਐੱਸਐੱਮਐੱਸ ਵੀ ਦਿੱਤੇ ਜਾਂਦੇ ਹਨ। ਇਸ਼ ਪਲਾਨ ਦੀ ਵੈਲੀਡਿਟੀ 70 ਦਿਨਾਂ ਦੀ ਹੈ।

ਰਿਲਾਇੰਸ 399 ਵਾਲਾ ਪਲਾਨ

ਰਿਲਾਇੰਸ ਜੀਓ ਦੇ ਇਸ ਪਲਾਨ ਦੀ ਗੱਲ ਕਰੀਏ ਤਾਂ ਇਸ ਯੂਜ਼ਰ ਨੂੰ ਪ੍ਰਤੀਦਿਨ 1.5 ਹਾਈ ਸਪੀਡ ਡਾਟਾ ਦਾ ਲਾਭ ਮਿਲਦਾ ਹੈ। ਨਾਲ ਹੀ ਯੂਜ਼ਰ ਨੂੰ ਅਨਲਿਮਟਿਡ ਵਾਇਸ ਕਾਲਿੰਗ ਦਾ ਲਾਭ ਵੀ ਮਿਲਦਾ ਹੈ। ਇਸ ਪਲਾਨ 'ਚ ਯੂਜ਼ਰ ਨੂੰ ਪ੍ਰਤੀਦਿਨ 100 ਐੱਸਐੱਮਐੱਸ ਦਾ ਲਾਭ ਵੀ ਦਿੱਤਾ ਜਾਂਦਾ ਹੈ। ਇਸ ਪਲਾਨ ਦੀ ਵੈਲੀਡਿਟੀ 84 ਦਿਨਾਂ ਦੀ ਹੈ।

Airtel

ਭਾਰਤੀ Airtel ਨੇ 998 ਰੁਪਏ ਵਾਲਾ ਇਕ ਨਵਾਂ ਪਲਾਨ ਲੈ ਕੇ ਆਇਆ ਹੈ ਜਿਸ 'ਚ ਯੂਜ਼ਰ ਨੂੰ 336 ਦਿਨਾਂ ਦੀ ਲੰਮੀ ਵੈਲੀਡਿਟੀ ਦਾ ਲਾਭ ਮਿਲਦਾ ਹੈ। ਇਸ ਪਲਾਨ ਦੇ ਨਾਲ ਹੀ ਏਅਰਟੈੱਲ ਨੇ 597 ਰੁਪਏ ਦਾ ਨਵਾਂ ਪਲਾਨ ਪ੍ਰੀਪੇਡ ਪਲਾਨ ਵੀ ਲਾਂਚ ਕੀਤਾ ਹੈ ਜਿਸ 'ਚ ਯੂਜ਼ਰ ਨੂੰ 168 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। ਇਨ੍ਹਾਂ ਦੋਵਾਂ ਪਲਾਨਸ 'ਚ ਯੂਜ਼ਰ ਨੂੰ ਮਿਨੀਮਮ ਰਿਚਾਰਜ ਪਲਾਨ ਤੋਂ ਛੁਟਕਾਰਾ ਮਿਲ ਜਾਵੇਗਾ। ਇਕ ਵਾਰ ਰਿਚਾਰਜ ਕਰਨ ਤੋਂ ਤੁਸੀਂ ਲੰਮੀ ਵੈਲੀਡਿਟੀ ਦਾ ਲਾਭ ਅਨਲਿਮਟਿਡ ਵਾਇਸ ਕਾਲਿੰਗ ਅਤੇ ਡਾਟਾ ਲਾਭ ਵੀ ਨਾਲ ਲੈ ਸਕਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਪਲਾਨਸ 'ਚ ਹਰ ਮਹੀਨੇ 300 ਫ੍ਰੀ ਐੱਸਐੱਮਐੱਸ ਦਾ ਲਾਭ ਮਿਲਦਾ ਹੈ। 998 ਰੁਪਏ ਵਾਲਾ ਪਲਾਨ 'ਚ ਯੂਜ਼ਰ ਨੂੰ ਕੁੱਲ ਮਿਲਾ ਕੇ 12 ਜੀਬੀ ਦਾ ਲਾਭ ਪੂਰੀ ਵੈਲੀਡਿਟੀ ਲਈ ਲਾਭ ਮਿਲਦਾ ਹੈ। ਜਦਕਿ 597 ਰੁਪਏ ਵਾਲੇ ਪਲਾਨ 'ਚ ਯੂਜ਼ਰ ਨੂੰ 6ਜੀਬੀ ਦਾ ਲਾਭ ਪੂਰੀ ਵੈਲੀਡਿਟੀ ਦੇ ਲਈ ਮਿਲਦਾ ਹੈ।

ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਘੁਬਾਇਆ ਕਾਂਗਰਸ 'ਚ ਸ਼ਾਮਲ

$
0
0
ਚੰਡੀਗੜ੍ਹ : ਫ਼ਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਜਿਨ੍ਹਾਂ ਕੱਲ੍ਹ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ, ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ । ਘੁਬਾਇਆ ਨੇ ਅੱਜ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਦਿੱਲੀ ਸਥਿਤ ਨਿਵਾਸ 'ਤੇ ਕਰੀਬ ਅੱਧਾ ਘੰਟਾ ਮੀਟਿੰਗ ਕੀਤੀ ਅਤੇ ਉਸ ਤੋਂ ਬਾਅਦ ਉਹ ਕਾਂਗਰਸ ਵਿਚ ਸ਼ਾਮਿਲ ਹੋ ਗਏ। ਮੀਟਿੰਗ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਹਾਜ਼ਰ ਸਨ।

ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਵੱਲੋਂ ਸ਼ੇਰ ਸਿੰਘ ਘੁਬਾਇਆ ਨੂੰ ਫਿਰੋਜ਼ਪੁਰ ਤੋਂ ਦੁਬਾਰਾ ਚੋਣ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਕੱਲ੍ਹ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਿਵਾਸ ਸਥਾਨ 'ਤੇ ਉਨ੍ਹਾਂ ਨਾਲ ਮੀਟਿੰਗ ਕਰਨ ਉਪਰੰਤ ਉਹ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ।

ਘੁਬਾਇਆ ਨੇ ਇਹ ਦੱਸਿਆ ਅਸਤੀਫੇ ਦਾ ਕਾਰਨ

ਪਾਰਟੀ ਤੋਂ ਬਰਖ਼ਾਸਤਗੀ ਤੋਂ ਪਹਿਲਾਂ ਘੁਬਾਇਆ ਨੇ ਕਿਹਾ ਸੀ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਸੁਖਬੀਰ ਨਾਲ ਨਾ ਤਾਂ ਕੋਈ ਮੀਟਿੰਗ ਹੋਈ ਹੈ ਤੇ ਨਾ ਹੀ ਗੱਲਬਾਤ। ਨਾ ਹੀ ਪਾਰਟੀ ਉਨ੍ਹਾਂ ਨੂੰ ਕਿਸੇ ਪ੍ਰੋਗਰਾਮ 'ਚ ਬੁਲਾਉਂਦੀ ਹੈ। ਇੱਥੋਂ ਤਕ ਕਿ ਪ੍ਰਧਾਨ ਮੰਤਰੀ ਦੀ ਮਲੋਟ ਰੈਲੀ ਵਿਚ ਵੀ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਜਦੋਂ ਇੰਨੀ ਨਾਰਾਜ਼ਗੀ ਸੀ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਸਸਪੈਂਡ ਕਿਉਂ ਨਹੀਂ ਕੀਤਾ ਜਾ ਰਿਹਾ? ਇਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।


ਜਾਮਥਾ 'ਚ ਭਾਰਤ ਤੋਂ ਕਦੀ ਨਹੀਂ ਜਿੱਤਿਆ ਆਸਟ੍ਰੇਲੀਆ, 3 ਮੈਚਾਂ 'ਚ ਭਾਰਤ ਨੇ ਹਰ ਵਾਰ ਦਿੱਤੀ ਮਾਤ

$
0
0

ਨਾਗਪੁਰ, ਜਾਮਥਾ ਦਾ ਵਿਦਰਭ ਕ੍ਰਿਕਟ ਸੰਘ (ਵੀਸੀਏ) ਸਟੇਡੀਅਮ ਭਾਰਤ ਦੇ ਆਸਟ੍ਰੇਲੀਆ ਖ਼ਿਲਾਫ਼ ਹੁਣ ਤਕ ਕਿਸਮਤ ਵਾਲਾ ਰਿਹਾ ਹੈ ਅਤੇ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਇਸ ਮੈਦਾਨ 'ਤੇ ਹੁਣ ਤਕ ਜੋ ਤਿੰਨ ਵਨਡੇਅ ਮੈਚ ਖੇਡੇ ਗਏ ਹਨ ਉਨ੍ਹਾਂ ਸਾਰਿਆ 'ਚ ਭਾਰਤ ਜੇਤੂ ਰਿਹਾ ਹੈ।

ਭਾਰਤ ਨੇ ਇੱਥੇ ਪਹਿਲਾਂ ਮੈਚ 28 ਅਕਤੂਬਰ 2009 ਨੂੰ ਖੇਡਿਆ ਗਿਆ ਸੀ ਜੋ ਕਿ ਵੀਸੀਏ ਸਟੇਡੀਅਮ 'ਚ ਪਹਿਲਾ ਮੈਚ ਵੀ ਸੀ। ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ 107 ਗੇਂਦਾਂ 'ਤੇ 124 ਦੌੜਾਂ ਦੀ ਪਾਰੀ ਨਾਲ ਇਹ ਮੈਚ ਭਾਰਤ ਨੇ 99 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਸੀ। ਧੋਨੀ ਦੀ ਪਾਰੀ ਨਾਲ ਭਾਰਤ ਨੇ ਸੱਤ ਵਿਕਟਾਂ ਦੇ ਨੁਕਸਾਨ 'ਤੇ 354 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਸੀ ਅਤੇ ਫਿਰ ਆਸਟ੍ਰੇਲੀਆ ਨੂੰ 255 ਦੌੜਾਂ 'ਤੇ ਆਊਟ ਕਰ ਦਿੱਤਾ ਸੀ।

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਇਕ ਮੈਦਾਨ 'ਤੇ ਦੂਸਰਾ ਮੈਚ 30 ਅਕਤੂਬਰ 2013 ਨੂੰ ਖੇਡਿਆ ਗਿਆ ਸੀ। ਮਹਿਮਾਨ ਟੀਮ ਨੇ ਛੇ ਵਿਕਟਾਂ ਗੁਆ ਕੇ 350 ਦੌੜਾਂ ਬਣਈਆਂ ਸਨ ਪਰ ਭਰਤ ਨੇ ਉਦੋਂ ਇਹ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ ਸੀ। ਇਸ ਮੈਚ 'ਚ ਸ਼ਿਖਰ ਧਵਨ (100) ਅਤੇ ਵਿਰਾਟ ਕੋਹਲੀ(ਨਾਬਾਦ 115) ਨੇ ਸੈਂਕੜੇ ਜੜੇ ਸਨ।

ਇਸ ਤੋਂ ਬਾਅਦ ਦੋਵਾਂ ਟੀਮਾਂ ਇਸ ਮੈਦਾਨ 'ਤੇ ਤੀਸਰਾ ਮੈਚ 01 ਅਕਤੂਬਰ 2017 ਨੂੰ ਖੇਡਿਆ ਗਿਆ ਸੀ ਜਿਸ 'ਚ ਭਾਰਤ ਨੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਆਸਟ੍ਰੇਲੀਆ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 242 ਦੌੜਾਂ ਹੀ ਬਣਾ ਸਕੀ ਸੀ। ਭਾਰਤ ਨੇ ਰੋਹਿਤ ਸ਼ਰਮਾ (125) ਅਤੇ ਰਹਾਣੇ (61) ਦੀਆਂ ਪਾਰੀਆਂ ਨਾਲ 42.5 ਓਵਰ 'ਚ ਹੀ ਟੀਚਾ ਹਾਸਲ ਕਰ ਲਿਆ ਸੀ। ਆਸਟ੍ਰੇਲੀਆ ਨੇ ਇਸ ਮੈਦਾਨ 'ਤੇ ਹਾਲਾਂਕਿ ਵਿਸ਼ਵ ਕੱਪ 'ਚ 25 ਫਰਵਰੀ 2011 ਨੂੰ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ।

ਅੱਜ ਦਾ ਹੁਕਮਨਾਮਾ (6 ਮਾਰਚ 2019)

$
0
0

*ਗੋਂਡ ॥*

*ਖਸਮੁ ਮਰੈ ਤਉ ਨਾਰਿ ਨ ਰੋਵੈ ॥ ਉਸੁ ਰਖਵਾਰਾ ਅਉਰੋ ਹੋਵੈ ॥ ਰਖਵਾਰੇ ਕਾ ਹੋਇ ਬਿਨਾਸ ॥ ਆਗੈ ਨਰਕੁ ਈਹਾ ਭੋਗ ਬਿਲਾਸ ॥੧॥ ਏਕ ਸੁਹਾਗਨਿ ਜਗਤ ਪਿਆਰੀ ॥ ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥ ਸੋਹਾਗਨਿ ਗਲਿ ਸੋਹੈ ਹਾਰੁ ॥ ਸੰਤ ਕਉ ਬਿਖੁ ਬਿਗਸੈ ਸੰਸਾਰੁ ॥ ਕਰਿ ਸੀਗਾਰੁ ਬਹੈ ਪਖਿਆਰੀ ॥ ਸੰਤ ਕੀ ਠਿਠਕੀ ਫਿਰੈ ਬਿਚਾਰੀ ॥੨॥ ਸੰਤ ਭਾਗਿ ਓਹ ਪਾਛੈ ਪਰੈ ॥ ਗੁਰ ਪਰਸਾਦੀ ਮਾਰਹੁ ਡਰੈ ॥ ਸਾਕਤ ਕੀ ਓਹ ਪਿੰਡ ਪਰਾਇਣਿ ॥ ਹਮ ਕਉ ਦ੍ਰਿਸਟਿ ਪਰੈ ਤ੍ਰਖਿ ਡਾਇਣਿ ॥੩॥ ਹਮ ਤਿਸ ਕਾ ਬਹੁ ਜਾਨਿਆ ਭੇਉ ॥ ਜਬ ਹੂਏ ਕ੍ਰਿਪਾਲ ਮਿਲੇ ਗੁਰਦੇਉ ॥ ਕਹੁ ਕਬੀਰ ਅਬ ਬਾਹਰਿ ਪਰੀ ॥ ਸੰਸਾਰੈ ਕੈ ਅੰਚਲਿ ਲਰੀ ॥੪॥੪॥੭॥*

*ਪਦਅਰਥ: ਖਸਮ = ਮਾਲਕ, ਮਨੁੱਖ। ਨਾਰਿ = ਮਾਇਆ। ਈਹਾ = ਇੱਥੇ, ਇਸ ਜੀਵਨ ਵਿਚ।੧।ਗਲਿ = ਗਲ ਵਿਚ। ਸੋਹੈ– ਸੁਹਣਾ ਲੱਗਦਾ ਹੈ। ਬਿਖੁ = ਜ਼ਹਿਰ। ਬਿਗਸੈ = ਖ਼ੁਸ਼ ਹੁੰਦਾ ਹੈ। ਪਖਿਆਰੀ = ਵੇਸਵਾ। ਠਿਠਕੀ = ਫਿਟਕਾਰੀ ਹੋਈ।੨। ਓਹ = ਉਹ ਮਾਇਆ। ਮਾਰਹੁ = (ਸੰਤਾਂ ਦੀ) ਮਾਰ ਤੋਂ। ਪਿੰਡ ਪਰਾਇਣਿ = ਸਰੀਰ ਦਾ ਆਸਰਾ, ਜਿੰਦ = ਜਾਨ। ਦ੍ਰਿਸਟਿ ਪਰੈ = ਦਿੱਸਦੀ ਹੈ। ਤ੍ਰਖਿ = ਤ੍ਰਿਖੀ, ਭਿਆਨਕ।੩। ਭੇਉ = ਭੇਤ। ਬਾਹਰਿ ਪਰੀ = ਮਨ ਵਿਚੋਂ ਨਿਕਲ ਗਈ ਹੈ। ਅੰਚਲਿ = ਪੱਲੇ। ਲਰੀ = ਲੱਗੀ।੪*

*ਅਰਥ: (ਪਰ ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ, ਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ)। (ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ, ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ ॥੧॥ (ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ, ਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ) ॥੧॥ ਰਹਾਉ ॥ ਇਸ ਸੋਹਾਗਣ ਨਾਰ ਦੇ ਗਲ ਵਿਚ ਹਾਰ ਸੋਭਦਾ ਹੈ, (ਭਾਵ, ਜੀਵਾਂ ਦੇ ਮਨ ਮੋਹਣ ਨੂੰ ਸਦਾ ਸੁਹਣੀ ਬਣੀ ਰਹਿੰਦੀ ਹੈ)। (ਇਸ ਨੂੰ ਵੇਖ ਵੇਖ ਕੇ) ਜਗਤ ਖ਼ੁਸ਼ ਹੁੰਦਾ ਹੈ, ਪਰ ਸੰਤਾਂ ਨੂੰ ਇਹ ਜ਼ਹਿਰ (ਵਾਂਗ) ਦਿੱਸਦੀ ਹੈ। ਵੇਸਵਾ (ਵਾਂਗ) ਸਦਾ ਸ਼ਿੰਗਾਰ ਕਰੀ ਰੱਖਦੀ ਹੈ, ਪਰ ਸੰਤਾਂ ਦੀ ਫਿਟਕਾਰੀ ਹੋਈ ਵਿਚਾਰੀ (ਸੰਤਾਂ ਤੋਂ) ਪਰੇ ਪਰੇ ਹੀ ਫਿਰਦੀ ਹੈ ॥੨॥ (ਇਹ ਮਾਇਆ) ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਸ਼ ਕਰਦੀ ਹੈ, ਪਰ (ਸੰਤਾਂ ਉੱਤੇ) ਗੁਰੂ ਦੀ ਮਿਹਰ ਹੋਣ ਕਰ ਕੇ (ਇਹ ਸੰਤਾਂ ਦੀ) ਮਾਰ ਤੋਂ ਭੀ ਡਰਦੀ ਹੈ (ਇਸ ਵਾਸਤੇ ਨੇੜੇ ਨਹੀਂ ਢੁੱਕਦੀ)। ਇਹ ਮਾਇਆ ਪ੍ਰਭੂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ-ਜਾਨ ਬਣੀ ਰਹਿੰਦੀ ਹੈ, ਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿੱਸਦੀ ਹੈ ॥੩॥ ਤਦੋਂ ਤੋਂ ਮੈਂ ਇਸ ਮਾਇਆ ਦਾ ਭੇਤ ਪਾ ਲਿਆ ਹੈ, ਜਦੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਿਆਲ ਹੋਏ ਤੇ ਮੈਨੂੰ ਮਿਲ ਪਏ। ਕਬੀਰ ਜੀ ਆਖਦੇ ਹਨ - ਮੈਥੋਂ ਤਾਂ ਇਹ ਮਾਇਆ (ਹੁਣ) ਪਰੇ ਹਟ ਗਈ ਹੈ, ਤੇ ਸੰਸਾਰੀ ਜੀਵਾਂ ਦੇ ਪੱਲੇ ਜਾ ਲੱਗੀ ਹੈ ॥੪॥੪॥੭॥*

*गोंड ॥*

*खसमु मरै तउ नारि न रोवै ॥ उसु रखवारा अउरो होवै ॥ रखवारे का होइ बिनास ॥ आगै नरकु ईहा भोग बिलास ॥१॥ एक सुहागनि जगत पिआरी ॥ सगले जीअ जंत की नारी ॥१॥ रहाउ ॥ सोहागनि गलि सोहै हारु ॥ संत कउ बिखु बिगसै संसारु ॥ करि सीगारु बहै पखिआरी ॥ संत की ठिठकी फिरै बिचारी ॥२॥ संत भागि ओह पाछै परै ॥ गुर परसादी मारहु डरै ॥ साकत की ओह पिंड पराइणि ॥ हम कउ द्रिसटि परै त्रखि डाइणि ॥३॥ हम तिस का बहु जानिआ भेउ ॥ जब हूए क्रिपाल मिले गुरदेउ ॥ कहु कबीर अब बाहरि परी ॥ संसारै कै अंचलि लरी ॥४॥४॥७॥*

*अर्थ: (परन्तु इस माया को स्त्री बना कर रखने वाला) मनुष्य (आखिर) मर जाता है, यह (माया) पत्नी (उसके मरने पर) रोती भी नहीं, क्योंकि इसका रखवाला (पति) कोई पक्ष और बन जाता है (सो, यह कभी भी विधवा नहीं होती)। (इस माया का) रखवाला मर जाता है, मनुष्य यहाँ इस माया के भोगों (में मस्त रहने) के कारण आगे (अपने लिए) नर्क बना लेता है ॥१॥ (यह माया) एक ऐसी सोहागन नारी है जिसको सारा जगत प्यार करता है, सारे जीव-जंतु इसको अपनी स्त्री बना कर रखना चाहते हैं (अपने वश में रखना चाहते हैं) ॥१॥ रहाउ ॥ इस सोहागन नारी के गले में हार शोभा देता है, (भावार्थ, जीवों का मन मोहनें को सदा सुंदर बनी रहती है)। (इस को देख देख कर) जगत ख़ुश होता है, परन्तु संतों को यह ज़हर (जैसी) दिखती है। वेश्वा (की तरह) सदा श्रृंगार किए रहती है, परन्तु संतों द्वारा धिक्कारी हुई बेचारी (संतों से) परे परे ही फिरती है ॥२॥ (यह माया) दौड़ कर संतों की श़रण पड़ने की कोशिश करती है, परन्तु (संतों पर) गुरू की मेहर होने के कारण (यह संतों की) मार से भी डरती है (इस लिए नज़दीक नहीं आती)। यह माया प्रभू से टूटे हुए लोगों की जिंद-जान बनी रहती है, परन्तु मुझे (तो) यह भयानक डायन दिखती है ॥३॥ तब से मैंने इस माया का भेत पा लिया है, जब मेरे सतिगुरू जी मेरे ऊपर दयाल हुए और मुझे मिल गए। कबीर जी कहते हैं - मुझसे तो यह माया (अब) परे हट गई है, और संसारी जीवों के पल्ले जा लगी है ॥४॥४॥७॥*

*Gondd ||*

*Khasam Marai Tau Naar Na Rovai || Us Rakhvaaraa Auro Hovai || Rakhvaare Kaa Hoe Binaas || Aagai Narak Eehaa Bhog Bilaas ||1|| Ek Suhaagan Jagat Pyaaree || Sagle Jeea Jant Kee Naaree ||1|| Rahaau || Sohaagan Gal Sohai Haar || Sant Kau Bikh Bigsai Sansaar || Kar Seegaar Bahai Pakheaaree || Sant Kee Thithakee Firai Bichaaree ||2|| Sant Bhaag Oh Paashhai Parai || Gur Parsaadee Maarahu Ddarai || Saakat Kee Oh Pindd Paraaen || Ham Kau Drisatt Parai Trakh Ddaaen ||3|| Ham Tis Kaa Bahu Jaaneaa Bheu || Jab Hooe Kirpaal Mile Gurdeu || Kahu Kabeer Ab Baahar Paree || Sansaarai Kai Anchal Laree ||4||4||7||*

*Meaning: When her husband dies, the woman does not cry. Someone else becomes her protector. When this protector dies, He falls into the world of hell hereafter, for the sexual pleasures he enjoyed in this world. ||1|| The world loves only the one bride, Maya. She is the wife of all beings and creatures. ||1|| Pause || With her necklace around her neck, this bride looks beautiful. She is poison to the Saint, but the world is delighted with her. Adorning herself, she sits like a prostitute. Cursed by the Saints, she wanders around like a wretch. ||2|| She runs around, chasing after the Saints. She is afraid of being beaten by those blessed with the Guru's Grace. She is the body, the breath of life, of the faithless cynics. She appears to me like a blood-thirsty witch. ||3|| I know her secrets well In His Mercy, the Divine Guru met me. Says Kabeer Ji, now I have thrown her out. She clings to the skirt of the world. ||4||4||7||*

LOC 'ਤੇ ਪਾਕਿਸਤਾਨ ਨੇ ਸਾਰੀ ਰਾਤ ਕੀਤੀ ਗੋਲੀਬਾਰੀ, ਭਾਰਤੀ ਫੌਜ ਨੇ ਵੀ ਦਿੱਤਾ ਮੂੰਹਤੋੜ ਜਵਾਬ

$
0
0

ਜੰਮੂ: ਭਾਰਤੀ ਅਤੇ ਪਾਕਿਸਤਾਨੀ ਫੌਜਾਂ ਨੇ ਮੰਗਲਵਾਰ ਰਾਤ ਤੋਂ ਲੈ ਕੇ ਬੁੱਧਵਾਰ ਤੜਕੇ ਤਕ ਜੰਮੂ-ਕਸ਼ਮੀਰ ਦੇ ਰਜੌਰੀ ਜ਼ਿਲ੍ਹੇ 'ਚ ਐੱਲਓਸੀ ਪਾਰ ਭਾਰੀ ਗੋਲਾਬਾਰੀ ਕੀਤੀ। ਭਾਰਤ-ਪਾਕਿ ਸਰਹੱਦ 'ਤੇ ਪਾਕਿ ਦੀਆਂ ਨਾਪਾਕ ਹਰਕਤਾਂ ਜਾਰੀ ਹਨ ਇਕ ਵਾਰ ਫਿਰ ਪਾਕਿਸਤਾਨ ਨੇ ਰਾਜੌਰੀ ਜ਼ਿਲ੍ਹੇ 'ਚ ਸੀਜ਼ਫਾਇਰ ਦੀ ਉਲੰਘਣਾ ਤੋਂ ਇਲਾਵਾ ਐੱਲਓਸੀ 'ਤੇ ਮੋਰਟਾਰ ਵੀ ਦਾਗੇ ਹਨ।

ਪਾਕਿਸਤਾਨੀ ਫੌਜ ਨੇ ਬੀਤੀ ਰਾਤ ਜੰਮੂ-ਕਸ਼ਮੀਰ 'ਚ ਐੱਲਓਸੀ ਦੇ ਪਾਰ ਸਰਹੱਦੀ ਚੌਕੀਆਂ ਅਤੇ ਪਿੰਡਾਂ 'ਚ ਤਿੰਨ ਸਥਾਨਾਂ 'ਤੇ ਭਾਰੀ ਮੋਰਟਾਰ ਦਾਗੇ ਅਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਜਿਸ 'ਚ ਇਕ ਜਵਾਨ ਜ਼ਖ਼ਮੀ ਹੋ ਗਿਆ। ਰੱਖਿਆ ਬੁਲਾਰੇ ਨੇ ਦੱਸਿਆ ਕਿ ਰਜੌਰੀ ਜ਼ਿਲ੍ਹੇ ਦੇ ਨੌਸ਼ੇਰਾ ਅਤੇ ਸੁੰਦਰਬਨੀ ਸੈਕਟਰਾਂ ਅਤੇ ਪੁਛਣ ਜ਼ਿਲ੍ਹੇ 'ਚ ਕ੍ਰਿਸ਼ਣਾ ਘਾਟੀ ਸੈਕਟਰ 'ਤੇ ਸਰਹੱਦ ਪਾਰ ਤੋਂ ਹੋ ਰਹੀ ਗੋਲੀਬਾਰੀ ਦਾ ਭਾਰਤੀ ਫੌਜ ਨੇ ਜਵਾਬ ਦਿੱਤਾ।

ਸੁੰਦਰਬਨੀ ਸੈਕਟਰ 'ਚ ਰਾਤ ਕਰੀਬ 10.30 ਵਜੇ ਤੋਂ ਸੀਜ਼ਫਾਇਰ ਦੀ ਉਲੰਘਣਾ ਹੋਈ। ਰੱਖਿਆ ਵਿਭਾਗ ਦੇ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦਨ ਨੇ ਕਿਹਾ, 4.30 ਵਜੇ ਤਕ ਗੋਲੀਬਾਰੀ ਜਾਰੀ ਰਹੀ। ਉਨ੍ਹਾਂ ਨੇ ਦੱਸਿਆ ਕਿ ਇਹ ਮੰਗਲਵਾਰ ਨੂੰ ਪਾਕਿਸਤਾਨ ਦੁਆਰਾ ਸੀਜ਼ਫਾਇਰ ਦੀ ਉਲੰਘਣਾ ਦਾ ਤੀਸਰਾ ਮਾਮਲਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਫੌਜ ਨੇ ਮੂੰਹਤੋੜ ਜਵਾਬ ਦਿੱਤਾ ਪਰ ਹਾਲੇ ਪਾਕਿਸਤਾਨ ਵੱਲੋਂ ਕਿਸੇ ਨੁਕਸਾਨ ਦੀ ਜਾਣਕਾਰੀ ਨਹੀਂ ਹੈ।

ਨੌਸ਼ੇਰਾ ਦੇ ਕਾਲਲ ਖੇਤਰ 'ਚ ਇਕ ਸਰਹੱਦੀ ਚੌਕੀ ਦੀ ਰੱਖਿਆ 'ਚ ਤੈਨਾਤ ਸਿਪਾਹੀ ਨੂੰ ਗੋਲੀ ਲੱਗੀ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਰੱਖਿਆ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਨੇ ਕੱਲ੍ਹ ਨੌਸ਼ੇਰਾ 'ਚ ਸਭ ਤੋਂ ਪਹਿਲਾਂ ਸਵੇਰੇ ਸਾਝੇ ਗਿਆਰਾਂ ਵਜੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਸ਼ਾਮ ਕਰੀਬ ਛੇ ਵਜੇ ਕ੍ਰਿਸ਼ਣਾ ਘਾਟੀ 'ਚ ਮੋਰਟਾਰ ਵੀ ਦਾਗੇ ਅਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ।

ਕੋਟਕਪੂਰਾ ਗੋਲੀਕਾਂਡ : ਮਨਤਾਰ ਸਿੰਘ ਬਰਾੜ ਦੀ 'ਬਲੈਂਕੇਟ ਬੇਲ' 'ਤੇ ਮੁੜ ਸੁਣਵਾਈ ਅੱਜ

$
0
0

ਹਰਪ੍ਰੀਤ ਸਿੰਘ ਚਾਨਾ/ਸਤੀਸ਼ ਕੁਮਾਰ, ਫਰੀਦਕੋਟ : ਕੋਟਕਪੂਰਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵੱਲੋਂ ਸੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ 'ਚ ਅਰਜ਼ੀ ਦਾਇਰ ਕਰਕੇ ਖ਼ਦਸ਼ਾ ਜਤਾਇਆ ਸੀ ਕਿ ਕੋਟਕਪੂਰਾ ਅਤੇ ਬਹਿਬਲ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਨੂੰ ਕਿਸੇ ਮੁਕੱਦਮੇ ਵਿਚ ਗਿ੍ਫਤਾਰ ਕਰ ਸਕਦੀ ਹੈ। ਇਸ ਲਈ ਉਸ ਨੂੰ ਬਲੈਂਕੇਟ ਬੇਲ ਦਿੱਤੀ ਜਾਵੇ ਤਾਂ ਜੋ ਜੇਕਰ ਜਾਂਚ ਟੀਮ ਗਿ੍ਫਤਾਰ ਕਰਨ ਦੀ ਕੋਸ਼ਿਸ ਕਰਦੀ ਹੈ ਤਾਂ ਉਸ ਨੂੰ ਅਗਾਊਂ ਜ਼ਮਾਨਤ ਮਿਲ ਸਕੇ। ਮਾਮਲੇ 'ਚ ਸੈਸ਼ਨ ਜੱਜ ਹਰਪਾਲ ਸਿੰਘ ਨੇ ਜ਼ਿਲ੍ਹਾ ਪੁਲਿਸ ਅਤੇ ਜਾਂਚ ਟੀਮ ਨੂੰ ਨੋਟਿਸ ਜਾਰੀ ਕਰ ਕੇ ਰਿਪੋਰਟ ਮੰਗੀ ਸੀ। ਇਸ ਮਾਮਲੇ 'ਤੇ ਮੰਗਲਵਾਰ ਨੂੰ ਸੁਣਵਾਈ ਹੋਈ। ਅਦਾਲਤ ਵੱਲੋਂ ਵਕੀਲਾਂ ਦੀ ਬਹਿਸ ਸੁਣਨ ਤੋਂ ਬਾਅਦ ਸੁਣਵਾਈ ਦੀ ਤਰੀਕ ਇਕ ਦਿਨ ਅੱਗੇ ਪਾ ਦਿੱਤੀ ਗਈ। ਹੁਣ ਮਾਮਲੇ ਦੀ ਸੁਣਵਾਈ 6 ਮਾਰਚ ਨੂੰ ਹੋਵੇਗੀ।

ਐੱਸਆਈਟੀ ਵੱਲੋਂ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਮਨਤਾਰ ਸਿੰਘ ਬਰਾੜ ਦੀ ਭੂਮਿਕਾ ਬਾਰੇ ਸੀਲ ਬੰਦ ਲਿਫਾਫਾ ਅਦਾਲਤ 'ਚ ਸੌਂਪੇ ਜਾਣ ਦੀਆਂ ਕਨਸੋਆਂ ਹਨ। ਇਸ ਸਬੰਧੀ ਜਦ ਮਨਤਾਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਲਾਤਾਂ ਮੁਤਾਬਕ ਮੁੱਖ ਮੰਤਰੀ ਨਾਲ ਗੱਲ ਕਰਨਾ ਕੋਈ ਗੁਨਾਹ ਨਹੀਂ ਹੈ। ਕੋਟਕਪੂਰਾ ਗੋਲੀਕਾਂਡ ਦੌਰਾਨ ਜੋ ਹਲਾਤ ਬਣੇ ਉਨ੍ਹਾਂ ਨੂੰ ਪੁਲਿਸ-ਪ੍ਸ਼ਾਸਨ ਦੇ ਉਚ ਅਧਿਕਾਰੀਆਂ ਸਮੇਤ ਸਾਬਕਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ ਸੀ।

ICC ਨੂੰ BCCI ਨੇ ਗੁੱਸੇ ਵਿਚ ਆ ਕੇ ਕਿਹਾ- ਵਾਪਸ ਲੈ ਲਓ ਸਾਡੇ ਕੋਲੋਂ ਵਿਸ਼ਵ ਕੱਪ ਦੀ ਮੇਜ਼ਬਾਨੀ, ਅਸੀਂ ਵੀ ਦੇਖ ਲਵਾਂਗੇ

$
0
0

ਮੁੰਬਈ : ICC ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਆਪਣੀ ਤਿਮਾਹੀ ਬੈਠਕ ਵਿਚ ਬੀਸੀਸੀਆਈ ਨੂੰ ਕਹਿ ਰਿਹਾ ਸੀ ਕਿ ਜੇਕਰ ਉਸ ਨੂੰ ਟੀ 20 ਵਰਲਡ ਕੱਪ 2021 ਅਤੇ ਵਨਡੇ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਕਰਨੀ ਹੈ ਤਾਂ ਉਸ ਨੂੰ ਟੈਕਸ ਵਿਚ ਛੋਟ ਦੇਣੀ ਹੀ ਪਵੇਗੀ। ਆਈਸੀਸੀ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਬੀਸੀਸੀਆਈ ਅਜਿਹਾ ਨਹੀਂ ਕਰ ਪਾਉਂਦੀ ਹੈ ਤਾਂ ਉਸ ਨੂੰ ਮੇਜ਼ਬਾਨੀ ਤੋਂ ਹੱਥ ਧੋਣਾ ਪੈ ਸਕਦਾ ਹੈ।

ਆਈਸੀਸੀ ਦੀ ਇਸ ਚਿਤਾਵਨੀ ਤੋਂ ਬਾਅਦ ਬੀਸੀਸੀਆਈ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਉਹ ਚਾਹੇ ਤਾਂ ਵਿਸ਼ਵ ਕੱਪ ਭਾਰਤ ਤੋਂ ਬਾਹਰ ਕਰਵਾ ਲਵੇ। ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਈਸੀਸੀ ਚਾਹੇ ਤਾਂ ਭਾਰਤ ਤੋਂ ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹ ਸਕਦਾ ਹੈ। ਬੋਰਡ ਦਾ ਕਹਿਣਾ ਹੈ ਕਿ ਟੈਕਸ ਮਾਫ਼ੀ ਦਾ ਮਾਲਮਾ ਸਰਕਾਰ ਦਾ ਹੈ ਅਤੇ ਇਸ ਦੇ ਲਈ ਉਨ੍ਹਾਂ ਦੀ ਮਨਜ਼ੂਰੀ ਦੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ ਦੇ ਦਬਾਅ ਵਿਚ ਆ ਕੇ ਅਸੀਂ ਆਈਸੀਸੀ ਦੀ ਕੋਈ ਮਦਦ ਨਹੀਂ ਕਰ ਸਕਦੇ।

ਬੋਰਡ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਆਈਸੀਸੀ ਟੂਰਨਾਮੈਂਟ ਨੂੰ ਬਾਹਰ ਲਿਜਾਣਾ ਚਾਹੁੰਦੇ ਹੋ ਤਾਂ ਕੋਈ ਗੱਲ ਨਹੀਂ। ਇਸ ਤੋਂ ਬਾਅਦ ਬੀਸੀਸੀਆਈ ਵੀ ਆਪਣਾ ਰੈਵੇਨਿਊ ਆਈਸੀਸੀ 'ਚੋਂ ਵਾਪਸ ਲੈ ਲਵੇਗਾ। ਫਿਰ ਅਸੀਂ ਦੇਖਾਂਗੇ ਕਿ ਕਿਸ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ। ਬੋਰਡ ਨੇ ਕਿਹਾ ਕਿ ਜੋ ਲੋਕ ਪ੍ਰਸ਼ਾਸਨ ਵਿਚ ਹਨ ਉਹ ਬਿਨਾਂ ਕਾਨੂੰਨੀ ਤਰੀਕੇ ਦੇ ਨਿਯਮ ਬਣਾਉਣਾ ਚਾਹੁੰਦੇ ਹਨ। ਆਈਸੀਸੀ ਦੇ ਅਜਿਹੇ ਫ਼ੈਸਲੇ ਨੂੰ ਬੀਸੀਸੀਆਈ ਲਈ ਮੰਨਣਾ ਮੁਸ਼ਕਲ ਹੋਵੇਗਾ ਕਿਉਂਕਿ ਇਨ੍ਹਾਂ ਵਿਚੋਂ ਕਈ ਮਾਮਲੇ ਬੋਰਡ ਦੀ ਹੱਦ ਵਿਚ ਨਹੀਂ ਹੁੰਦੇ।

ਬੀਸੀਸੀਆਈ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਆਈਸੀਸੀ ਵੱਲੋਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਹੀ ਜਾਂਦੀ ਹੈ ਪਰ ਅਜਿਹਾ ਲੱਗਦਾ ਹੈ ਕਿ ਉਸ ਦੀ ਕੋਸ਼ਿਸ਼ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਹੁੰਦੀ ਹੈ। ਆਈਸੀਸੀ ਆਪਣੇ ਮੈਂਬਰਾਂ ਨਾਲ ਗਲਤ ਤਰੀਕੇ ਨਾਲ ਵਰਤਾਅ ਕਰਦਾ ਹੈ। ਕ੍ਰਿਕਟ ਆਸਟ੍ਰੇਲੀਆ ਨੂੰ ਸਿਰਫ਼ ਟੈਕਸ ਵਿਚ ਛੋਟ ਹਾਸਲ ਕਰਨ ਦੀ ਕੋਸ਼ਿਸ਼ ਕਰਨ ਨੂੰ ਕਿਹਾ ਜਾਂਦਾ ਹੈ ਪਰ ਸਾਨੂੰ ਕਿਹਾ ਜਾਂਦਾ ਹੈ ਕਿ ਤੁਹਾਨੂੰ ਟੈਕਸ ਵਿਚ ਛੋਟ ਹਾਸਲ ਕਰਨੀ ਹੀ ਪਵੇਗੀ। ਅਜਿਹਾ ਨਹੀਂ ਹੋ ਸਕਦਾ ਕਿ ਬੀਸੀਸੀਆਈ ਇਸ 'ਤੇ ਰਾਜ਼ੀ ਹੋ ਜਾਵੇ। ਆਈਸੀਸੀ ਬੇਸ਼ੱਕ ਕਹੇ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦਾ ਹੈ ਪਰ ਉਨ੍ਹਾਂ ਦਾ ਮਕਸਦ ਸਾਨੂੰ ਨੁਕਸਾਨ ਪਹੁੰਚਾਉਣ ਦਾ ਹੁੰਦਾ ਹੈ।

33 ਸਾਲ ਬਾਅਦ ਬੰਦ ਹੋਈ Maruti Suzuki Gypsy, ਜਾਣੋ ਕਿਉਂ ਸੀ ਭਾਰਤੀ ਫ਼ੌਜ ਦੀ ਪਸੰਦੀਦਾ ਕਾਰ

$
0
0

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ Maruti Suzuki ਨੇ ਭਾਰਤ ਵਿਚ ਆਪਣੀ Gypsy SUV ਨੂੰ ਬੰਦ ਕਰ ਦਿੱਤਾ ਹੈ। ਕੰਪਨੀ ਨੇ ਇਹ ਦੋ ਦਰਵਾਜ਼ਿਆਂ ਵਾਲੀ ਆਫ-ਰੋਡਰ ਭਾਰਤ ਵਿਚ ਸਭ ਤੋਂ ਪਹਿਲਾਂ 1985 ਵਿਚ ਲਾਂਚ ਕੀਤੀ ਸੀ ਅਤੇ ਇਹ ਸਭ ਤੋਂ ਵਧ ਵਿਕਣ ਵਾਲੇ ਮਾਡਲਾਂ 'ਚੋਂ ਇਕ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਐੱਸਯੂਵੀ ਭਾਰਤੀ ਫ਼ੌਜ ਦੀ ਪਹਿਲੀ ਪਸੰਦ ਵਾਲੀ ਕਾਰ ਮੰਨੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਫ਼ੌਜ ਨੇ 31 ਹਜ਼ਾਰ Maruti Gypsy ਖਰੀਦੀਆਂ।

ਕਿਉਂ ਹੋਈ ਬੰਦ?

Maruti Suzuki Gypsy ਭਾਰਤ ਵਿਚ 33 ਸਾਲ ਪਹਿਲਾਂ ਆਈ ਸੀ ਅਤੇ ਇਸ ਦਾ ਦੂਸਰਾ ਜਨਰੇਸ਼ਨ ਵੀ ਇਸੇ ਅਵਤਾਰ ਵਿਚ ਹੁਣ ਤਕ ਵੇਚਿਆ ਗਿਆ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਐੱਸਯੂਵੀ ਦਾ ਤੀਸਰਾ ਜਨਰੇਸ਼ਨ ਮਾਡਲ 1998 ਵਿਚ ਆਇਆ ਅਤੇ ਇਸ ਦੇ ਪਿਛਲੇ ਸਾਲ ਹੀ ਇਸ ਦਾ ਚੌਥਾ ਜਨਰੇਸ਼ਨ ਮਾਡਲ ਉਤਾਰਿਆ ਗਿਆ। ਕੰਪਨੀ ਨੇ ਭਾਰਤ ਵਿਚ ਜਿਪਸੀ ਨੂੰ ਅਪਡੇਟਿਡ ਕ੍ਰੈਸ਼ ਟੈਸਟ ਕਾਰਨ ਅਤੇ BS6 ਨਾਰਮਸ ਕਾਰਨ ਬੰਦ ਕੀਤਾ ਹੈ।


ਕਿਉਂ ਸੀ ਭਾਰਤੀ ਫ਼ੌਜ ਦੀ ਪਹਿਲੀ ਪਸੰਦ?

ਭਾਰਤੀ ਫ਼ੌਜ ਨੇ Gypsy ਦਾ ਸਾਫਟ ਟਾਪ ਵਰਜਨ ਦਾ ਸਭ ਤੋਂ ਵੱਧ ਇਸਤੇਮਾਲ ਕੀਤਾ ਹੈ ਜਿਸ ਦਾ ਵਜ਼ਨ ਸਿਰਫ਼ 989 ਕਿਲੋਗ੍ਰਾਮ ਹੈ। ਉੱਥੇ, ਇਸ ਦੇ ਹਾਰਡ ਟਾਪ ਦਾ ਵਜ਼ਨ 1020 ਕਿਲੋਗ੍ਰਾਮ ਹੈ। ਜ਼ਿਕਰਯੋਗ ਹੈ ਕਿ ਜਿਪਸੀ ਦਾ ਘੱਟ ਵਜ਼ਨ ਇਸ ਨੂੰ ਹਮਲਾਵਰ ਅਤੇ ਮੁਸ਼ਕਿਲ ਰਾਹਾਂ 'ਤੇ ਚੱਲਣ ਲਈ ਆਸਾਨ ਬਣਾਉਂਦਾ ਹੈ। ਇੰਨਾ ਹੀ ਨਹੀਂ ਹਲਕੇ ਵਜ਼ਨ ਕਾਰਨ ਇਸ ਨੂੰ ਘੱਟ ਪਾਵਰ ਵਾਲੇ ਹੈਲੀਕਾਪਟਰ ਜਾਂ ਏਅਰਕ੍ਰਾਫਟ ਦੀ ਮਦਦ ਨਾਲ ਆਸਾਨੀ ਨਾਲ ਉਚਾਈ ਵਾਲੀਆਂ ਥਾਵਾਂ 'ਤੇ ਪਹੁੰਚਾਇਆ ਜਾ ਸਕਦਾ ਹੈ। ਭਾਰੀ ਐੱਸਯੂਵੀ ਦੇ ਮੁਕਾਬਲੇ ਇਸ ਨੂੰ ਰੇਗਿਸਤਾਨ, ਚਿੱਕੜ ਅਤੇ ਬਰਫ਼ੀਲੇ ਰਾਹਾਂ 'ਤੇ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ 500 ਕਿਲੋ ਤਕ ਦਾ ਭਾਰ ਢੋਹਣ ਦੀ ਸਮਰੱਥਾ ਰੱਖਦੀ ਸੀ। ਫ਼ੌਜ ਦੇ ਦੂਰ-ਦੁਰਾਡੇ ਵਾਲੇ ਇਲਾਕਿਆਂ ਵਿਚ ਆਮਤੌਰ 'ਤੇ ਰੋਜ਼ਾਨਾ ਹਥਿਆਰ ਅਤੇ ਰਾਸ਼ਨ ਲੈ ਕੇ ਆਉਣਾ-ਜਾਣਾ ਇਸੇ ਐੱਸਯੂਵੀ ਨਾਲ ਹੁੰਦਾ ਸੀ। ਇਹ ਆਪਣੇ ਵਜ਼ਨ ਦੇ ਅੱਧੇ ਨਾਲੋਂ ਵੀ ਜ਼ਿਆਦਾ ਭਾਰ ਉਠਾਉਣ ਦੀ ਸਮਰੱਥਾ ਰੱਖਦੀ ਸੀ। ਇਸ ਲਈ ਇਹ ਭਾਰਤੀ ਫ਼ੌਜ ਦੀ ਪਸੰਦ ਵੀ ਬਣੀ ਹੋਈ ਸੀ।

Maruti Gypsy ਦੀ ਪਾਵਰ ਸਪੈਸੀਫਿਕੇਸ਼ਨ

Maruti Gypsy ਨੂੰ ਸਭ ਤੋਂ ਪਹਿਲਾਂ 970 cc F10A ਫੋਰ-ਸਿਲੰਡਰ ਪੈਟਰੋਲ ਇੰਜਣ ਨਾਲ ਲਾਂਚ ਕੀਤਾ ਗਿਆ। ਇਸ ਤੋਂ ਬਾਅਦ ਇਸ ਵਿਚ ਅਪਗ੍ਰੇਡਿਡ 1.3 ਲੀਟਰ ਫੋਰ-ਸਿਲੰਡਰ ਪੈਟਰੋਲ ਇੰਜਣ ਦਿੱਤਾ ਗਿਆ। ਇਹ ਮੋਟਰ 16 ਵਾਲਵ ਦੀ ਸੀ ਜੋ ਕਿ 6000rpm 'ਤੇ 80 bhp ਦੀ ਪਾਵਰ ਅਤੇ 4500 rpm 'ਤੇ 103Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 5-ਸਪੀਡ ਗਿਅਰਬਾਕਸ ਨਾਲ ਲੈਸ ਹੈ। ਇਸ ਵਿਚ ਡੀਜ਼ਲ ਇੰਜਣ ਦੀ ਘਾਟ ਸੀ ਪਰ ਇਸ ਦੇ ਬਾਵਜੂਦ ਇਹ ਭਾਰਤੀ ਸੜਕਾਂ 'ਤੇ ਚੰਗਾ ਰਿਸਪਾਂਸ ਦਿੰਦੀ ਰਹੀ ਹੈ। ਇਸ ਦੀ ਕੀਮਤ 6.22 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਸੀ ਅਤੇ ਇਹ ਸਾਫਟ ਟਾਪ ਅਤੇ ਹਾਰਡ ਟਾਪ ਦੋਨੋਂ ਵਰਜਨ ਵਿਚ ਉਪਲਬਧ ਸੀ।

ਪਾਕਿ ਦੇ ਝੂਠ ਦੀ ਖੁੱਲ੍ਹੀ ਪੋਲ: ਨਿਸ਼ਾਨਾ ਫੁੰਡਣ 'ਚ ਨਾਕਾਮ ਰਹੀ AMRAAM ਮਿਜ਼ਾਈਲ, ਵੱਡੀ ਬਰਬਾਦੀ ਤੋਂ ਬਚਿਆ ਭਾਰਤ

$
0
0

ਨਵੀਂ ਦਿੱਲੀ: ਪਾਕਿਸਤਾਨ ਲੜਾਕੂ ਜਹਾਜ਼ ਐੱਫ-16 ਨੇ ਭਾਰਤੀ ਲੜਾਕੂ ਜਹਾਜ਼ ਮਿਗ-21 ਨੂੰ ਨਿਸ਼ਾਨਾ ਬਣਾਉਂਦੇ ਹੋਏ ਚਾਰ ਤੋਂ ਪੰਜ ਅਮਰੀਕੀ AMRAAM ਮਿਜ਼ਾਈਲਾਂ ਦਾਗੀਆਂ। ਹਾਲਾਂਕਿ ਸਾਰੀਆਂ ਮਿਜ਼ਾਈਲਾਂ ਆਪਣੇ ਨਿਸ਼ਾਨੇ ਫੁੰਡਣ 'ਚ ਨਾਕਾਮ ਰਹੀਆਂ। ਇਹ ਅਮਰਾਮ ਅਮਰੀਕੀ ਮਿਜ਼ਾਈਲਾਂ ਉੱਨਤ ਕਿਸਮ ਦੀਆਂ ਹਨ। ਇਹ ਮੱਧਮ ਦੂਰੀ ਦੀ 'ਤੇ ਹਮਲਾ ਕਰਨ ਵਾਲੀਆਂ ਮਿਜ਼ਾਈਲਾਂ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਪਾਕਿ ਫੌਜ ਨੇ ਐੱਫ-16 ਜਹਾਜ਼ ਦੇ ਇਸਤੇਮਾਲ ਦੀ ਗੱਲ ਨੂੰ ਖ਼ਾਰਿਜ ਕੀਤਾ ਹੈ। ਜੇਕਰ ਇਹ ਹਮਲਾ ਸਟੀਕ ਹੁੰਦਾ ਤਾਂ ਨਿਸ਼ਚਿਤ ਤੌਰ 'ਤੇ ਭਾਰਤ 'ਚ ਇਕ ਵੱਡੀ ਬਰਬਾਦੀ ਹੋ ਸਕਦੀ ਹੈ।


ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਭਾਰਤੀ ਫੌਜ ਦੇ ਕੈਂਪਾਂ 'ਤੇ ਮਿਜ਼ਾਈਲਾਂ ਰਾਹੀਂ ਕੀਤਾ ਹਮਲਾ, ਪਾਕਿਸਤਾਨ ਦੇ ਉਸ ਦਾਅਵੇ ਨੂੰ ਖ਼ਾਰਿਜ ਕਰਦਾ ਹੈ ਜਿਸ 'ਚ ਉਸ ਨੇ ਕਿਹਾ ਸੀ ਭਾਰਤ ਖ਼ਿਲਾਫ਼ ਐੱਫ-16 ਜਹਾਜ਼ਾਂ ਦਾ ਇਸਤੇਮਾਲ ਨਹੀਂ ਕੀਤਾ। ਦੱਸ ਦਈਏ ਕਿ ਇਨ੍ਹਾਂ ਮਿਜ਼ਾਈਲਾਂ ਨੂੰ ਐੱਫ-16 ਜਹਾਜ਼ ਹੀ ਦਾਗ਼ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਪਾਕਿ ਹਵਾਈ ਫੌਜ ਦਾ ਨਿਸ਼ਾਨਾ ਭਾਰਤੀ ਬ੍ਰਿਗੇਡ ਹੈੱਡਕੁਆਟਰ ਦੇ ਨਾਲ ਇਕ ਫੌਜੀ ਹੈੱਡਕੁਆਰਟਰ ਅਤੇ ਤਿੰਨ ਡੰਪਿੰਗ ਗਰਾਊਂਡ ਸਨ।

ਦੱਸ ਦਈਏ ਕਿ ਭਾਰਤੀ ਫੌਜ ਨੇ 28 ਫਰਵਰੀ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਜਹਾਜ਼ਾਂ 'ਤੇ ਦਾਗੀ ਇਕ AMRAAM ਮਿਜ਼ਾਈਲ ਦੇ ਕੁਝ ਹਿੱਸੇ ਨੂੰ ਮੀਡੀਆ ਸਾਹਮਣੇ ਦਿਖਾਇਆ ਸੀ। ਹੁਣ ਭਾਰਤੀ ਫੌਜ ਇਸ ਦੇ ਹੋਰ ਸਬੂਤ ਇਕੱਠੇ ਕਰ ਰਹੀ ਹੈ। ਭਾਰਤ ਨੇ ਅਮਰੀਕੀ ਰੱਖਿਆ ਵਿਭਾਗ ਨੂੰ ਸਾਰੇ ਸਬੂਤ ਸੌਂਪ ਦਿੱਤੇ ਹਨ ਅਤੇ ਹੁਣ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾ ਦਿੱਤਾ ਹੈ। ਭਾਰਤੀ ਫੌਜ ਉਨ੍ਹਾਂ ਇਲਾਕਿਆਂ ਦੀ ਵੱਡੇ ਪੱਧਰ 'ਤੇ ਖੋਜ ਕਰ ਰਹੀ ਹੈ ਜਿੱਥੇ ਇਨ੍ਹਾਂ ਮਿਜ਼ਾਈਲਾਂ ਦਾ ਮਲਬਾ ਡਿੱਗਣ ਦੀ ਸੰਭਾਵਨਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮਿਜ਼ਾਈਲ ਦੇ ਮਲਬੇ ਨਾਲ ਪਾਕਿਸਤਾਨ ਬੇਨਕਾਬ ਹੋ ਜਾਵੇਗਾ ਜੋ ਇਹ ਕਹਿੰਦਾ ਹੈ ਕਿ ਉਸ ਨੇ ਭਾਰਤ ਖ਼ਿਲਾਫ਼ ਐੱਫ-16 ਦਾ ਇਸਤੇਮਾਲ ਨਹੀਂ ਕੀਤਾ।

ਇਸ ਦੌਰਾਨ ਭਾਰਤ ਖ਼ਿਲਾਫ਼ ਪਾਕਿਸਤਾਨ ਵੱਲੋਂ ਐੱਫ-16 ਲੜਾਕੂ ਜਹਾਜ਼ਾਂ ਦੇ ਉਪਯੋਗ 'ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਡਿਪਟੀ ਬੁਲਾਰੇ ਰੌਬਰਟ ਪੈਲਾਡਿਨੋ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਸਾਰੀਆਂ ਰਿਪੋਰਟਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਅਮਰੀਕਾ ਲਈ ਇਕ ਗੰਭੀਰ ਮੁੱਦਾ ਹੈ। ਦੱਸ ਦਈਏ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਸਰਗਰਮ ਅੱਤਵਾਦੀ ਸੰਗਠਨਾਂ ਖ਼ਿਲਾਫ਼ ਭਾਰਤ ਵੱਲੋਂ ਏਅਰ ਸਟ੍ਰਾਈਕ ਤੋਂ ਬਾਅਦ ਐੱਲਓਸੀ ਰੇਖਾ 'ਚ ਦਾਖ਼ਲ ਹੋਏ ਪਾਕਿ ਦੇ ਐੱਫ-16 ਦਾ ਪਿੱਛਾ ਕਰਦੇ ਹੋਏ ਭਾਰਤੀ ਹਵਾਈ ਫੌਜ ਨੇ ਉਸ ਨੂੰ ਸੁੱਟ ਦਿੱਤਾ ਸੀ। ਹਾਲਾਂਕਿ ਪਾਕਿਸਤਾਨੀ ਹਵਾਈ ਫੌਜ ਨੇ ਇਸ ਦਾ ਖੰਡਨ ਕੀਤਾ ਸੀ ਪਰ ਭਾਰਤ ਨੇ ਐੱਫ-16 ਲੜਾਕੂ ਜਹਾਜ਼ ਦੇ ਟੁੱਟੇ ਕੁਝ ਹਿੱਸੇ ਸਬੂਤ ਦੇ ਤੌਰ 'ਤੇ ਪੇਸ਼ ਕੀਤੇ ਸਨ।


ਜੇ ਕੱਲ੍ਹ ਤੁਸੀਂ ਲੁਧਿਆਣਾ ਜਾਂ ਮੋਗਾ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ...

$
0
0

ਸੰਜੀਵ ਗੁਪਤਾ, ਜਗਰਾਓਂ- 7 ਮਾਰਚ ਦਿਨ ਵੀਰਵਾਰ ਨੂੰ ਜੇ ਤੁਸੀਂ ਲੁਧਿਆਣਾ ਜਾਂ ਮੋਗਾ ਜਾਣ ਦਾ ਪਲਾਨ ਕਰੀ ਬੈਠੇ ਹੋ ਤਾਂ ਭੁੱਲ ਕੇ ਵੀ ਲੁਧਿਆਣਾ –ਮੋਗਾ ਹਾਈਵੇ 'ਤੇ ਨਾ ਚੜਨਾ, ਕਿਉਂਕਿ ਇਹ ਹਾਈਵੇਅ 7 ਮਾਰਚ ਲਈ ਸਿਰਫ ਕਾਂਗਰਸੀਆਂ ਲਈ ਖੁੱਲ੍ਹਾ ਰਹੇਗਾ, ਜਦਕਿ ਜਨਤਾਂ ਨੂੰ ਇਸ ਰੂਟ 'ਤੇ ਚੜ੍ਹਨ 'ਤੇ ਮਨਾਹੀ ਰਹੇਗੀ। ਵਰਣਨਯੋਗ ਹੈ ਕਿ ਕਾਂਗਰਸ ਵੱਲੋਂ ਕਿਲੀ ਚਾਹਲਾ ਵਿਖੇ 7 ਮਾਰਚ ਨੂੰ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਹਾਈ ਕਮਾਂਡ, ਸੂਬੇ ਦੇ ਸਮੂਹ ਐਮਪੀ, ਸਮੂਹ ਵਿਧਾਇਕ ਪਹੁੰਚਣਗੇ। ਰੈਲੀ ਵਿੱਚ ਪੰਜਾਬ ਭਰ 'ਤੋਂ ਜਨਤਾਂ ਦੀ ਆਮਦ ਨੂੰ ਲੈ ਕੇ ਪੁਲਿਸ ਵੱਲੋਂ 7 ਮਾਰਚ ਨੂੰ ਲੁਧਿਆਣਾ-ਮੋਗਾ ਹਾਈਵੇ ਰਾਹਗੀਰਾਂ ਲਈ ਬੰਦ ਕਰ ਦਿੱਤਾ ਜਾਵੇਗਾ।

ਜਨਤਾਂ ਦੀ ਸਹੂਲਤ ਲਈ ਰੂਟ ਡਾਈਵਰਟ

ਐਸਐਸਪੀ ਲੁਧਿਆਣਾ ਦੇਹਾਤੀ ਵਰਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ 7 ਮਾਰਚ ਨੂੰ ਲੁਧਿਆਣਾ-ਮੋਗਾ ਹਾਈਵੇਅ 'ਤੇ ਪੰਜਾਬ ਭਰ 'ਤੋਂ ਰੈਲੀ 'ਚ ਪਹੁੰਚਣ ਵਾਲਿਆ ਦਾ ਸਿਲਸਿਲਾ ਜਾਰੀ ਰਹੇਗਾ। ਜਨਤਾਂ ਦੀ ਸਹੂਲਤ ਲਈ ਪੰਜਾਬ ਪੁਲਿਸ ਵੱਲੋਂ ਲੁਧਿਆਣਾ ਅਤੇ ਮੋਗਾ ਜਾਣ ਵਾਲਿਆਂ ਦੀ ਸਹੂਲਤ ਲਈ ਰੂਟ ਡਾਇਵਰਟ ਕੀਤਾ ਜਾਵੇਗਾ।

ਇਧਰੋ ਇਧਰ ਜਾਉ

ਪੁਲਿਸ ਵੱਲੋਂ ਜਾਰੀ ਰੂਟ ਮੈਪ ਅਤੇ ਕੀਤੇ ਗਏ ਟਰੈਫਿਕ ਡਾਇਵਰਟ ਅਨੁਸਾਰ ਹੈਵੀ ਅਤੇ ਛੋਟੇ ਵਾਹਨਾਂ ਲਈ

ਲੁਧਿਆਣਾ 'ਤੋਂ ਮੋਗਾ, ਫਿਰੋਜਪੁਰ, ਫਰੀਦਕੋਟ ਅਤੇ ਫਾਜਿਲਕਾ ਨੂੰ ਜਾਣ ਵਾਲੇ ਵਾਹਨਾਂ ਲਈ ਮੁਲਾਪੁਰ- ਰਾਏਕੋਟ ਚੌਕ 'ਤੋਂ ਰਾਏਕੋਟ ਹੁੰਦੇ ਹੋਏ ਮਹਿਲ ਕਲਾਂ, ਬਰਨਾਲਾ, ਭਦੌੜ, ਭਗਤਾ ਭਾਈਕਾ , ਜੈਤੋ, ਕੋਟਕਪੁਰਾ ਹੁੰਦੇ ਹੋਏ ਫਰੀਦਕੋਟ- ਫਿਰੋਜ਼ਪੁਰ ਅਤੇ ਫਰੀਦਕੋਟ 'ਤੋਂ ਤਲਵੰਡੀ ਭਾਈ ਹੁੰਦੇ ਹੋਏ ਮੋਗਾ ਰਸਤੇ ਰਾਹੀਂ ਪਹੁੰਚਣਗੇ। ਇਸੇ ਤਰਾਂ ਲੁਧਿਆਣਾ 'ਤੋਂ ਮੋਗਾ ਜਾਣ ਲਈ ਛੋਟੇ ਵਾਹਨ ਰਾਏਕੋਟ 'ਤੋਂ ਬਰਨਾਲਾ, ਪੱਖੋ ਕੈਚੀਆ, ਹਿੰਮਤਪੁਰਾ, ਬੱਧਨੀਕਲਾ, ਬੂਟਰ, ਬੁੱਗੀਪੁਰਾ ਚੌਕ ਹੁੰਦੇ ਹੋਏ ਮੋਗਾ, ਫਿਰੋਜ਼ਪੁਰ, ਫਾਜ਼ਿਲਕਾ ਜਾ ਸਕਦੇ ਹਨ।ਇਸ 'ਤੋਂ ਇਲਾਵਾ ਰਾਹਗੀਰ ਜਗਰਾਓਂ 'ਤੋਂ ਕਮਾਲਪੁਰਾ, ਬੱਸੀਆ, ਮਹਿਲਕਲਾ, ਸੰਘੇੜਾ, ਪੱਖੋ ਕੈਚੀਆ, ਹਿੰਮਤਪੁਰਾ, ਬੱਧਨੀ ਕਲਾ, ਬੁੱਗੀ ਪੁਰਾ ਚੌਕ ਹੁੰਦੇ ਹੋਏ ਵੀ ਮੋਗਾ , ਫਿਰੋਜਪੁਰ, ਫਾਜ਼ਿਲਕਾ ਜਾ ਸਕਦੇ ਹਨ। ਇਸੇ ਤਰਾਂ ਅਬੋਹਰ , ਫਾਜਿਲਕਾ, ਫਿਰੋਜਪੁਰ 'ਤੋਂ ਮੋਗੇ -ਲੁਧਿਆਣੇ ਪਾਸੋ ਆਉਣ ਵਾਲੇ ਟਰੈਫਿਕ ਫਿਰੋਜਪੁਰ-ਜੀਰਾ 'ਤੋਂ ਹੁੰਦੇ ਹੋਏ ਕੋਟ ਈਸੇ ਖਾਂ , ਧਰਮਕੋਟ, ਸਿਧਵਾਬੇਟ ਹੁੰਦੇ ਹੋਏ ਜਗਰਾਓਂ- ਲੁਧਿਆਣਾ ਰਸਤਾ ਖੁੱਲਾ ਰਹੇਗਾ। ਤਲਵੰਡੀ ਭਾਈ 'ਤੋਂ ਲੁਧਿਆਣਾ- ਮੋਗਾ ਆਉਣ ਵਾਲੇ ਤਲਵੰਡੀ ਭਾਈ 'ਤੋਂ ਜੀਰਾ, ਕੋਟ ਈਸੇ ਖਾਂ , ਧਰਮਕੋਟ, ਸਿਧਵਾਬੇਟ ਹੁੰਦੇ ਹੋਏ ਜਗਰਾਓਂ , ਲੁਧਿਆਣਾ ਜਾ ਸਕਦੇ ਹਨ। ਇਸੇ ਤਰਾਂ ਕੋਟਕਪੁਰਾ 'ਤੋਂ ਲੁਧਿਆਣਾ ਜਾਣ ਲਈ ਕੋਟਕਪੁਰੇ 'ਤੋਂ ਜੈਤੋ, ਭਗਤਾ ਭਾਈ ਕਾ, ਬਰਨਾਲਾ, ਰਾਏਕੋਟ 'ਤੋਂ ਵਾਇਆ ਸਰਾਭਾ ,ਲੁਧਿਆਣਾ ਸੜਕ ਦਾ ਇਸਤੇਮਾਲ ਕਰ ਸਕਦੇ ਹਨ।

ਸਫਾਈ ਕਾਮਿਆਂ ਨੇ ਨਿਗਮ ਦਫਤਰ ਦੀ ਛੱਤ 'ਤੇ ਕੱਟੀ ਰਾਤ, ਫੇਰ ਕੀਤੀ ਆਤਮਦਾਹ ਦੀ ਕੋਸ਼ਿਸ਼

$
0
0
ਨਵਦੀਪ ਢੀਂਗਰ, ਪਟਿਆਲਾ : ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਸਫਾਈ ਕਾਮੇ ਨਗਰ ਨਿਗਮ ਦਫਤਰ ਦੀ ਛੱਤ 'ਤੇ ਰਾਤ ਨੂੰ ਵੀ ਡਟੇ ਰਹੇ। ਬੁੱਧਵਾਰ ਸਵੇਰੇ ਸਮੂਹ ਜਥੇਬੰਦੀਆਂ ਵੱਲੋਂ ਸਰਕਾਰ ਅਤੇ ਮੇਅਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਦੂਜੇ ਦਿਨ ਵੀ ਪ੍ਰਦਸ਼ਨਕਾਰੀਆਂ ਦੀ ਸਾਰ ਲੈਣ ਕੋਈ ਨਹੀਂ ਪੁੱਜਾ। ਇਸ ਤੋਂ ਇਲਾਵਾ ਅੱਜ ਫੇਰ ਨਿਗਮ ਮੁਲਾਜ਼ਮਾਂ ਨੇ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ।

ਜਾਣਕਾਰੀ ਅਨੁਸਾਰ ਨਿਗਮ 'ਚ ਠੇਕੇ 'ਤੇ ਕੰਮ ਕਰਦੇ ਸਫ਼ਾਈ ਕਾਮਿਆਂ ਵੱਲੋਂ ਪੱਕੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ। ਨਿਗਮ 'ਚ ਕਰੀਬ 250 ਸਫਾਈ ਕਾਮੇ ਠੇਕੇ 'ਤੇ ਕੰਮ ਕਰ ਰਹੇ ਹਨ। ਇਨ੍ਹਾਂ ਵੱਲੋਂ ਪੱਕੀ ਨੌਕਰੀ ਲਈ ਸੰਘਰਸ਼ ਵਧਦਾ ਜਾ ਰਿਹਾ। ਇਸ ਮੰਗ ਨੂੰ ਲੈ ਕੇ ਮੰਗਲਵਾਰ ਸਵੇਰੇ 3 ਸਫਾਈ ਕਾਮੇ ਨਿਗਮ ਦਫ਼ਤਰ ਦੀ ਛੱਤ 'ਤੇ ਚੜ੍ਹ ਗਏ।

ਇਸ ਦੌਰਾਨ ਇਕ ਮੁਲਾਜ਼ਮ ਵੱਲੋਂ ਤੇਲ ਪਾ ਕੇ ਆਤਮਦਾਹ ਦੀ ਕੋਸ਼ਿਸ਼ ਵੀ ਕੀਤੀ ਗਈ, ਜਿਸ ਨੂੰ ਪੁਲਿਸ ਨੇ ਰੋਕ ਦਿੱਤਾ ਸੀ। ਸਫ਼ਾਈ ਕਾਮਿਆਂ ਦੇ ਰਾਤ ਭਰ ਨਿਗਮ ਦਫ਼ਤਰ ਦੀ ਛੱਤ 'ਤੇ ਡਟੇ ਰਹਿਣ ਤੋਂ ਬਾਅਦ ਕਈ ਜਥੇਬੰਦੀਆਂ ਉਨ੍ਹਾਂ ਦੇ ਹੱਕ ਵਿਚ ਨਿੱਤਰ ਆਈਆਂ ਹਨ।

ਪਾਕਿਸਤਾਨੀ ਨਾਗਰਿਕਾਂ ਨੂੰ ਅਮਰੀਕਾ ਦਾ ਵੱਡਾ ਝਟਕਾ, ਹੁਣ ਪੰਜ ਸਾਲ ਲਈ ਨਹੀਂ ਮਿਲੇਗਾ ਵੀਜ਼ਾ

$
0
0

ਇਸਲਾਮਾਬਾਦ: ਅਮਰੀਕਾ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਝਟਕਾ ਦਿੰਦੇ ਹੋਏ ਇਕ ਵੱਡਾ ਫ਼ੈਸਲਾ ਲਿਆ ਹੈ। ਅਮਰੀਕਾ ਨੇ ਪਾਕਿਸਤਾਨ ਦੇ ਨਾਗਿਰਕਾਂ ਨੂੰ ਦਿੱਤੇ ਜਾਣ ਵਾਲੇ ਪੰਜ ਸਾਲ ਦੇ ਵੀਜ਼ੇ ਦੀ ਮਿਆਦ ਘਟਾ ਕੇ ਹੁਣ ਤਿੰਨ ਮਹੀਨੇ ਕਰ ਦਿੱਤੀ ਹੈ। ਇਹ ਜਾਣਕਾਰੀ ਅਮਰੀਕੀ ਦੂਤਘਰ ਦੇ ਹਲਾਵੇ ਨਾਲ ਦਿੱਤੀ ਗਈ ਹੈ। ਇਸ 'ਚ ਦੱਸਿਆ ਗਿਆ ਹੈ ਕਿ ਵੀਜ਼ੇ ਨੂੰ 5 ਸਾਲ ਤੋਂ 3 ਮਹੀਨੇ ਕਰਨ ਦੀ ਇਹ ਘੋਸ਼ਣਾ ਪਾਕਿਸਤਾਨੀ ਪੱਤਰਕਾਰਾਂ 'ਤੇ ਵੀ ਲਾਗੂ ਹੋਵੇਗਾ।

ਅਮਰੀਕੀ ਦੂਤਘਰ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀਆਂ ਲਈ ਵੀਜ਼ਾ ਫ਼ੀਸ 'ਚ ਵੀ ਵਾਧਾ ਕਰ ਦਿੱਤਾ ਗਿਆ ਹੈ। ਜਿੱਥੇ ਪਹਿਲਾਂ ਪਾਕਿਸਤਾਨ ਨਾਗਰਿਕਾਂ ਨੂੰ ਵੀਜ਼ੇ ਲਈ 160 ਡਾਲਰ ਦੇਣੇ ਪੈਂਦੇ ਸਨ ਉੱਥੇ ਹੀ ਹੁਣ ਉਨ੍ਹਾਂ ਨੂੰ 192 ਡਾਲਰ ਫ਼ੀਸ ਦੇ ਤੌਰ 'ਤੇ ਦੇਣੇ ਪੈਣਗੇ। ਅਮਰੀਕੀ ਦੂਤਘਰ ਦੇ ਬੁਲਾਰੇ ਦੁਆਰਾ ਦੱਸਿਆ ਗਿਆ ਹੈ ਕਿ ਇਹ ਫ਼ੈਸਲਾ ਪਾਕਿਸਤਾਨ ਦੀ ਵੀਜ਼ਾ ਨੀਤੀ ਅਤੇ ਪੇਪਰ 'ਚ ਡਿਊਟੀ ਸੋਧ ਕਾਰਨ ਲਿਆ ਗਿਆ ਹੈ।

ਉੱਥੇ ਹੀ ਪਾਕਿਸਤਾਨ ਦੇ ਸਰਕਾਰੀ ਅਧਿਕਾਰੀਆਂ ਨੂੰ ਵੀਜ਼ਾ ਜਾਰੀ ਕਰਨ ਦੇ ਮਾਮਲੇ 'ਤੇ ਅਮਰੀਕੀ ਦੂਤਘਰ ਦੇ ਬੁਲਾਰੇ ਨੇ ਕਿਹਾ, 'ਅਮਰੀਕੀ ਪ੍ਰਸ਼ਾਸਨ ਉਨ੍ਹਾਂ ਦੀ ਕਾਰਜ ਮਿਆਦ ਨੂੰ ਦੇਖ ਕੇ ਤੈਅ ਕਰੇਗਾ।'

ਬੁਲਾਰੇ ਪਾਕਿਸਤਾਨ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ 'ਇਸਲਾਮਾਬਾਦ ਨੇ ਅਮਰੀਕੀ ਨਾਗਰਿਕਾਂ ਲਈ ਵੀਜ਼ਾ ਮਿਆਦ ਘੱਟ ਕਰ ਦਿੱਤੀ ਸੀ ਅਤੇ ਵੀਜ਼ਾ ਫ਼ੀਸ ਵੀ ਪਹਿਲਾਂ ਨਾਲੋਂ ਵਧਾ ਦਿੱਤੀ ਸੀ।'

ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨੀ ਡਿਪਲੋਮੈਟਸ 'ਤੇ ਲੱਗੀਆਂ ਅਮਰੀਕੀ ਪਾਬੰਦੀਆਂ ਤੋਂ ਬਾਅਦ ਪਿਛਲੇ ਸਾਲ ਮਈ 'ਚ ਪਾਕਿਸਤਾਨ ਵਿਦੇਸ਼ ਵਿਭਾਗ ਨੇ ਵੀ ਉਸੇ ਤਰ੍ਹਾਂ ਦੀਆਂ ਪਾਬੰਦੀਆਂ ਅਮਰੀਕੀ ਡਿਪਲੋਮੈਟਸ 'ਤੇ ਲਗਾ ਦਿੱਤੀਆਂ ਸਨ। ਉਹ ਪਾਬੰਦੀਆਂ 'ਆਪਸੀ' ਯਾਤਰਾ ਪ੍ਰਤੀਬੰਧਾਂ ਤਹਿਤ ਲਾਗੂ ਹੋਈਆਂ।

ਪੁਲਵਾਮਾ ਅੱਤਵਾਦੀ ਹਮਲਾ

ਭਾਰਤ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਹਰ ਜਗ੍ਹਾ ਮੂੰਹ ਦੀ ਖਾਣੀ ਪੈ ਰਹੀ ਹੈ। ਪੁਲਵਾਮਾ ਅੱਤਵਾਦੀ ਹਮਲੇ 'ਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏਦ-ਮੁਹਮੰਦ ਨੇ ਲਈ ਸੀ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਨਰਸਾਂ ਤੇ ਅਧਿਆਪਕਾਂ ਲਈ ਵੱਡਾ ਤੋਹਫਾ

$
0
0
ਚੰਡੀਗੜ੍ਹ- ਲੋਕ ਸਭਾ ਚੋਣ ਦੇਖਦੇ ਹੋਏ ਕਾਂਗਰਸ ਸਰਕਾਰ ਨੇ 5178 ਅਧਿਆਪਕਾਂ ਨੂੰ ਪੂਰੀ ਤਨਖ਼ਾਹ ਨਾਲ ਉਨ੍ਹਾਂ ਦੀ ਸੇਵਾਵਾਂ ਨੂੰ ਰੈਗੂਲਰ ਕਰ ਦਿੱਤਾ ਹੈ। ਜਦਕਿ ਪਿਛਲੇ ਦਿਨੀਂ ਹੜਤਾਲ ਕਰ ਸਰਕਾਰ ਲਈ ਵੱਡੀ ਪਰੇਸ਼ਾਨੀ ਖੜ੍ਹੀ ਕਰਨ ਵਾਲੀਆਂ ਨਰਸਾਂ ਨੂੰ ਵੀ ਰੈਗੂਲਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ 650 ਨਰਸਾਂ ਦੀ ਸੇਵਾਵਾਂ ਨਿਯਮਿਤ ਕਰਨ ਦਾ ਫੈਸਲਾ ਲਿਆ ਗਿਆ ਹੈ ਪਰ ਇਹ ਨਰਸਾਂ ਤਿੰਨ ਸਾਲ ਦੇ ਪ੍ਰੋਵੇਸ਼ਨ ਪੀਰੀਅਡ 'ਚ ਰਹਿਣਗੇ। ਜਿੱਥੇ ਉਨ੍ਹਾਂ ਸਰਕਾਰ ਦੇ ਨਿਯਮ ਮੁਤਾਬਿਕ ਬੇਸਿਕ ਤਨਖ਼ਾਹ ਹੀ ਲੈਣੀ ਹੋਵੇਗੀ।

ਮੰਤਰੀ ਮੰਡਲ ਨੇ ਸਿਖਿਆ ਵਿਭਾਗ ਵੱਲੋਂ ਭਰਤੀ ਕੀਤੇ ਗਏ 5178 ਅਧਿਆਪਕਾਂ ਦੀ ਸੇਵਾ ਨਿਯਮਿਤ ਕਰਨ ਦੀ ਮਨਜ਼ੂਰੀ ਦਿੱਤੀ ਹੈ। ਜਿਸ 'ਚ 1 ਅਕਤੂਬਰ 2019 ਨੂੰ ਪੂਰੀ ਤਨਖ਼ਾਹ ਮਿਲੇਗੀ। ਇਨ੍ਹਾਂ ਅਧਿਆਪਕਾਂ ਦਾ ਪ੍ਰੋਵੇਸ਼ਨ ਪੀਰੀਅਡ ਵੀ ਕੈਬਨਿਟ ਨੇ 1 ਸਾਲ ਘੱਟ ਕਰ ਦਿੱਤਾ ਹੈ। ਨਿਯਮਾਨੁਸਾਰ ਇਨ੍ਹਾਂ ਅਧਿਆਪਕਾਂ ਦਾ ਪ੍ਰੋਵੇਸ਼ਨ ਪੀਰੀਅਡ 30 ਸਤੰਬਰ 2020 'ਚ ਪੂਰਾ ਹੋਣਾ ਸੀ। ਅਧਿਆਪਕ ਨੂੰ ਵਰਤਮਾਨ 'ਚ 7500 ਰੁਪਏ ਪ੍ਰਤੀ ਮਹੀਨੇ ਦਾ ਭੁਗਤਾਨ ਕੀਤਾ ਜਾਂਦਾ ਹੈ ਤੇ ਉਨ੍ਹਾਂ ਦਾ ਵੇਤਨ ਹੁਣ ਘੱਟ ਤੋਂ ਘੱਟ ਗ੍ਰੇਡ ਪੇਅ ਯਾਨੀ 15,300 ਪ੍ਰਤੀ ਮਹੀਨਾ ਤੈਅ ਕੀਤਾ ਜਾਵੇਗਾ, ਜਦੋਂ ਕਿ ਉਨ੍ਹਾਂ ਨੂੰ ਪ੍ਰਤੀ ਵੇਤਨ ਨਹੀਂ ਦਿੱਤਾ ਜਾਂਦਾ।

ਕਸ਼ਮੀਰ ਦੇ ਵੱਖਵਾਦੀ ਆਗੂ ਯਾਸੀਨ ਮਲਿਕ ਗ੍ਰਿਫ਼ਤਾਰ, PSA ਅਧੀਨ ਭੇਜਿਆ ਗਿਆ ਜੇਲ੍ਹ

$
0
0

ਸ੍ਰੀਨਗਰ: ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਮੁੱਖੀ ਯਾਸੀਨ ਮਲਿਕ ਨੂੰ ਪਬਲਿਕ ਸੈਫਟੀ ਐਕਟ (PSA) ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਮਲਿਕ ਨੂੰ ਕਠੋਰ ਕਾਨੂੰਨ ਪਬਲਿਕ ਸੈਫਟੀ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਜੰਮੂ-ਕਸ਼ਮੀਰ 'ਚ ਕੋਟ ਭਲਵਾਲ ਜੇਲ੍ਹ 'ਚ ਭੇਜਿਆ ਗਿਆ ਹੈ।

ਦੱਸ ਦਈਏ ਕਿ ਯਾਸੀਨ ਨੂੰ 22 ਫਰਵਰੀ ਨੂੰ ਹਿਰਾਸਤ 'ਚ ਲਿਆ ਗਿਆ ਸੀ। ਉਨ੍ਹਾਂ ਖ਼ਿਲਾਫ਼ ਕੋਠੀ ਬਾਗ਼ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ (ਯਾਸੀਨ ਮਲਿਕ) ਪੀਐੱਸਏ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕੋਟ ਭਲਵਾਲ ਜੇਲ੍ਹ 'ਚ ਭੇਜ ਦਿੱਤਾ ਗਿਆ ਹੈ।

ਪਾਰਟੀ ਬੁਲਾਰਾ ਨੇ ਕਿਹਾ ਕਿ ਸਾਡੀ ਪਾਰਟੀ JKLF ਇਸ 'ਮਨਮਾਨੀ ਗ੍ਰਿਫ਼ਤਾਰੀ' ਅਤੇ ਇਕ ਰਾਜਨੀਤਕ ਆਗੂ ਦੇ ਖ਼ਿਲਾਫ਼ ਪੀਐੱਸਏ ਦੇ ਉਪਯੋਗ ਦੀ ਸਖ਼ਤ ਨਿਖੇਧੀ ਕਰਦੀ ਹੈ।

Viewing all 43997 articles
Browse latest View live


<script src="https://jsc.adskeeper.com/r/s/rssing.com.1596347.js" async> </script>