ਸਟਾਫ ਰਿਪੋਰਟਰ, ਨੋਇਡਾ : ਸਭ ਤੋਂ ਸਸਤਾ ਮੋਬਾਈਲ ਫੋਨ ਫ੍ਰੀਡਮ 251 ਦੇਣ ਦਾ ਵਾਅਦਾ ਕਰਨ ਵਾਲੀ ਰਿੰਗਿੰਗ ਬੈਲ ਕੰਪਨੀ ਦਾ ਨੋਇਡਾ ਤੋਂ ਬੋਰੀਆ ਬਿਸਤਰਾ ਗੋਲ ਹੋਣ ਲੱਗ ਹੈ।
ਸੂਤਰ ਦੱਸਦੇ ਹਨ ਕਿ ਸੈਕਟਰ 63 ਬੀ 44 'ਚ ਥਾਂ ਜਿਸ ਕੰਪਨੀ ਨੂੰ ਅਲਾਟ ਹੈ, ਉਸ ਵੱਲੋਂ ਰਿੰਗਿੰਗ ਬੈਲ ਨੂੰ ਸੈਕੰਡ ਫਲੋਰ ਦੀ ਥਾਂ ਕਿਰਾਏ 'ਤੇ ਦਿੱਤੀ ਗਈ ਸੀ ਪਰ ਵਿਵਾਦ ਨੂੰ ਦੇਖਦੇ ਹੋਏ ਅਲਾਟੀ ਵੱਲੋਂ ਰਿੰਗਿੰਗ ਬੈਲ ਕੰਪਨੀ ਤੋਂ ਕਿਰਾਏਦਾਰੀ ਖਤਮ ਕਰਕੇ ਥਾਂ ਖਾਲੀ ਕਰਨ ਦੀ ਗੱਲ ਕਹਿ ਦਿੱਤੀ ਗਈ ਹੈ। ਇਸ ਤੋਂ ਬਾਅਦ ਮੋਬਾਈਲ ਕੰਪਨੀ ਵੱਲੋਂ ਆਪਣਾ ਕੰਮ ਸਮੇਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮਾਮਲੇ 'ਤੇ ਜਦੋਂ ਅਥਾਰਟੀ ਤੋਂ ਪੁੱਿਛਆ ਗਿਆ ਤਾਂ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਵੱਲੋਂ ਕੰਪਨੀ ਨੂੰ ਕਿਸੇ ਵੀ ਤਰ੍ਹਾਂ ਦਾ ਨੋਟਿਸ ਨਹੀਂ ਦਿੱਤਾ ਗਿਆ ਅਤੇ ਨਾ ਹੀ ਅਲਾਟੀ ਦੇ ਖ਼ਿਲਾਫ਼ ਕੋਈ ਕਾਰਵਾਈ ਹੀ ਕੀਤੀ ਗਈ ਹੈ, ਜਿਸ ਨਾਲ ਰਿੰਗਿੰਗ ਬੈਲ ਕੰਪਨੀ 'ਤੇ ਕਿਸੇ ਤਰ੍ਹਾਂ ਦਾ ਦਬਾਅ ਬਣਾਇਆ ਗਿਆ ਹੋਵੇ। ਪਰ ਏਨਾ ਜ਼ਰੂਰ ਪਤਾ ਲੱਗਾ ਹੈ ਕਿ ਰਿੰਗਿੰਗ ਬੈਲ ਆਪਣਾ ਬੋਰੀਆ ਬਿਸਤਰਾ ਗੋਲ ਕਰ ਰਹੀ ਹੈ। ਕੋਈ ਵੀ ਕੰਪਨੀ ਕਿਰਾਏ 'ਤੇ ਥਾਂ ਦੇਣ ਤੋਂ ਬਾਅਦ ਇਸ ਤਰ੍ਹਾਂ ਦਾ ਵਿਵਾਦ ਨਹੀਂ ਚਾਹੁੰਦੀ, ਜਿਸ ਨਾਲ ਕਿਸੇ ਵੀ ਤਰ੍ਹਾਂ ਨਾਲ ਇਕਾਈ ਚਲਾਉਣ 'ਚ ਪਰੇਸ਼ਾਨੀ ਹੋਵੇ।