Quantcast
Channel: Punjabi News -punjabi.jagran.com
Viewing all articles
Browse latest Browse all 44007

ਨੂਰਮਹਿਲ ਵਾਸੀ ਐਨਆਰਆਈ ਨੇ ਸਕੂਲ ਨੂੰ ਦਿੱਤੇ 10 ਲੱਖ ਰੁਪਏ

$
0
0

ਅਨਮੋਲ ਸਿੰਘ ਚਾਹਲ, ਨੂਰਮਹਿਲ : ਇਤਿਹਾਸਕ ਕਸਬਾ ਨੂਰਮਹਿਲ ਦੇ ਜੰਮਪਲ ਤੇ ਅਮਰੀਕਾ ਵਸਦੇ ਦਿਨੇਸ਼ ਨਈਅਰ 'ਰਾਜੂ' ਵਲੋਂ ਨਵੇਂ ਬਣ ਰਹੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਭਰਤੀ ਪਾਉਣ (ਮਿੱਟੀ) ਵਾਸਤੇ 10 ਲੱਖ ਰੁਪਏ ਦਾਨ ਦੇਣ ਦਾ ਐਲਾਨ ਕੀਤਾ ਤੇ ਮੌਕੇ 'ਤੇ ਹੀ ਕੰਮ ਸ਼ੁਰੂ ਕਰਵਾਉਣ ਲਈ ਇਕ ਲੱਖ ਰੁਪਏ ਨਕਦ ਸਕੂਲ ਵਿਕਾਸ ਕਮੇਟੀ ਮੈਂਬਰਾਂ ਜੁਗਲ ਕਿਸ਼ੋਰ ਕੁੰਦੀ, ਮਾਸਟਰ ਰਜਿੰਦਰ ਕਾਲੜਾ ਤੇ ਵਰਿੰਦਰ ਵਿੱਕੀ ਨੂੰ ਭੇਂਟ ਕੀਤੇ। ਬਾਕੀ ਰਕਮ ਅਮਰੀਕਾ ਤੋਂ ਛੇਤੀ ਭੇਜਣ ਦਾ ਵਾਅਦਾ ਕੀਤਾ।

ਜਿਕਰਯੋਗ ਹੈ ਕਿ ਨੂਰਮਹਿਲ ਦੇ ਸਰਕਾਰੀ ਸਕੂਲ ਦੀ ਇਮਾਰਤ ਬਣਨ ਮਾਮਲਾ ਬੀਤੇ ਕਈ ਸਾਲਾਂ ਤੋਂ ਲਟਕਦਾ ਆ ਰਿਹਾ ਹੈ। ਕੌਂਸਲ ਪ੫ਧਾਨ ਜਗਤ ਮੋਹਨ ਸ਼ਰਮਾ ਤੇ ਨੂਰਮਹਿਲ ਵਾਸੀ ਸਟੇਟ ਐਵਾਰਡੀ ਮਾਸਟਰ ਰਜਿੰਦਰ ਕਾਲੜਾ ਦੇ ਯਤਨਾਂ ਸਦਕਾ ਐਨਆਰਆਈ ਦਿਨੇਸ਼ ਨਈਅਰ ਵੱਲੋਂ ਇਹ ਸਹਿਯੋਗ ਕੀਤਾ ਗਿਆ। ਇਸ ਤੋਂ ਇਲਾਵਾ ਦਿਨੇਸ਼ ਨਈਅਰ ਵੱਲੋਂ ਦੋਆਬਾ ਆਰਿਆ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਲਈ 40 ਹਜਾਰ ਤੇ ਰੇਲਵੇ ਸ਼ਟੇਸ਼ਨ 'ਤੇ ਵਾਟਰ ਕੂਲਰ ਲਗਾਉਣ ਲਈ 20 ਹਜਾਰ ਰੁਪਏ ਦਾਨ ਵਜੋਂ ਦਿੱਤੇ। ਨਗਰ ਕੌਂਸਲ ਵਿਖੇ ਦਿਨੇਸ਼ ਨਈਅਰ ਤੇ ਉਨ੍ਹਾਂ ਦੀ ਪਤਨੀ ਬਬੀਤਾ ਨਈਅਰ ਦੇ ਸਨਮਾਨ 'ਚ ਸਮਾਗਮ ਕੀਤਾ ਗਿਆ ਜਿਸ 'ਚ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰ੫ਸੀਪਲ ਰੀਨਾ ਸ਼ਰਮਾ ਤੇ ਰਜਿੰਦਰ ਕਾਲੜਾ ਨੇ ਕਿਹਾ ਦਿਨੇਸ਼ ਨਈਅਰ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜੋ ਕਿ ਹੋਰ ਲੋਕਾਂ ਲਈ ਪ੫ੇਰਣਾ ਸਰੋਤ ਬਣੇਗਾ।

ਇਸ ਮੌਕੇ ਕੌਂਸਲ ਦੇ ਸੀਨੀਅਰ ਵਾਈਸ ਪ੫ਧਾਨ ਅਮਰੀਕ ਸਿੰਘ ਵਾਈਸ ਪ੫ਧਾਨ ਵਿਨੋਦ ਜੱਸਲ, ਕੌਂਸਲਰ ਰਕੇਸ਼ ਕਲੇਰ, ਕੌਂਸਲਰ ਜੰਗ ਬਹਾਦਰ ਕੋਹਲੀ, ਕੌਂਸਲਰ ਬਲਬੀਰ ਚੰਦ ਕੌਲਧਾਰ, ਕੌਂਸਲਰ ਰਾਜ ਕੁਮਾਰ ਸਹੋਤਾ ਤੋਂ ਇਲਾਵਾ ਕੌਂਸਲਰ ਪਿ੫ੰਸੀਪਲ ਰੀਨਾ ਸ਼ਰਮਾ, ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਪ੫ਧਾਨ ਨੰਬਰਦਾਰ ਅਸ਼ੋਕ ਸੰਧੂ, ਬਲਦੇਵ ਰਾਜ ਮਹਿਮੀ, ਸੁਮਨ ਲਤਾ ਪਾਠਕ, ਹਰਪਾਲ ਹੈਪੀ, ਸਾਬਕਾ ਕੌਂਸਲਰ ਮਨਮੋਹਨ ਸ਼ਰਮਾ ਗੌਤਮ, ਸਾਬਕਾ ਕੌਂਸਲਰ ਸੁਰਿੰਦਰ ਸ਼ਰਮਾ, ਰਾਜੀਵ ਮਿਸਰ, ਸਾਬਕਾ ਕੌਂਸਲਰ ਪ੫ੇਮ ਚੰਦ ਬਤਰਾ, ਸ਼ਿਵ ਕੁਮਾਰ ਸੂਦ, ਚੇਤਨ ਤਿਵਾੜੀ ਤੇ ਹੋਰ ਪਤਵੰਤੇ ਹਾਜ਼ਰ ਸਨ।


Viewing all articles
Browse latest Browse all 44007


<script src="https://jsc.adskeeper.com/r/s/rssing.com.1596347.js" async> </script>