ਸਿਟੀ-ਪੀ100) ਯੂਥ ਅਕਾਲੀ ਦਲ ਮੁਸਲਿਮ ਭਾਈਚਾਰੇ ਦੇ ਦੋਆਬਾ ਕੋਆਰਡੀਨੇਟਰ ਅਯੂਬ ਖ਼ਾਨ ਦਾ ਜਲੰਧਰ ਛਾਉਣੀ ਦੀ ਈਦਗਾਹ ਵਿਖੇ ਸਨਮਾਨ ਕਰਦੇ ਹੋਏ ਪ੍ਰਧਾਨ ਸੁਲੇਮਾਨ। ਨਾਲ ਹਨ ਰਹਿਮਤ ਸੱਭਰਵਾਲ, ਕਲੀਮ ਸਲਮਾਨੀ, ਅਬਦੁਲ ਕਯੂਮ, ਰਾਜਾ ਸੁਲਤਾਨ ਸਲਮਾਨੀ, ਗੱਫਰ ਜਲਾਲ, ਸਲੀਮ ਤੇ ਹੋਰ। ਪੰਜਾਬੀ ਜਾਗਰਣ
ਸਟਾਫ ਰਿਪੋਰਟਰ, ਜਲੰਧਰ : ਪਰਮਾਤਮਾ ਦੀ ਬੰਦਗੀ, ਅਸ਼ੀਰਵਾਦ ਦੇ ਨਾਲ-ਨਾਲ ਜੇਕਰ ਸਨਮਾਨ ਵੀ ਮਿਲ ਜਾਵੇ ਤਾਂ ਇਨਸਾਨ ਅਸ਼-ਅਸ਼ ਕਰ ਉੱਠਦਾ ਹੈ। ਕੁਝ ਅਜਿਹਾ ਹੀ ਸ਼ੁੱਕਰਵਾਰ ਜੁੰਮੇ ਦੀ ਨਮਾਜ਼ ਤੋਂ ਬਾਅਦ ਯੂਥ ਅਕਾਲੀ ਦੇ ਮੁਸਲਿਮ ਭਾਈਚਾਰੇ ਦੇ ਦੋਆਬਾ ਕੋਆਰਡੀਨੇਟਰ ਅਯੂਬ ਖਾਨ ਨਾਲ ਹੋਇਆ। ਸ਼ੁੱਕਰਵਾਰ ਉਹ ਜਲੰਧਰ ਛਾਉਣੀ ਸਥਿਤ ਈਦਗਾਹ ਵਿਖੇ ਪੁੱਜੇ ਤੇ ਨਮਾਜ਼ ਅਤਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦਾ ਈਦਗਾਹ ਦੇ ਪ੍ਰਧਾਨ ਸੁਲੇਮਾਨ ਵੱਲੋਂ ਯੂਥ ਅਕਾਲੀ ਦਲ ਦੀ ਮਿਲੀ ਅਹੁਦੇਦਾਰੀ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਅਯੂਬ ਖਾਨ ਨੇ ਕਿਹਾ ਕਿ ਉਹ ਯੂਥ ਅਕਾਲੀ ਦੇ ਨਾਲ ਵੱਧ ਤੋਂ ਵੱਧ ਗਿਣਤੀ 'ਚ ਮੁਸਲਿਮ ਭਾਈਚਾਰੇ ਨੂੰ ਜੋੜਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਰਹਿਮਤ ਸੱਭਰਵਾਲ, ਕਲੀਮ ਸਲਮਾਨੀ, ਅਬਦੁਲ ਕਯੂਮ, ਰਾਜਾ ਸੁਲਤਾਨ ਸਲਮਾਨੀ, ਗੱਫਰ ਜਲਾਲ, ਸਲੀਮ ਸ਼ਮੀਮ ਸੱਤਾਰ ਤੇ ਹੋਰ ਹਾਜ਼ਰ ਸਨ।