- ਫ਼ਰਜ਼ੀ ਪਾਸਪੋਰਟ ਅਤੇ ਹਜ਼ਾਰਾਂ ਯੂਰੋ ਨਾਲ ਇਟਲੀ 'ਚ ਗਿ੍ਰਫ਼ਤਾਰ
ਲੰਡਨ (ਪੀਟੀਆਈ) : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਨਾਲ ਸੰਪਰਕ ਦੇ ਸ਼ੱਕ 'ਚ ਇਟਲੀ ਦੀ ਪੁਲਸ ਨੇ ਪਾਕਿਸਤਾਨੀ ਮੂਲ ਦੇ ਸਾਬਕਾ ਪੇਸ਼ੇਵਰ ਬਿ੍ਰਟਿਸ਼ ਮੁੱਕੇਬਾਜ਼ ਨੂੰ ਗਿ੍ਰਫਤਾਰ ਕੀਤਾ ਹੈ। 34 ਸਾਲ ਦੇ ਹੁਸੈਨ ਸ਼ਮਸੀਰ 'ਤੇ ਇਟਲੀ ਵਿਚ ਆਈਐਸ ਦੇ ਸਲੀਪਰ ਸੈੱਲ ਤਕ ਪੈਸਾ ਪਹੁੰਚਾਉਣ ਦਾ ਸ਼ੱਕ ਹੈ। ਰੋਮ ਦੇ ਉਪ ਨਗਰੀ ਇਲਾਕੇ ਤੋਰਪਿਗਨਟਾਰਾ ਵਿਚ ਉਸ ਨੂੰ ਫਰਜ਼ੀ ਬਿ੍ਰਟਿਸ਼ ਪਾਸਪੋਰਟ ਨਾਲ ਸ਼ਨਿਚਰਵਾਰ ਨੂੰ ਫੜਿਆ ਗਿਆ। ਗਿ੍ਰਫਤਾਰੀ ਦੇ ਸਮੇਂ ਉਹ ਜਰਮਨੀ ਵਿਚ ਕਾਰ 'ਚ ਤਿੰਨ ਹੋਰ ਲੋਕਾਂ ਨਾਲ ਸਫਰ ਕਰ ਰਿਹਾ ਸੀ। ਇਤਾਲਵੀ ਅਖਬਾਰ 'ਕੋਰੀਏਰੇ ਡੇਲਾ ਸੇਰਾ' ਦੇ ਹਵਾਲੇ ਨਾਲ ਦਿ ਡੇਲੀ ਟੈਲੀਗ੍ਰਾਫ ਨੇ ਦੱਸਿਆ ਕਿ ਲੰਡਨ ਦੀ ਇਕ ਬੇਕਰੀ ਵਿਚ ਕੰਮ ਕਰਨ ਵਾਲੇ ਹੁਸੈਨ ਨੂੰ ਪੁਲਸ ਨੇ ਪੁੱਛਗਿੱਛ ਲਈ ਰੋਕਿਆ ਤਾਂ ਉਸ ਕੋਲੋਂ 5000 ਯੂਰੋ ਮਿਲੇ। ਉਸ ਨੇ ਪੁਲਸ ਨੂੰ ਦੱਸਿਆ ਕਿ ਬੈਲਜੀਅਮ ਵਿਚ ਰਹਿਣ ਵਾਲੇ ਰਿਸ਼ਤੇਦਾਰਾਂ ਲਈ ਕੱਪੜੇ ਖ਼ਰੀਦਣ ਲਈ ਉਹ ਪੈਸੇ ਲੈ ਕੇ ਘੁੰਮ ਰਿਹਾ ਹੈ।
ਉਸ ਦੇ ਨਾਲ ਯਾਤਰਾ ਕਰ ਰਹੇ ਦੋ ਪਾਕਿਸਤਾਨੀ ਅਤੇ ਇਕ ਕੁਰਦ ਨੂੰ ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ। ਇਟਲੀ ਦੀ ਦੁਨੀਆਂ ਦਾ ਮੰਨਣਾ ਹੈ ਕਿ ਅੱਤਵਾਦੀ ਹਮਲਿਆਂ ਲਈ ਹੁਸੈਨ ਸਲੀਪਰ ਸੈੱਲ ਨੂੰ ਦੇਣ ਲਈ ਇਹ ਪੈਸਾ ਲੈ ਕੇ ਆਇਆ ਸੀ। ਫ਼ਰਜ਼ੀ ਪਾਸਪੋਰਟ, ਢੇਰ ਸਾਰੀ ਨਕਦੀ, ਬਿ੍ਰਟੇਨ ਵਿਚ ਅਪਰਾਧਿਕ ਰਿਕਾਰਡ ਦੇ ਨਾਲ ਬੈਲਜੀਅਮ ਨਾਲ ਸੰਪਰਕ ਵੀ ਹੁਸੈਨ ਦੀ ਗਿ੍ਰਫਤਾਰੀ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਸਵੀਡਨ 'ਚ ਹਮਲੇ ਦਾ ਖ਼ਤਰਾ
ਸਵੀਡਨ ਦੀ ਰਾਜਧਾਨੀ ਸਟਾਕਹੋਮ ਨੂੰ ਆਈਐਸ ਅੱਤਵਾਦੀ ਨਿਸ਼ਾਨਾ ਬਣਾ ਸਕਦੇ ਹਨ। ਸਥਾਨਕ ਅਖਬਾਰਾਂ ਅਨੁਸਾਰ ਖੁਫੀਆ ਏਜੰਸੀਆਂ ਨੇ ਹਮਲੇ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਸੁਰੱਖਿਆ ਏਜੰਸੀਆਂ ਤੋਂ ਅਲਰਟ ਰਹਿਣ ਲਈ ਕਿਹਾ ਹੈ। ਦੂਜੇ ਪਾਸੇ ਸੋਮਵਾਰ ਨੂੰ ਅਮਰੀਕੀ ਲੀਡਰਸ਼ਿਪ ਵਾਲੇ ਗੱਠਜੋੜ ਨੇ ਸੀਰੀਆ ਅਤੇ ਇਰਾਕ ਵਿਚ ਅੱਤਵਾਦੀ ਟਿਕਾਣਿਆਂ 'ਤੇ 25 ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿਚ ਆਈਐਸ ਦੇ ਕਈ ਜੰਗੀ ਤੇ ਰਣਨੀਤਕ ਟਿਕਾਣੇ ਨਸ਼ਟ ਹੋ ਗਏ।