ਕੇਕੇ ਗਗਨ, ਜਲੰਧਰ : ਜ਼ਿਲ੍ਹਾ ਕਾਂਗਰਸ਼ ਕਮੇਟੀ ਅਨੁਸੂਚਿਤ ਜਾਤੀ ਵਿਭਾਗ ਨੇ ਜ਼ਿਲ੍ਹਾ ਚੇਅਰਮੈਨ ਜਗਦੀਸ਼ ਸਮਰਾਏ ਦੀ ਅਗਵਾਈ 'ਚ ਲੋਕ ਭਲਾਈ ਸਕੀਮਾਂ ਦਾ ਦਲਿਤਾਂ ਭਾਈਚਾਰੇ ਨੂੰ ਲਾਭ ਨਾ ਮਿਲਣ 'ਤੇ ਸ਼ੁੱਕਰਵਾਰ ਡੀਸੀ ਦਫ਼ਤਰ ਸਾਹਮਣੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ। ਇਸ ਮੌਕੇ ਸਮਰਾਏ ਨੇ ਕਿਹਾ ਸਦਭਾਵਨਾ ਰੈਲੀਆਂ ਨਾਲ ਲੋਕਾਂ 'ਤੇ ਭਾਰ ਪਾਕੇ ਸਰਕਾਰ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹੈ। ਇਸ ਮੌਕੇ ਐਸਸੀ ਸੈੱਲ ਦੇ ਮੈਬਰਾਂ ਨੇ ਵੱਡੀ ਗਿਣਤੀ 'ਚ ਇੱਕਠੇ ਹੋਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਉਨ੍ਹਾਂ ਕਿਹਾ ਭਾਜਪਾ ਦੀ ਸੀਪੀਐਸ ਡਾ. ਨਵਜੋਤ ਕੌਰ ਸਿੱਧੂ ਨੇ ਵੀ ਕਿਹਾ ਹੈ ਕਿ ਇਹ ਰੈਲੀਆਂ ਸਰਕਾਰੀ ਪੈਸੇ ਤੇ ਸਮੇਂ ਦੀ ਬਰਬਾਦੀ ਹੈ। ਸਮਰਾਏ ਨੇ ਕਿਹਾ ਇਨ੍ਹਾਂ ਰੈਲੀਆਂ ਲਈ ਸਰਕਾਰੀ ਮਸ਼ੀਨਰੀ, ਸਰਕਾਰੀ ਮੁਲਾਜ਼ਮਾਂ ਤੇ ਸਰਕਾਰੀ ਕਰਮਚਾਰੀਆਂ ਦਾ ਖੂਬ ਫਾਇਦਾ ਲਿਆ ਗਿਆ ਹੈ। ਇਸ ਰੈਲੀ ਵਿਚ ਸਕੂਲੀ ਬੱਸਾਂ ਦੀ ਵਰਤੋਂ ਕਾਰਨ ਵਿਦਿਆਰਥੀਆਂ ਦੀ ਪੜਾਈ ਦਾ ਵੀ ਨੁਕਸਾਨ ਹੋਇਆ ਹੈ ਟਰੈਫਿਕ ਰੂਟ ਬਦਲਣ ਕਾਰਨ ਰਾਹਗੀਰਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਐਸਸੀ ਸੈੱਲ ਆਗੂਆਂ ਕਿਹਾ ਦੂਸਰੇ ਪਾਸੇ ਸਰਕਾਰ ਕੋਲ ਪੈਨਸ਼ਨਾਂ ਦੇਣ ਲਈ ਪੈਸਾ ਨਹੀਂ, ਪੋਸਟ ਮੈਟਿ੫ਕ ਸਕਾਲਰਸ਼ਿਪ ਦੇਣ 'ਚ ਦੇਰੀ ਕੀਤੀ ਜਾ ਰਹੀ ਹੈ। ਬੇਰੁਜ਼ਾਗਾਰੀ ਭੱਤਾ, ਸ਼ਗਨ ਸਕੀਮ, ਮਨਰੇਗਾ ਸਕੀਮ ਅਧੀਨ ਕੰਮ ਤੇ ਕੀਤੇ ਕੰਮਾਂ ਦੇ ਪੈਸੇ ਨਾ ਦੇਣ, ਆਟਾ ਦਾਲ ਸਕੀਮ ਤੇ ਬੇਘਰਿਆਂ ਨੂੰ ਪਲਾਟ ਦੇਣ ਦੇ ਕੀਤੇ ਵਾਅਦੇ ਤੋਂ ਸਰਕਾਰ ਲਗਪਗ ਪਿੱਛੇ ਹੱਟ ਗਈ ਹੈ। ਇਸ ਰੋਸ ਰੈਲੀ 'ਚ ਹੰਸਰਾਜ ਭੱਟੀ, ਰਾਕੇਸ਼ ਕਾਲਾ, ਤਰਸੇਮ ਕੁਮਾਰ ਥਾਪਾ, ਰਾਜੇਸ਼ ਅਗਨੀਹੋਤਰੀ, ਕੁਲਭੂਸ਼ਨ ਹੰਸ, ਪਿੰਕਾ ਭਗਤ, ਸ਼ਮਾ ਰਾਣੀ, ਪ੍ਰਵੀਨ ਕੁਮਾਰੀ, ਚੰਦਰਕਾਂਤਾ, ਅਨੂ ਗੁਪਤਾ, ਰਾਜਰਾਣੀ, ਕਮਲਾ ਦੇਵੀ, ਸ਼ਕੂੰਤਲਾ ਦੇਵੀ, ਸ਼ੀਲਾ ਰਾਣੀ, ਪੁਸ਼ਪਾ ਦੇਵੀ, ਰਾਜ ਸੇਤੀਆ, ਸੋਨੂੰ ਹੰਸ, ਰਿੱਕੀ ਲੂਥਰਾ, ਹਨੀ ਸਹੋਤਾ, ਸਾਹਿਲ ਗਿੱਲ, ਲੱਕੀ ਰਾਮ ਕਿਸ਼ਨ ਜੋਗੀ, ਰੇਸ਼ਮ ਲਾਲ, ਦੀਪਕ ਥਾਪਰ, ਰਾਜ ਕੁਮਾਰ ਰਾਜੂ ਤੇ ਗੁਰਨਾਮ ਹੀਰਾ ਨੇ ਹਿੱਸਾ ਲਿਆ।