ਵਲਸਾਡ (ਏਜੰਸੀ) : ਤੇਜ਼ ਗੇਂਦਬਾਜ਼ ਅਰੁਪ ਦਾਸ (6/82) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਅਸਾਮ ਰਣਜੀ ਟਰਾਫੀ ਕੁਆਰਟਰ ਫਾਈਨਲ ਵਿਚ ਜਿੱਤ ਦੇ ਲਾਗੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਪੰਜਾਬ ਨੇ ਦੂਜੀ ਪਾਰੀ ਵਿਚ 224 ਦੌੜਾਂ 'ਤੇ ਅੱਠ ਵਿਕਟਾਂ ਗੁਆ ਦਿੱਤੀਆਂ। ਸੈਮੀਫਾਈਨਲ ਵਿਚ ਥਾਂ ਬਣਾਉਣ ਲਈ ਅਸਾਮ ਨੂੰ ਦੋ ਵਿਕਟਾਂ ਜਦਕਿ ਪੰਜਾਬ ਨੂੰ 64 ਦੌੜਾਂ ਦੀ ਲੋੜ ਹੈ। ਤੀਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਗੀਤੇਸ਼ 35 ਅਤੇ ਬਰਿੰਦਰ ਸਰਾਂ ਅੱਠ ਦੌੜਾਂ ਬਣਾ ਕੇ ਯੀਜ਼ 'ਤੇ ਸਨ। ਇਸ ਤੋਂ ਪਹਿਲਾਂ ਅਸਾਮ ਨੇ ਆਪਣੀ ਦੂਜੀ ਪਾਰੀ ਵਿਚ 23/4 ਦੇ ਸਕੋਰ ਤੋਂ ਅੱਗੇ ਖੇਡਦੇ ਹੋਏ ਸਿਰਫ਼ 101 ਦੌੜਾਂ ਬਣਾਈਆਂ। ਜਿੱਤ ਲਈ ਮਿਲੇ 288 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੇ ਪੰਜਾਬ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਸਿਰਫ਼ 26 ਦੌੜਾਂ 'ਤੇ ਆਪਣੀਆਂ ਤਿੰਨ ਵਿਕਟਾਂ ਗੁਆ ਦਿੱਤੀਆਂ। ਗੁਰਕੀਰਤ ਮਾਨ (64) ਅਤੇ ਮਨਦੀਪ ਸਿੰਘ (29) ਨੇ ਚੌਥੀ ਵਿਕਟ ਲਈ 70 ਦੌੜਾਂ ਦੀ ਭਾਈਵਾਲੀ ਕਰ ਕੇ ਸਕੋਰ ਸੌ ਦੇ ਲਾਗੇ ਪਹੁੰਚਾਇਆ। ਇਨ੍ਹਾਂ ਤੋਂ ਇਲਾਵਾ ਮਯੰਕ ਸਿਧਾਨਾ ਨੇ 43 ਦੌੜਾਂ ਬਣਾਈਆਂ।
↧