ਸਿਟੀ-ਪੀ28) ਭਾਜਪਾ ਆਗੂ ਉਮੇਸ਼ ਬੱਤਰਾ ਦੇ ਨਿਵਾਸ ਵਿਖੇ ਕੀਤੀ ਮੀਟਿੰਗ ਦੌਰਾਨ ਹਾਜ਼ਰ ਜ਼ਿਲ੍ਹਾ ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ, ਮੰਡਲ ਪ੍ਰਧਾਨ ਰਾਕੇਸ਼ ਵਿਜ, ਕੌਂਸਲਰ ਗੁਰਦੀਪ ਸਿੰਘ ਨਾਗਰਾ ਤੇ ਹੋਰ। ਪੰਜਾਬੀ ਜਾਗਰਣ
==ਸਨਮਾਨ ਸਮਾਗਮ
-ਭਾਜਪਾ ਆਗੂ ਉਮੇਸ਼ ਬੱਤਰਾ ਦੇ ਘਰ ਕੀਤੀ ਮੀਟਿੰਗ ਤੇ ਸੁਣੀਆਂ ਸਮੱਸਿਆਵਾਂ
ਮਨਦੀਪ ਸ਼ਰਮਾ, ਜਲੰਧਰ
ਵਾਰਡ-39 ਵਿਖੇ ਸ਼ੁੱਕਰਵਾਰ ਭਾਜਪਾ ਆਗੂ ਉਮੇਸ਼ ਬੱਤਰਾ ਦੇ ਨਿਵਾਸ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸ 'ਚ ਨਵ ਨਿਯੁਕਤ ਪ੍ਰਧਾਨ ਰਮੇਸ਼ ਸ਼ਰਮਾ ਦੇ ਸਨਮਾਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਮੇਸ਼ ਸ਼ਰਮਾ, ਮੰਡਲ ਪ੍ਰਧਾਨ ਰਾਕੇਸ਼ ਵਿਜ, ਕੌਂਸਲਰ ਗੁਰਦੀਪ ਸਿੰਘ ਨਾਗਰਾ ਵੱਲੋਂ ਵਾਰਡ-39 ਦੇ ਬੂਥ ਪ੍ਰਧਾਨਾਂ ਤੇ ਵਰਕਰਾਂ ਕੋਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਪੁੱਛੀਆਂ ਗਈਆਂ। ਨਾਲ ਹੀ ਪਾਰਟੀ ਨੂੰ ਜ਼ਿਲ੍ਹਾ ਪੱਧਰ 'ਤੇ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਦੀ ਸਲਾਹ ਵੀ ਲਈ ਗਈ। ਉਮੇਸ਼ ਬੱਤਰਾ ਤੇ ਵਾਰਡ-39 ਦੇ ਵਰਕਰਾਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਨੀਲਾ ਕਾਰਡ ਸਹੂਲਤ, ਧਾਰਮਿਕ ਅਸਥਾਨਾਂ ਦੀ ਮੁਫ਼ਤ ਯਾਤਰਾ, ਬੁਢਾਪਾ ਪੈਨਸ਼ਨ ਆਦਿ ਦੀ ਜਾਣਕਾਰੀ ਲੈਂਦੇ ਹੋਏ ਵਾਰਡ ਦੇ ਸਾਰੇ ਲੋੜਵੰਦਾਂ ਤਕ ਆਪਣੇ ਪੱਧਰ ਤਕ ਪਹੁੰਚਾਉਣ ਦੀ ਗੱਲ ਕਹੀ। ਇਸ ਮੌਕੇ ਮੰਡਲ ਪ੍ਰਧਾਨ ਰਾਕੇਸ਼ ਵਿਜ, ਵਾਰਡ-39 ਦੇ ਕੌਂਸਲਰ ਪਤੀ ਗੁਰਦੀਪ ਸਿੰਘ ਨਾਗਰਾ, ਓਮ ਪ੍ਰਕਾਸ਼ ਭਾਟੀਆ, ਡਾ. ਪਰਵਿੰਦਰ ਬਜਾਜ, ਰਾਜੂ ਮਾਗੋ, ਹਰਮਨ ਨਾਗਰਾ, ਦਲਜੀਤ ਸਿੰਘ, ਸੰਦੀਪ ਭਾਮਰੀ, ਸੰਦੀਪ ਪਰਮਾਰ, ਸਰਪੰਚ ਅਲਬਰਟ ਮਸੀਹ, ਮੰਗਲ ਸਿੰਘ ਰਾਜੂ, ਕਨਵਰਜੀਤ ਸਿੰਘ, ਸੁਖਵੀਰ ਸੱਲਨ, ਪ੍ਰਦੀਪ ਅਵਸਥੀ, ਦਲਜੀਤ ਸਿੰਘ ਨਾਗਰਾ, ਨਰਿੰਦਰਜੀਤ ਡੋਗਰਾ, ਪਿ੍ਰਤਪਾਲ ਤੇ ਹੋਰ ਹਾਜ਼ਰ ਸਨ।