ਸਿਟੀ-ਪੀ27) ਗੁਰਚਰਨ ਸਿੰਘ ਚੰਨੀ।
ਤਿਆਰੀ ਪੂਰੀ
ਅਰਵਿੰਦ ਕੇਜਰੀਵਾਲ ਖ਼ਿਲਾਫ਼ ਡੀਸੀ ਦਫ਼ਤਰ ਸਾਹਮਣੇ ਲਗਾਇਆ ਜਾਵੇਗਾ ਧਰਨਾ : ਚੰਨੀ
ਜ਼ਿਲ੍ਹੇ 'ਚੋਂ ਸੀਪੀਐਸ, ਵਿਧਾਇਕ ਤੇ ਵੱਡੀ ਗਿਣਤੀ 'ਚ ਆਗੂ ਕਰਨਗੇ ਸ਼ਮੂਲੀਅਤ
---
ਮਨਦੀਪ ਸ਼ਰਮਾ, ਜਲੰਧਰ : ਜ਼ਿਲ੍ਹਾ ਅਕਾਲੀ ਜੱਥਾ ਜਲੰਧਰ ਦਿਹਾਤੀ ਤੇ ਸ਼ਹਿਰੀ ਵੱਲੋਂ 12 ਅਪ੍ਰੈਲ ਸਵੇਰੇ 11 ਵਜੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਬਾਹਰ ਧਰਨਾ ਲਗਾਇਆ ਜਾਵੇਗਾ। ਦਿਹਾਤੀ ਜੱਥੇ ਦੇ ਪ੍ਰਧਾਨ ਜੱਥੇਦਾਰ ਅਜੀਤ ਸਿੰਘ ਕੋਹਾੜ ਤੇ ਸ਼ਹਿਰੀ ਜੱਥੇ ਦੇ ਪ੍ਰਧਾਨ ਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਗੁਰਚਰਨ ਸਿੰਘ ਚੰਨੀ ਵੱਲੋਂ ਸਾਂਝੇ ਤੌਰ 'ਤੇ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾਵਾਰ ਧਰਨਿਆਂ ਦੇ ਦਿੱਤੇ ਪ੍ਰੋਗਰਾਮ ਤਹਿਤ ਜਲੰਧਰ 'ਚ ਤਹਿਸੀਲ ਕੰਪਲੈਕਸ ਦੇ ਬਾਹਰ ਪੁਡਾ ਦਫ਼ਤਰ ਨੇੜੇ ਅਕਾਲੀ ਦਲ ਦੇ ਆਗੂ ਤੇ ਵਰਕਰ ਇਕੱਠੇ ਹੋਣਗੇ।
ਇਸ ਬਾਰੇ ਚੰਨੀ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਐਸਵਾਈਐਲ ਮੁੱਦੇ 'ਤੇ ਦੋਹਰੇ ਮਾਪਦੰਡ ਅਪਣਾਉਣ ਖ਼ਿਲਾਫ਼ ਵਿੱਢੇ ਸੰਘਰਸ਼ ਲਈ ਇਹ ਧਰਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਦੇ ਬਾਹਰ ਪਿਆਊ ਤੋੜਨ ਦੇ ਮੁੱਦੇ 'ਤੇ ਹੀ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਧੱਕੇ ਖ਼ਿਲਾਫ਼ ਇਹ ਧਰਨਾ ਲਗਾਇਆ ਜਾ ਰਿਹਾ ਹੈ। ਜੱਥੇਦਾਰ ਕੋਹਾੜ ਤੇ ਚੰਨੀ ਨੇ ਦੱਸਿਆ ਕਿ ਇਸ ਧਰਨੇ ਵਿਚ ਸੀਪੀਐਸ ਅਵਿਨਾਸ਼ ਚੰਦਰ, ਸੀਪੀਐਸ ਪਵਨ ਕੁਮਾਰ ਟੀਨੂੰ, ਵਿਧਾਇਕ ਸਰਵਣ ਸਿੰਘ ਫਿਲੌਰ, ਵਿਧਾਇਕ ਪਰਗਟ ਸਿੰਘ, ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਤੇ ਹੋਰ ਵਰਕਰ ਸ਼ਾਮਲ ਹੋ ਰਹੇ ਹਨ।