ਰਣਦੀਪ ਕੁਮਾਰ ਸਿੱਧੂ, ਆਦਮਪੁਰ : ਸੰਤ ਬਾਬਾ ਰੱਖਾ ਸਿੰਘ ਦੀ 24ਵੀਂ ਬਰਸੀ ਸਬੰਧੀ ਸਮਾਗਮ ਗੁਰੂਦੁਆਰਾ ਦੇਸ਼ ਭਗਤ ਸੰਤਪੁਰਾ ਕਾਲਰਾ ਵਿਖੇ ਸੰਤ ਬਾਬਾ ਮਨਜੀਤ ਸਿੰਘ ਤੇ ਸੰਤ ਬਾਬਾ ਮੇਹਰ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਗਏ। ਸਮਾਗਮ ਦੌਰਾਨ 4 ਫਰਵਰੀ ਤੋਂ ਆਰੰਭ ਲੜੀਵਾਰ 25 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੀਰਤਨ ਦੀਵਾਨ ਸਜਾਏ ਗਏ, ਜਿਨ੍ਹਾਂ 'ਚ ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ, ਭਾਈ ਜਲਵਿੰਦਰ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਓਂਕਾਰ ਸਿੰਘ ਜਲੰਧਰ ਵਾਲੇ, ਭਾਈ ਚਰਨਜੀਤ ਸਿੰਘ ਕਰਤਾਰਪੁਰ ਵਾਲੇ, ਭਾਈ ਦਵਿੰਦਰ ਸਿੰਘ ਡਰੋਲੀ ਕਲਾਂ, ਭਾਈ ਹਰਮਨ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਗੁਰਬਾਣੀ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸੰਤ ਬਾਬਾ ਬਲਵੀਰ ਸਿੰਘ ਜੈਨ ਵਾਲੇ, ਸੰਤ ਬਾਬਾ ਹਰੀ ਕਿਸ਼ਨ ਸਿੰਘ ਸੋਢੀ ਠੱਕਰਵਾਲ, ਸੰਤ ਬਾਬਾ ਰਵਿੰਦਰ ਦਾਸ ਕਾਲਰਾ, ਸੰਤ ਬਾਬਾ ਗੁਰਜੀਤ ਸਿੰਘ ਕਾਲਰਾ, ਸੰਤ ਬਾਬਾ ਕਸ਼ਮੀਰ ਸਿੰਘ ਡਰੋਲੀ ਖੁਰਦ, ਸੰਤ ਬਾਬਾ ਬੰਤਾ ਸਿੰਘ, ਭਾਈ ਸਰਵਣ ਸਿੰਘ ਜੱਬੜ੍ਹ ਵਾਲੇ ਤੇ ਹੋਰ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਸੀਪੀਐਸ ਪਵਨ ਟੀਨੂੰ ਨੇ ਸੰਬੋਧਨ ਕਰਦਿਆਂ ਸੰਤ ਬਾਬਾ ਰੱਖਾ ਸਿੰਘ ਬਾਰੇ ਚਾਨ੍ਹਣਾ ਪਾਇਆ। ਸੰਗਤਾਂ ਨੇ ਟੀਨੂੰ ਤੋਂ ਗੁਰੂਦੁਆਰਾ ਸਾਹਿਬ ਨੂੰ ਜਾਂਦੀ ਸੜਕ ਬਣਾਉਣ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਇਸ ਮੰਗ ਨੂੰ ਛੇਤੀ ਪੂਰਾ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਸੰਤ ਬਾਬਾ ਮਨਜੀਤ ਸਿੰਘ, ਜਥੇਦਾਰ ਜੀਵਨ ਸਿੰਘ ਤੇ ਸਮਾਗਮ 'ਚ ਆਏ ਸੰਤਾਂ ਮਹਾਂਪੁਰਸ਼ਾਂ ਨੇ ਡਾ. ਸੰਤੋਖ ਸਿੰਘ ਵੱਲੋਂ ਮਾਤਾ ਮਹਿੰਦਰ ਕੌਰ ਦੇ ਜੀਵਨ ਨਾਲ ਸਬੰਧਤ ਧਾਰਮਿਕ ਪੁਸਤਕ ਚਾਲ ਨਿਰਾਲੀ ਗੁਰਮੁੱਖੀ ਰਿਲੀਜ਼ ਕੀਤੀ। ਮੰਚ ਸੰਚਾਲਨ ਦੀ ਸੇਵਾ ਗਿਆਨੀ ਹਰਜੀਤ ਸਿੰਘ ਕਾਲਰਾ ਨੇ ਨਿਭਾਈ। ਇਸ ਮੌਕੇ ਜਥੇਦਾਰ ਜੀਵਨ ਸਿੰਘ, ਪਵਿੱਤਰ ਸਿੰਘ ਪ੫ਧਾਨ ਨਗਰ ਕੌਸਲ ਆਦਮਪੁਰ, ਸਰਪੰਚ ਬੂਟਾ ਸਿੰਘ, ਹਰਜੀਤ ਸਿੰਘ ਇੰਸਪੈਕਟਰ ਵਿਜੀਲੈਂਸ, ਜਥੇਦਾਰ ਕੇਵਲ ਸਿੰਘ ਥਾਂਦੇ, ਵਾਰੰਟ ਅਫਸਰ ਸੁਰਿੰਦਰ ਸਿੰਘ, ਗੁਰਦੀਪ ਸਿੰਘ ਘੋਲੂ, ਇੰਸਪੈਕਟਰ ਨਿਰਮਲ ਸਿੰਘ, ਬਲਦੇਵ ਸਿੰਘ ਥਾਂਦੇ, ਜਸਵਿੰਦਰ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ।