ਜੇਐਨਐਨ, ਵਾਰਾਣਸੀ : ਲਗਾਤਾਰ 126 ਘੰਟੇ 5 ਮਿੰਟ ਕੱਥਕ ਨਿ੍ਰਤ ਦਾ ਵਿਸ਼ਵ ਰਿਕਾਰਡ ਬਣਾਉਣ 'ਤੇ ਨਿਊਯਾਰਕ ਸਥਿਤ ਗਿੰਨੀਜ਼ ਬੁੱਕ ਦੇ ਮੁੱਖ ਦਫਤਰ ਨੇ ਸੋਨੀ ਚੌਰਾਸੀਆ ਨੂੰ ਵਧਾਈ ਦਿੱਤੀ ਹੈ ਅਤੇ ਕਾਸ਼ੀ ਦੀ ਇਸ ਬੇਟੀ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਸੋਨੀ ਨੇ ਸ਼ਨਿਚਰਵਾਰ ਦੀ ਦੇਰ ਰਾਤ ਕੇਰਲ ਦੇ ਤਿ੫ਚੂਰ ਦੀ ਹੇਮਲਤਾ ਕਮੰਡਲੂ ਦਾ 123.20 ਘੰਟੇ ਦਾ ਰਿਕਾਰਡ ਤੋੜਿਆ ਅਤੇ ਇਕ ਕਦਮ ਅੱਗੇ ਵਧ ਕੇ ਨਵਾਂ ਰਿਕਾਰਡ ਵੀ ਬਣਾ ਦਿੱਤਾ ਹੈ। ਸੋਨੀ ਦੇ ਗੁਰੂ ਅਤੇ ਟ੫ੇਨਰ ਰਾਜੇਸ਼ ਡੋਗਰਾ ਵੱਲੋਂ ਗਿੰਨੀਜ਼ ਬੁੱਕ ਦੇ ਨਿਊਯਾਰਕ ਸਥਿਤ ਮੁੱਖ ਦਫਤਰ ਨੂੰ ਇਸਦੀ ਸੂਚਨਾ ਦਿੱਤੀ ਗਈ। ਇਸ ਮਗਰੋਂ ਗਿੰਨੀਜ਼ ਬੁੱਕ ਦੇ ਅਫਸਰਾਂ ਨੇ ਵਧਾਈ ਦੇਣ ਦੇ ਨਾਲ ਹੀ ਵਿਸ਼ਵ ਰਿਕਾਰਡ ਨਾਲ ਸਬੰਧਤ ਦਸਤਾਵੇਜ਼ ਤੇ ਸਬੂਤ ਆਦਿ ਮੰਗੇ ਹਨ। ਦਸਤਾਵੇਜ਼ ਤੇ ਸਬੂਤ ਪੇਸ਼ ਕਰਨ ਲਈ ਇਕ ਮਹੀਨੇ ਦਾ ਵਕਤ ਦਿੱਤਾ ਹੈ। ਇਸ ਵਿਚ ਮੁਹਿੰਮ ਦੀ ਸੰਪੂਰਨ ਵੀਡੀਓ ਰਿਕਾਰਡਿੰਗ, ਡਿਜੀਟਲ ਕਲਾਕ ਤੇ ਜਿਊਰੀ ਦੀ ਰਿਪੋਰਟ ਵੀ ਸ਼ਾਮਲ ਹੋਵੇਗੀ। ਡੋਗਰਾ ਮੁਤਾਬਕ ਇਸ ਤੋਂ ਪਹਿਲਾਂ ਸਾਰੇ ਦਸਤਾਵੇਜ਼ਾਂ ਤੇ ਸਬੂਤਾਂ ਦੀ ਤਕਨੀਕੀ ਤੌਰ 'ਤੇ ਜਾਂਚ ਕੀਤੀ ਜਾਵੇਗੀ।
↧