Quantcast
Channel: Punjabi News -punjabi.jagran.com
Viewing all articles
Browse latest Browse all 44017

ਡਾ. ਗੁਰਬਚਨ ਸਿੰਘ ਰਾਹੀ ਤੇ ਆਰਿਫ਼ ਗੋਬਿੰਦਪੁਰੀ ਕੇਵਲ ਵਿੱਗ ਐਵਾਰਡ ਨਾਲ ਸਨਮਾਨਤ

$
0
0

ਕੇਕੇ ਗਗਨ, ਜਲੰਧਰ : ਕੇਵਲ ਵਿੱਗ ਫਾਊਂਡੇਸ਼ਨ ਵੱਲੋਂ ਸ਼ੁੱਕਰਵਾਰ ਸਾਲ 2015 ਲਈ ਡਾ. ਗੁਰਬਚਨ ਸਿੰਘ ਰਾਹੀ ਤੇ ਆਰਿਫ਼ ਗੋਬਿੰਦਪੁਰੀ ਨੂੰ ਬੇਹਤਰੀਨ ਲੇਖਕ ਤੇ ਬੇਹਤਰੀਨ ਸ਼ਾਇਰ ਵਜੋਂ 'ਕੇਵਲ ਵਿੱਗ ਐਵਾਰਡ-2015' ਨਾਲ ਸਨਮਾਨਤ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਡੀਆਈਜੀ ਬਾਰਡਰ ਰੇਂਜ ਤੇ ਫਾਉਂਡੇਸ਼ਨ ਦੇ ਪੈਟਰਨ ਆਈਜੀ ਲੁਧਿਆਣਾ ਕਮਿਸ਼ਨਰ ਪੁਲਸ ਪਰਮਰਾਜ ਸਿੰਘ ਉਮਰਾਨੰਗਲ ਵੀ ਸ਼ਾਮਲ ਹੋਏ। ਮੰਚ ਸੰਚਾਲਨ ਮੈਡਮ ਸੁਖਜੀਤ ਕੌਰ ਨੇ ਬਾਖੂਬੀ ਕੀਤਾ। ਇਸ 23ਵੇਂ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਸਾਹਿਤਕ ਪ੍ਰੇਮੀ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਨੇ ਸ਼ਮਾ ਰੋਸ਼ਨ ਕਰਕੇ ਕੀਤਾ।

ਇਸ ਮੌਕੇ ਪਰਮਰਾਜ ਉਮਰਾਨੰਗਲ ਨੇ ਕਿਹਾ ਜੋ ਪਰਿਵਾਰ ਜਾਂ ਸਮਾਜ ਆਪਣੇ ਬਜੁਰਗਾਂ ਦਾ ਸਨਮਾਨ ਨਹੀਂ ਕਰਦਾ ਉਹ ਅੱਗੇ ਨਹੀਂ ਵਧ ਸਕਦਾ। ਇਸ ਲਈ ਬਜ਼ਰੁਗਾਂ ਦਾ ਸਨਮਾਨ ਜ਼ਰੂਰੀ ਹੈ। ਉਨ੍ਹਾਂ ਸਵ. ਕੇਵਲ ਵਿੱਗ ਨਾਲ ਆਪਣੇ ਦਾਦਾ ਜੀਵਨ ਸਿੰਘ ਉਮਰਾਨੰਗਲ ਦੀ ਯਾਦਾਂ ਤਾਜ਼ਾ ਕੀਤੀਆਂ ਤੇ ਕਿਹਾ ਉਨ੍ਹਾਂ ਦੇ ਮੈਗਜ਼ੀਨ ਜਨਤਾ ਸੰਸਾਰ ਦਾ ਦਫਤਰ ਵੱਡੇ ਵੱਡੇ ਸਿਆਸਤਦਾਨਾਂ ਲਈ ਮੀਟਿੰਗ ਸਥਾਨ ਰਿਹਾ ਹੈ। ਉਮਰਾਨੰਗਲ ਨੇ ਕਿਹਾ ਜਤਿੰਦਰ ਵਿੱਗ ਵੱਲੋਂ ਆਪਣੇ ਪਿਤਾ ਕੇਵਲ ਵਿੱਗ ਦੀ ਬਰਸੀ ਮੌਕੇ ਕੀਤੇ ਜਾ ਰਹੇ ਸਾਹਿਤਕ ਸਮਾਗਮ ਨੂੰ ਵੇਖ ਕੇ ਆਪਣੇ ਪਿਤਾ ਸ਼ਹੀਦ ਸੁਖਦੇਵ ਸਿੰਘ ਉਮਰਾਨੰਗਲ ਦੀ ਯਾਦ 'ਚ ਖੇਡ ਮੇਲਾ ਕਰਵਾਉਂਦੇ ਹਨ, ਜਿਸ 'ਚ ਖਿਡਾਰਿਆਂ ਨੂੰ ਉਤਸ਼ਾਹਿਤ ਕਰਦੇ ਹਨ। ਨਾਲ ਹੀ ਪਿਤਾ ਦੀ ਯਾਦ 'ਚ ਇਕ ਟਰਸਟ ਸਥਾਪਤ ਕੀਤਾ ਹੈ ਜੋ ਸਾਧਨਹੀਣ ਹੋਣਹਾਰ ਵਿਦਿਆਰਥੀਆਂ ਲਈ ਵਜ਼ੀਫੇ ਤੇ ਕਈ ਵਾਰ ਫੀਸਾਂ ਦਾ ਪ੍ਰਬੰਧ ਵੀ ਕਰਦਾ ਹੈ।

ਇਸ ਸਨਮਾਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਡੀਆਈਜੀ ਬਾਰਡਰ ਰੇਂਜ ਨੇ ਕਿਹਾ ਸਾਹਿਤ ਕਿਸੇ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਤੇ ਸਮਾਜ ਨੂੰ ਦਿਸਾ ਦੇਕੇ ਚੰਗੇ ਸਮਾਜ ਦਾ ਨਿਰਮਾਣ ਕਰਦਾ ਹੈ। ਇਸ ਦੌਰਾਨ ਉਨ੍ਹਾਂ ਸਲਾਹ ਦਿੱਤੀ ਕਿ ਜਤਿੰਦਰ ਮੋਹਨ ਵਿੱਗ ਦੀ ਅਗਵਾਈ ਹੇਠ ਪੰਜਾਬ ਸਾਹਿਤ ਸੰਗਮ ਨਾਂ ਦੀ ਸਾਹਿਤਕ ਸੰਸਥਾ ਸਥਾਪਤ ਕੀਤੀ ਜਾਵੇ ਜੋ ਲੇਖਕਾਂ ਦੇ ਸੋਸ਼ਣ ਪ੍ਰਤੀ ਵੀ ਸੁਚੇਤ ਰਹੇ ਤੇ ਚੰਗੇ ਸਾਹਿਤ ਨੂੰ ਲੋਕਾਂ ਤੱਕ ਪੁਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕੇਵਲ ਵਿੱਗ ਐਵਾਰਡ ਦੇ ਨਾਲ ਨਾਲ ਸ਼ਿਵ ਬਟਾਲਵੀ ਦੇ ਨਾਂ ਦਾ ਵੀ ਇਕ ਐਵਾਰਡ 50 ਸਾਲ ਦੇ ਉਮਰ ਤਕ ਦੇ ਸਾਹਿਤਕਾਰਾਂ ਨੂੰ ਦੇਕੇ ਹੌਂਸਲਾ ਅਫ਼ਜਾਈ ਕੀਤੀ ਜਾਵੇ।

ਇਸ ਮੌਕੇ ਸੀ. ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਮਨਪ੍ਰੀਤ ਸਿੰਘ ਬੱਲ, ਵਿਜੇ ਹੰਸ, ਸ਼ਿਵ ਕੰਵਰ ਸਿੰਘ ਸੰਧੂ, ਵਰਿੰਦਰ ਸ਼ਰਮਾ, ਵਿਨੋਦ ਫਕੀਰਾ ਸਟੇਟ ਐਵਾਰਡੀ ਤੇ ਵੱਡੀ ਗਿਣਤੀ 'ਚ ਹੋਰ ਪਤਵੰਤੇ ਸ਼ਾਮਲ ਸਨ।


Viewing all articles
Browse latest Browse all 44017


<script src="https://jsc.adskeeper.com/r/s/rssing.com.1596347.js" async> </script>