ਜੇਐਨਐਨ, ਕੋਲਕਾਤਾ : 'ਮੇਰੇ ਪਿਤਾ ਬਹੁਤ ਗੰਦੇ ਹਨ, ਮੇਰੀ ਮਾਂ ਨੂੰ ਹਮੇਸ਼ਾ ਮਾਰਦੇ-ਕੁੱਟਦੇ ਹਨ, ਮੇਰੀ ਮਾਂ ਰੋਜ਼ ਰਾਤ ਨੂੰ ਮੈਨੂੰ ਫੜ ਕੇ ਰੋਂਦੀ ਹੈ ਅਤੇ ਮੈਂ ਵੀ ਰੋਂਦੀ ਰਹਿੰਦੀ ਹਾਂ, ਕੋਈ ਸਾਡੀ ਪੀੜਾ ਨੂੰ ਨਹੀਂ ਸਮਝਦਾ, ਇੱਥੇ ਤਕ ਕਿ ਮੇਰੇ ਮਾਮੇ ਵੀ ਸਾਡੀ ਨਹੀਂ ਸੁਣਦੇ।' ਉਕਤ ਦਿਲ ਪਿਘਲਾਊ ਸ਼ਬਦ ਕੋਲਕਾਤਾ ਨਾਲ ਲੱਗਦੇ ਸਾਲਟਲੇਕ ਦੇ ਇਕ ਮਸ਼ਹੂਰ ਅੰਗਰੇਜ਼ੀ ਮੀਡੀਅਮ ਸਕੂਲ ਵਿਚ ਪੜ੍ਹਨ ਵਾਲੀ ਪੰਜਵੀਂ ਜਮਾਤ ਦੀ ਵਿਦਿਆਰਥਣ ਦੇ ਹਨ ਜੋ ਉਸ ਨੇ ਉੱਤਰ ਪੁਸਤਿਕਾ ਵਿਚ ਲਿਖੇ ਹਨ। 10 ਸਾਲਾ ਬੱਚੀ ਨੇ 'ਮਾਈ ਫੈਮਿਲੀ ਸਿਰਲੇਖ' ਵਾਲਾ ਇਕ ਲੇਖ ਲਿਖ ਕੇ ਉੱਤਰ ਪੁਸਤਿਕਾ ਵਿਚ ਆਪਣੀ ਹੱਡਬੀਤੀ ਬਿਆਨ ਕੀਤੀ ਹੈ। ਇੰਨਾ ਹੀ ਨਹੀਂ, ਬੱਚੀ ਨੇ ਲੇਖ ਵਿਚ ਇਹ ਵੀ ਲਿਖਿਆ ਹੈ ਕਿ ਉਹ ਵੱਡੀ ਹੋ ਕੇ ਆਪਣੀ ਮਾਂ ਨੂੰ ਪਾਪਾ ਤੋਂ ਦੂਰ ਲੈ ਕੇ ਚਲੀ ਜਾਵੇਗੀ। ਇਸ ਲੇਖ ਨੂੰ ਪੜ੍ਹ ਕੇ ਉਸ ਦੇ ਕਲਾਸ ਟੀਚਰ ਵੀ ਹੈਰਾਨ ਰਹਿ ਗਏ। ਦਰਅਸਲ ਉਨ੍ਹਾਂ ਨੂੰ ਇਸ ਗੱਲ ਦੀ ਬਿਲਕੁਲ ਵੀ ਭਿਣਕ ਨਹੀਂ ਸੀ ਕਿ ਬੱਚੀ ਅੱਜ ਤਕ ਇਸੇ ਤਕਲੀਫ ਤੋਂ ਦੋ-ਚਾਰ ਹੋ ਰਹੀ ਸੀ।
↧