ਪੱਤਰ ਪ੍ਰੇਰਕ, ਜਲੰਧਰ : ਲਾਡੋਵਾਲੀ ਰੋਡ ਵਿਖੇ ਲਾਡੋਵਾਲੀ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਯੂਥ ਅਕਾਲੀ ਦਲ ਦੇ ਨਵੇਂ ਚੁਣੇ ਅਹੁਦੇਦਾਰ ਰਾਜਵਾਲੀ ਸਿੰਘ ਸ਼ੈਟੀ (ਜਨਰਲ ਸਕੱਤਰ) ਦੋਆਬਾ ਜੋਨ ਅਤੇ ਮਨਬੀਰ ਸਿੰਘ ਅਕਾਲੀ (ਮੀਤ ਪ੍ਰਧਾਨ) ਦੋਆਬਾ ਜੋਨ ਨੂੰ ਗਰਮਜੋਸ਼ੀ ਨਾਲ ਸਨਮਾਨਤ ਕੀਤਾ ਗਿਆ। ਸਮਾਗਮ 'ਚ ਪੁੱਜੇ ਨੌਜਵਾਨਾਂ ਨੇ ਜਿੱਥੇ ਰਾਜਬੀਰ ਸ਼ੈਟੀ ਤੇ ਮਨਬੀਰ ਸਿੰਘ ਅਕਾਲੀ ਦਾ ਸਨਮਾਨ ਕੀਤਾ। ਉੱਥੇ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਿ ਇਮਾਨਦਾਰ ਤੇ ਸੂਝਵਾਨ ਯੂਥ ਆਗੂਆਂ ਨੂੰ ਸਨਮਾਨ ਦੇ ਕੇ ਉਨ੍ਹਾਂ ਪੂਰੇ ਜਲੰਧਰ ਸ਼ਹਿਰ ਦਾ ਮਾਣ ਕੀਤਾ ਹੈ।
ਇਸ ਮੌਕੇ ਰਾਜਵੀਰ ਸਿੰਘ, ਮਨਬੀਰ ਸਿੰਘ ਅਕਾਲੀ ਨੇ ਦੱਸਿਆ ਉਹ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਨੌਜਵਾਨਾ ਨੂੰ ਵੱਧ ਤੋਂ ਵੱਧ ਸ੍ਰੋਮਣੀ ਅਕਾਲੀ ਨਾਲ ਜੋੜਦਿਆਂ 2017 'ਚ ਮੁੜ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ 'ਚ ਯੂਥ ਅਕਾਲੀ ਦਲ ਵੱਲੋਂ ਅਹਿਮ ਯੋਗਦਾਨ ਪਾਉਣਗੇ। ਇਸ ਮੌਕੇ ਸੁਸਾਇਟੀ ਪ੍ਰਧਾਨ ਪਵਿੱਤਰ ਸਿੰਘ ਤੇ ਜਨਰਲ ਸਕੱਤਰ ਗੋਬਿੰਦ ਦੀਪ ਸਿੰਘ ਨੇ ਆਏ ਅਹੁਦੇਦਾਰ ਦਾ ਧੰਨਵਾਦ ਕੀਤਾ। ਇਸ ਮੌਕੇ ਯੂਥ ਅਕਾਲੀ ਲੀਡਰ ਗੁਰਪ੍ਰੀਤ ਸਿੰਘ ਅਕਾਲੀ, ਅਮਨਜੀਤ ਸਿੰਘ ਸ਼ੱਕੀ, ਜਰਨੈਲ ਸਿੰਘ ਰਿੱਤੀ, ਲਕੇਸ਼ ਬਿਗੋਰੀਆਂ, ਅਭਿਸ਼ੇਕ ਕੋਹਲੀ, ਹਰਮਿੰਦਰ ਸਿੰਘ ਸ਼ੈਣੀ, ਹਰਮਨ, ਜਸ਼ਨ ਸਲੋਤਰਾ, ਜਸ਼ਨਦੀਪ ਸਿੰਘ, ਪੰਕਜ ਸਿੰਘ ਸੋਨੀ ਆਦਿ ਹਾਜ਼ਰ ਸਨ।