ਜੇਐਨਐਨ, ਗਿਰੀਡੀਹ : ਬਿਜਲੀ ਵਿਭਾਗ ਵੱਲੋਂ ਮਰਹੂਮ ਲੋਕਾਂ ਦੇ ਨਾਂ 'ਤੇ ਬਿੱਲ ਜਾਰੀ ਕਰਨ ਦਾ ਕਾਰਨਾਮਾ ਕੋਈ ਨਵਾਂ ਨਹੀਂ ਹੈ ਪਰ ਇਸ ਵਾਰ ਤਾਂ ਹੱਦ ਹੋ ਗਈ। ਜ਼ਿਲ੍ਹਾ ਮੁੱਖ ਦਫਤਰ ਵਿਚ ਬੀਤੇ 4 ਦਹਾਕਿਆਂ ਤੋਂ ਸੰਚਾਲਿਤ ਸਰ ਜੇਸੀ ਬੋਸ ਯਾਦਗਾਰੀ ਜ਼ਿਲ੍ਹਾ ਸਾਇੰਸ ਸੈਂਟਰ ਦਾ ਬਿਜਲੀ ਬਿੱਲ ਮਹਾਨ ਵਿਗਿਆਨੀ ਜੇਸੀ ਬੋਸ ਦੇ ਨਾਂ 'ਤੇ ਜਾਰੀ ਕਰ ਦਿੱਤਾ ਗਿਆ।
ਮਾਮਲਾ ਉਜਾਗਰ ਹੋਣ ਮਗਰੋਂ ਵਿਭਾਗ ਨੇ ਝਾਰਖੰਡ ਬਿਜਲੀ ਵੰਡ ਨਿਗਮ ਦੇ ਸਹਾਇਕ ਇੰਜੀਨੀਅਰ ਨੂੰ ਜਾਂਚ ਕਰਕੇ ਰਿਪੋਰਟ ਦੇਣ ਦੀ ਹਦਾਇਤ ਦਿੱਤੀ ਹੈ। ਦੱਸਣਯੋਗ ਹੈ ਕਿ ਸਰ ਜੇਸੀ ਬੋਸ ਦੇ ਪਿਤਾ-ਪੁਰਖੀ ਆਵਾਸ ਵਿਚ ਸਾਇੰਸ ਸੈਂਟਰ ਚਲਦਾ ਹੈ। ਪਿਛੋਕੜ ਵਿਚ ਇਸਦੀ ਦੇਖ-ਰੇਖ ਦਾ ਜ਼ਿੰਮਾ ਬਿਹਾਰ ਕੌਂਸਲ ਆਫ ਸਾਇੰਸ ਐਂਡ ਟੈਕਨਾਲੌਜੀ (ਬੀਸੀਐਸਟੀ) ਕੋਲ ਸੀ। ਝਾਰਖੰਡ ਅਲੱਗ ਸੂਬਾ ਬਣਨ ਮਗਰੋਂ ਸੂਬਾ ਸਰਕਾਰ ਨੇ ਇਸਦੀ ਦੇਣਦਾਰੀ ਤੋਂ ਪੱਲਾ ਝਾੜ ਲਿਆ।