-ਮਾਮਲਾ ਵਿਦੇਸ਼ ਭੇਜਣ ਦਾ
-ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ
ਸਟਾਫ ਰਿਪੋਰਟਰ, ਕਪੂਰਥਲਾ : ਨੇੜਲੇ ਪਿੰਡ ਚੂਹੜਵਾਲ ਵਿਖੇ ਬੁੱਧਵਾਰ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ 4 ਅੌਰਤਾਂ ਸਮੇਤ 7 ਵਿਅਕਤੀ ਜ਼ਖ਼ਮੀ ਹੋ ਗਏ।
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਇਲਾਜ ਅਧੀਨ ਮੱਖਣ ਸਿੰਘ ਪੁੱਤਰ ਕਰਮ ਸਿੰਘ, ਮੱਖਣ ਸਿੰਘ ਦੀ ਧੀ ਨਰਿੰਦਰ ਕੌਰ, ਬਲਵਿੰਦਰ ਕੌਰ ਪਤਨੀ ਮੱਖਣ ਸਿੰਘ ਤੇ ਬਲਦੇਵ ਸਿੰਘ ਪੁੱਤਰ ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ ਅੱਠ ਮਹੀਨੇ ਪਹਿਲਾਂ ਨਜ਼ਦੀਕੀ ਮੁੁਹੱਲਾ ਅਜੀਤ ਨਗਰ ਨਾਲ ਸਬੰਧਤ ਸਿਮਰਨਜੀਤ ਸਿੰਘ ਨੂੰ ਵਿਦੇਸ਼ ਜਾਣ ਲਈ ਨਕਦੀ ਅਤੇ ਪਾਸਪੋਰਟ ਦਿੱਤਾ ਸੀ। ਪਰ ਉਨ੍ਹਾਂ ਦੇ ਲੜਕੇ ਬਲਦੇਵ ਸਿੰਘ ਨੂੰ ਇਥੋਪੀਆ ਭੇਜ ਦਿੱਤਾ, ਜਿੱਥੋਂ ਉਸ ਨੂੰ ਦਿੱਲੀ ਭੇਜ ਦਿੱਤਾ ਗਿਆ। ਦਿੱਲੀ 'ਚ ਉਹ ਇਕ ਦਿਨ ਦੀ ਸਜ਼ਾ ਕੱਟ ਕੇ ਕਪੂਰਥਲਾ ਪੁੱਜਾ ਸੀ। ਉਸ ਦੇ ਬੇਟੇ ਨੂੰ ਸਿਮਰਨਜੀਤ ਸਿੰਘ ਨਾਲ ਗੁਰਮੀਤ ਸਿੰਘ ਨੇ ਮਿਲਾਇਆ ਸੀ। ਇਸ ਸਬੰਧੀ ਉਸ ਨੇ ਗੁਰਮੀਤ ਸਿੰਘ ਨੂੰ ਰਕਮ ਸਬੰਧੀ ਫੋਨ ਕੀਤਾ, ਤਾਂ ਉਸਨੇ ਉਸ ਨੂੰ ਆਪਣੇ ਕੋਲ ਬੁਲਾ ਲਿਆ, ਜਿੱਥੇ ਉਸ ਨੇ ਆਪਣੇ ਪਰਿਵਾਰ ਸਮੇਤ ਕੁੱਟਮਾਰ ਕੀਤੀ ਗਈ।
ਇਸ ਦੌਰਾਨ ਹਸਪਤਾਲ 'ਚ ਦਾਖ਼ਲ ਦੂਜੀ ਧਿਰ ਦੇ ਗੁਲਜ਼ਾਰਾ ਸਿੰਘ ਪੁੱਤਰ ਸੇਵਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰੋਂ ਕਿਧਰੇ ਜਾ ਰਿਹਾ ਸੀ, ਤਾਂ ਮੌਕਾ ਦੇਖ ਕੇ ਉਕਤ ਚਾਰੇ ਵਿਅਕਤੀਆਂ ਨੇ ਉਸਦੇ ਘਰ 'ਚ ਇੱਟਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸਦੇ ਪੁੱਤਰ ਗੁਰਮੀਤ ਸਿੰਘ ਤੇ ਨੂੰਹ ਸਤਬੀਰ ਕੌਰ ਅਤੇ ਉਨ੍ਹਾਂ ਦੇ ਸੱਟਾਂ ਲੱਗ ਗਈਆਂ। ਜ਼ਖ਼ਮੀ ਗੁਰਮੀਤ ਸਿੰਘ ਦਾ ਕਹਿਣਾ ਹੀ ਕਿ ਇਸ ਮਾਮਲੇ ਨਾਲ ਉਸਦਾ ਕੋਈ ਸਬੰਧ ਨਹੀਂ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।