Quantcast
Channel: Punjabi News -punjabi.jagran.com
Viewing all 44007 articles
Browse latest View live

ਜਥੇਦਾਰ ਗਿਆਨੀ ਇਕਬਾਲ ਸਿੰਘ ਖ਼ਿਲਾਫ਼ ਸ਼ਿਕਾਇਤਾਂ ਦੀ ਜਾਂਚ ਕਮੇਟੀ ਨੂੰ 15 ਦਿਨ ਦਾ ਦਿੱਤਾ ਸਮਾਂ

$
0
0

ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਗਿਆਨੀ ਇਕਬਾਲ ਸਿੰਘ ਦੇ ਕੇਸ ਸਬੰਧੀ ਸ਼ਿਕਾਇਤਾਂ ਦੀ ਜਾਂਚ ਕਮੇਟੀ ਨੂੰ 15 ਦਿਨ ਦਾ ਸਮਾਂ ਹੋਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੁਸ਼ਿਆਰਪੁਰ ਵਿਖੇ ਤਿੰਨ ਨੌਜਵਾਨਾਂ (ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ) ਨੂੰ ਸਿਰਫ ਧਾਰਮਿਕ ਸਾਹਿਤ ਰੱਖਣ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਕਰ ਦਿੱਤੀ ਗਈ। ਇਸ ਕਾਰਵਾਈ 'ਤੇ ਅਫਸੋਸ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੌਜਵਾਨਾਂ ਦੀ ਕਾਨੂੰਨੀ ਅਤੇ ਆਰਥਿਕ ਸਹਾਇਤਾ ਕੀਤੀ ਜਾਵੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਇੱਕਠਿਆਂ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਇਕ ਸਟੇਜ 'ਤੇ ਗੁਰਮਤਿ ਸਮਾਗਮ ਕਰਨ ਦੇ ਯਤਨ ਕੀਤੇ ਜਾਣ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਵੱਲੋਂ ਪੁੱਜੀ ਬੇਨਤੀ ਦੇ ਅਧਾਰ 'ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਦੀ ਚੋਣ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ

1. ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

2. ਪ੍ਰਧਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਪ੍ਰਬੰਧਕੀ ਬੋਰਡ।

3. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ।

4. ਪ੍ਰਧਾਨ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ।

5. ਇਕਬਾਲ ਸਿੰਘ ਮੈਂਬਰ ਤਖ਼ਤ ਸੱਚਖੰਡ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਨਾਂਦੇੜ ਪ੍ਰਬੰਧਕੀ ਬੋਰਡ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਇਸ ਕਮੇਟੀ ਦੇ ਕੋਆਰਡੀਨੇਟਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਮੈਂਬਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਹੋਣਗੇ। ਇਹ ਕਮੇਟੀ ਸਿੱਖ ਸੰਪਰਦਾਵਾਂ ਅਤੇ ਸਿੱਖ ਜਥੇਬੰਦੀਆਂ ਦੀ ਰਾਏ ਲੈ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਰਿਯਾਦਾ ਅਨੁਸਾਰ ਸੇਵਾ ਸੰਭਾਲ ਕਰਨ ਦੀ ਯੋਗਤਾ ਰੱਖਣ ਵਾਲੇ ਕੋਈ ਦੋ ਗੁਰਸਿੱਖਾਂ ਦੀ ਚੋਣ ਕਰ ਕੇ ਉਨ੍ਹਾਂ ਦੇ ਨਾਮ ਤਜਵੀਜ਼ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਭੇਜੇਗੀ ਤਾਂ ਜੋ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਰਿਯਾਦਾ ਅਨੁਸਾਰ ਸੇਵਾ ਸੰਭਾਲ ਹੋ ਸਕੇ। ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਉੱਪਰ ਲੱਗੇ ਦੋਸ਼ਾਂ ਦੀ ਪੜਤਾਲ ਲਈ ਸਬ-ਕਮੇਟੀ ਨੀਅਤ ਕੀਤੀ ਗਈ ਸੀ ਉਸ ਨੂੰ ਮੁੜ ਆਦੇਸ਼ ਕੀਤਾ ਜਾਂਦਾ ਹੈ ਕਿ ਉਹ 15 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪੇਸ਼ ਕਰੇ।

ਗੁਰਤਾਗੱਦੀ ਪੁਰਬ ਨੂੰ ਵਾਤਾਵਰਨ ਦਿਵਸ ਵਜੋਂ ਮਨਾਉਣ ਦਾ ਸੰਦੇਸ਼ ਦਿੱਤਾ

ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਤਾਗੱਦੀ ਪੁਰਬ ਨੂੰ ਵਾਤਾਵਰਨ ਦਿਵਸ ਵਜੋਂ ਮਨਾਉਣ ਦਾ ਸੰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਗਤ ਇਹ ਦਿਹਾੜਾ ਕੇਵਲ ਰੁੱਖ ਲਗਾ ਕੇ ਨਹੀਂ ਸਗੋਂ ਘਰ, ਪਿੰਡ, ਮੁਹੱਲਾ, ਸ਼ਹਿਰ ਦੀ ਸਫਾਈ ਵਿਚ ਯੋਗਦਾਨ ਪਾ ਕੇ ਮਨਾਵੇ। ਅੱਜ ਲੋੜ ਹੈ ਇਕੱਠਿਆਂ ਮਿਲ ਬੈਠ ਕੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਨੂੰ ਆਪਣੇ ਨਿਜੀ ਜੀਵਨ ਵਿਚ ਢਾਲਣ ਦੀ, ਬਾਣੀ ਅਤੇ ਬਾਣੇ ਨਾਲ ਜੁੜਨ ਦੀ, ਜਿਸ ਨਾਲ ਪੰਥ ਦੀ ਚੜ੍ਹਦੀ ਕਲਾ ਹੋਵੇ। ਇਸ ਪੁਰਬ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਬਠਿੰਡਾ ਵਿਖੇ ਉੱਚਤਮ ਕਿਸਮ ਦੇ 200 ਅੰਬਾਂ ਦੇ ਬੂਟੇ ਲਗਾਏ ਜਾ ਰਹੇ ਹਨ।

ਬਾਬਾ ਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ, ਜ਼ਿਲ੍ਹਾ ਜਲੰਧਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਬਾਬਾ ਜਸਪਾਲ ਸਿੰਘ ਨਿਰਮਲ ਕੁਟੀਆ ਜੌਹਲਾਂ, ਜ਼ਿਲ੍ਹਾ ਜਲੰਧਰ ਵਿਖੇ ਕਾਰਜਸ਼ੀਲ ਰਹਿ ਕੇ ਪਹਿਲਾ ਵਾਂਗ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ। ਜਿਹੜੀ ਵੀ ਧਿਰ ਹਉਮੈ ਗ੍ਰਸਤ ਇਸ ਆਦੇਸ਼ ਨੂੰ ਅਪ੍ਰਵਾਨ ਕਰੇਗੀ ਉਸ ਉੱਪਰ ਮਰਿਯਾਦਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਪੱਡਲ ਮੰਡੀ ਹਿਮਾਚਲ ਪ੍ਰਦੇਸ਼ ਵਿਚ ਕੁਝ ਗੈਰ ਸਿੱਖਾਂ ਨੇ ਇਤਿਹਾਸਕ ਗੁਰਦੁਆਰੇ 'ਤੇ ਕਬਜ਼ਾ ਕਰ ਕੇ ਕੁਝ ਸਿੱਖਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਕਬਜ਼ਾ ਤੁਰੰਤ ਛੁਡਾਇਆ ਜਾਵੇ ਅਤੇ ਕਾਬਜ਼ ਧਿਰ ਨੂੰ ਪੁੱਛਿਆ ਜਾਵੇ ਕਿ ਉਸੇ ਨੇ ਕਿਸ ਅਧਿਕਾਰ ਨਾਲ ਕੁਝ ਸਿੱਖਾਂ ਦਾ ਸਮਾਜਿਕ ਬਾਈਕਾਟ ਕੀਤਾ ਅਤੇ ਕਬਜ਼ਾ ਕਰਨ ਪਿੱਛੇ ਮਕਸਦ ਕੀ ਹੈ।


ਦੂਜੇ ਦਿਨ ਵੀ ਧਰਨਾ ਜਾਰੀ, ਕਾਂਗਰਸੀਆਂ ਨੇ ਲਾਡੋਵਾਲ ਟੋਲ ਪਲਾਜ਼ਾ ਕਰਵਾਇਆ ਬੰਦ

$
0
0
ਲੁਧਿਆਣਾ- ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ਦੀ ਸ਼ੇਰਪੁਰ ਤੋਂ ਲਾਡੋਵਾਲ ਟੋਲ ਪਲਾਜ਼ਾ ਤਕ ਹਾਲਤ ਖਸਤਾ ਹੋਣ 'ਤੇ ਸ਼ੁੱਕਰਵਾਰ ਸਵੇਰੇ ਕਾਂਗਰਸੀਆਂ ਨੇ ਟੋਲ ਪਲਾਜ਼ਾ ਬੰਦ ਕਰ ਦਿੱਤਾ। ਇਸ ਦੌਰਾਨ ਗੱਡੀਆਂ ਬਿਨਾ ਪਰਚੀਆਂ ਕਟਵਾਇਆਂ ਹੀ ਗਈਆਂ। ਸਾਰੀ ਰਾਤ ਕਾਂਗਰਸੀ ਧਰਨੇ 'ਤੇ ਬੈਠੇ ਰਹੇ ਤੇ ਇਹ ਧਰਨਾ ਅੱਜ ਵੀ ਜਾਰੀ ਹੈ। ਟੋਲ ਅਧਿਕਾਰੀਆਂ ਨੇ ਕਿਹਾ ਕਿ ਉਹ ਸੰਸਦ ਮੈਂਬਰ ਬਿੱਟੂ ਤੇ ਹੋਰ ਕਾਂਗਰਸੀਆਂ ਖ਼ਿਲਾਫ ਪੁਲਿਸ 'ਚ ਸ਼ਿਕਾਇਤ ਦੇਣਗੇ। ਸ਼ੁੱਕਰਵਾਰ ਸਵੇਰੇ ਕਰੀਬ 10.30 ਵਜੇ ਵਿਧਾਇਕ ਸੁਰਦਿੰਰ ਡਾਵਰ ਤੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਕਾਂਗਰਸ ਵਰਕਰਾਂ ਨਾਲ ਲਾਡੋਵਾਲ ਟੋਲ ਪਲਾਜ਼ਾ 'ਤੇ ਪਹੁੰਚੇ ਤੇ ਬੈਰੀਕੇਡ ਖੁਲਵਾ ਦਿੱਤੇ। ਕਾਂਗਰਸੀਆਂ ਨੇ ਟੋਲ ਕਰਮੀਆਂ ਨੂੰ ਪਰਚੀ ਕੱਟਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਕਰੀਬ 11 ਵਜੇ ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਮੌਕੇ 'ਤੇ ਪਹੁੰਚੇ। ਕਾਂਗਰਸੀਆਂ ਨੇ ਟੋਲ ਪਲਾਜ਼ਾ ਦੇ ਦਫ਼ਤਰ 'ਤੇ ਵੀ ਤਾਲਾ ਲੱਗਾ ਦਿੱਤਾ।

ਪ੍ਰਦਰਸ਼ਨ ਦੌਰਾਨ ਕਾਂਗਰਸੀਆਂ ਨੇ ਟੋਲ ਪਲਾਜ਼ਾ ਪ੍ਰਬੰਧਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਟੋਲ ਪਲਾਜ਼ਾ 'ਤੇ ਪ੍ਰਦਰਸ਼ਨ ਦੌਰਾਨ ਮੇਅਰ ਬਲਕਾਰ ਸਿੰਘ ਸੰਧੂ ਤੇ ਵਿਧਾਇਕ ਸੰਜੈ ਤਲਵਾੜ ਵੀ ਮੌਜੂਦ ਸਨ। ਦੇਰ ਰਾਤ ਤਕ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਹੋਰ ਵਿਧਾਇਕ ਟੈਂਟ ਲਗਾ ਕੇ ਧਰਨੇ 'ਤੇ ਬੈਠੇ ਰਹੇ। ਇਸ ਦੌਰਾਨ ਵਾਹਨ ਚਾਲਕਾਂ ਤੋਂ ਟੋਲ ਨਹੀਂ ਲਿਆ ਗਿਆ।

ਕਾਂਗਰਸੀ ਪਹੁੰਚੇ ਤਾਂ ਟੋਲ ਛੱਡ ਗਾਇਬ ਹੋਏ ਮੁਲਾਜ਼ਮ

ਲਾਡੋਵਾਲ ਟੋਲ ਪਲਾਜ਼ਾ ਬੰਦ ਕਰਨ ਪਹੁੰਚੇ ਕਾਂਗਰਸੀਆਂ ਨੂੰ ਦੇਖ ਤੁਰੰਤ ਟੋਲ ਪਲਾਜ਼ਾ 'ਤੇ ਬੈਠੇ ਮੁਲਾਜ਼ਮ ਉੱਥੋਂ ਗਾਇਬ ਹੋ ਗਏ। ਸਾਰੇ ਮੁਲਾਜ਼ਮ ਟੋਲ ਪਲਾਜ਼ਾ ਦੇ ਦਫਤਰ 'ਚ ਬੈਠ ਗਏ। ਸਥਿਤੀ ਨੂੰ ਦੇਖਦਿਆਂ ਹੀ ਪੁਲਿਸ ਰਾਤ ਭਰ ਟੋਲ ਪਲਾਜ਼ਾ 'ਤੇ ਡਟੀ ਰਹੀ।

ਆਦੇਸ਼ ਮੰਨ ਟੋਲ ਬੰਦ ਕਰੇ ਕੰਪਨੀ

ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਐੱਨਐੱਚਏਆਈ ਦੇ ਡਾਇਰੈਕਟਰ ਨੇ ਵੀ ਦਸੰਬਰ ਚ ਆਦੇਸ਼ ਦਿੱਤਾ ਸੀ ਕਿ ਟੋਲ ਪਲਾਜ਼ਾ ਨੂੰ ਬੰਦ ਕਰ ਦੇਣਾ ਚਾਹੀਦਾ। ਵਿਧਾਨ ਸਭਾ ਕਮੇਟੀ ਨੇ ਵੀ ਟੋਲ ਪਲਾਜ਼ਾ ਬੰਦ ਕਰਵਾਉਣ ਦਾ ਫੈਸਲਾ ਲਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਸੋਮਾ ਕੰਪਨੀ ਨੂੰ ਵੀ ਪੱਤਰ ਲਿਖੇ ਜਾ ਚੁੱਕੇ ਹਨ ਪਰ ਉਸ ਤੋਂ ਬਾਅਦ ਵੀ ਕੰਪਨੀ ਨੇ ਇਸ ਸੜਕ 'ਤੇ ਕੋਈ ਕੰਮ ਸ਼ੁਰੂ ਨਹੀਂ ਕੀਤਾ। ਸੰਸਦ ਮੈਂਬਰ ਨੇ ਕਿਹਾ ਕਿ ਜਦੋਂ ਤਕ ਸੋਮਾ ਕੰਪਨੀ ਸ਼ੇਰਪੁਰ-ਲਾਡੋਵਾਲ ਸੜਕ ਦਾ ਨਿਰਮਾਣ ਸ਼ੁਰੂ ਨਹੀਂ ਕਰਦੀ ਉਹ ਟੋਲ ਟੈਕਸ ਨਹੀਂ ਕੱਟਣ ਦੇਣਗੇ, ਧਰਨਾ ਲਗਾ ਕੇ ਉੱਥੇ ਹੀ ਬੈਠੇ ਰਹਿਣਗੇ।

ਦੇਰ ਰਾਤ ਤਕ ਚਲਦਾ ਰਿਹਾ ਸੋਸ਼ਲ ਮੀਡੀਆ 'ਤੇ ਲਾਈਵ

ਸੰਸਦ ਮੈਂਬਰ ਬਿੱਟੂ, ਕੈਬਨਿਟ ਮੰਤਰੀ ਆਸ਼ੂ, ਵਿਧਾਇਕ ਡਾਵਰ ਤੇ ਤਲਵਾੜ ਸਵੇਰੇ ਹੀ ਟੋਲ ਪਲਾਜ਼ਾ 'ਤੇ ਆ ਗਏ। ਇਸ ਦੌਰਾਨ ਕਾਂਗਰਸੀਆਂ ਨੇ ਸੋਸ਼ਲ ਮੀਡੀਆ 'ਤੇ ਧਰਨਾ ਲਾਈਵ ਕਰਨਾ ਸ਼ੁਰੂ ਕਰ ਦਿੱਤਾ। ਦੇਰ ਰਾਤ ਤਕ ਆਗੂ ਟੈਂਟ 'ਚ ਧਰਨੇ ਤੇ ਬੈਠੇ ਰਹੇ। ਕਾਂਗਰਸੀ ਸੋਸ਼ਲ ਸਾਈਟਾਂ ਤੇ ਲਾਈਵ ਕਰਦੇ ਰਹੇ।

ਭੇਸ ਬਦਲ ਕੇ ਬ੍ਰਿਟੇਨ 'ਚ ਰਹਿ ਰਿਹੈ ਨੀਰਵ ਮੋਦੀ, ਹਵਾਲਗੀ ਨੂੰ ਲੈ ਕੇ ਚੱਲ ਰਹੀ ਹੈ ਗੱਲਬਾਤ

$
0
0

ਲੰਡਨ/ਨਵੀਂ ਦਿੱਲੀ : ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ (Raveesh Kumar) ਨੇ ਸ਼ਨਿਚਰਵਾਰ ਸਵੇਰੇ ਇਕ ਪ੍ਰੈੱਸ ਕਾਨਫਰੰਸ ਕੀਤੀ। Pulwama Terror Attack ਅਤੇ ਉਸ ਤੋਂ ਬਾਅਦ ਪਾਕਿਸਤਾਨ (Pakistan) ਲਗਾਤਾਰ ਝੂਠ ਬੋਲ ਰਿਹਾ ਹੈ। ਪਾਕਿਸਤਾਨ ਦੇ ਇਸੇ ਝੂਠ ਤੋਂ ਪਰਦਾ ਚੁੱਕਣ ਲਈ ਇਹ ਪ੍ਰੈੱਸ ਕਾਨਫਰੰਸ ਬੁਲਾਈ ਗਈ ਸੀ। ਇਸੇ ਦੌਰਾਨ ਕਿਸੇ ਪੱਤਰਕਾਰ ਨੇ ਆਰਥਿਕ ਭਗੌੜੇ ਨੀਰਵ ਮੋਦੀ (Nirav Modi) ਨੂੰ ਲੈ ਕੇ ਉਨ੍ਹਾਂ ਤੋਂ ਸਵਾਲ ਪੁੱਛਿਆ। ਰਵੀਸ਼ ਕੁਮਾਰ ਨੇ ਦੱਸਿਆ ਕਿ ਨੀਰਵ ਮੋਦੀ ਦੀ ਹਵਾਲੀ ਨੂੰ ਲੈ ਕੇ ਬ੍ਰਿਟੇਨ ਨਾਲ ਗੱਲਬਾਤ ਕੀਤੀ ਗਈ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਨੀਰਵ ਮੋਦੀ ਦੀ ਹਵਾਲੀ ਨੂੰ ਲੈ ਕੇ ਸਾਰੇ ਜ਼ਰੂਰੀ ਕਦਮ ਉਠਾਏ ਜਾ ਰਹੇ ਹਨ। ਨੀਰਵ ਮੋਦੀ ਇਸ ਵੇਲੇ ਬ੍ਰਿਟੇਨ ਵਿਚ ਹਨ ਅਤੇ ਅਸੀਂ ਨੀਰਵ ਦੀ ਹਵਾਲਗੀ ਨੂੰ ਲੈ ਕੇ ਬ੍ਰਿਟੇਨ ਨਾਲ ਗੱਲਬਾਤ ਵੀ ਕੀਤੀ ਹੈ।

ਕਾਬਿਲੇਗ਼ੌਰ ਹੈ ਕਿ ਜਿਸ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਫੜਨ ਲਈ ਭਾਰਤ ਸਰਕਾਰ ਹਰ ਹੀਲਾ ਵਰਤ ਰਹੀ ਹੈ, ਉਹ ਲੰਡਨ ਵਿਚ ਬੇਖ਼ੌਫ ਘੁੰਮਦਾ ਨਜ਼ਰ ਆ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਭਾਰਤ ਵਿਚ ਕਰੋੜਾਂ ਰੁਪਏ ਦੇ ਘੁਟਾਲੇ ਨੂੰ ਅੰਜਾਮ ਦੇ ਕੇ ਭੱਜੇ ਨੀਰਵ ਮੋਦੀ ਨੇ ਹੁਣ ਲੰਡਨ ਵਿਚ ਵੀ ਆਪਣਾ ਹੀਰਿਆਂ ਦਾ ਨਵਾਂ ਵਪਾਰ ਸ਼ੁਰੂ ਕਰ ਲਿਆ ਹੈ।

ਯੂਕੇ ਦੇ ਇਕ ਅਖ਼ਬਾਰ Telegraph ਨੇ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿਚ ਦੱਸਿਆ ਗਿਆ ਹੈ ਕਿ 48 ਸਾਲਾ ਨੀਰਵ ਮੋਦੀ ਲੰਡਨ ਦੀਆਂ ਸੜਕਾਂ 'ਤੇ ਦਿੱਖ ਬਦਲ ਕੇ ਘੁੰਮ ਰਿਹਾ ਹੈ। ਭਾਰਤ ਦੀ ਪਹਿਲ 'ਤੇ ਇੰਟਰਪੋਲ ਨੇ ਨੀਰਵ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ। ਇਹੀ ਨਹੀਂ, ਇਸ ਵੀਡੀਓ ਵਿਚ ਨੀਰਵ ਮੋਦੀ ਵੱਲੋਂ ਲੰਡਨ ਵਿਚ ਹੀਰਾ ਕਾਰੋਬਾਰ ਚਾਲੂ ਕਰਨ ਦੀ ਵੀ ਗੱਲ ਕਹੀ ਗਈ ਹੈ।

ਇਸ ਵੀਡੀਓ ਵਿਚ ਨੀਰਵ ਮੋਦੀ ਕਾਫ਼ੀ ਮੋਟਾ ਨਜ਼ਰ ਆ ਰਿਹਾ ਹੈ। ਨਾਲ ਹੀ ਉਸ ਨੇ ਆਪਣੇ ਲੁੱਕ ਵਿਚ ਵੀ ਬਦਲਾਅ ਕੀਤਾ ਹੈ। ਉਸ ਨੇ ਆਪਣੀਆਂ ਮੁੱਛਾਂ ਵਧਾ ਲਈਆਂ ਹਨ ਅਤੇ ਦਾੜ੍ਹੀ ਵੀ ਵਧੀ ਹੋਈ ਹੈ।

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨੀਰਵ ਮੋਦੀ ਦੇ ਮੁੱਦੇ 'ਤੇ ਕਾਂਗਰਸ ਨੂੰ ਭਾਜਪਾ'ਤੇ ਹਮਲਾ ਕਰਨ ਦਾ ਇਕ ਹੋਰ ਮੌਕਾ ਮਿਲ ਗਿਆ ਹੈ। ਮੋਦੀ ਸਰਕਾਰ 'ਤੇ ਵਿਅੰਗ ਕੱਸਦੇ ਹੇ ਕਾਂਗਰਸ ਨੇ ਟਵੀਟ ਕੀਤਾ, 'ਟੈਲੀਗ੍ਰਾਫ ਦਾ ਜਰਨਲਿਸਟ ਨੀਰਵ ਮੋਦੀ ਤਕ ਪਹੁੰਚਣ ਵਿਚ ਕਾਮਯਾਬ ਹੋ ਜਾਂਦਾ ਹੈ। ਫਿਰ ਮੋਦੀ ਸਰਕਾਰ ਕਿਉਂ ਨਹੀਂ ਕਰ ਪਾ ਰਹੀ ਹੈ। ਨੀਰਵ ਮੋਦੀ ਨੂੰ ਬਚਾਉਣ ਦੀ ਕੌਣ ਕੋਸ਼ਿਸ਼ ਕਰ ਰਿਹਾ ਹੈ?'


ਅੰਗਰੇਜ਼ੀ ਅਖਬਾਰ ਨੇ ਨੀਰਵ ਮੋਦੀ ਦੇ ਇਕ ਨਵੇਂ ਆਲੀਸ਼ਾਨ ਘਰ ਦਾ ਵੀ ਖੁਲਾਸਾ ਕੀਤਾ ਹੈ। ਮੋਦੀ ਦੇ ਇਸ ਤਿੰਨ ਬੈੱਡਰੂਮ ਵਾਲੇ ਘਰ ਦੀ ਕੀਮਤ ਕਰੀਬ 73 ਕਰੋੜ ਦੱਸੀ ਗਈ ਹੈ। ਅਖ਼ਬਾਰ ਨੇ ਉਨ੍ਹਾਂ ਦੇ ਇਕ ਨਵੇਂ ਪਵਾਰ ਨੂੰ ਚਾਲੂ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਮੋਦੀ ਨੇ ਆਪਣੇ ਵਪਾਰ ਨੂੰ ਮਈ 2018 ਵਿਚ ਆਪਣੇ ਘਰ ਤੋਂ ਹੀ ਚਾਲੂ ਕੀਤਾ।

ਇਮਰਾਨ ਖ਼ਾਨ ਨੂੰ ਭਾਰਤ ਦੀ ਨਸੀਹਤ, ਅੱਤਵਾਦੀਆਂ ਖ਼ਿਲਾਫ਼ 'ਨਵਾਂ ਐਕਸ਼ਨ' ਲਵੇ 'ਨਵਾਂ ਪਾਕਿਸਤਾਨ'

$
0
0

ਨਵੀਂ ਦਿੱਲੀ : ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਅੱਤਵਾਦੀਆਂ 'ਤੇ ਕਾਰਵਾਈ ਕਰਨ ਦੇ ਦਾਅਵੇ ਕਰ ਰਿਹਾ ਹੈ ਪਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਕਿਉਂ ਉਸ ਦੇ F-16 ਲੜਾਕੂ ਜਹਾਜ਼ ਨੂੰ ਸੁੱਟਿਆ ਗਿਆ? ਪਾਕਿ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਿਹਾ ਹੈ, ਸਿਰਫ਼ ਝੂਠੇ ਦਾਅਵੇ ਕਰ ਰਿਹਾ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਪਾਕਿ ਵਿਦਸ਼ ਮੰਤਰਾਲੇ ਦੇ ਅਧਿਕਾਰੀ ਨੇ ਆਪਣੇ ਦੇਸ਼ ਵਿਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਦੀ ਗੱਲ ਨੂੰ ਹੀ ਨਕਾਰ ਦਿੱਤਾ ਹੈ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਪਾਕਿਸਤਾਨ ਅੱਤਵਾਦ ਖ਼ਿਲਾਫ਼ ਕਿਵੇਂ ਦਾ ਰੁਖ਼ ਰੱਖਦਾ ਹੈ। ਪਾਕਿਸਤਾਨ ਭਾਰਤ ਅਤੇ ਅੰਤਰਰਾਸ਼ਟਰੀ ਬਰਾਦਰੀ ਦੀਆਂ ਚਿੰਤਾਵਾਂ ਨੂੰ ਦੂਰਕ ਰਨ ਲਈ ਕੋਈ ਕੰਮ ਨਹੀਂ ਕਰ ਰਿਹਾ ਹੈ। ਪਾਕਿਸਤਾਨ ਅੱਤਵਾਦੀ ਸੰਗਠਨ ਜੈਸ਼ ਖ਼ਿਲਾਫ਼ ਐਕਸ਼ਨ ਨਹੀਂ ਲੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਜੇਕਰ ਦਾਅਵਾ ਕਰਦਾ ਹੈ ਕਿ ਉਸ ਕੋਲ ਭਾਰਤ ਦੇ ਦੂਸਰੇ ਫਾਈਟਰ ਪਲਾਨ ਨੂੰ ਡਿਗਾਉਣ ਦਾ ਵੀਡੀਓ ਹੈ ਤਾਂ ਉਹ ਇਸ ਨੂੰ ਦਿਖਾਉਂਦਾ ਕਿਉਂ ਨਹੀਂ? ਜੇਕਰ ਪਾਕਿਸਤਾਨ 'ਨਵੀਂ ਸੋਚ' ਨਾਲ 'ਨਵਾਂ ਪਾਕਿਸਤਾਨ' ਹੋਣ ਦਾ ਦਾਅਵਾ ਕਰਦਾ ਹੈ ਤਾਂ ਉਸ ਨੂੰ ਅੱਤਵਾਦੀ ਸੰਗਠਨਾਂ ਅਤੇ ਕ੍ਰਾਸ ਬਾਰਡਰ ਟੈਰਰਿਜ਼ਮ ਖ਼ਿਲਾਫ਼ ਵੀ ਨਵਾਂ ਐਕਸ਼ਨ ਵੀ ਸ਼ੋਅ ਕਰਨਾ ਚਾਹੀਦਾ ਹੈ। ਅਸੀਂ ਅੱਤਵਾਦ ਖ਼ਿਲਾਫ਼ ਲਗਾਤਾਰ ਮੁਹਿੰਮ ਛੇੜਾਂਗੇ, ਸਾਡੀ ਫ਼ੌਜ ਚੁਕੰਨੀ ਰਹੇਗੀ।

ਕਰਤਾਰਪੁਰ ਕੋਰੀਡੋਰ 'ਤੇ ਵੀ ਸੰਕਟ ਦੇ ਬੱਦਲ ਮੰਡਰਾਉਂਦੇ ਨਜ਼ਰ ਆ ਰਹੇ ਹਨ ਪਰ ਰਵੀਸ਼ ਕੁਮਾਰ ਨੇ ਕਿਹਾ ਕਿ ਅਸੀਂ ਇਹ ਸਪਸ਼ਟ ਕਰਨਾ ਚਾਹਾਂਗੇ ਕਿ ਕਰਤਾਰਪੁਰ ਕੋਰੀਡੋਰ ਬਾਰੇ ਗੱਲਬਾਤ ਕਰਨ ਦਾ ਮਤਲਬ ਦੁਵੱਲੇ ਸਬੰਧਾਂ ਨੂੰ ਮੁੜ ਸ਼ੁਰੂ ਕਰਨਾ ਨਹੀਂ ਹੈ। ਇਹ ਸਿੱਖ ਧਰਮ ਦੇ ਸਾਡੇ ਨਾਗਰਿਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ।

ਜ਼ਿਕਰਯੋਗ ਹੈ ਕਿ ਅੱਤਵਾਦ ਖ਼ਿਲਾਫ਼ ਐਕਸ਼ਨ ਨੂੰ ਲੈ ਕੇ ਭਾਰਤ ਅਤੇ ਕੌਮਾਂਤਰੀ ਭਾਈਚਾਰੇ ਵੱਲੋਂ ਜ਼ਬਰਦਸਤ ਦਬਾਅ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਪੈਂਤੜੇਬਾਜ਼ੀ ਜਾਰੀ ਹੈ। ਹੁਣ ਉਸ ਨੇ ਪੁਲਵਾਮਾ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਖ਼ਿਲਾਫ਼ ਕਾਰਵਾਈ ਦੇ ਸਵਾਲ 'ਤੇ ਭਾਰਤ ਤੋਂ ਸਬੂਤ ਮੰਗੇ ਹਨ। ਖਾਸ ਗੱਲ ਇਹ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਖ਼ੁਦ ਜੈਸ਼-ਏ-ਮੁਹੰਮਦ ਨੇ ਲਈ ਹੈ।

ਅੱਲ੍ਹੜਪੁਣੇ 'ਚ ਪੱਟਿਆ PUBG ਨੇ, ਗੇਮ ਕੰਟਰੋਲਰ ਲਈ ਪਿਤਾ ਦੇ ਖਾਤੇ 'ਚੋਂ ਉਡਾਏ ਹਜ਼ਾਰਾਂ ਰੁਪਏ

$
0
0

ਜਲੰਧਰ : ਇਥੋ ਦੇ ਇਕ 15 ਸਾਲਾ ਅੱਲ੍ਹੜ ਨੂੰ ਪਬਜੀ ਗੇਮ ਦੀ ਅਜਿਹੀ ਲਤ ਲੱਗੀ ਕਿ ਉਸਨੇ ਪਬਜੀ ਕੰਟਰੋਲਰ ਮੰਗਵਾਉਣ ਲਈ ਧੋਖੇ ਨਾਲ ਪਿਤਾ ਦੇ ਖਾਤੇ 'ਚੋਂ ਹਜ਼ਾਰਾਂ ਰੁਪਏ ਕੱਢਵਾ ਲਏ। ਪਿਤਾ ਇਕ ਮਹੀਨੇ ਤਕ ਪਰੇਸ਼ਾਨ ਰਿਹਾ ਕਿ ਉਸ ਦੇ ਖਾਤੇ 'ਚੋਂ ਪੈਸੇ ਆਖਰ ਜਾ ਕਿੱਥੇ ਰਹੇ ਹਨ। ਪਰੇਸ਼ਾਨ ਹੋ ਕੇ ਉਸ ਨੇ ਪੁਲਿਸ ਕਮਿਸ਼ਨਰ ਨੂੰ ਇਸ ਦੀ ਸ਼ਿਕਾਇਤ ਦਿੱਤੀ। ਇਸ ਦੀ ਜਾਂਚ ਪੁਲਿਸ ਕਮਿਸ਼ਨਰੇਟ ਨਾਲ ਸਾਈਬਰ ਸੈੱਲ ਨੂੰ ਸੌੱਪੀ ਗਈ। ਸਾਈਬਰ ਸੈੱਲ ਦੀ ਜਾਂਚ 'ਚ ਖੁਲਾਸਾ ਹੋਇਆ ਕਿ ਉਸ ਦੇ ਬੇਟੇ ਨੇ ਪੈਸੇ ਕੱਢਵਾਏ ਹਨ। ਹਾਲਾਂਕਿ ਬੇਟੇ ਦੇ ਹੀ ਪੈਸੇ ਕੱਢਵਾਉਣ ਦਾ ਪਤਾ ਲੱਗਣ 'ਤੇ ਪਿਤਾ ਨੇ ਸ਼ਿਕਾਇਤ ਵਾਪਸ ਲੈ ਲਈ ਹੈ। ਸ਼ਹਿਰ ਦੇ ਦੁਕਾਨਦਾਰ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੇ ਅਕਾਊਂਟ 'ਚੋਂ 52 ਹਜ਼ਾਰ ਰੁਪਏ ਕਿਸੇ ਨੇ ਕੱਢਵਾ ਲਏ ਹਨ। ਉਹ ਬੈਂਕ ਵੀ ਗਿਆ ਪਰ ਬੈਂਕ ਵਾਲੇ ਕਹਿ ਰਹੇ ਹਨ ਕਿ ਉਸਦੇ ਖਾਤੇ 'ਚੋਂ ਉਸ ਨੇ ਹੀ ਪੈਸੇ ਕੱਢਵਾਏ ਹਨ। ਕਿਉਂਕਿ ਬੈਂਕ ਨੇ ਉਸ ਨੂੰ ਹਰ ਵਾਰ OTP ਤੇ ਬੈਲੇਂਸ ਦੀ ਸੂਚਨਾ ਮੈਸੇਜ ਰਾਹੀਂ ਭੇਜੀ ਸੀ। ਸਾਈਬਰ ਸੈੱਲ ਨੇ ਸ਼ਿਕਾਇਤ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਦੁਕਾਨਦਾਰ ਦੇ ਖਾਤੇ 'ਚੋਂ Paytm ਵਾਲੇਟ 'ਚੋਂ ਪੈਸੇ ਟਰਾਂਸਫ ਹੋਏ ਹਨ।

ਸਾਈਬਰ ਸੈੱਲ ਨੇ ਪੇਟੀਐੱਮ ਤੋਂ ਉਹ ਨੰਬਰ ਮੰਗਵਾਇਆ, ਜਿਸ ਦੇ ਨਾਲ ਪੇਟੀਐੱਮ ਲਿੰਕ ਸੀ। ਪੁਲਿਸ ਨੇ ਉਸ ਦੇ ਮਾਲਿਕ ਦਾ ਪਤਾ ਲਗਾਇਆ। ਉਹ ਚੰਡੀਗੜ੍ਹ 'ਚ ਆਰਮੀ ਕੰਟੀਨ 'ਚ ਪ੍ਰਾਈਵੇਟ ਕਰਮਚਾਰੀ ਦੇ ਤੌਰ 'ਤੇ ਕੰਮ ਕਰਦਾ ਸੀ। ਸਾਈਬਰ ਸੈੱਲ ਨੇ ਉਸ ਨੂੰ ਬੁਲਾਇਆ ਤੇ ਪੁੱਛਗਿੱਛ ਕੀਤੀ ਤਾਂ ਪਹਿਲਾਂ ਤਾਂ ਉਹ ਇਨਕਾਰ ਕਰਦਾ ਰਿਹਾ ਪਰ ਜਦੋਂ ਸ਼ਿਕਾਇਤ ਕਰਤਾ ਨੇ ਦਾ ਨਾਮ ਪਤਾ ਲੱਗਿਆ ਤਾਂ ਉਸ ਨੇ ਦੱਸ ਦਿੱਤਾ ਕਿ ਇਕ ਵਿਆਹ 'ਚ ਸ਼ਿਕਾਇਤ ਕਰਤਾ ਦੇ ਬੇਟੇ ਨਾਲ ਉਸਦੀ ਦੋਸਤੀ ਹੋਈ ਸੀ। ਉਸੇ ਨੇ ਇਹ ਪਾਸਵਰਡ ਲਿਆ ਸੀ।

ਪਿਤਾ ਦੇ ਸੌਣ ਤੋਂ ਬਾਅਦ ਟਰਾਂਸਫਰ ਕਰਦਾ ਸੀ ਪੈਸੇ

ਸਾਈਬਰ ਸੈੱਲ ਨੇ ਸ਼ਿਕਾਇਤ ਕਰਤਾ ਦੇ ਦਸਵੀਂ 'ਚ ਪੜ੍ਹਦੇ ਬੇਟੇ ਨੂੰ ਬੁਲਾਇਆ ਤਾਂ ਪਹਿਲਾਂ ਤਾਂ ਉਹ ਮਨ੍ਹਾ ਕਰਦਾ ਰਿਹਾ। ਪੁਲਿਸ ਨੇ ਸਖਤੀ ਨਾਲ ਪੁੱਛਿਆ ਤਾਂ ਉਸ ਨੇ ਮੰਨ ਲਿਆ ਕਿ ਉਸਨੇ ਪਬਜੀ ਗੇਮ ਕੰਟਰੋਲਰ ਖਰੀਦਣਾ ਸੀ। ਉਸ ਦੇ ਪਿਤਾ ਪੈਸੇ ਨਹੀਂ ਦੇ ਰਹੇ ਸਨ ਤਾਂ ਉਸਨੇ ਇਹ ਕੀਤਾ। ਉਹ ਪਿਤਾ ਦੇ ਦੁਕਾਨ ਤੋਂ ਘਰ ਆਉਣ ਤੋਂ ਬਾਅਦ ਉਨ੍ਹਾਂ ਦਾ ਮੋਬਾਈਲ ਲੈਂਦਾ ਸੀ। ਫਿਰ ਉਸ ਦੇ ਸੌਂਦਿਆਂ ਹੀ ਪੈਸੇ ਪੇਟੀਐੱਮ ਜ਼ਰੀਏ ਟਰਾਂਸਫਰ ਕਰ ਦਿੰਦਾ ਸੀ ਤੇ ਬੈਲੇਂਸ ਨਾਲਾ ਮੈਸੇਜ ਡਲੀਟ ਕਰ ਦਿੰਦਾ ਸੀ। ਸਾਈਬਰ ਸੈੱਲ ਦੀ ਸਬ-ਇੰਸਪੈਕਟਰ ਮੋਨਿਕਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਬਜੀ ਕੰਟਰੋਲਰ ਦੀ ਡਲਿਵਰੀ ਦਾ ਪਤਾ ਦੇਖਿਆ ਤਾਂ ਉਹ ਸ਼ਿਕਾਇਤ ਕਰਨ ਵਾਲੇ ਦੇ ਘਰ ਦਾ ਹੀ ਸੀ, ਜਿਸ ਨਾਲ ਪੂਰਾ ਮਾਮਲਾ ਸਪੱਸ਼ਟ ਹੋ ਗਿਆ।

ਕੀ ਹੈ ਪਬਜੀ ਕੰੰਟਰੋਲਰ

ਵੀਡੀਓ ਗੇਮਸ ਨੂੰ ਸਿੱਧਾ ਮੋਬਾਈਲ ਜਾਂ ਕੰਪਿਊਟਰ 'ਤੇ ਖੇਡਦੇ ਸਮੇਂ ਉਨ੍ਹਾਂ ਦੇ ਕੀ-ਪੈਡ ਨਾਲ ਆਪਰੇਟ ਕਰਨ 'ਚ ਪਰੇਸ਼ਾਨੀ ਤੇ ਦੇਰੀ ਹੁੰਦੀ ਹੈ। ਇਸ ਲਈ ਬਾਜ਼ਾਰ 'ਚ ਹੁਣ ਪਬਜੀ ਕੰਟਰੋਲਰ ਆ ਗਏ ਹਨ, ਜਿਸਦੇ ਜ਼ਰੀਏ ਕੰਪਿਊਟਰ ਜਾਂ ਮੋਬਾਈਲ ਕੀ-ਪੈਡ ਦੇ ਬਜਾਇ ਕੰਟਰੋਲਰ 'ਤੇ ਦਿੱਤੇ ਬਟਨਜ਼ ਦੇ ਜ਼ਰੀਏ ਗੇਮ 'ਚ ਵੱਖ-ਵੱਖ ਆਪਸ਼ਨਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਸਿੱਧੇ ਵਾਇ੍ਰ ਨਾਲ ਜੋੜਨ ਵਾਲੇ ਤੇ ਵਾਇਰਲੈੱਸ ਵੀ ਹੁੰਦੇ ਹਨ, ਜਿਨ੍ਹਾਂ ਨੂੰ ਕੰਪਿਊਟਰ ਜਾਂ ਮੋਬਾਈਲ 'ਤੇ ਬਲਿਊਟੂਥ ਦੇ ਜ਼ਰੀਏ ਕਨੈੱਕਟ ਕੀਤਾ ਜਾ ਸਕਦਾ ਹੈ।

ਰਾਜਸਥਾਨ ਦੀ ਸ਼੍ਰੀਗੰਗਾਨਗਰ ਸਰਹੱਦ ਤੋਂ ਭਾਰਤੀ ਫ਼ੌਜ ਨੇ ਭਜਾਇਆ ਪਾਕਿਸਤਾਨੀ ਡਰੋਨ

$
0
0

ਜੈਪੁਰ : ਭਾਰਤੀ ਹਵਾਈ ਫ਼ੌਜ ਦੀ ਏਅਰ ਸਟ੍ਰਾਈਕ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਇਕ ਵਾਰੀ ਫਿਰ ਪਾਕਿਸਤਾਨੀ ਡਰੋਨ ਰਾਜਸਥਾਨ ਨਾਲ ਲੱਗਦੀ ਭਾਰਤੀ ਸਰਹੱਦ ਵਿਚ ਵੜਿਆ ਅਤੇ ਵਾਪਸ ਚਲਾ ਗਿਆ। ਬੀਐੱਸਐੱਫ ਨੇ ਡ੍ਰੋਨ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਤੁਰੰਤ ਵਾਪਸ ਪਰਤ ਗਿਆ।

ਬੀਐੱਸਐੱਫ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਰਹੱਦ ਨੂੰ ਪਾਰ ਕਰਦਾ ਹੋਇਆ ਪਾਕਿ ਡ੍ਰੋਨ ਸਵੇਰੇ ਕਰੀਬ ਪੰਜ ਵਜੇ ਸ਼੍ਰੀਗੰਗਾਨਗਰ ਨੇੜੇ ਹਿੰਦਮਲਕੋਟ ਸਰਹੱਦ ਵਿਚ ਦਾਖ਼ਲ ਹੋਇਆ। ਡਰੋਨ ਦੇਖਦੇ ਹੀ ਫ਼ੌਜ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਡਰੋਨ ਤੁਰੰਤ ਵਾਪਸ ਪਰਤ ਗਿਆ। ਗ੍ਰਾਮੀਣਾਂ ਦਾ ਕਹਿਣਾ ਹੈ ਕਿ ਸਰਹੱਦ 'ਤੇ ਸਵੇਰੇ ਉਨ੍ਹਾਂ ਭਾਰੀ ਗੋਲੀਬਾਰੀ ਦੀ ਆਵਾਜ਼ ਸੁਣੀ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਪਾਕਿਸਤਾਨੀ ਡ੍ਰੋਨ ਰਾਜਸਥਾਨ ਦੇ ਬੀਕਾਨੇਰ ਸਰਹੱਦ 'ਤੇ ਅਨੂਪਗੜ੍ਹ ਸੈਕਟਰ ਵਿਚ ਵੜ ਗਿਆ ਸੀ ਜਿਸ ਨੂੰ ਭਾਰਤੀ ਹਵਾਈ ਫ਼ੌਜ ਨੇ ਡ੍ਰੋਨ (ਯੂਏਵੀ) ਨੂੰ ਮਾਰ ਸੁੱਟਿਆ ਸੀ।

ਸਿੱਧਵਾਂ ਨਹਿਰ 'ਚ ਡਿੱਗੀ ਤੇਜ਼ ਰਫਤਾਰ ਕਾਰ, ਭੈਣ-ਭਰਾ ਸਣੇ 4 ਦੀ ਮੌਤ

$
0
0

ਲੁਧਿਆਣਾ : ਨਗਰ ਨਿਗਮ ਜ਼ੋਨ-ਡੀ ਨਜ਼ਦੀਕ ਸਿੱਧਵਾਂ ਨਹਿਰ 'ਚ ਸ਼ੁੱਕਰਵਾਰ ਨੂੰ ਦੇਰ ਰਾਤ ਤੇਜ਼ ਰਫਤਾਰ ਕਾਰ ਡਿੱਗ ਗਈ। ਇਸ ਹਾਦਸੇ 'ਚ ਕਾਰ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਦੋ ਭੈਣ-ਭਰਾ ਤੇ ਦੋ ਦੋਸਤ ਸ਼ਾਮਲ ਸਨ। ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ। ਦੇਰ ਰਾਤ ਹੀ ਪੁਲਸ ਨੇ ਕ੍ਰੇਨ ਦੀ ਸਹਾਇਤਾ ਨਾਲ ਕਾਰ ਨੂੰ ਬਾਹਰ ਕੱਢਿਆ। ਚਾਰੋ ਕਾਰ 'ਚ ਹੀ ਫੱਸੇ ਹੋਏ ਸਨ। ਚਾਰਾਂ ਨੂੰ ਕਾਰ 'ਚੋਂ ਬਾਹਰ ਕੱਢ ਕੇ ਤੁਰੰਤ ਹਲਪਤਾਲ ਪੁਹੰਚਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਰਨ ਵਾਲਿਆਂ ਦੀ ਪਛਾਣ ਸਾਨਿਆ, ਭਵਨੀਤ, ਕਸ਼ਿਸ਼ ਤੇ ਦੇਵੇਸ਼ ਦੇ ਰੂਪ 'ਚ ਹੋਈ ਹੈ। ਸਾਨਿਆ (23) ਤੇ ਭਵਨੀਤ (25) ਭੈਣ-ਭਰਾ ਹਨ। ਦੋਵੇਂ ਹੀ ਦੁੱਗਰੀ ਨਿਵਾਸੀ ਮਨਪ੍ਰੀਤ ਜੁਨੇਜਾ ਦੇ ਬੱਚੇ ਹਨ। ਕਸ਼ਿਸ਼ ਲੁਧਿਆਣਾ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਹੈ। ਜਦਕਿ ਲਖਨਊ ਦੇ ਵਿਕਾਸ ਨਗਰ ਦਾ ਦੇਵੇਸ਼ ਕੁਮਾਰ ਪੁੱਤਰ ਜੈਚੰਦਰ ਸਿੰਘ ਅਜੇ ਦੋ ਦਿਨ ਪਹਿਲਾਂ ਹੀ ਲੁਧਿਆਣਾ 'ਚ ਆਈਲੈਟਸ ਕਰਨ ਲਈ ਆਇਆ ਸੀ।

ਜਾਣਕਾਰੀ ਅਨੁਸਾਰ ਚਾਰੇ ਕਾਰ 'ਚ ਸਵਾਰ ਹੋ ਕੇ ਬੀਆਰਐੱਸ ਨਗਰ ਤੋਂ ਸਰਾਭਾ ਨਗਰ ਵੱਲ ਜਾ ਰਹੇ ਸਨ। ਕਾਰ ਦੀ ਰਫਤਾਰ ਕਾਫੀ ਤੇਜ਼ ਸੀ। ਇਸ ਦੌਰਾਨ ਚਾਲਕ ਕਾਰ ਤੋਂ ਆਪਣਾ ਕੰਟਰੋਲ ਗੁਆ ਬੈਠਾ ਤੇ ਕਾਰ ਸਿੱਧੀ ਸਿੱਧਵਾਂ ਨਿਹਰ 'ਚ ਜਾ ਡਿੱਗੀ। ਸੂਚਨਾ ਮਿਲਦਿਆਂ ਹੀ ਏਡੀਸੀਪੀ ਸੁਰਿੰਦਰ ਸਿੰਘ ਲਾਂਬਾ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਲੈ ਕੇ ਮੌਕੇ 'ਤੇ ਪਹੁੰਚੇ। ਕਾਰ ਮਾਡਲ ਟਾਊਨ ਨਿਵਾਸੀ ਊਸ਼ਾ ਅਰੋੜਾ ਦੇ ਨਾਮ 'ਤੇ ਹੈ। ਦੇਰ ਰਾਤ ਡੇਢ ਵਜੇ ਫਿਰੋਜ਼ਪੁਰ ਰੋਡ ਸਥਿਤ ਰਘੂਨਾਥ ਹਸਪਤਾਲ 'ਚ ਵਾਰਸ ਪਹੁੰਚ ਗਏ ਸਨ।

ਚਾਰਾਂ ਨੂੰ ਬਚਾਉਣ ਲਈ ਨੌਜਵਾਨ ਨੇ ਮਾਰੀ ਸੀ ਛਾਲ

ਹਾਦਸੇ ਤੋਂ ਬਾਅਦ ਕਾਰ ਤਕਰੀਬਨ 20 ਮਿਨਟ ਤਕ ਨਹਿਰ 'ਚ ਹੀ ਡਿੱਗੀ ਰਹੀ। ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਇਕ ਨੌਜਵਾਨ ਨੇ ਉਨ੍ਹਾਂ ਬਚਾਉਣ ਲਈ ਨਹਿਰ 'ਚ ਛਾਲ ਮਾਰ ਦਿੱਤੀ ਪਰ ਉਹ ਕਾਰ ਸਵਾਰ ਲੋਕਾਂ ਨੂੰ ਬਾਹਰ ਕੱਢਣ 'ਚ ਸਫਲ ਨਹੀਂ ਹੋ ਪਾਇਆ।

ਸੀਟ ਬੈਲਟ ਖੁੱਲੀ ਹੀ ਨਹੀਂ

ਦੱਸ ਦਈਏ ਕਿ ਕਾਰ ਜਦੋਂ ਨਹਿਰ 'ਚ ਡਿੱਗੀ ਤਾਂ ਨੌਜਵਾਨਾਂ ਦੀ ਸੀਟ ਬੈਲਟ ਖੁੱਲ੍ਹੀ ਹੀ ਨਹੀਂ, ਜਿਸ ਕਾਰਨ ਚਾਰੇ ਬਾਹਰ ਨਹੀਂ ਆ ਸਕੇ ਤੇ ਉਨ੍ਹਾਂ ਦੀ ਮੌਤ ਹੋ ਗਈ।

ਸਾਰਿਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਕਰਵਾਇਆ ਦਾਖਲ

ਕਾਰ 'ਚੋਂ ਉਨ੍ਹਾਂ ਦੀਆਂ ਲਾਸ਼ਾਂ ਕੱਢਣ ਤੋਂ ਬਾਅਦ ਦੋ ਨੌਜਵਾਨਾਂ ਨੂੰ ਰਘੁਨਾਥ ਹਸਪਤਾਲ ਲਿਜਾਇਆ ਗਿਆ। ਇਕ ਨੌਜਵਾਨ ਨੂੰ ਦੀਪ ਹਸਪਤਾਲ ਤੇ ਲੜਕੀ ਨੂੰ ਡੀਐੱਮਸੀ 'ਚ ਇਲਾਜ ਲਈ ਲਿਜਾਇਆ ਗਿਆ ਪਰ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਕਿਸਾਨ ਸੰਗਠਨਾਂ ਨੇ ਚੁੱਕਿਆ ਵੱਡਾ ਕਦਮ, ਕੀਤਾ ਰਾਜਨੀਤੀ 'ਚ ਆਉਣ ਦਾ ਐਲਾਨ

$
0
0
ਚੰਡੀਗੜ੍ਹ- ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨ ਸੰਗਠਨਾਂ ਨੇ ਹੁਣ ਖ਼ੁਦ ਰਾਜਨੀਤੀ 'ਚ ਆਉਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂਆਂ ਰਾਸ਼ਟਰੀ ਕਿਸਾਨ ਮਜ਼ਦੂਰ ਪਾਰਟੀ ਦੇ ਬੈਨਰ ਹੇਠ ਇਕਜੁਟਤਾ ਦਿਖਾਉਂਦੇ ਹੋਏ ਹਰਿਆਣਾ ਤੋਂ ਰਾਜਨੀਤੀ ਕਰਨ ਦੀ ਯੋਜਨਾ ਬਣਾਈ ਹੈ। ਗਠਜੋੜ ਦੇ ਸਾਰੇ ਵਿਕਲਪ ਖੁੱਲ੍ਹੇ ਰੱਖੇ ਗਏ ਹਨ। ਇਨ੍ਹਾਂ ਸੰਗਠਨਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਰਾਜਨੀਤਕ ਮੁੱਦਿਆਂ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਕੇ ਇਹ ਫੈਸਲਾ ਲਿਆ ਗਿਆ ਹੈ।

ਚਾਰ ਸੂਬਿਆਂ ਦੇ ਕਿਸਾਨ ਸੰਗਠਨਾਂ ਨੇ ਕੀਤਾ ਐਲਾਨ, ਗਠਜੋੜ ਦੇ ਬਦਲ ਖੁੱਲ੍ਹੇ

ਚੰਡੀਗੜ੍ਹ ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਤੋਂ ਆਏ ਹੋਏ ਕਰੀਬ ਇਕ ਦਰਜਨ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨੇ ਸੰਯੁਕਤ ਬੈਠਕ 'ਚ ਇਹ ਫੈਸਲਾ ਲਿਆ। ਕਿਸਾਨ ਸੰਗਠਨਾਂ ਨੇ ਰਾਜਨੀਤੀ ਲਈ ਲੋਕ ਨੀਤੀ ਤੇ ਕਿਸਾਨ ਨੀਤੀ ਦਾ ਨਾਅਰਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਕਿਰਸਾਨੀ ਲਗਾਤਾਰ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਤੇ ਕਿਸਾਨਾਂ ਦਾ ਜ਼ਿਆਦਾਤਰ ਸਮਾਂ ਅੰਦਲੋਨ 'ਚ ਨਿਕਲ ਰਿਹਾ ਹੈ। ਇਸ ਕਾਰਨ ਹੁਣ ਚਾਰ ਸੂਬਿਆਂ ਦੇ ਕਿਸਾਨ ਸੰਗਠਨਾਂ ਨੇ ਖੁਦ ਰਾਜਨੀਤੀ ਚ ਉਤਰਨ ਦਾ ਫੈਸਲਾ ਕੀਤਾ ਹੈ। ਇਸ ਦੀ ਸ਼ੁਰੂਆਤ ਹਰਿਆਣਾ ਤੋਂ ਕੀਤੀ ਜਾਵੇਗੀ।

ਇਸ ਮੌਕੇ ਭਾਰਤੀ ਕਿਸਾਨ ਮੰਚ ਸ਼ਾਦੀਪੁਰ ਪੰਜਾਬ ਤੋਂ ਬੂਟਾ ਸਿੰਘ, ਭਾਰਤੀ ਕਿਸਾਨ ਯੂਨੀਅਨ, ਪੰਜਾਬ ਤੋਂ ਬਲਬੀਰ ਸਿੰਘ ਰਾਜੇਵਾਲ, ਡੈਮੋਕ੍ਰੇਟਿਕ ਕਿਸਾਨ ਮਹਾਸੰਘ ਰਾਜਸਥਾਨ ਤੋਂ ਵਿਨੋਦ ਖੀਚੜ, ਗ੍ਰਾਮੀਣ ਕਿਸਾਨ ਸਮਿਤੀ ਰਾਜਸਥਾਨ ਤੋਂ ਰਾਮਪ੍ਰਕਾਸ਼, ਗੰਗਾਨਗਰ ਕਿਸਾਨ ਸਮਿਤੀ ਰਾਜਸਥਾਨ ਤੋਂ ਸਤਵੀਰ ਸਿੰਘ, ਭਾਰਤੀ ਕਿਸਾਨ ਯੂਨੀਅਨ ਹਰਿਆਣਾ ਤੋਂ ਸੇਵਾ ਸਿੰਘ, ਭਾਰਤੀ ਕਿਸਾਨ ਯੂਨੀਅਨ ਹਰਿਆਣਾ ਤੋਂ ਗੁਰਨਾਮ ਸਿੰਘ, ਸੁਰੇਸ਼ ਦਹਿਆ, ਰਾਸ਼ਟਰੀ ਕਿਸਾਨ ਮਜ਼ਦੂਰ ਪਾਰਟੀ ਤੋਂ ਵੀਐੱਮ ਸਿੰਘ ਸਹਿਤ ਆਗੂ ਮੌਜੂਦ ਸਨ।

ਦਸ ਦਿਨਾਂ 'ਚ ਪੂਰਾ ਹੋਵੇਗਾ ਚੋਣਾਂ ਲਈ ਸੰਗਠਨ ਤਿਆਰ ਕਰਨ ਦਾ ਕੰਮ

ਕਿਸਾਨ ਆਗੂਆਂ ਨੇ ਰਾਸ਼ਟਰੀ ਕਿਸਾਨ ਮਜ਼ਦੂਰ ਪਾਰਟੀ ਦੇ ਬੈਨਰ ਹੇਠ ਚੋਣ ਲੜਨ ਦਾ ਐਲਾਨ ਕਰਦਿਆਂ ਕਿਹਾ ਕਿ ਸਾਰੇ ਸੂਬਿਆਂ ਤੋਂ ਇੱਥੇ ਪਹੁੰਚੇ ਕਿਸਾਨ ਨੇਤਾ ਆਪੋ-ਆਪਣੇ ਸੂਬਿਆਂ 'ਚ ਜਾ ਕੇ ਚੋਣਾਂ ਲਈ ਸੰਗਠਨ ਤਿਆਰ ਕਰਨਗੇ। ਇਹ ਕਾਰਜ ਅਗਲੇ ਦਸ ਦਿਨ ਚ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਹਰਿਆਣਾ, ਪੰਜਾਬ ਤੇ ਹੋਰ ਸੂਬਿਆਂ 'ਚ ਚੋਣ ਲੜਨ ਦਾ ਅਭਿਆਨ ਸ਼ੁਰੂ ਕਰ ਦਿੱਤਾ ਜਾਵੇਗਾ।

ਕਿਸਾਨਾਂ ਦੀ ਮੰਗਾਂ 'ਤੇ ਤਿਆਰ ਹੋਵੇਗਾ ਚੋਣ ਐਲਾਨ ਪੱਤਰ

ਕਿਸਾਨ ਨੇਤਾ ਗੁਰਨਾਮ ਸਿੰਘ ਨੇ ਕਿਹਾ ਕਿ ਰਾਸ਼ਟਰੀ ਕਿਸਾਨ ਮਜ਼ਦੂਰ ਪਾਰਟੀ ਨੇ ਵਰਤਮਾਨ ਹਾਲਾਤ ਮੁਤਾਬਿਕ ਗਠਜੋੜ ਦੇ ਰਸਤੇ ਖੁੱਲ੍ਹ ਗਏ ਹਨ। ਆਉਣ ਵਾਲੇ ਦਿਨਾਂ ਚ ਸੀਟਾਂ ਦੀ ਵੰਡ ਤੇ ਉਮੀਦਵਾਰਾਂ ਦਾ ਐਲਾਨ ਸੂਬਾ ਪੱਧਰ 'ਤੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੈਠਕ ਚ ਸਾਰੇ ਸੂਬੇ ਦੇ ਪ੍ਰਤੀਨਿਧੀਆਂ ਨੇ ਕਿਸਾਨਾਂ ਦੀ ਮੰਗ ਨੂੰ ਧਿਆਨ 'ਚ ਰੱਖ ਕੇ ਐਲਾਨ ਪੱਤਰ ਤਿਆਰ ਕਰਨ ਅਤੇ ਵੱਧ ਤੋਂ ਵੱਧ ਲ਼ੋਕਾਂ ਨੂੰ ਆਪਣੀ ਵਿਚਾਰਧਾਰਾ ਨਾਲ ਜੋੜਨ ਦਾ ਫੈਸਲਾ ਕੀਤਾ ਹੈ।

ਬੀਐੱਸਐੱਫ ਵੱਲੋਂ 1763 ਅਸਾਮੀਆਂ ਲਈ ਅਰਜੀਆਂ ਦੀ ਮੰਗ

$
0
0

ਸਟਾਫ ਰਿਪੋਰਟਰ, ਲੁਧਿਆਣਾ-ਸੀਮਾ ਸੁਰੱਖਿਆ ਬਲ (ਬੀਐੱਸਐੱਫ) ਵੱਲੋਂ ਖਾਲੀ ਪਈਆਂ 1763 ਸਿਪਾਹੀ (ਟਰੇਡਸਮੈੱਨ ਮਰਦ ਅਤੇ ਅੌਰਤਾਂ) ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ, ਜਿਸ ਲਈ ਯੋਗ ਉਮੀਦਵਾਰਾਂ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਕਮਾਂਡੈਂਟ ਰਿਕਰੂਟਿੰਗ ਭਾਨੂੰ ਪ੍ਤਾਪ ਸਿੰਘ ਵੱਲੋਂ ਪ੍ਰਾਪਤ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਅਸਾਮੀਆਂ ਵਿੱਚ ਵੱਖ-ਵੱਖ ਟਰੇਡਾਂ (ਮੋਚੀ, ਦਰਜੀ, ਕਾਰਪੇਂਟਰ, ਕੁੱਕ, ਡਬਲਿਊ/ਸੀ, ਡਬਲਿਊ/ਐੱਮ, ਨਾਈ, ਸਫਾਈ ਕਰਮੀ, ਵੇਟਰ, ਪੇਂਟਰ, ਡਰਾਟਸਮੈਨ) ਦੇ ਸਿਪਾਹੀਆਂ ਲਈ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੋਗ ਉਮੀਦਵਾਰਾਂ ਦੀ ਉਮਰ ਅਗਸਤ 1, 2019 ਨੂੰ 18-23 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਰਾਖਵਾਂਕਰਨ ਅਤੇ ਯੋਗਤਾ ਵਿੱਚ ਛੋਟ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਲਾਗੂ ਹੋਵੇਗੀ। ਵਿਦਿਅਕ ਯੋਗਤਾ, ਸਰੀਰਕ ਮਾਪਦੰਡ ਅਤੇ ਅਪਲਾਈ ਕਰਨ ਸੰਬੰਧੀ ਵਧੇਰੇ ਜਾਣਕਾਰੀ ਲੈਣ ਲਈ ਬੀਐੱਸਐੱਫ ਦੀ ਵੈੱਬਸਾਈਟ 'ਤੇ ਲਾਗਇੰਨ ਕੀਤਾ ਜਾ ਸਕਦਾ ਹੈ। ਉਮੀਦਵਾਰ ਇਸ ਵੈੱਬਸਾਈਟ ਤੋਂ ਅਰਜ਼ੀ ਫਾਰਮ ਡਾਊਨਲੋਡ ਕਰਕੇ ਇਸ ਨੂੰ ਭਰਕੇ ਆਪਣੇ ਖੇਤਰ ਦੇ ਬੀਐੱਸਐੱਫ ਭਰਤੀ ਹੈੱਡਕੁਆਰਟਰ 'ਤੇ ਭੇਜਣਗੇ।

ਈਵੀਐੱਮ ਸਬੰਧੀ ਦਿੱਤੀ ਸਿਖਲਾਈ

$
0
0

ਪੱਤਰ ਪ੍ਰੇਰਕ, ਮਾਨਸਾ : ਲੋਕ ਸਭਾ ਚੋਣਾਂ-2019 ਸਬੰਧੀ ਮਾਸਟਰ ਟ੍ਰੇਨਰਾਂ ਨੂੰ ਈਵੀਐੱਮ ਤੇ ਵੀਵੀਪੈਟ ਸਬੰਧੀ ਲੈਕਚਰਾਰ ਨਰਿੰਦਰ ਸਿੰਘ ਮਾਨਸ਼ਾਹੀਆ ਵੱਲੋਂ ਵਿਸਥਾਰ ਪੂਰਵਕ ਟੇ੍ਨਿੰਗ ਦਿੱਤੀ ਗਈ। ਇਨ੍ਹਾਂ ਮਾਸਟਰ ਟੇ੍ਨਰਾਂ ਵੱਲੋਂ ਈਵੀਐੱਮ ਤੇ ਵੀਵੀਪੈਟ ਤੋਂ ਪ੍ਰੀਜ਼ਾਈਡਿੰਗ ਅਫ਼ਸਰਾਂ ਅਤੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਟੇ੍ਨਿੰਗ ਦੌਰਾਨ ਉਨ੍ਹਾਂ ਨੇ ਮੌਜੂਦਾ ਨੂੰ ਡਿਸਪਲੇ ਮੈਸੇਜ਼ ਸਬੰਧੀ ਜਾਣਕਾਰੀ ਦਿੱਤੀ ਕਿ ਜੇਕਰ ਈਵੀਐੱਮ ਜਾਂ ਵੀਵੀਪੈਟ 'ਤੇ ਕੋਈ ਮੈਸੇਜ਼ ਆਉਂਦਾ ਹੈ ਤਾਂ ਉਸ ਦਾ ਕੀ ਮਤਲਬ ਹੈ ਅਤੇ ਤੁਸੀ ਕਿਸ ਤਰ੍ਹਾਂ ਉਸ ਨੂੰ ਹੱਲ ਕਰਨਾ ਹੈ। ਉਨ੍ਹਾਂ ਮਾਸਟਰ ਟ੍ਰੇਨਰਾਂ ਨੂੰ ਪੇਪਰ ਰੋਲ ਕੰਪਾਰਟਮੈਂਟ, ਬੈਂਟਰੀ ਕੰਪਾਰਟਮੈਂਟ, ਬੈਲੇਟ ਸਲਿੱਪਸ ਅਤੇ ਕੁਨੈਕਟਰ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਟ੍ਰੇਨਿੰਗ ਦੌਰਾਨ ਐੱਸਓਪੀ (ਸਟੈਂਡਰਡ ਆਪ੍ਰੇਟਿੰਗ ਸਿਸਟਮ) ਸਬੰਧੀ ਵੀ ਜਾਣਕਾਰੀ ਮੁਹੱਈਆ ਕਰਵਾਈ, ਤਾਂ ਜੋ ਸਿਸਟਮ ਵਿਚ ਕਿਸੇ ਵੀ ਕਿਸਮ ਦੀ ਖ਼ਰਾਬੀ ਨਾ ਹੋ ਸਕੇ। ਇਸ ਮੌਕੇ ਤਹਿਸੀਲਦਾਰ ਚੋਣ ਗੁਰਚਰਨ ਸਿੰਘ, ਮੈਨਜਰ ਉਦਯੋਗ ਕੇਂਦਰ ਸ਼ੱਮੀ ਬਾਂਸਲ ਅਤੇ ਭੂਸ਼ਣ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਵਿਦੇਸ਼ਾਂ 'ਚ ਬੇਗ਼ਾਨਿਆਂ ਤੋਂ ਨਹੀਂ ਆਪਣਿਆਂ ਤੋਂ ਖ਼ਤਰਾ

$
0
0

ਕਮਲਜੀਤ ਬੁੱਟਰ, ਕੈਲਗਰੀ : ਐਡਮਿੰਟਨ 'ਚ ਭਾਰਤੀ ਮੂਲ ਦੇ ਇਕ ਰੈਸਤਰਾਂ ਦੇ ਸਾਬਕਾ ਮਾਲਕ ਵੱਲੋਂ ਸਪਾਂਸਰ ਕੀਤੀ ਗਈ ਇਕ ਔਰਤ 'ਤੇ ਜਿਨਸੀ ਸ਼ੋਸ਼ਣ ਸਬੰਧੀ ਚਾਰਜ ਲਾਏ ਜਾਣ ਦੀ ਖ਼ਬਰ ਹੈ। 22 ਸਾਲਾ ਇਸ ਔਰਤ ਦਾ ਕਹਿਣਾ ਹੈ ਕਿ ਉਹ ਲੁਕ ਕੇ ਰਹਿ ਰਹੀ ਹੈ ਤੇ ਉਸ ਦਾ ਜੀਵਨ ਨਰਕ ਬਣ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਦਸੰਬਰ 2017 'ਚ ਰੈਸਤਰਾਂ 'ਚ ਕੰਮ ਕਰਨ ਵਾਸਤੇ ਸਪਾਂਸਰ ਕੀਤੀ ਗਈ ਸੀ ਤੇ ਐਡਮਿੰਟਨ ਪਹੁੰਚੀ ਸੀ। ਮਗਰੋਂ ਰੈਸਤਰਾਂ ਮਾਲਕ ਨੇ ਕਾਰੋਬਾਰ ਵੇਚ ਦਿੱਤਾ ਪਰ ਉਹ ਕੰਮ 'ਤੇ ਲੱਗੀ ਰਹੀ ਤੇ ਇਮੀਗ੍ਰੇਸ਼ਨ ਦਾ ਕਾਗ਼ਜ਼ੀ ਕੰਮ ਪੁਰਾਣੇ ਮਾਲਿਕ ਦੇ ਹੀ ਹੱਥ ਰਿਹਾ। ਉਸ ਦੀ ਇਕ ਸਹੇਲੀ ਨੇ ਉਸ ਨੂੰ ਕੰਮ ਦੇ ਸਬੰਧ 'ਚ ਇਕ ਅਪਾਰਟਮੈਂਟ 'ਚ ਸੱਦ ਲਿਆ ਜਿੱਥੇ ਉਸ ਦਾ ਪੁਰਾਣਾ ਰੈਸਤਰਾਂ ਮਾਲਕ ਤੇ ਉਸ ਦੇ ਤਿੰਨ ਹੋਰ ਸਾਥੀ ਮੌਜੂਦ ਸਨ। ਉਸ ਨੇ ਸਥਿਤੀ ਖ਼ਰਾਬ ਹੋਣ ਦਾ ਅੰਦਾਜ਼ਾ ਲਗਾ ਲਿਆ ਤੇ ਜਾਣ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਵਿਅਕਤੀਆਂ ਨੇ ਉਸ ਨਾਲ ਧੱਕੇਸ਼ਾਹੀ ਕਰਨੀ ਸ਼ੁਰੂ ਕਰ ਦਿੱਤੀ। ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਉੱਥੇ ਮੌਜੂਦ ਵਿਅਕਤੀਆਂ ਦੇ ਨਸ਼ੇ ਦੀ ਹਾਲਤ 'ਚ ਹੋਣ ਕਾਰਨ ਉਹ ਕਿਸੇ ਤਰ੍ਹਾਂ ਬਾਹਰ ਨਿਕਲਣ 'ਚ ਸਫਲ ਰਹੀ ਤੇ ਪੁਲਿਸ ਦੇ ਨਾਲ-ਨਾਲ ਭਾਰਤ 'ਚ ਆਪਣੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ। ਅਗਲੇ ਦਿਨ ਉਸ ਨੇ ਰੈਸਤਰਾਂ 'ਤੇ ਵੀ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ। ਮਗਰੋਂ ਉਸ 'ਤੇ ਸਮਝੌਤਾ ਕਰਨ ਦਾ ਦਬਾਅ ਵੀ ਪਾਇਆ ਜਾਂਦਾ ਰਿਹਾ ਤੇ ਰਕਮ ਦੀ ਪੇਸ਼ਕਸ਼ ਕੀਤੀ ਗਈ ਤੇ ਸ਼ਿਕਾਇਤ ਵਾਪਸ ਲੈਣ ਨੂੰ ਕਿਹਾ ਗਿਆ। ਸੂਤਰਾਂ ਮੁਤਾਬਕ ਇਸ ਘਟਨਾ 'ਚ ਭਾਰਤੀ ਮੂਲ ਦਾ ਇਕ ਪੱਤਰਕਾਰ, ਇਕ ਸਿਆਸੀ ਪਾਰਟੀ ਦਾ ਆਗੂ ਤੇ ਇਕ ਕਾਰੋਬਾਰੀ ਵੀ ਸ਼ਾਮਲ ਸਨ। ਪੁਲਿਸ ਨੇ ਫਿਲਹਾਲ ਕਿਸੇ ਦੇ ਨਾਂ ਨਸ਼ਰ ਨਹੀਂ ਕੀਤੇ ਹਨ। ਮਾਮਲਾ ਅਦਾਲਤ 'ਚ ਗਿਆ ਹੋਣ ਕਰ ਕੇ ਅਜੇ ਇਸ ਦੀ ਸਾਰੀ ਜਾਣਕਾਰੀ ਬਾਹਰ ਨਹੀਂ ਆਈ ਹੈ ਤੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਅੱਜ ਵੀ ਹੁੰਦੈ ਅੌਰਤਾਂ ਦਾ ਮਾਨਸਿਕ 'ਤੇ ਸ਼ਰੀਰਕ ਸ਼ੋਸ਼ਣ : ਭੰਡਾਰੀ

$
0
0

ਪੱਤਰ ਪ੍ਰੇਰਕ, ਲੁਧਿਆਣਾ-ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਅੌਰਤਾਂ ਸਮਾਜ ਦੇ ਹਰ ਖੇਤਰ ਵਿੱਚ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਮਾਜ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ ਜਿਸ ਤੇ ਹਰ ਇੱਕ ਨੂੰ ਮਾਣ ਹੈ। ਇਹ ਕਹਿਣਾ ਹੈ ਅਹਿਸਾਸ ਆਰਗੇਨਾਈਜੇਸ਼ਨ ਦੀ ਪ੍ਧਾਨ ਸੰਗੀਤਾ ਭੰਡਾਰੀ ਦਾ। ਭੰਡਾਰੀ ਨੇ ਕਿਹਾ ਕਿ ਕੁੱਝ ਲੋਕਾਂ ਤੱਕ ਨਹੀਂ, ਧੀਆਂ ਤੇ ਮਾਣ ਕਰਨ ਵਾਲਾ ਹੋਣਾ ਚਾਹੀਦਾ ਹੈ ਸਮੁੱਚਾ ਸਮਾਜ ਪਰ ਅਜਿਹਾ ਵੇਖਣ ਵਿੱਚ ਨਹੀਂ ਮਿਲਦਾ ਕਿਉਂ ਕਿ ਸਮਾਜ ਵਿੱਚ ਅੱਜ ਵੀ ਚੋਰੀ ਿਛਪੇ ਭਰੂਣ ਹੱਤਿਆਂ ਜਾਰੀ ਹੈ, ਵਾਪਰ ਰਹੀਆਂ ਦਾਜ ਦੀਆਂ ਘਟਨਾਵਾਂ ਸਬੰਧੀ ਖਬਰਾਂ ਅਸੀਂ ਆਮ ਵੇਖਦੇ ਤੇ ਪੜਦੇ ਹਾਂ। ਅੌਰਤਾਂ ਦਾ ਮਾਨਸਿਕ 'ਤੇ ਸ਼ਰੀਰਕ ਸ਼ੋਸ਼ਣ ਵੀ ਰੁਕਣ ਦਾ ਨਾਂਮ ਨਹੀਂ ਲੈ ਰਿਹਾ। ਭੰਡਾਰੀ ਨੇ ਕਿਹਾ ਕਿ ਨਾਰੀ ਦਿਵਸ ਮਨਾਉਣ ਦੀ ਸਾਰਥਿਕਤਾ ਵੀ ਤਦ ਹੀ ਬਣੇਗੀ ਜਦ ਸਹੀ ਅਰਥਾਂ ਵਿੱਚ ਅੌਰਤ ਨੂੰ ਸਨਮਾਨ ਮਿਲੇਗਾ ਤੇ ਉਹ ਕਿਤੇ ਵੀ ਬਿੰਨ੍ਹਾਂ ਡਰ ਭੈਅ ਦੇ ਘੁੰਮ ਸਕੇਗੀ।

ਨੌਜਵਾਨ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

$
0
0

ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਫੇਸ-2 ਵਿਜੈ ਨਗਰ ਸਾਹਮਣੇ ਦਾਣਾ ਮੰਡੀ ਸਿਟੀ ਫਿਰੋਜ਼ਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧ ਵਿਚ ਸਿਟੀ ਪੁਲਿਸ ਵੱਲੋਂ ਅੌਰਤ ਸਮੇਤ ਦੋ ਜਣਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਨਿਲ ਪਾਸੀ ਵਾਸੀ ਫੇਸ-2 ਵਿਜੈ ਨਗਰ ਸਾਹਮਣੇ ਦਾਣਾ ਮੰਡੀ ਸਿਟੀ ਫਿਰੋਜ਼ਪੁਰ ਨੇ ਦੋਸ਼ ਲਗਾਇਆ ਕਿ ਉਸ ਦੇ ਭਰਾ ਸੁਨੀਲ ਕੁਮਾਰ (29) ਨੇ ਪੰਕਜ ਮਾਥੁਰ ਨਾਲ ਦਵਾਈਆਂ ਦੇ ਕਾਰੋਬਾਰ 'ਚ ਹਿੱਸੇਦਾਰੀ ਕੀਤੀ ਸੀ ਤੇ ਪੰਕਜ ਮਾਥੁਰ ਨੇ ਆਪਣੀ ਸਾਲੀ ਆਰਤੀ ਨਾਲ ਸੁਨੀਲ ਕੁਮਾਰ ਦਾ ਵਿਆਹ ਕਰਵਾ ਦਿੱਤਾ। ਅਨਿਲ ਪਾਸੀ ਨੇ ਦੋਸ਼ ਲਾਇਆ ਕਿ ਸੁਨੀਲ ਕੁਮਾਰ ਦਾ ਪੰਕਜ ਕੁਮਾਰ ਨਾਲ ਦਵਾਈਆਂ ਦੇ ਕਾਰੋਬਾਰ 'ਚ ਝਗੜਾ ਹੋ ਗਿਆ ਤੇ ਸੁਨੀਲ ਕੁਮਾਰ ਦੀ ਪਤਨੀ ਆਰਤੀ ਆਪਣੇ ਜੀਜੇ ਪੰਕਜ ਕੁਮਾਰ ਦਾ ਸਾਥ ਦਿੰਦੀ ਸੀ। ਇਸੇ ਤੋਂ ਦੁਖੀ ਹੋ ਕੇ ਸੁਨੀਲ ਕੁਮਾਰ ਨੇ ਦਰਿਆ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਦਲੀਪ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਨਿਲ ਪਾਸੀ ਦੇ ਬਿਆਨਾਂ ਦੇ ਆਧਾਰ 'ਤੇ ਪੰਕਜ ਮਾਥੁਰ ਵਾਸੀ ਕੋਠੀ ਨੰਬਰ 56 ਦੇਵ ਕਾਲੋਨੀ ਦੁਲਚੀ ਕੇ ਰੋਡ ਫਿਰੋਜ਼ਪੁਰ ਸ਼ਹਿਰ ਤੇ ਆਰਤੀ ਵਾਸੀ ਦੇਵ ਕਾਲੋਨੀ ਦੁਲਚੀ ਕੇ ਰੋਡ ਫਿਰੋਜ਼ਪੁਰ ਸ਼ਹਿਰ ਖ਼ਿਲਾਫ਼ 306 ਆਈਪੀਸੀ ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਵਾਰਡਵਾਸੀਆਂ ਨਾਲ ਕੀਤਾ ਹਰ ਵਾਅਦਾ ਹੋਵੇਗਾ ਪੂਰਾ : ਕੌਂਸਲਰ ਕਲੇਰ

$
0
0

ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਵਾਰਡ ਨੰਬਰ 36 ਦੇ ਨਿਵਾਸੀਆਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿੰਨ੍ਹਾਂ ਦੀਆਂ ਵੋਟਾਂ ਸਦਕਾ ਮੈਨੂੰ ਕੌਂਸਲਰ ਬਨਣ ਦਾ ਮੌਕਾ ਮਿਲਿਆ। ਇਹ ਪ੍ਗਟਾਵਾ ਵਾਰਡ ਨੰਬਰ 36 ਦੇ ਕੌਂਸਲਰ ਅਤੇ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਕਲੇਰ ਨੇ ਪ੍ਰੀਤ ਨਗਰ ਸਥਿੱਤ ਗਲੀ ਨੰਬਰ 8 ਸੀ ਨੂੰ ਬਨਾਉਣ ਦਾ ਉਦਘਾਟਨ ਕਰਨ ਮੌਕੇ ਇਲਾਕਾ

ਇਲਾਕਾਵਾਸੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕੀਤਾ। ਕਲੇਰ ਨੇ ਕਿਹਾ ਕਿ ਇਹ ਗਲੀ ਬਨਾਉਣ ਦੀ ਮੰਗ ਪਿਛਲੇ ਕਈ ਮਹੀਨਿਆਂ ਤੋਂ ਕੀਤੀ ਜਾ ਰਹੀ ਸੀ। ਕਲੇਰ ਨੇ ਕਿਹਾ ਕਿ ਵਾਰਡਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਉਨ੍ਹਾਂ ਵਾਰਡਵਾਸੀਆਂ ਨੂੰ ਅਪੀਲ ਕੀਤੀ ਕਿ ਵਾਰਡ ਵਿੱਚ ਹੋਣ ਵਾਲੇ ਉਨ੍ਹਾਂ ਕੰਮਾਂ ਸਬੰਧੀ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ ਜੋ ਉਨ੍ਹਾਂ ਦੇ ਧਿਆਨ ਵਿੱਚ ਨਾਂ ਹੋਣ। ਕੌਂਸਲਰ ਬਨਣ ਉਪਰੰਤ ਕੀਤੇ ਗਏ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੇਰ ਨੇ ਕਿਹਾ ਕਿ ਇੰਨ੍ਹਾਂ ਕਾਰਜਾਂ ਵਿੱਚ ਚਿਮਨੀ ਰੋਡ ਵਿਖੇ ਆਰਸੀਸੀ ਦੀ ਸੀਮਿੰਟ ਵਾਲੀ ਲੱਗਭੱਗ 1500 ਮੀਟਰ ਲੰਬੀ ਬਣਾਈ ਗਈ ਸੜਕ, ਵਾਰਡ ਵਿੱਚ ਪਾਣੀ ਦੀ ਦਿੱਕਤ ਨੂੰ ਦੇਖਦਿਆਂ ਹੋਇਆਂ ਲਗਾਏ ਗਏ ਦੋ ਨਵੇਂ ਟਿਊਬਲ ਅਤੇ ਪਲਾਟਾਂ ਵਿੱਚ ਲੱਗੇ ਕੂੜੇ ਦੇ ਢੇਰਾਂ ਦੀ ਕੀਤੀ ਗਈ ਸਫ਼ਾਈ ਪ੍ਮੁੱਖ ਤੌਰ ਤੇ ਸ਼ਾਮਲ ਹੈ। ਆਉਣ ਵਾਲੇ ਸਮੇਂ 'ਚ ਹੋਣ ਵਾਲੇ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਲੱਗਭੱਗ 1.5 ਕਰੋੜ ਦੇ ਕੰਮ ਪਾਸ ਹੋ ਚੁੱਕੇ ਹਨ, ਜਿਨ੍ਹਾਂ ਦੇ ਟੈਂਡਰ ਵੀ ਲੱਗ ਚੁੱਕੇ ਹਨ, ਜਿਸ ਵਿੱਚ ਪ੍ਰੀਤ ਨਗਰ ਦੀਆਂ ਗਲੀਆਂ ਅਤੇ ਨਿਊ ਸ਼ਿਮਲਾਪੁਰੀ ਦੀਆਂ ਗਲੀਆਂ ਸ਼ਾਮਲ ਹਨ। ਨਿਊ ਸ਼ਿਮਲਾਪੁਰੀ ਦੀ ਗਲੀ ਨੰਬਰ 5 ਜਿਸ ਦੀ ਲਾਗਤ ਲੱਗਭਗ 68 ਲੱਖ ਰੁਪਏ ਆਵੇਗੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਨਿਊ ਸ਼ਿਮਲਾਪੁਰੀ ਦੀ ਗਲੀ ਨੰਬਰ 7, ਪੁਰਾਣੀ ਪੁਲਿਸ ਚੌਕੀ ਰੋਡ ਗਲੀ ਨੰਬਰ 8 ਜਿਸਤੇ 39 ਲੱਖ ਰੁਪਏ ਦੀ ਲਾਗਤ ਆਵੇਗੀ, ਵੀ ਬਣਾਈ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਮਾਤਾ ਗੁਜਰੀ ਦੇ ਪ੍ਧਾਨ ਬੂਟਾ ਸਿੰਘ ਜੀ ਅਤੇ ਮੈਂਬਰ ਪ੍ਬੰਧਕ ਕਮੇਟੀ , ਲੋਕ ਇਨਸਾਫ਼ ਪਾਰਟੀ ਹਲਕਾ ਆਤਮ ਨਗਰ ਤੋਂ ਯੂਥ ਪ੍ਧਾਨ ਹਰਮਿੰਦਰ ਸਿੰਘ ਨਿੱਕਾ , ਮੁੱਖ ਸਲਾਹਕਾਰ ਲਖਵੀਰ ਸਿੰਘ ਸੰਧੂ, ਮੀਤ ਪ੍ਧਾਨ ਹਰਮਿੰਦਰ ਸਿੰਘ ਹੀਰਾ, ਮੀਤ ਪ੍ਧਾਨ ਸਿਮਰਜੀਤ ਸਿੰਘ, ਸੀਨੀਅਰ ਆਗੂ ਮਾਸਟਰ ਜਗਜੀਤ ਸਿੰਘ ਕੌਂਸਲਰ, ਦੀਦਾਰ ਸਿੰਘ, ਕਾਰਜ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਅਮਰਿੰਦਰ ਸਿੰਘ ਰੋਮੀ, ਨਿਰਮਲ ਸਿੰਘ, ਕੁਲਦੀਪ ਸਿੰਘ, ਇਕਬਾਲ ਸਿੰਘ ਪਾਲੀ, ਕੁਲਵੀਰ ਸਿੰਘ, ਜੇਠਾ ਸਿੰਘ ਅਤੇ ਪਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

'ਕੇਂਦਰ ਦੇ ਪ੍ਰਾਜੈਕਟਾਂ ਵੱਲ ਤਰਜੀਹ ਨਹੀਂ ਦੇ ਰਹੀ ਸੂਬਾ ਸਰਕਾਰ'

$
0
0

ਸੁਰਿੰਦਰ ਮਹਾਜਨ, ਪਠਾਨਕੋਟ

ਗੁਰਦਾਸਪੁਰ ਜਿਲ੍ਹੇ ਵਿੱਚ ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਮਨਜੂਰ ਕੀਤੇ ਵਿਕਾਸ ਪ੍ਰਾਜੈਕਟਾਂ ਨੂੰ ਬਣਾਉਣ ਦੇ ਕੰਮਾਂ ਵਿੱਚ ਪੰਜਾਬ ਸਰਕਾਰ ਵੱਲੋਂ ਜਾਣਬੁੱਝ ਕੇ ਕੀਤੀ ਜਾਂ ਰਹੀਂ ਦੇਰੀ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕੋਰੀਡੋਰ ਦੇ ਕੰਮ 'ਤੇ ਰਾਵੀ ਦਰਿਆ 'ਤੇ ਬਣਨ ਵਾਲੇ ਪੁੱਲ ਦੇ ਨਿਰਮਾਣ ਨੂੰ ਜਲਦੀ ਮੁਕੰਮਲ ਕਰਕੇ ਚਾਲੂ ਕਰਨ ਅਤੇ ਗੁਰਦਾਸਪੁਰ ਜਿਲ੍ਹੇ ਵਿੱਚ ਹੋਰ ਨਵੇਂ ਪੁੱਲ ਅਤੇ ਸੜਕਾਂ ਬਣਾਉਣ ਲਈ ਲੋਕ ਸਭਾ ਗੁਰਦਾਸਪੁਰ ਤੋਂ ਭਾਜਪਾ-ਅਕਾਲੀ ਦੱਲ ਗਠਜੋੜ ਦੇ ਇੰਚਾਰਜ ਸਵਰਨ ਸਲਾਰੀਆ ਨੇ ਕੇਂਦਰੀ ਸੜਕਾਂ 'ਤੇ ਜਲ ਸ੍ਰੋਤ ਮੰਤਰੀ ਸ੍ਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਸਵਰਨ ਸਲਾਰੀਆ ਨੇ ਕੇਂਦਰ ਸਰਕਾਰ ਵੱਲੋਂ ਮੰਨਜੂਰ ਕੀਤੇ ਪੁੱਲਾ ਨੂੰ ਪੰਜਾਬ ਸਰਕਾਰ ਵੱਲੋਂ ਛੇਤੀ ਤਿਆਰ ਨਾ ਕਰਨ ਕਰਕੇ ਪਿਛਲੇ ਦਿਨੀਂ ਜਿਆਦਾ ਮੀਹ ਕਾਰਨ ਪਾਣੀ ਦੇ ਵਹਾਅ ਨਾਲ ਮਕੌੜਾ ਪੱਤਣ 'ਤੇ ਘਣੀਏ ਕੇ ਬੇਟ ਵਿਖੇ ਪੈਨਟੂਨ ਪੁੱਲਾ ਦੇ ਰੁੜ੍ਹ ਜਾਣ ਕਰਕੇ ਇਲਾਕੇ ਦੇ ਲੋਕਾਂ 'ਤੇ ਖਾਸ ਕਰਕੇ ਕਿਸਾਨਾਂ ਨੂੰ ਆਪਣੀਆਂ ਗੰਨੇ ਦੀ ਫਸਲਾਂ ਕੱਢਣ 'ਚ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਪਾਕਿਸਤਾਨ ਨੂੰ ਜਾਂਦੇ ਪਾਣੀ ਨੂੰ ਰੋਕਣ ਦੇ ਲਏ ਫੈਸਲੇ 'ਤੇ ਉਹਨਾਂ ਦਾ ਧੰਨਵਾਦ ਕਰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਪੰਜਾਬ ਵਿੱਚਲੀ ਧਰਤੀ ਹੇਠਲੇ ਦਿਨੋਂ ਦਿਨ ਘੱਟ ਰਹੇਂ ਪਾਣੀ ਦੇ ਪੱਧਰ ਤੋਂ ਜਾਣੂ ਕਰਵਾਉਂਦਿਆਂ ਸਵਰਨ ਸਲਾਰੀਆ ਨੇ ਮਕੋੜਾ ਪੱਤਣ 'ਤੇ ਡੈਮ ਆਦਿ ਪ੍ਰੋਜੈਕਟ ਬਣਾਉਣ ਦੀ ਮੰਗ ਕੀਤੀ ਤਾਂ ਜੋ ਪਾਕਿਸਤਾਨ ਨੂੰ ਜਾਂਦੇ ਫਾਲਤੂ ਪਾਣੀ ਨੂੰ ਰੋਕ ਕੇ ਪੰਜਾਬ ਦੀ ਬੰਜਰ ਹੋ ਰਹੀਂ ਵਾਹੀਯੋਗ ਭੂਮੀ ਲਈ ਇਸਤੇਮਾਲ ਕੀਤਾ ਜਾ ਸਕੇ।


ਲੋੜਵੰਦਾਂ ਨੂੰ ਵੰਡੇ ਮੁਫ਼ਤ ਗੈਸ ਕੁਨੈਕਸ਼ਨ

$
0
0

ਪੱਤਰ ਪ੍ਰੇਰਕ, ਮਾਨਸਾ : ਪ੍ਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਘਰ-ਘਰ ਚੁੱਲਾ ਤੇ ਕੁਨੈਕਸ਼ਨ ਦੀ ਸਕੀਮ ਤਹਿਤ ਇਸ ਸਮਾਗਮ ਕਰਕੇ ਸਥਾਨਕ ਟਿੱਕਾ ਗੈਸ ਏਜੰਸੀ ਵਿਖੇ ਲੋੜਵੰਦਾਂ ਨੂੰ 135 ਮੁਫ਼ਤ ਕੁਨੈਕਸ਼ਨ ਵੰਡੇ ਗਏ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾ. ਇੰਦਰਪਾਲ ਸਿੰਘ ਤੇ ਸਾਬਕਾ ਕੌਂਸਲਰ ਜਗਤ ਸਿੰਘ ਜੱਗਰੀ ਪੁੱਜੇ। ਉਨ੍ਹਾਂ ਇੰਨਾਂ ਕੁਨੈਕਸ਼ਨਾਂ ਦੀ ਵੰਡ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਦਾ ਗੈਸ ਏਜੰਸੀ ਨੇ ਗਰੀਬ ਲੋਕਾਂ ਨੂੰ ਵੱਡਾ ਫਾਇਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਘਰਾਂ ਵਿਚ ਗੈਸ ਕੁਨੈਕਸ਼ਨ ਨਹੀਂ ਸੀ, ਉਨ੍ਹਾਂ ਨੂੰ ਵੀ ਇਸ ਸਕੀਮ ਤਹਿਤ ਮੁਫ਼ਤ ਵਿਚ ਘਰ ਬੈਠੇ ਬਿਠਾਏ ਕੁਨੈਕਸ਼ਨ ਮੁਹੱਈਆ ਕਰਵਾਏ ਗਏ ਹਨ। ਗੈਸ ਏਜੰਸੀ ਦੇ ਮੁਖੀ ਸੱਤ ਨਰਾਇਣ ਟਿੱਕਾ ਨੇ ਕਿਹਾ ਕਿ ਹੁਣ ਤਕ ਦੁਆਰਾ ਮੁਫ਼ਤ ਗੈਸ ਸਕੀਮ ਦੀ ਸ਼ੁਰੂਆਤ ਹੋਣ ਤੇ ਉਹ ਪਿੰਡ ਕੋਟਲੀ ਖੁਰਦ ਵਿਖੇ 16, ਪੀਰਕੋਟ ਵਿਖੇ 7, ਸੂਚ 'ਚ 5 ਤੇ ਉੱਭਾ 'ਚ 57 ਗੈਸ ਮੁਫ਼ਤ ਕੁਨੈਕਸ਼ਨਾਂ ਤੋਂ ਇਲਾਵਾ ਹੋਰ ਥਾਵਾਂ 'ਤੇ ਕੁਝ 135 ਕੁਨੈਕਸ਼ਨ ਵੰਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਕੀਮ ਜਾਰੀ ਹੈ, ਤੇ ਜਿਹੜੇ ਵਿਅਕਤੀ ਇਸ ਤੋਂ ਵਾਂਝੇ ਹਨ, ਉਨ੍ਹਾਂ ਨੂੰ ਵੀ ਇਹ ਕੁਨੈਕਸ਼ਨ ਦਿੱਤੇ ਜਾਣਗੇ। ਇਸ ਮੌਕੇ ਮਹਾਤਮਾ ਬੁੱਧ ਸੇਵਾ ਸੰਸਥਾ 'ਤੇ ਬਿ੍ਜ ਲਾਲ ਗੋਠਵਾਲ, ਕੰਪਨੀ ਮੁਲਾਜ਼ਮ ਤੇ ਗਾਹਕ ਮੌਜੂਦ ਸਨ।

ਸਿਰ 'ਚ ਕੁਹਾੜੀ ਮਾਰ ਕੇ ਨੌਜਵਾਨ ਦਾ ਕਤਲ

$
0
0

ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਪਿੰਡ ਬਧਨੀ ਜੈਮਲ ਸਿੰਘ ਵਾਲਾ ਦੀ ਪੰਚਾਇਤ 'ਚ ਚੋਰ ਖ਼ਿਲਾਫ਼ ਗਵਾਹੀ ਦੇਣੀ ਤੇ ਉਸ ਦੀ ਚੋਰੀ ਦਾ ਖੁਲਾਸਾ ਕਰਨਾ ਇਕ ਨੌਜਵਾਨ ਨੂੰ ਇਸ ਕਦਰ ਮਹਿੰਗਾ ਪਿਆ ਕਿ ਚੋਰ ਨੇ ਗੁੱਸੇ ਵਿੱਚ ਨੌਜਵਾਨ ਦੇ ਸਿਰ ਵਿਚ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਇਸ ਸਬੰਧੀ ਕੁੱਲਗੜੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਥਾਣਾ ਕੱੁਲਗੜੀ ਨੂੰ ਦਿੱਤੇ ਬਿਆਨਾਂ ਵਿਚ ਇਕਬਾਲ ਸਿੰਘ ਵਾਸੀ ਬਧਨੀ ਜੈਮਲ ਸਿੰਘ ਵਾਲਾ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਸ਼ੇਰ ਸਿੰਘ ਉਰਫ ਸ਼ੇਰਾ ਨੇ ਪਿੰਡ ਵਿਚ ਚੋਰੀ ਕੀਤੀ ਸੀ ਤੇ ਮੁੱਦਈ ਦੇ ਲੜਕੇ ਅਮਰ ਮਸੀਹ (18) ਨੇ ਪੰਚਾਇਤ ਵਿਚ ਸ਼ੇਰੇ ਵਲੋਂ ਕੀਤੀ ਗਈ ਚੋਰੀ ਦਾ ਪਰਦਾਫਾਸ਼ ਕੀਤਾ ਸੀ। ਇਕਬਾਲ ਨੇ ਦੋਸ਼ ਲਗਾਇਆ ਕਿ ਬੀਤੇ ਕੱਲ੍ਹ ਉਸ ਦਾ ਲੜਕਾ ਅਮਰ ਪਿੰਡ ਦੇ ਵਾਲਮੀਕਿ ਮੰਦਰ ਕੋਲ ਮਹਿੰਦਰਪਾਲ, ਰਵੀ ਅਤੇ ਬਲਜੀਤ ਸਿੰਘ ਨਾਲ ਬੈਠਾ ਹੋਇਆ ਸੀ ਤਾਂ ਇਸ ਦੌਰਾਨ ਸ਼ੇਰ ਸਿੰਘ ਆਇਆ, ਜਿਸ ਨੇ ਹੱਥ ਵਿਚ ਕੁਹਾੜੀ ਫੜੀ ਹੋਈ ਸੀ, ਜਿਸ ਨੇ ਮੁੱਦਈ ਦੇ ਲੜਕੇ ਅਮਰ ਦੇ ਸਿਰ 'ਚ ਮਾਰੀ ਤੇ ਮੌਕੇ ਤੋਂ ਫਰਾਰ ਹੋ ਗਿਆ। ਇਕਬਾਲ ਮੁਤਾਬਿਕ ਜ਼ਖਮੀ ਹਾਲਤ ਵਿਚ ਅਮਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਤਪਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਇਕਬਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸ਼ੇਰ ਸਿੰਘ ਉਰਫ ਸ਼ੇਰਾ ਵਾਸੀ ਪਿੰਡ ਬਧਨੀ ਜੈਮਲ ਸਿੰਘ ਵਾਲਾ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਪਾਕਿਸਤਾਨੀ ਡਰੋਨ ਦੀ ਭਾਰਤੀ ਹੱਦ 'ਚ ਵੜਨ ਦੀ ਕੋਸ਼ਿਸ਼ ਨੂੰ ਬੀਐੱਸਐੱਫ ਨੇ ਕੀਤਾ ਨਾਕਾਮ!

$
0
0

ਜੇਐੱਨਐੱਨ, ਜੈਪੁਰ : ਬੀਐੱਸਐੱਫ ਨੇ ਸ਼ਨਿਚਰਵਾਰ ਤੜਕੇ ਇਕ ਵਾਰ ਮੁੜ ਪਾਕਿਸਤਾਨ ਵੱਲੋਂ ਕੀਤੀ ਗਈ ਭਾਰਤੀ ਸਰਹੱਦ ਦੀ ਉਲੰਘਣਾ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਬੀਐੱਸਐੱਫ ਦੇ ਜਵਾਨਾਂ ਨੇ ਭਾਰਤੀ ਹੱਦ 'ਚ ਵੜ ਰਹੇ ਪਾਕਿਸਤਾਨੀ ਡਰੋਨ (ਯੂਏਵੀ) ਨੂੰ ਦੇਖਦਿਆਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਦੀ ਹੱਦ 'ਚ ਚਲੇ ਗਿਆ। ਜਾਣਕਾਰੀ ਅਨੁਸਾਰ ਸ਼ਨਿਚਰਵਾਰ ਸਵੇਰੇ ਕਰੀਬ ਸਾਢੇ ਪੰਜ ਵਜੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਰਾਜਸਥਾਨ ਦੇ ਸ੍ਰੀਗੰਗਾਨਗਰ 'ਚ ਹਿੰਦੂਮਲਕੋਟ ਸਰਹੱਦ 'ਚ ਪਾਕਿਸਤਾਨੀ ਡਰੋਨ ਨਜ਼ਰ ਆਇਆ। ਡਰੋਨ ਨੂੰ ਵੇਖਦਿਆਂ ਹੀ ਬੀਐੱਸਐੱਫ ਦੇ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤਾ ਜਿਸ 'ਤੇ ਉਹ ਵਾਪਸ ਪਾਕਿਸਤਾਨ ਚਲੇ ਗਿਆ। ਹਾਲਾਂਕਿ ਹਵਾਈ ਫ਼ੌਜ, ਬੀਐੱਸਐੱਫ ਤੇ ਜ਼ਿਲ੍ਹਾ ਪੁਲਿਸ ਤੇ ਪ੍ਸ਼ਾਸਨ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦੇ ਰਹੇ। ਪਰ ਇਲਾਕੇ ਦੇ ਰੇਣੁਕਾ ਤੇ ਮਦੇਰਾ ਪਿੰਡਾਂ ਦੇ ਲੋਕਾਂ ਨੇ ਡਰੋਨ ਨਜ਼ਰ ਆਉਣ ਤੇ ਫਾਇਰਿੰਗ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚਾਰ ਮਾਰਚ ਨੂੰ ਬੀਕਾਨੇਰ ਸੈਕਟਰ 'ਚ ਪਾਕਿ ਦੇ ਡਰੋਨ ਨੂੰ ਹਵਾਈ ਫ਼ੌਜ ਨੇ ਸੁੱਟ ਲਿਆ ਸੀ।

-------------------------------------------------

Live Updates : ਪੰਜਾਬ 'ਚ 19 ਮਈ ਨੂੰ ਇੱਕੋ ਪੜਾਅ 'ਚ ਪੈਣਗੀਆਂ ਵੋਟਾਂ, 23 ਮਈ ਨੂੰ ਹੋਵੇਗੀ ਗਿਣਤੀ

$
0
0

ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਪੰਜਾਬ ਅਤੇ ਹਿਮਾਚਲ ਵਿਚ 19 ਮਈ ਜਦਕਿ ਹਰਿਆਣਾ ਸੂਬੇ ਵਿਚ 12 ਮਈ ਨੂੰ ਚੋਣਾਂ ਹੋਣਗੀਆਂ। CEC ਸੁਨੀਲ ਅਰੋੜਾ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਲੋਕ ਸਭਾ ਚੋਣਾਂ ਨਾਲ ਨਹੀਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਸਿੱਕਮ, ਆਂਧਰ ਪ੍ਰਦੇਸ਼ ਤੇ ਓਡੀਸ਼ਾ 'ਚ ਲੋਕ ਸਭਾ ਚੋਣਾਂ ਦੇ ਨਾਲ ਹੀ ਹੋਣਗੀਆਂ ਵਿਧਾਨ ਸਭਾ ਚੋਣਾਂ। ਪ੍ਰੈੱਸ ਕਾਨਫਰੰਸ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਰਾਹੀਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

6:14PM

ਸਾਰੀਆਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਲੋਕ ਸਭਾ ਚੋਣਾਂ ਲਈ ਸ਼ੁਭਕਾਮਨਾਵਾਂ : PM Modi

6:12PM

ਅਰੁਣਾਚਲ ਪ੍ਰਦੇਸ਼, ਸਿੱਕਮ , ਆਂਧਰ ਪ੍ਰਦੇਸ਼ ਤੇ ਓਡੀਸ਼ਾ 'ਚ ਲੋਕ ਸਭਾ ਚੋਣਾਂ ਦੇ ਨਾਲ ਹੀ ਹੋਣਗੀਆਂ ਵਿਧਾਨ ਸਭਾ ਚੋਣਾਂ।

6:10PM

ਤੀਸਰੇ ਪੜਾਅ 'ਚ ਅਸਾਮ-4, ਬਿਹਾਰ-5, ਛੱਤੀਸਗੜ੍ਹ-7, ਗੁਜਰਾਤ-26, ਗੋਆ-2, ਜੰਮੂ-ਕਸ਼ਮੀਰ-1, ਕਰਨਾਟਕ-14, ਕੇਰਲ-20, ਮਹਾਰਾਸ਼ਟਰ-14, ਓਡੀਸ਼ਾ-6, ਯੂਪੀ-10, ਪੱਛਮੀ ਬੰਗਾਲ-5, ਦਾਦਰਾ ਐਂਡ ਨਾਗਰ ਹਵੇਲੀ-1, ਦਮਨਦੀਵ-1 ਸੀਟਾਂ ਉੱਤੇ 23 ਅਪ੍ਰੈਲ ਨੂੰ ਹੋਣਗੀਆਂ ਚੋਣਾਂ।

6:09PM

ਦੂਸਰੇ ਪੜਾਅ 'ਚ ਅਸਾਮ-5, ਛੱਤੀਸਗੜ੍ਹ-3, ਬਿਹਾਰ-5, ਜੰਮੂ-ਕਸ਼ਮੀਰ-2, ਕਰਨਾਟਕ-14, ਮਹਾਰਾਸ਼ਟਰ-10, ਮਨੀਪੁਰ-1, ਓਡੀਸ਼ਾ-5, ਤਾਮਿਲਨਾਡੂ-39, ਤ੍ਰਿਪੁਰਾ-1, ਉੱਤਰ ਪ੍ਰਦੇਸ਼-8, ਪੱਛਮੀ ਬੰਗਾਲ-3, ਪੁੱਡੂਚੇਰੀ-1 ਸੀਟ ਲਈ 18 ਅਪ੍ਰੈਲ ਨੂੰ ਵੋਟਾਂ ਪੈਣਗੀਆਂ।

6:07PM

ਪਹਿਲੇ ਪੜਾਅ 'ਚ ਆਂਧਰ ਪ੍ਰਦੇਸ਼-24, ਅਰੁਣਾਚਲ ਪ੍ਰਦੇਸ਼-2, ਅਸਾਮ-5, ਬਿਹਾਰ-4, ਛੱਤੀਸਗੜ੍ਹ-1, ਜੰਮੂ-ਕਸ਼ਮੀਰ-2, ਮਹਾਰਾਸ਼ਟਰ-7, ਮਣੀਪੁਰ-1, ਮੇਘਾਲਿਆ-2, ਮਿਜ਼ੋਰਮ-1, ਨਾਗਾਲੈਂਡ-1, ਓਡੀਸ਼ਾ-4, ਸਿੱਕਮ-1, ਤੇਲੰਗਾਨਾ-17, ਤ੍ਰਿਪੁਰਾ-1, ਯੂਪੀ-8, ਉੱਤਰਾਖੰਡ-5, ਪੱਛਮੀ ਬੰਗਾਲ-2, ਅੰਡੇਮਾਨ ਅਤੇ ਨਿਕੋਬਾਰ-1, ਲਕਸ਼ੇਦੀਪ-1 ਸੀਟਾਂ ਉੱਤੇ ਮਤਦਾਨ ਹੋਵੇਗਾ।

6:05PM

ਜੋ ਕੋਈ ਉਮੀਦਵਾਰ ਆਪਣੇ PAN ਕਾਰਡ ਦਾ ਜ਼ਿਕਰ ਨਹੀਂ ਕਰਦਾ ਤਾਂ ਉਸ ਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ।

6:03PM

ਪੰਜਾਬ, ਆਂਧਰ ਪ੍ਰਦੇਸ਼, ਅਰੁਣਾਚਲ, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਕੇਰਲ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਮ, ਤੇਲੰਗਾਨਾ, ਤਾਮਿਲਨਾਡੂ, ਉੱਤਰਾਖੰਡ, ਅੰਡੇਮਾਨ ਨਿਕੋਬਾਰ, ਦਾਦਰ ਤੇ ਨਾਗਰ ਹਵੇਲੀ, ਦਿੱਲੀ, ਪੁੱਡੂਚੇਰੀ ਤੇ ਚੰਡੀਗੜ੍ਹ ਵਿਖੇ ਇੱਕੋ ਪੜਾਅ 'ਚ ਮਤਦਾਨ ਹੋਵੇਗਾ।

6:02PM

ਪੰਜਾਬ ਤੇ ਹਿਮਾਚਲ 'ਚ 19 ਮਈ ਨੂੰ ਹੋਣਗੀਆਂ ਚੋਣਾਂ।

6:01PM

ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਉੱਤੇ 12 ਮਈ ਨੂੰ ਇੱਕੋ ਪੜਾਅ 'ਚ ਚੋਣਾਂ ਹੋਣਗੀਆਂ।

6:00PM

CEC ਸੁਨੀਲ ਅਰੋੜਾ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਲੋਕ ਸਭਾ ਚੋਣਾਂ ਨਾਲ ਨਹੀਂ ਕਰਵਾਈਆਂ ਜਾਣਗੀਆਂ।

5:58PM

ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਓਡੀਸ਼ਾ ਵਿਚ ਚਾਰ ਪੜਾਵਾਂ 'ਚ ਚੋਣਾਂ ਕਰਵਾਈਆਂ ਜਾਣਗੀਆਂ। ਜੰਮੂ-ਕਸ਼ਮੀਰ ਵਿਚ ਪੰਜ ਪੜਾਵਾਂ 'ਚ ਚੋਣਾਂ ਕਰਵਾਈਆਂ ਜਾਣਗੀਆਂ।

5:45PM

ਬਿਹਾਰ, ਯੂਪੀ ਤੇ ਪੱਛਮੀ ਬੰਗਾਲ 'ਚ ਸੱਤ ਪੜਾਵਾਂ 'ਚ ਹੋਣਗੀਆਂ ਚੋਣਾਂ।

5:44PM

ਅਸਾਮ ਤੇ ਛੱਤੀਸਗੜ੍ਹ 'ਚ ਤਿੰਨ ਪੜਾਵਾਂ 'ਚ ਹੋਣਗੀਆਂ ਚੋਣਾਂ।

5:40PM

ਦੋ ਪੜਾਵਾਂ 'ਚ ਮਨੀਪੁਰ, ਤੇਲੰਗਾਨਾ ਤੇ ਰਾਜਸਥਾਨ 'ਚ ਹੋਵੇਗਾ ਮਤਦਾਨ : CEC

5:35PM

ਪਹਿਲੇ ਪੜਾਅ 'ਚ 20 ਸੂਬਿਆਂ ਦੀਆਂ 91 ਸੀਟਾਂ ਉੱਤੇ ਹੋਵੇਗਾ ਮਤਦਾਨ। ਦੂਸਰੇ ਪੜਾਅ ਤਹਿਤ 13 ਸੂਬਿਆਂ ਦੀਆਂ 97 ਸੀਟਾਂ ਉੱਤੇ ਚੋਣਾਂ ਹੋਣਗੀਆਂ। ਤੀਸਰੇ ਪੜਾਅ 'ਚ 14 ਸੂਬਿਆਂ ਦੀਆਂ 115 ਸੀਟਾਂ, ਚੌਥੇ ਪੜਾਅ 'ਚ 9 ਸੂਬਿਆਂ ਦੀਆਂ 71 ਸੀਟਾਂ, ਪੰਜਵੇਂ ਪੜਾਅ ਤਹਿਤ 7 ਸੂਬਿਆਂ ਦੀਆਂ 51 ਸੀਟਾਂ, ਛੇਵੇਂ ਪੜਾਅ 'ਚ 7 ਸੂਬਿਆਂ ਦੀਆਂ 59 ਸੀਟਾਂ ਅਤੇ ਸੱਤਵੇਂ ਪੜਾਅ ਵਿਚ 8 ਸੂਬਿਆਂ ਦੀਆਂ 29 ਸੀਟਾਂ ਉੱਤੋਂ ਚੋਣਾਂ ਹੋਣਗੀਆਂ।

5:33PM

ਸੱਤ ਪੜਾਵਾਂ 'ਚ ਹੋਣਗੀਆਂ ਚੋਣਾਂ। ਪਹਿਲੇ ਪੜਾਅ ਦਾ ਮਤਦਾਨ 11 ਅਪ੍ਰੈਲ, ਦੂਸਰੇ ਦਾ18, ਤੀਸਰੇ ਦਾ 23, ਚੌਥੇ ਪੜਾਅ ਦਾ 29 ਅਪ੍ਰੈਲ, ਪੰਜਵੇਂ ਦਾ 6 ਮਈ, ਛੇਵੇਂ ਦਾ 12 ਤੇ ਸੱਤਵੇਂ ਪੜਾਅ ਦੀਆਂ ਚੋਣਾਂ 19 ਮਈ ਨੂੰ ਹੋਣਗੀਆਂ। 23 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

5:30PM

EVM ਦੀ ਮੂਵਮੈਂਟ ਦੀ GPS ਨਾਲ ਟ੍ਰੈਕਿੰਗ ਹੋਵੇਗੀ। ਉਮੀਦਵਾਰਾਂ ਨੂੰ ਪੂਰੀ ਜਾਣਕਾਰੀ ਦੇਣੀ ਹੋਵੇਗੀ।

5:29PM

ਇਸ ਵਾਰੀ 84.3 ਮਿਲੀਅਨ ਵੋਟਰ ਵਧੇ। ਇਸ ਵਾਰ ਦੀਆਂ ਚੋਣਾਂ 'ਚ 90 ਕਰੋੜ ਵੋਟਰ ਹਨ।

5:27PM

ਲੋਕ ਸਭਾ ਚੋਣਾਂ ਲਈ Toll Free Number 1950 ਹੋਵੇਗਾ। ਚੋਣ ਕਮਿਸ਼ਨ ਨੂੰ ਸ਼ਿਕਾਇਤ ਲਈ ਐਪ ਬਣਾਇਆ ਗਿਆ ਹੈ। ਸ਼ਿਕਾਇਤ ਦੇ 100 ਮਿੰਟ ਅੰਦਰ ਚੋਣ ਕਮਿਸ਼ਨ ਕਾਰਵਾਈ ਕਰੇਗਾ।

5:26PM

ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ APP ਜ਼ਰੀਏ ਹੋਵੇਗੀ।

5:23 PM

ਚੋਣ ਜ਼ਾਬਤਾ ਤੋੜਨ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਿਰਪੱਖ ਚੋਣਾਂ ਲਈ ਸਾਰੇ ਜ਼ਰੂਰੀ ਇੰਤਜ਼ਾਮ ਕੀਤੇ ਜਾਣਗੇ। ਕੰਟਰੋਲ ਰੂਮ 'ਚ 24 ਘੰਟੇ Toll Free Number ਹੋਵੇਗਾ।

5:22PM

ਚੋਣਾਂ 'ਚ NOTA ਦਾ ਇਸਤੇਮਾਲ ਹੋਵੇਗਾ। ਸਾਰੇ ਸੰਵੇਦਨਸ਼ੀਲ ਸਥਾਨਾਂ ਉੱਤੇ CRPF ਦੀ ਤਾਇਨਾਤੀ ਹੋਵੇਗੀ।

5:21PM

Chief Election Commissioner Sunil Arora: The Model Code of Conduct (MCC) comes into effect from today itself in the entire country. Any violation will be dealt with in the strictest manner. pic.twitter.com/doAnY6MKQB

— ANI (@ANI) March 10, 2019

5:20PM

ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਊਡ ਸਪੀਕਰ ਰਾਹੀਂ ਚੋਣ ਪ੍ਰਚਾਰ ਨਹੀਂ ਹੋਵੇਗਾ।

5:19PM

10 ਲੱਖ ਪੋਲਿੰਗ ਸਟੇਸ਼ਨ ਬਣਾਏ ਜਾਣਗੇ।

5:18PM

ਚੋਣ ਜ਼ਾਬਤਾ ਤੋੜਨ 'ਤੇ ਸਖ਼ਤ ਕਾਰਵਾਈ ਹੋਵੇਗੀ।

5:18PM

ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ VVPA ਹੋਵੇਗਾ।

5:18PM

EVM ਵਿਚ ਉਮੀਦਵਾਰ ਦਾ ਫੋਟੋ ਵੀ ਹੋਵੇਗਾ।

5:17PM

1950 ਡਾਇਲ ਕਰਨ 'ਤੇ ਮਿਲੇਗੀ ਵੋਟਿੰਗ ਦੀ ਜਾਣਕਾਰੀ।

5:17PM

12 ਆਈਡੀ ਮਾਨਤਾ ਪ੍ਰਾਪਤ ਹੋਣਗੀਆਂ।

5:17

1.5 ਕਰੋੜ ਵੋਟਰ ਹੋਣਗੇ 18-19 ਸਾਲ ਦੇ।

5:17

ਦੇਸ਼ ਭਰ ਵਿਚ 90 ਕਰੋੜ ਵੋਟਰ ਹਨ।

5:02PM

ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਸ਼ੁਰੂ ਹੋ ਚੁੱਕੀ ਹੈ।

5:02PM

Election Commission of India has allotted common symbols to 39 registered un-recognised political parties for coming general elections pic.twitter.com/9dlTkLnfUe

— ANI (@ANI) March 10, 2019

4:55PM

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਪਹੁੰਚੇ।

IND vs AUS 4th ODI Live Cricket Score Update : 12 ਦੌੜਾਂ 'ਤੇ ਆਸਟ੍ਰੇਲੀਆ ਨੂੰ ਦੂਜਾ ਝਟਕਾ, ਮਾਰਸ਼ ਬਾਹਰ

$
0
0

IND vs AUS 4th ODI Live Cricket Score Update : ਭਾਰਤ ਨੇ ਮੋਹਾਲੀ 'ਚ ਐਤਵਾਰ ਨੂੰ ਆਸਟ੍ਰੇਲੀਆ ਖ਼ਿਾਲਫ਼ ਚੌਥੇ ਵਨ-ਡੇਅ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਧਵਨ ਦੇ ਸੈਂਕੜੇ ਤੇ ਰੋਹਿਤ ਸ਼ਰਮਾ (95) ਦੀ ਪਾਰੀ ਦੇ ਦਮ 'ਤੇ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 358 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ ਹੈ। ਭਾਰਤ ਇਸ ਮੈਚ ਨੂੰ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰਨਾ ਚਾਹੇਗਾ। ਆਸਟ੍ਰੇਲੀਆ ਨੇ ਪਿਛਲਾ ਮੈਚ ਜਿੱਤ ਕੇ ਸੀਰੀਜ਼ 'ਚ ਵਾਪਸੀ ਕੀਤੀ ਹੈ। ਹੁਣ ਮਹਿਮਾਨ ਟੀਮ ਇਸ ਮੈਚ ਨੂੰ ਜਿੱਤ ਕੇ ਸੀਰੀਜ਼ 'ਚ ਆਪਣੀਆਂ ਉਮੀਦਾਂ ਬਰਕਰਾਰ ਰੱਖਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ। ਆਸਟ੍ਰੇਲੀਆ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ। ਭਾਰਤ ਦਾ ਇਸ ਮੈਦਾਨ 'ਤੇ ਆਸਟ੍ਰੇਲੀਆ ਖ਼ਿਲਾਫ਼ ਰਿਕਾਰਡ ਚੰਗਾ ਨਹੀਂ ਹੈ। ਭਾਰਤ 23 ਸਾਲ ਦੇ ਜਿੱਤ ਦੇ ਸੋਕੇ ਨੂੰ ਖ਼ਤਮ ਕਰਨਾ ਚਾਹੇਗਾ।

05.15 PM

ਕਮਿੰਗ ਨੇ 70 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਰਿਚਰਡਸਨ ਨੇ 85 ਦੌੜਾਂ ਦੇ 3 ਵਿਕਟਾਂ ਝਟਕਾਈਆਂ।

05.12 PM

50 ਓਵਰ ਖ਼ਤਮ ਹੋਣ ਤੋਂ ਬਾਅਦ ਭਾਰਤ ਨੇ ਨੌ ਵਿਕਟਾਂ ਦੇ ਨੁਕਸਾਨ 'ਤੇ 358 ਦੌੜਾਂ ਦਾ ਬਣਾਈਆਂ ਹਨ। ਆਸਟ੍ਰੇਲੀਆ ਨੂੰ ਜਿੱਤ ਲਈ 359 ਦੌੜਾਂ ਬਣਾਉਣੀਆਂ ਹੋਣਗੀਆਂ।

05.12 PM

ਪਹਿਲੀ ਪਾਰੀ ਦੀ ਆਖ਼ਰੀ ਗੇਂਦ 'ਤੇ ਬੁਮਰਾਹ ਨੇ ਲਾਗ ਆਨ 'ਤੇ ਸ਼ਾਨਦਾਰ ਛੱਕਾ ਲਗਾਇਆ। ਬੁਮਰਾਹ ਦੇ ਇਸ ਸ਼ਾਰਟ 'ਤੇ ਕਪਤਾਨ ਵਿਰਾਟ ਸਮੇਤ ਤਮਾਮ ਭਾਰਤੀ ਖਿਡਾਰੀ ਬਹੁਤ ਖ਼ੁਸ਼ ਹੋਏ। ਵਿਰਾਟ ਇਹ ਸ਼ਾਰਟ ਦੇਖ ਕੇ ਹਵਾ 'ਚ ਉੱਛਲ ਪਏ।

05.07 PM

ਵਿਜੈ ਸ਼ੰਕਰ ਦੇ ਆਊਟ ਹੋਣ ਤੋਂ ਬਾਅਦ ਦਸਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਚਹਿਲ ਆਏ ਹਨ।

05.06 PM

ਭਾਰਤ ਦੇ 350 ਦੌੜਾਂ ਪੂਰੀਆਂ। 50ਵੇਂ ਓਵਰ ਦੀ ਤੀਸਰੀ ਗੇਂਦ 'ਤੇ ਸ਼ੰਕਰ ਕੈਚ ਆਊਟ ਹੋ ਗਏ। ਉਨ੍ਹਾਂ ਨੇ 15 ਗੇਂਦਾਂ 'ਚ 26 ਦੌੜਾਂ ਬਣਾਈਆਂ।

05.04 PM

50ਵਾਂ ਓਵਰ ਲੈ ਕੇ ਕਮਿੰਗ ਆਏ ਹਨ ਤੇ ਓਵਰ ਦੀ ਪਹਿਲੀ ਹੀ ਗੇਂਦ 'ਤ ਸ਼ੰਕਰ ਨੇ ਸ਼ਾਨਾਦਰ ਛੱਕਾ ਲਗਾ ਦਿੱਤਾ।

05.00 PM

49ਵੇਂ ਓਵਰ ਦੀ ਪਹਿਲੀ ਅਤੇ ਦੂਸਰੀ ਗੇਂਦ 'ਤੇ ਵਿਜੈ ਸ਼ੰਕਰ ਨੇ ਛੱਕਾ ਤੇ ਚੌਕਾ ਲਗਾਇਆ।

04.58 PM

ਭਾਰਤ ਦਾ ਛੇਵਾਂ ਵਿਕਟ ਡਿੱਗਿਆ। ਕਮਿੰਗ ਦੀ ਗੇਂਦ 'ਤੇ ਜਾਦਵ ਦਸ ਦੌੜਾਂ ਬਣਾ ਆਊਟ ਹੋਏ।

331/06, 48 ਓਵਰ

04.54 PM

ਟੀਮ ਇੰਡੀਆ ਨੇ ਪੰਜ ਵਿਕਟ ਗੁਆ ਕੇ 326 ਦੌੜਾਂ ਬਣਾ ਲਈਆਂ ਹਨ। ਭਾਰਤ ਦੇ ਪੰਜ ਬੱਲੇਬਾਜ਼ ਪਵੈਲੀਅਨ ਜਾ ਚੁੱਕੇ ਹਨ।

04.49 PM

ਭਾਰਤ ਦਾ ਸਕੋਰ- 317/05, 46 ਓਵਰ

04.47 PM

ਵਿਜੈ ਸ਼ੰਕਰ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਹਨ।

04.46 PM

24 ਗੇਂਦਾਂ 'ਚ ਰਿਸ਼ਭ ਪੰਤ ਨੇ 36 ਦੌੜਾਂ ਬਣਾਏ। ਉਹ ਕਮਿੰਗ ਦੀ ਗੇਂਦ 'ਤੇ ਫਿੰਚ ਨੂੰ ਕੈਚ ਦੇ ਬੈਠੇ।

04.42 PM

ਇਸ ਓਵਰ 'ਚ ਪੰਤ ਨੇ ਸ਼ਾਨਦਾਰ ਛੱਕਾ ਤੇ ਚੌਕਾ ਲਗਾਇਆ। ਕੁੱਲ 12 ਦੌੜਾਂ ਇਸ ਓਵਰ 'ਚ ਆਈਆਂ।

04.41 PM

ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਕੇਦਾਰ ਜਾਦਵ ਆਏ ਹਨ।

04.41 PM

ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਕੇਦਾਰ ਜਾਦਵ ਆਏ ਹਨ।

04.40 PM

ਲੋਕੇਸ਼ ਰਾਹੁਲ ਇਸ ਮੈਚ 'ਚ ਕੁਝ ਖ਼ਾਸ ਨਹੀਂ ਕਰ ਸਕੇ। ਉਨ੍ਹਾਂ ਨੂੰ ਜੰਪਾ ਨੇ 26 ਦੌੜਾਂ 'ਤੇ ਕੈਰੀ ਹੱਥੋਂ ਕੈਚ ਆਊਟ ਕਰਵਾ ਦਿੱਤਾ।

04.39 PM

Fewest matches to 50 ODI wickets for spinners (AUS):

25 Shane Warne

38 ADAM ZAMPA

40 Peter Taylor

44 Nathan Hauritz

47 Brad Hogg


04.39 PM

ਭਾਰਤ ਨੇ 300 ਦੌੜਾਂ ਪੁਰੀਆਂ ਕੀਤੀਆਂ। 44 ਓਵਰ ਦੀ ਸਮਾਪਤੀ ਮਗਰੋਂ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ 'ਤੇ 301 ਦੌੜਾਂ ਬਣਾ ਲਈਆਂ ਹਨ।

04.31 PM

ਭਾਰਤੀ ਟੀਮ ਨੇ 32 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 292 ਦੌੜਾਂ ਬਣਾ ਲਈਆਂ ਹਨ।

04.30 PM

Bowlers dismissing Kohli most often in ODIs:

6 R Rampaul

5 T Perera/ T Southee

4 G Swann/ S Randiv/ Jhye Richardson


04.20 PM

ਭਾਰਤ ਦਾ ਸਕੋਰ- 267/03, 40 ਓਵਰ

04.20 PM

ਰਿਚਰਡਸਨ ਵਿਰਾਟ ਨੂੰ ਹੁਣ ਚਾਰ ਵਾਰ ਆਊਟ ਕਰ ਚੁੱਕੇ ਹਨ।

04.20 PM

ਵਿਰਾਟ ਦੇ ਕੈਚ ਆਊਟ ਲਈ ਤੀਸਰੇ ਅੰਪਾਇਰ ਵੱਲ ਫੀਲਡ ਅੰਪਾਇਰ ਨੇ ਇਸ਼ਾਰਾ ਕੀਤਾ ਹੈ। ਫੀਲਡ ਅੰਪਾਇਰ ਨੇ ਆਊਟ ਦਾ ਸਿੰਗਨਲ ਦਿੱਤਾ ਹੈ। ਤੀਸਰੇ ਅੰਪਾਇਰ ਨੇ ਵਿਰਾਟ ਨੂੰ ਰੀ-ਪਲੇਅ ਦੇਖਣ ਤੋਂ ਬਾਅਦ ਆਊਟ ਕਰਾਰ ਦਿੱਤਾ ਹੈ। ਵਿਰਾਟ ਦੀ ਪਾਰੀ ਦਾ ਅੰਤ ਹੋਇਆ। ਉਹ 6 ਗੇਂਦਾਂ 'ਤੇ 7 ਦੌੜਾਂ ਬਣਾ ਕੇ ਆਊਟ ਹੋਏ।

04.07 PM

Highest scores for DHAWAN in ODIs:

143 vs Aus, Mohali, 2019

137 vs SA, MCG, 2015

132*vs SL, Dambulla, 2017

127 vs HK, Dubai, 2018

126 vs Aus, Canberra, 2016

04.06 PM

115 ਗੇਂਦਾਂ 'ਤੇ 143 ਦੌੜਾਂ ਬਣਾ ਕੇ ਧਵਨ ਕਮਿੰਗ ਦਾ ਸ਼ਿਕਾਰ ਬਣੇ। ਕਮਿੰਗ ਨੇ ਧਵਨ ਨੂੰ ਕਲੀਨ ਬੋਲਡ ਕਰ ਦਿੱਤਾ। ਧਵਨ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਕ੍ਰੀਜ਼ 'ਤੇ ਆਏ ਹਨ।

04.00 PM

ਭਾਰਤ ਦਾ ਸਕੋਰ- 248/01, 37 ਓਵਰ

ਧਵਨ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਉਹ 112 ਗੇਂਦਾਂ 'ਤੇ 139 ਦੌੜਾਂ ਬਣਾ ਕੇ ਖੇਡ ਰਹੇ ਹਨ।

03.45 PM

ਧਵਨ ਨੇ ਆਪਣੇ ਵਨ-ਡੇਅ ਕਰੀਅਰ ਦਾ 16ਵਾਂ ਸੈਂਕੜਾ ਪੂਰਾ ਕੀਤਾ।

Shikhar Dhawan -

+ 16th ODI 100

+ Fifth at home

+ Third vs Aus

+ First in 18 innings

03.37 PM

31 ਓਵਰ ਖ਼ਤਮ ਹੋਣ ਤੋਂ ਬਾਅਦ ਭਾਰਤ ਨੇ ਇਕ ਵਿਕਟ ਦੇ ਨੁਕਸਾਨ 'ਤੇ 193 ਦੌੜਾਂ ਬਣਾ ਲਈਆਂ ਹਨ। ਹੁਣ ਤੀਸਰੇ ਨੰਬਰ 'ਤੇ ਬੱਲੇਬਾਜ਼ੀ ਕਰਨ ਲੋਕੇਸ਼ ਰਾਹੁਲ ਆਏ ਹਨ। ਵਿਰਾਟ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਉਣਗੇ।

03.36 PM

Highest opening stands for India vs Aus (ODIs):

193 R Sharma - S Dhawan, Mohali, 2019

178 R Sharma - S Dhawan, Nagpur, 2013

176 R Sharma - S Dhawan, Jaipur, 2013

175 S Tendulkar - S Ganguly, Kanpur, 1998


03.35 PM

ਸੈਂਕੜੇ ਤੋਂ ਖੁੰਝੇ ਰੋਹਿਤ ਸ਼ਰਮਾ। ਉਨ੍ਹਾਂ ਨੇ 92 ਗੇਂਦਾਂ 'ਚ 95 ਦੌੜਾਂ ਦੀ ਪਾਰੀ ਖੇਡੀ। ਰਿਚਡਰਸਨ ਦੀ ਗੇਂਦ 'ਤੇ ਉਹ ਆਪਣਾ ਕੈਚ ਹੈਂਡਸਕੋਬ ਨੂੰ ਦੇ ਬੈਠੇ।

03.30 PM

ਭਾਰਤ ਦਾ ਸਕੋਰ- 180/0, 30 ਓਵਰ

03.22 PM

ਹੁਣ ਅਟੈਕ 'ਤੇ ਰਿਚਰਡਸਨ ਨੂੰ ਲਿਆਂਦਾ ਗਿਆ ਹੈ। ਕੰਗਾਰੂ ਟੀਮ ਨੂੰ ਵਿਕਟ ਦੀ ਤਲਾਸ਼ ਹੈ।

03.22 PM

ਭਾਰਤ ਦਾ ਸਕੋਰ- 161/0, 27 ਓਵਰ

03.12 PM

ਕਪਤਾਨ ਫਿੰਚ ਹੁਣ ਗੇਂਦਬਾਜ਼ੀ ਲਈ ਮੈਦਾਨ 'ਤੇ ਆਏ ਹਨ।

03.11 PM

25 ਓਵਰ ਦਾ ਖੇਡ ਖ਼ਤਮ ਹੋ ਗਿਆ ਹੈ ਤੇ ਟੀਮ ਇੰਡੀਆ ਨੇ ਬਿਨÎਾਂ ਕੋਈ ਵਿਕਟ ਗੁਆਏ 148 ਦੌੜਾਂ ਬਣਾ ਲਈਆਂ ਹਨ।

03.03 PM

23 ਓਵਰਾਂ ਤੋਂ ਬਾਅਦ ਭਾਰਤੀ ਟੀਮ ਨੇ ਬਗੈਰ ਕਿਸੇ ਨੁਕਸਾਨ ਦੇ 136 ਦੌੜਾਂ ਬਣਾ ਲਈਆਂ ਹਨ।

02.59 PM

ਰੋਹਿਤ ਸ਼ਰਮਾ ਨੇ ਵੀ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਉਨ੍ਹਾਂ ਨੇ 61 ਗੇਂਦਾਂ 'ਚ ਆਪਣਾ ਆਪਣੀ ਫਿਫਟੀ ਪੂਰੀ ਕੀਤੀ।

02.54 PM

21ਵੇਂ ਓਵਰ 'ਚ ਮੈਕਸਵੈੱਲ ਦੀ ਪਹਿਲੀ ਗੇਂਦ 'ਤੇ ਧਵਨ ਨੇ ਮਿਡ-ਵਿਕਟ 'ਤੇ ਸ਼ਾਨਦਾਰ ਛੱਕਾ ਲਗਾਇਆ। ਰੋਹਿਤ ਵੀ ਆਪਣੇ ਅਰਧ ਸੈਂਕੜੇ ਤੋਂ ਚਾਰ ਦੌੜਾਂ ਦੂਰ ਹਨ।

02.53 PM

ਭਾਰਤ ਦਾ ਸਕੋਰ- 114/0, 20 ਓਵਰ

02.47 PM


02.43 PM

ਰੋਹਿਤ ਤੇ ਧਵਨ ਨੇ 102 ਵਨ-ਡੇਅ ਪਾਰੀਆਂ 'ਚ ਭਾਰਤੀ ਟੀਮ ਲਈ 15ਵੀਂ ਵਾਰ 100 ਦੌੜਾਂ ਦੀ ਸਾਂਝੇਦਾਰੀ ਕਰ ਲਈ ਹੈ। ਇਸ ਮਾਮਲੇ 'ਚ ਸਚਿਨ ਤੇ ਗਾਂਗੁਲੀ ਦੀ ਜੋੜੀ ਸਭ ਤੋਂ ਅੱਗੇ ਹੈ।

02.40 PM

ਇਸ ਵਨ-ਡੇਅ ਸੀਰੀਜ਼ 'ਚ ਪਹਿਲੀ ਵਾਰ ਧਵਨ ਤੇ ਰੋਹਿਤ ਦੀ ਸੈਂਕੜੇ ਦੀ ਸਾਂਝੇਦਾਰੀ ਕੀਤੀ ਹੈ। ਦੋਵਾਂ ਨੇ 104 ਦੌੜਾਂ 'ਚ 100 ਦੌੜਾਂ ਦੀ ਸਾਂਝੇਦਾਰੀ ਪੂਰੀ ਕੀਤੀ।

02.34 PM

ਭਾਰਤ ਦਾ ਸਕੋਰ- 95/0, 16 ਓਵਰ

02.31 PM

15ਵੇਂ ਓਵਰ ਤੋਂ ਬਾਅਦ ਭਾਰਤੀ ਟੀਮ ਨੇ ਬਿਨਾਂ ਕਿਸੇ ਨੁਕਸਾਨ ਦੇ 92 ਦੌੜਾਂ ਬਣਾ ਲਈਆਂ ਹਨ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਹੈ।

02.25 PM

ਧਵਨ ਨੇ ਰਿਚਰਡਸਨ ਦੀ ਗੇਂਦ 'ਤੇ ਚੌਕਾ ਲਗਾ ਕੇ ਫਿਫਟੀ ਪੂਰੀ ਕੀਤੀ। ਇਹ ਉਨ੍ਹਾਂ ਦੀ 28ਵੀਂ ਵਨ-ਡੇਅ ਫਿਫਟੀ ਹੈ। ਉਹ 44 ਗੇਂਦਾਂ 'ਚ 9 ਚੌਕਿਆਂ ਦੀ ਸਹਾਇਤਾ ਨਾਲ ਇਹ ਅਰਧ ਸੈਂਕੜਾ ਪੂਰਾ ਕੀਤਾ।

02.14 PM

ਧਵਨ ਤੇ ਰੋਹਿਤ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਹੈ। ਹੁਣ 11 ਓਵਰ ਦਾ ਖੇਡ ਖ਼ਤਮ ਹੋ ਗਿਆ ਹੈ ਤੇ ਟੀਮ ਇੰਡੀਆ ਨੇ ਬਿਨਾਂ ਕਿਸੇ ਨੁਕਸਾਨ ਦੇ 69 ਦੌੜਾਂ ਬਣਾ ਲਈਆਂ ਹਨ।

India 50 comes up in the tenth over with a massive Rohit Sharma six. LIVE: https://t.co/iCK26mSpUz #INDvAUS pic.twitter.com/aDgD5UUIgs

02.11 PM

ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਨੇ 9.2 ਓਵਰਾਂ 'ਚ 50 ਦੌੜਾਂ ਦੀ ਸਾਂਝੇਦਾਰੀ ਪੂਰੀ ਕੀਤੀ।

A 50-run partnership between Dhawan and Rohit.#TeamIndia 55/0 in 9.2 overs #INDvAUS pic.twitter.com/Wnxr0hOwEL

— BCCI (@BCCI) March 10, 2019

02.03 PM

ਹੁਣ ਗਲੈਨ ਮੈਕਸਵੈੱਲ ਨੂੰ ਅਕੈਲ 'ਤੇ ਲਿਆਂਦਾ ਗਿਆ ਹੈ। ਹੁਣ ਤਕ ਉਹ ਆਪਣੇ 94 ਵਨ-ਡੇਅ ਮੈਚਾਂ 'ਚ 47 ਵਿਕਟ ਲੈ ਚੁੱਕੇ ਹਨ।

02.03 PM

ਇਸ ਓਵਰ 'ਚ ਦਸ ਦੌੜਾਂ ਆਈਆਂ। ਭਾਰਤ ਨੇ ਅੱਠ ਓਵਰਾਂ ਬਾਅਦ ਬਿਨਾਂ ਬਗੈਰ 48 ਦੌੜਾਂ ਬਣਾ ਲਈਆਂ ਹਨ। ਧਵਨ ਇਸ ਸਮੇਂ 32 ਗੇਂਦਾਂ 'ਤੇ 40 ਦੌੜਾਂ ਬਣਾ ਕੇ ਖੇਡ ਰਹੇ ਹਨ।

01.53 PM

ਛੇ ਓਵਰਾਂ ਦਾ ਖੇਡ ਖ਼ਤਮ ਹੋ ਚੁੱਕਾ ਹੈ। ਧਵਨ ਤੇ ਰੋਹਿਤ ਕਾਫ਼ੀ ਸੰਭਵ ਕੇ ਖੇਡ ਰਹੇ ਹਨ। ਟੀਮ ਇੰਡੀਆ ਨੇ 29 ਦੌੜਾਂ ਬਣਾ ਲਈਆਂ ਹਨ।

01.50 PM

ਭਾਰਤ ਨੇ 5 ਓਵਰਾਂ 'ਚ ਬਗੈਰ ਕਿਸੇ ਨੁਕਸਾਨ ਦੇ 23 ਦੌੜਾਂ ਬਣਾ ਲਈਆਂ ਹਨ। ਸ਼ਿਖਰ ਧਵਨ 21 ਅਤੇ ਰੋਹਿਤ ਸ਼ਰਮਾ 2 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ।

01.47 PM

ਭਾਰਤ ਨੇ 4 ਓਵਰਾਂ 'ਚ ਬਿਨਾਂ ਕਿਸੇ ਨੁਕਸਾਨ ਦੇ 13 ਦੌੜਾਂ ਬਣਾ ਲਈਆਂ ਹਨ।

01.30 PM

ਭਾਰਤ ਵੱਲੋਂ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਪਾਰੀ ਦੀ ਸ਼ੁਰੂਆਤ ਕਰਨ ਉੱਤਰੇ ਹਨ।

01.15 PM

ਆਸਟ੍ਰੇਲੀਆ ਨੇ ਪਲੈਇੰਗ ਇਲੈਵਨ 'ਚ ਦੋ ਬਦਲਾਅ ਕੀਤੇ ਹਨ। ਸੱਟ ਲੱਗਣ ਕਾਰਨ ਸਟੋਇਨਸ ਦੀ ਜਗ੍ਹਾ ਐਸ਼ਟੋਨ ਟਰਨਰ ਨੂੰ ਅਤੇ ਨਾਥਨ ਲਿਓਨ ਦੀ ਜਗ੍ਹਾ ਜੈਸਨ ਬੇਹਰੇਡੋਰਫ ਨੂੰ ਸ਼ਾਮਲ ਕੀਤਾ ਗਿਆ ਹੈ।

01.11 PM

ਮੋਹਾਲੀ 'ਚ ਟਾਸ ਜਿੱਤ ਕੇ ਕਪਤਾਨ ਵਿਰਾਟ ਕੋਹਲੀ ਨੇ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਹੈ।


01.08 PM

ਅੰਬਾਤੀ ਰਾਇਡੂ ਦੀ ਜਗ੍ਹਾ ਕੇਐੱਲ ਰਾਹੁਲ, ਧੋਨੀ ਦੀ ਜਗ੍ਹਾ ਰਿਸ਼ਭ ਪੰਤ, ਸ਼ੰਮੀ ਦੀ ਜਗ੍ਹਾ ਭੁਵਨੇਸ਼ਵਰ ਕੁਮਾਰ ਅਤੇ ਰਵਿੰਦਰ ਜਡੇਜਾ ਦੀ ਜਗ੍ਹਾ ਯੁਜਵੇਂਦਰ ਚਹਿਲ ਨੂੰ ਅੰਤਿਮ ਗਿਆਰਾਂ 'ਚ ਸ਼ਾਮਲ ਕੀਤਾ ਗਿਆ ਹੈ।

01.03 PM

ਭਾਰਤ ਨੇ ਪਲੈਇੰਗ ਇਲੈਵਨ 'ਚ ਚਾਰ ਬਦਲਾਅ ਕੀਤੇ ਹਨ।

01.02 Pm

ਭਾਰਤ ਨੇ ਮੋਹਾਲੀ 'ਚ ਐਤਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਚੌਥੇ ਵਨ-ਡੇਅ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ।

12.52

ਮੋਹਾਲੀ 'ਚ ਆਸਟ੍ਰੇਲੀਆ ਦਾ ਭਾਰਤ ਖ਼ਿਲਾਫ਼ ਵਨ-ਡੇਅ 'ਚ ਰਿਕਾਰਡ ਕਾਫ਼ੀ ਚੰਗਾ ਰਿਹਾ ਹੈ। ਆਸਟ੍ਰੇਲੀਆ ਨੇ ਇੱਥੇ ਭਾਰਤ ਖ਼ਿਲਾਫ਼ ਹੋਏ ਚਾਰ ਮੈਚ 'ਚੋਂ ਤਿੰਨ ਮੈਚਾਂ 'ਚ ਜਿੱਤ ਦਰਜ ਕੀਤੀ ਹੈ।

Viewing all 44007 articles
Browse latest View live


<script src="https://jsc.adskeeper.com/r/s/rssing.com.1596347.js" async> </script>