Quantcast
Channel: Punjabi News -punjabi.jagran.com
Viewing all articles
Browse latest Browse all 43997

ਨਹੀਂ ਹੋਣ ਦਿੱਤਾ ਜਾਵੇਗਾ ਜਲ ਸਪਲਾਈ ਮਹਿਕਮੇ ਦਾ ਪੰਚਾਇਤੀਕਰਨ : ਮਹੈਣੀਆ

$
0
0

ਮਨਦੀਪ ਸ਼ਰਮਾ, ਜਲੰਧਰ : ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹੈਣੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਬਾਰੇ ਜਲੰਧਰ ਤੋਂ ਜਾਣਕਾਰੀ ਦਿੰਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਨੇ ਦੱਸਿਆ ਮੀਟਿੰਗ ਦਾ ਮੁੱਖ ਏਜੰਡਾ ਸਰਕਾਰ ਵੱਲੋਂ ਜਲ ਸਪਲਾਈ ਮਹਿਕਮੇ ਨੂੰ ਪੰਚਾਇਤਾਂ ਹਵਾਲੇ ਕਰਨ ਦੀ ਤਿਆਰੀ ਦਾ ਵਿਰੋਧ ਕਰਨਾ ਸੀ। ਉਨ੍ਹਾਂ ਕਿਹਾ ਅਜਿਹਾ ਕਰਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।

ਪੰਜਾਬ ਪ੍ਰਧਾਨ ਮਹੈਣੀਆ ਨੇ ਦੱਸਿਆ ਮਹਿਕਮੇ ਦੇ ਅਫਸਰ ਪੰਚਾਇਤਾਂ ਨੂੰ ਗੁੰਮਰਾਹ ਕਰਕੇ ਵਾਟਰ ਸਪਲਾਈ ਪੰਚਾਇਤ ਦੇ ਹਵਾਲੇ ਕਰਨ ਤੇ ਸਰਪੰਚਾਂ ਕੋਲੋਂ ਮਤੇ ਪਵਾ ਰਹੇ ਹਨ ਜਦਕਿ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਜਾਂਦੀ। ਸ਼ੁੱਕਰਵਾਰ ਜੱਥੇਬੰਦੀ ਨੇ ਫ਼ੈਸਲਾ ਲਿਆ ਯੂਨੀਅਨ ਦੇ ਮੁਲਾਜ਼ਮ ਹੁਣ ਸਾਰੇ ਪਿੰਡਾਂ 'ਚ ਜਾ ਕੇ ਸਰਪੰਚਾਂ ਨੂੰ ਇਸ ਦੀ ਅਸਲੀਅਤ ਦੱਸਣਗੇ ਕਿ ਹੁਣ ਸਰਕਾਰ ਜੋ ਪਾਣੀ ਦੇ ਬਿਲਾਂ ਨੂੰ ਬਿਜਲੀ ਦੇ ਬਿਲਾਂ 'ਚ ਲਗਾਉਣ ਦੀ ਗੱਲ ਕਰ ਰਹੀ ਹੈ, ਅਸਲ 'ਚ ਇਹ ਸਾਰੇ ਪੰਜਾਬ 'ਚ ਸਰਕਾਰ ਪਾਣੀ ਤੇ ਟੈਕਸ ਲਗਾ ਰਹੀ ਹੈ। ਹਰੇਕ ਘਰ ਚਾਹੇ ਉਸ 'ਚ ਪਾਣੀ ਦਾ ਕਨੈਕਸ਼ਨ ਲੱਗਾ ਹੈ ਜਾਂ ਨਹੀਂ, ਚਾਹੇ ਉਸਦੇ ਸਬਮਰਸੀਬਲ ਮੋਟਰ ਲੱਗੀ ਹੈ, ਸਾਰਿਆਂ ਨੂੰ ਪਾਣੀ ਦਾ ਸੈੱਸ ਮਤਲਬ ਪਾਣੀ ਦਾ ਟੈਕਸ ਅਦਾ ਕਰਨਾ ਪਵੇਗਾ, ਜਿਸ ਨੂੰ ਬਿਜਲੀ ਦੇ ਬਿਲ 'ਚ ਬਿਜਲੀ ਦੀਆਂ ਯੂਨਿਟਾਂ ਦੇ ਹਿਸਾਬ ਨਾਲ ਭੇਜਿਆ ਜਾਵੇਗਾ। ਇਸ ਤਹਿਤ ਜਿਸ ਘਰ ਦਾ ਬਿਜਲੀ ਬਿਲ 5000 ਰੁਪਏ ਹੋਵੇਗਾ, ਉਸ ਨੂੰ ਪਾਣੀ ਦਾ ਸੈੱਸ 200 ਰੁਪਏ ਦੇਣਾ ਪਵੇਗਾ। ਇਸ ਦੇ ਨਾਲ ਹੀ ਇਕ ਹੋਰ ਗਊਸ਼ਾਲਾ ਸੈੱਸ ਵੀ ਲਗਾਇਆ ਜਾ ਰਿਹਾ ਹੈ, ਜਿਸ ਦਾ 2 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਇਕ ਘਰ ਦੇ ਬਿਜਲੀ 'ਚ ਵਾਧਾ ਹੋਵੇਗਾ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਨੇ ਦੱਸਿਆ ਯੂਨੀਅਨ ਇਸ ਬਾਰੇ ਪਰਚੇ ਛੱਪਵਾ ਕੇ ਸਾਰੇ ਪਿੰਡਾਂ 'ਚ ਚਿਪਕਾਵੇਗੀ ਤੇ ਨਾਲ ਹੀ ਸਾਰੀਆਂ ਪੰਚਾਇਤਾਂ ਨੂੰ ਖੁੱਲ੍ਹ ਕੇ ਸਰਕਾਰ ਦੀ ਅੰਗਰੇਜ਼ਾਂ ਵਾਲੀ ਪਾਣੀ ਤੇ ਟੈਕਸ ਲਗਾਉਣ ਦੀ ਸਾਜਿਸ਼ ਬਾਰੇ ਦੱਸੇਗੀ। ਉਨ੍ਹਾਂ ਦੱਸਿਆ ਨਾਲ ਹੀ ਜੱਥੇਬੰਦੀ ਵੱਲੋਂ ਪੰਜਾਬ ਦੇ ਸਾਰੇ ਸਰਕਲਾਂ 'ਚ ਇਸ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਰੈਲੀ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਰੈਲੀਆਂ ਦੀ ਸ਼ੁਰੂਆਤ 8 ਫਰਵਰੀ ਨੂੰ ਫਿਰੋਜ਼ਪੁਰ ਤੋਂ ਕੀਤੀ ਜਾਵੇਗੀ। ਇਸ ਤੋਂ ਬਾਅਦ 12 ਫਰਵਰੀ ਨੂੰ ਗੁਰਦਾਸਪੁਰ, 16 ਫਰਵਰੀ ਨੂੰ ਬਿਠੰਡਾ, 17 ਫਰਵਰੀ ਨੂੰ ਫਰੀਦਕੋਟ, 18 ਫਰਵਰੀ ਨੂੰ ਪਟਿਆਲਾ, 23 ਫਰਵਰੀ ਨੂੰ ਜਲੰਧਰ, 24 ਨੂੰ ਸੰਗਰੂਰ, 2 ਮਾਰਚ ਨੂੰ ਅੰਮਿ੍ਰਤਸਰ, 4 ਨੂੰ ਲੁਧਿਆਣਾ ਤੇ 9 ਨੂੰ ਹੁਸ਼ਿਆਰਪੁਰ ਵਿਖੇ ਸਰਕਲ ਪੱਧਰ ਦੀਆਂ ਰੈਲੀਆਂ ਕੀਤੀਆਂ ਜਾਣਗੀਆਂ।

ਸੂਬਾ ਪ੍ਰਧਾਨ ਮਹੈਣੀਆ ਨੇ ਦੱਸਿਆ ਇਕ ਪਾਸੇ ਸਰਕਾਰ ਮਹਿਕਮੇ 'ਚ 1582 ਨਵੀਆਂ ਅਸਾਮੀਆਂ ਭਰਨ ਲਈ ਇਸ਼ਤਿਹਾਰ ਦੇ ਰਹੀ ਹੈ ਤੇ ਦੂਜੇ ਪਾਸੇ ਮਹਿਕਮੇ ਨੂੰ ਪੰਚਾਇਤਾਂ ਹਵਾਲੇ ਕਰਕੇ ਮੁਲਾਜ਼ਮਾਂ ਨੂੰ ਵਿਹਲੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਦੀ ਇਸ ਦੋਗਲੀ ਨੀਤੀ ਨੂੰ ਲੋਕਾਂ ਸਾਹਮਣੇ ਲਿਆਇਆ ਜਾਵੇਗਾ। ਮੀਟਿੰਗ 'ਚ ਮੁਕੇਸ਼ ਪਟਿਆਲਾ, ਚੰਦ ਸਿੰਘ, ਗੁਰਮੁੱਖ ਸਿੰਘ, ਨਰਿੰਦਰ ਸਿੰਘ, ਤੇਜਵੰਤ ਫਰੀਦਕੋਟ, ਬਿੱਟੂ ਮਲੋਟ, ਅਮਰੀਕ ਲੁਧਿਆਣਾ, ਭਜਨ, ਬਹਾਦਰ ਸਿੰਘ ਮੋਹਾਲੀ, ਰਣਜੀਤ ਸਿੰਘ ਬਿਠੰਡਾ, ਰਾਜਪਾਲ, ਚਰਨਜੀਤ ਸਿੰਘ ਮੋਗਾ, ਸਾਹਬ ਸਿੰਘ ਤਰਨਤਾਰਨ ਤੇ ਹੋਰ ਹਾਜ਼ਰ ਸਨ।


Viewing all articles
Browse latest Browse all 43997


<script src="https://jsc.adskeeper.com/r/s/rssing.com.1596347.js" async> </script>