26ਸਿਟੀ-ਪੀ10) ਮੇਲਾ ਦੇਖਦੀਆਂ ਬਜ਼ੁਰਗ ਅੌਰਤਾਂ ਮਹਿੰਦਰ ਕੌਰ ਅਤੇ ਮਨਬੀਰ ਕੌਰ।
26ਸਿਟੀ-ਪੀ11) ਮੇਲੇ ਨੂੰ ਇੰਗਲੈਂਡ ਤੋਂ ਦੇਖਣ ਆਇਆ ਚਰਨਦੀਪ।
26ਸਿਟੀ-ਪੀ12) ਤੀਆਂ ਦੇ ਮੌਕੇ 'ਤੇ ਆਪਣੀ ਬੇਟੀ ਨਾਲ ਪੀਂਘ ਝੂਟਦੀ ਹੋਈ ਸਰਬਜੀਤ ਕੌਰ।
26ਸਿਟੀ-ਪੀ13) ਫੁਲਕਾਰੀ ਕੱਢਦੇ ਹੋਏ ਗੀਤ ਗਾਉਂਦੀਆਂ ਮੁਟਿਆਰਾਂ।
26ਸਿਟੀ-ਪੀ14) ਸਰਪੰਚ ਸੁਰਿੰਦਰ ਕੌਰ ਦੇ ਨਾਲ ਪਿੰਡ ਦੀਆਂ ਮੁਟਿਆਰਾਂ।
26ਸਿਟੀ-ਪੀ33) ਪਿੰਡ ਦੀ ਇਕ ਮੁਟਿਆਰ ਮੇਲੇ ਨੂੰ ਦੇਖਦੀ ਹੋਈ।
-ਸਰਪੰਚ ਸੁਰਿੰਦਰ ਕੌਰ ਦਾ ਕਹਿਣਾ ਹੈ 'ਕੁੜੀਆਂ ਨੂੰ ਨਾ ਮਾਰੋ, ਇਹ ਧਨ ਬੇਗਾਨਾ'
-ਪੰਜਾਬੀ ਵਿਰਸੇ ਦੀ ਪਹਿਚਾਣ, ਤੀਆਂ ਦਾ ਤਿਉਹਾਰ ਮਨਾਇਆ ਗਿਆ
ਸੁਰਿੰਦਰ ਸਿੰਘ ਸ਼ਿੰਦ, ਜਲੰਧਰ
ਪਿੰਡ ਬੁਲੰਦਪੁਰ ਵਿਖੇ ਪਿੰਡ ਦੀ ਸਰਪੰਚ ਸੁਰਿੰਦਰ ਕੌਰ ਤੇ ਗੁਰਚਰਨ ਸਿੰਘ ਨੰਬਰਦਾਰ ਨੇ ਆਪਣੇ ਵਿਰਸੇ ਨੂੰ ਯਾਦ ਰੱਖਣ ਲਈ ਪਿੰਡ ਵਿਚ ਤੀਆਂ ਦਾ ਤਿਉਹਾਰ ਮਨਾਇਆ। ਤੀਆਂ ਦਾ ਮੇਲਾ ਪਹਿਲੀ ਵਾਰ ਪਿੰਡ ਵਿਚ ਮਨਾਇਆ ਜਾ ਰਿਹਾ ਸੀ, ਇਸ ਕਰਕੇ ਸਭ ਤੋਂ ਪਹਿਲਾਂ ਸ੍ਰੀ ਗੁਰਦੁਆਰਾ ਸਿੰਘ ਸਭਾ ਦੇ ਹੈੱਡ ਗ੍ਰੰਥੀ ਭਾਈ ਜ਼ੋਰਾ ਸਿੰਘ (ਬੁਲੰਦਪੁਰੀ, ਸ਼ਾਹਕੋਟ) ਵੱਲੋਂ ਅਰਦਾਸ ਕੀਤੀ ਗਈ ਤੇ ਤੀਆਂ ਦੇ ਮੇਲੇ ਦੀ ਪ੍ਰਮਾਤਮਾ ਕੋਲੋਂ ਸ਼ੁਰੂ ਕਰਨ ਦੀ ਆਗਿਆ ਲਈ। ਸੁਰਿੰਦਰ ਕੌਰ ਦਾ ਕਹਿਣਾ ਹੈ ਕਿ ਅੱਜ ਦੇ ਯੁਗ ਵਿਚ ਅਸੀਂ ਆਪਣੇ ਪੁਰਾਣੇ ਵਿਰਸੇ ਨੂੰ ਭੁੱਲੀ ਜਾ ਰਹੇ ਹਾਂ, ਇਸ ਕਰਕੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਦੀ ਪਹਿਚਾਣ ਕਰਵਾਉਣ ਲਈ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪਿੰਡ ਦੀਆਂ ਮੁਟਿਆਰਾਂ ਦਾ ਕਹਿਣਾ ਹੈ ਕਿ ਸੁਰਿੰਦਰ ਕੌਰ ਅਤੇ ਗੁਰਚਰਨ ਸਿੰਘ ਨੇ ਸਾਨੂੰ ਹੌਸਲਾ ਦਿੱਤਾ ਤੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਸਾਰੇ ਪਿੰਡ ਦੀਆਂ ਮੁਟਿਆਰਾਂ ਵਿਚ ਉਤਸ਼ਾਹ ਦੇਖਣ ਵਾਲਾ ਸੀ। ਮਨਜੀਤ ਕੌਰ ਨੇ ਦੱਸਿਆ ਕਿ ਸਾਰੀਆਂ ਕੁੜੀਆਂ ਤੇ ਵਿਆਹੀਆਂ ਮੁਟਿਆਰਾਂ 10 ਦਿਨ ਤੋਂ ਲਗਾਤਾਰ ਗਿੱਧੇ ਅਤੇ ਭੰਗੜੇ ਦੀ ਰਿਹਰਸਲ ਕਰ ਰਹੀਆਂ ਸਨ। ਸਾਰੀਆਂ ਕੁੜੀਆਂ ਨੇ ਬੋਲੀਆਂ ਨਾਲ ਤੀਆਂ ਦੇ ਮੇਲੇ ਵਿਚ ਰੰਗ ਬੰਨ੍ਹ ਦਿੱਤਾ। ਕੁੜੀਆਂ ਵੱਲੋਂ ਕਈ ਤਰ੍ਹਾਂ ਦੀਆਂ ਬੋਲੀਆਂ ਪਾਈਆਂ ਗਈਆਂ। ਜਿਵੇਂ 'ਪੀਂਘ ਉੱਤੇ ਮੈਂ ਝੂਟਦੀ, ਕਾਲੀ ਗੁੱਤ ਮੇਰੀ ਖਾਂਦੀ ਹੁਲਾਰੇ, ਸਾਉਣ ਦਾ ਮਹੀਨਾ ਚੰਨਾ ਆਇਉਂ ਗੱਡੀ ਜੋੜ ਕੇ, ਮੈਂ ਨਹੀਂ ਸਹੁਰੇ ਜਾਣਾ, ਲੈ ਜਾ ਖਾਲੀ ਗੱਡੀ ਮੋੜ ਕੇ। ਮੇਲੇ ਵਿਚ ਨਵ-ਵਿਆਹੀਆਂ ਨੇ ਫੁੱਲਕਾਰੀ ਕੱਢਦੇ ਹੋਏ ਗੀਤ ਗਾਏ ਤੇ ਬਜ਼ੁਰਗ ਅੌਰਤਾਂ ਵੱਲੋਂ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਗਿਆ।
ਪਿੰਡ ਦੇ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿੰਡ ਵਿਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤਾਂ ਖਾਸ ਤੌਰ 'ਤੇ ਆਪਣੇ ਬੇਟੇ ਚਰਨਦੀਪ ਜਿਸ ਦੀਆਂ ਲੱਤਾਂ ਨੂੰ ਪਲਸਤਰ ਲੱਗਾ ਹੋਇਆ ਹੈ, ਨੂੰ ਪੰਜਾਬ ਆਪਣੇ ਪਿੰਡ ਤੀਆਂ ਦਾ ਮੇਲਾ ਦਿਖਾਉਣ ਲੈ ਕੇ ਆਏ। ਅਫ਼ਸੋਸ ਅੱਜ ਪਿੰਡਾਂ ਤੋਂ ਬਾਹਰ ਪਿੱਪਲ ਵੀ ਕਿਧਰੇ ਵੀ ਨਜ਼ਰ ਨਹੀਂ ਆਉਂਦੇ। ਅੱਜ ਕਈ ਲੋਕ ਆਪਣੀਆਂ ਕੁੜੀਆਂ ਨੂੰ ਕੁੱਖਾਂ ਵਿਚ ਮਾਰ ਰਹੇ ਹਨ। ਅੱਜ ਜਿੱਥੇ ਕੁੜੀਆਂ ਨੂੰ ਬਚਾਉਣ ਦੀ ਲੋੜ ਹੈ, ਉੱਥੇ ਹੀ ਪਿੰਡਾਂ 'ਚ ਪਿੱਪਲ ਲਗਾਉਣ ਲਈ ਵੀ ਕਹਿਣਾ ਚਾਹੀਦਾ ਹੈ ਤਾਂ ਜੋ ਇਹ ਤਿਉਹਾਰ ਵਧੀਆ ਤਰੀਕੇ ਨਾਲ ਮਨਾਇਆ ਜਾ ਸਕੇ। ਪਿੰਡ ਦੇ ਵੱਡੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਅੱਜ ਦੇ ਪੜ੍ਹਾਈ ਅਤੇ ਕੰਪਿਊਟਰ ਵਾਲੇ ਯੁਗ ਵਿਚ ਕੁੜੀਆਂ ਨੂੰ ਇਸ ਤਰ੍ਹਾਂ ਦੇ ਤਿਉਹਾਰ ਬਾਰੇ ਨਾ ਹੀ ਜਾਣਕਾਰੀ ਹੈ ਤੇ ਨਾਂ ਹੀ ਉਹ ਇਸ ਵੱਲ ਧਿਆਨ ਦਿੰਦੀਆਂ ਹਨ ਪਰ ਪਿੰਡ ਬੁਲੰਦਪੁਰ ਵਿਚ ਤੀਆਂ ਦੇ ਮੇਲੇ ਦਾ ਉਤਸ਼ਾਹ ਦੇਖਣ ਵਾਲਾ ਸੀ। ਸਾਰੇ ਪਿੰਡ ਦੇ ਬਜ਼ੁਰਗਾਂ, ਅੌਰਤਾਂ ਅਤੇ ਮੁਡਿੰਆਂ ਨੇ ਖਾਸ ਤੌਰ 'ਤੇ ਸਹਿਯੋਗ ਦਿੱਤਾ।
ਛੋਟੇ ਬੱਚਿਆਂ ਜਿਨ੍ਹਾਂ ਨੇ ਭਗੰੜਾ ਪਾਇਆ ਉਨ੍ਹਾਂ ਵਿਚ ਗੁਰਮੱੁਖ ਸਿੰਘ, ਬਲਕਰਨ ਸਿੰਘ, ਸਨਬੀਰ ਸਿੰਘ, ਗੁਰਜੋਰ ਸਿੰਘ ਸ਼ਾਮਲ ਸਨ। ਪਿੰਡ ਦੇ ਮੁੰਡਿਆਂ ਨੇ ਵੀ ਪੈਸੇ ਪਾਏ, ਜਿਨ੍ਹਾਂ ਵਿਚ ਸੁੱਖਾ, ਹਰਮਨ, ਹਨੀ, ਤਨਵੀਰ, ਹਰਜੀਤ, ਜਸਕਰਨ ਮਨਦੀਪ,ਜਸਵੀਰ ਸਿੰਘ ਸ਼ਾਮਲ ਸਨ। ਸਟੇਜ ਨੂੰ ਸੰਭਾਲਣ ਦਾ ਪੂਰਾ ਜ਼ੋਰ ਰਾਜਵਿੰਦਰ ਕੌਰ ਨੇ ਲਾਇਆ। ਤੀਆਂ ਦੇ ਮੇਲੇ ਨੂੰ ਚਾਰ ਚੰਨ੍ਹ ਲਾਉਣ ਵਾਲੀਆਂ ਮੁਟਿਆਰਾਂ ਵਿਚ ਮਨਜੀਤ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਰਮਨਦੀਪ ਕੌਰ, ਗਗਨ, ਬਲਜਿੰਦਰ ਕੌਰ, ਹਰਦੀਪ ਕੌਰ, ਸਿਮਰਨ ਕੌਰ, ਜਗਵੰਤ ਕੌਰ ਸ਼ਾਮਲ ਸਨ।