4ਸਿਟੀ-ਪੀ7) ਸਮਾਗਮ 'ਚ ਹਾਜ਼ਰ ਪਿ੫ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਦੀਪਇੰਦਰ ਸਿੰਘ ਪੁਰੇਵਾਲ, ਵਾਈਸ ਪ੫ਧਾਨ ਗਵਰਨਿੰਗ ਕੌਂਸਲ, ਜਸਪਾਲ ਸਿੰਘ ਵੜੈਚ, ਸੰਯੁਕਤ ਸਕੱਤਰ, ਜਗਦੀਪ ਸਿੰਘ ਸ਼ੇਰਗਿੱਲ ਮੈਂਬਰ ਗਵਰਨਿੰਗ ਕੌਂਸਲ, ਸੁਖਵਿੰਦਰ ਸਿੰਘ ਲਾਲੀ ਤੇ ਹੋਰ।
ਪੱਤਰ ਪੇ੍ਰਰਕ, ਜਲੰਧਰ : ਜੱਟ ਸਿੱਖ ਕੌਂਸਲ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ 13 ਵਿਦਿਆਰਥੀਆਂ ਨੂੰ 70,000 ਰੁਪਏ ਦੇ ਸਕਾਲਰਸ਼ਿਪ ਪ੫ਦਾਨ ਕੀਤੇ ਗਏ। ਸਮਾਗਮ ਦੀ ਪ੫ਧਾਨਗੀ ਬਲਬੀਰ ਕੌਰ, ਪ੫ਧਾਨ, ਕਾਲਜ ਗਵਰਨਿੰਗ ਕੌਂਸਲ ਨੇ ਕੀਤੀ। ਉਨ੍ਹਾਂ ਦੱਸਿਆ ਕਿ ਇਹ ਸਕਾਲਰਸ਼ਿਪ ਪਿਛਲੇ ਤਿੰਨ ਸਾਲ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਇਹ ਇਕ ਚੰਗਾ ਉਪਰਾਲਾ ਹੈ। ਪਿ੫ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਇਹ ਸਕਾਲਰਸ਼ਿਪ ਹੋਣਹਾਰ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ। ਇਸ ਮੌਕੇ ਦੀਪਇੰਦਰ ਸਿੰਘ ਪੁਰੇਵਾਲ, ਵਾਈਸ ਪ੫ਧਾਨ ਗਵਰਨਿੰਗ ਕੌਂਸਲ, ਜਸਪਾਲ ਸਿੰਘ ਵੜੈਚ, ਸੰਯੁਕਤ ਸਕੱਤਰ, ਜਗਦੀਪ ਸਿੰਘ ਸ਼ੇਰਗਿੱਲ ਮੈਂਬਰ ਗਵਰਨਿੰਗ ਕੌਂਸਲ, ਸੁਖਵਿੰਦਰ ਸਿੰਘ ਲਾਲੀ, ਗਵਰਨਿੰਗ ਸਕੱਤਰ, ਜੱਟ ਸਿੰਘ ਕੌਂਸਲ, ਪਰਮਿੰਦਰ ਸਿੰਘ ਹੇਅਰ, ਸਰਬਜੋਤ ਸਿੰਘ ਲਾਲੀ, ਹਰਪ੫ਭਪਾਲ ਸਿੰਘ ਬਸਰਾ, ਆਰਐਸ ਗਿੱਲ, ਕੰਵਰਬਲਜੀਤ ਸਿੰਘ ਮਲੀ, ਜੋਗਿੰਦਰ ਸਿੰਘ, ਤਰਲੋਚਨ ਸਿੰਘ ਹੇਅਰ ਮੈਂਬਰ ਜੱਟ ਸਿੰਘ ਕੌਂਸਲ ਆਦਿ ਹਾਜ਼ਰ ਸਨ।