ਜੇਐਨਐਨ, ਜਲੰਧਰ : ਨਿਗਮ ਦੀ ਹਾਊਸ ਟੈਕਸ ਸ਼ਾਖਾ ਨੇ ਸ਼ੁੱਕਰਵਾਰ ਬੀਐਸਐਫ ਚੌਕ ਸਥਿਤ ਦਾਦਾ ਮੋਟਰਸ ਦਾ ਅੱਧਾ ਹਿੱਸਾ ਸੀਲ ਕਰ ਦਿੱਤਾ। ਤਾਂ ਤਿੰਨ ਪ੍ਰਾਪਰਟੀ ਮਾਲਕਾਂ ਨੇ ਮੌਕੇ 'ਤੇ ਹੀ ਲਗਪਗ 1.80 ਲੱਖ ਰੁਪਏ ਦਾ ਭੁਗਤਾਨ ਕਰਕੇ ਸੀਲਿੰਗ ਬਚਾਉਣ 'ਚ ਕਾਮਯਾਬ ਰਹੇ। ਐਡੀਸ਼ਨਲ ਕਮਿਸ਼ਨਰ ਜਸਬੀਰ ਸਿੰਘ ਹੀਰ ਦੇ ਨਿਰਦੇਸ਼ 'ਤੇ ਸੁਪਰਡੈਂਟ ਮਹੀਪ ਸਰੀਨ ਤੇ ਰਾਜੀਵ ਰਿਸ਼ੀ ਦੀ ਅਗਵਾਈ ਵਾਲੀ ਟੀਮ ਨੇ ਕਾਰਵਾਈ ਕੀਤੀ।
ਨਿਗਮ ਟੀਮ ਨੇ ਸਭ ਤੋਂ ਪਹਿਲਾਂ ਬੀਐਸਐਫ ਚੌਕ ਸਥਿਤ ਦਾਦਾ ਮੋਟਰ ਸ਼ੋਅਰੂਮ 'ਤੇ ਛਾਪੇਮਾਰੀ ਕੀਤੀ, ਜਿਸ 'ਤੇ ਹਾਊਸ ਟੈਕਸ ਦਾ 2.37 ਲੱਖ ਰੁਪਏ ਬਕਾਇਆ ਸੀ। ਪਿਤਾ-ਪੁੱਤਰ 'ਚ ਸ਼ੋਅਰੂਮ ਦਾ ਬਟਵਾਰਾ ਹੋਣ ਬਾਅਦ ਇਕ ਹਿੱਸਾ ਖੁੱਲ੍ਹਾ ਹੈ, ਜਦਕਿ ਦੂਜਾ ਹਿੱਸਾ ਬੰਦ ਪਿਆ ਹੈ। ਪੁੱਤਰ ਵੱਲੋਂ ਚਲਾਏ ਜਾ ਰਹੇ ਸ਼ੋਅਰੂਮ ਦੇ ਇਕ ਹਿੱਸੇ ਦਾ ਬਣਦਾ 96 ਹਜ਼ਾਰ ਰੁਪਏ ਟੈਕਸ ਦਾ ਮੌਕੇ 'ਤੇ ਹੀ ਭੁਗਤਾਨ ਕਰ ਦਿੱਤਾ ਗਿਆ। ਜਦਕਿ ਬੰਦ ਪਏ ਹਿੱਸੇ ਨੂੰ ਸੀਲ ਕਰ ਦਿੱਤਾ ਗਿਆ। ਦੂਜੇ ਪਾਸੇ ਟੀਮ ਕਾਲਾ ਸੰਿਘਆ ਰੋਡ ਸਥਿਤ ਗੱਤੇ ਵਾਲੀ ਫੈਕਟਰੀ ਨੂੰ ਸੀਲ ਕਰਨ ਪੁੱਜੀ, ਜਿਸ ਦਾ 30 ਹਜ਼ਾਰ ਰੁਪਏ ਦਾ ਚੈੱਕ ਬਾਊਂਸ ਹੋ ਗਿਆ ਸੀ। ਪਰ ਸੀਲਿੰਗ ਬਚਾਉਣ ਲਈ ਫੈਕਟਰੀ ਮਾਲਕ ਨੇ ਮੌਕੇ 'ਤੇ ਹੀ 30 ਹਜ਼ਾਰ ਰੁਪਏ ਦਾ ਭੁਗਤਾਨ ਕਰ ਦਿੱਤਾ। ਇਸ ਤਰ੍ਹਾਂ ਮਾਡਲ ਹਾਊਸ ਸਥਿਤ ਇਕ ਫੈਕਟਰੀ ਤੇ ਉਸ ਪਿੱਛੇ ਬਣੇ ਕੁਆਟਰ 'ਤੇ 1.20 ਲੱਖ ਰੁਪਏ ਦੇ ਬਕਾਏ ਸਬੰਧੀ ਟੀਮ ਸੀਲਿੰਗ ਕਰਨ ਪੁੱਜੀ। ਪਰ ਕੁਆਟਰ ਮਾਲਕ ਨੇ 50 ਹਜ਼ਾਰ ਰੁਪਏ ਦੇ ਕੇ ਤੇ ਬਾਕੀ ਸੋਮਵਾਰ ਨੂੰ ਭੁਗਤਾਨ ਕਰਨ ਦੀ ਗੱਲ ਕਹਿ ਕੇ ਸੀਲਿੰਗ ਬਚਾਈ।