ਠੰਢੀ ਜੰਗ
ਸੂਰਿਆ ਇਨਕਲੇਵ 'ਚ 24 ਕਨਾਲ ਜ਼ਮੀਨ ਦਾ ਮਾਮਲਾ
ਐਫਸੀਆਰ ਕੋਲ ਰੈਡ ਕਰਾਸ ਸੁਸਾਇਟੀ ਨੇ ਸੀਪੀਐਸ ਨੂੰ ਕੀਤਾ ਚੈਲੰਜ
129, 98, 99
ਵਿਕਾਸ ਵੋਹਰਾ, ਜਲੰਧਰ : ਸੂਰਿਆ ਇਨਕਲੇਵ 'ਚ 24.11 ਕਨਾਲ ਜ਼ਮੀਨ ਸਬੰਧੀ ਡਿਪਟੀ ਕਮਿਸ਼ਨਰ ਕਮ ਰੈਡ ਕਰਾਸ ਸੁਸਾਇਟੀ ਪ੫ਧਾਨ ਕਮਲ ਕਿਸ਼ੋਰ ਯਾਦਵ ਨੇ ਸ਼੫ੋਮਣੀ ਅਕਾਲੀ ਦਲ ਦੇ ਸੀਪੀਐਸ ਅਵਿਨਾਸ਼ ਚੰਦਰ ਖ਼ਿਲਾਫ਼ ਕੇਸ ਠੋਕ ਦਿੱਤਾ ਹੈ। ਡੀਸੀ ਨੇ ਇਹ ਕੇਸ ਫਾਈਨੈਂਸ਼ੀਅਲ ਕਮਿਸ਼ਨਰ ਰੈਵੇਨਿਊ (ਐਫਸੀਆਰ) ਦੀ ਅਦਾਲਤ 'ਚ ਦਾਇਰ ਕੀਤਾ ਹੈ, ਜਿਸ ਦੀ ਸੁਣਵਾਈ ਅਗਲੇ ਮਹੀਨੇ ਹੋਵੇਗੀ।
ਤਿੰਨ ਮਹੀਨੇ ਪਹਿਲਾਂ ਇਸੇ ਜ਼ਮੀਨ ਦੇ ਕਨਵਿੰਸ ਡੀਡ ਦੀ ਅਰਜ਼ੀ 'ਤੇ ਤਹਿਸੀਲਦਾਰ ਨੇ ਰੈਡ ਕਰਾਸ ਸੁਸਾਇਟੀ ਨੂੰ ਨੋਟਿਸ ਜਾਰੀ ਕੀਤਾ ਸੀ, ਜਿਸ ਦੇ ਜਵਾਬ 'ਚ ਸੁਸਾਇਟੀ ਪ੫ਧਾਨ ਕਮ ਡੀਸੀ ਨੇ ਐਫਸੀਆਰ ਦੀ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ ਹੈ। ਡੀਸੀ ਨੇ ਆਪਣੇ ਕੇਸ 'ਚ ਸੂਰਿਆ ਇਨਕਲੇਵ ਵਿਖੇ ਇਸ ਜ਼ਮੀਨ ਨੂੰ ਲੈ ਕੇ ਕਲੇਮ ਕਮਿਸ਼ਨਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ਮੁਤਾਬਕ ਕਈ ਅਹਿਮ ਤੱਥਾਂ 'ਤੇ ਗੌਰ ਨਹੀਂ ਕੀਤਾ ਗਿਆ। ਡੀਸੀ ਨੇ ਇਸ ਜ਼ਮੀਨ 'ਤੇ ਰੈਡ ਕਰਾਸ ਸੁਸਾਇਟੀ ਦਾ ਪੇਸ਼ ਕੀਤਾ ਹੈ, ਕਿਉਂਕਿ ਸਰਕਾਰ ਨੇ ਸੁਸਾਇਟੀ ਨੂੰ ਇਹ ਜ਼ਮੀਨ ਅਲਾਟ ਕੀਤੀ ਸੀ। ਅਲਾਟਮੈਂਟ ਤੋਂ ਬਾਅਦ ਰੈਡ ਕਰਾਸ ਸੁਸਾਇਟੀ ਨੇ ਪੈਸੇ ਸਰਕਾਰੀ ਖਾਤੇ 'ਚ ਜਮ੍ਹਾਂ ਕਰਵਾ ਦਿੱਤੇ ਹਨ। ਇਸ ਲਈ ਇਸ ਜ਼ਮੀਨ ਦੀ ਕਨਵਿੰਸ ਡੀਡੀ ਰੈਡ ਕਰਾਸ ਸੁਸਾਇਟੀ ਦੇ ਨਾਂ ਬਣਦੀ ਹੈ। ਇਹ ਜ਼ਮੀਨ ਸ਼ਹਿਰ ਦੀ ਪ੫ਾਈਮ ਲੋਕੇਸ਼ਨ 'ਚ ਪੈਂਦੀ ਹੈ, ਜਿਸ ਦੀ ਮਾਰਕੀਟ ਕੀਮਤ 22 ਕਰੋੜ ਰੁਪਏ ਦੇ ਕਰੀਬ ਹੈ। ਸੀਪੀਐਸ ਅਵਿਨਾਸ਼ ਮੁਤਾਬਕ ਜ਼ਮੀਨ ਦੇ ਮਾਲਕ ਕਰਤਾਰਾ ਸਿੰਘ ਨੇ ਆਪਣੀ ਵਸੀਅਤ 'ਚ ਜ਼ਮੀਨ ਉਨ੍ਹਾਂ ਦੇ ਨਾਂ ਕੀਤੀ ਸੀ, ਜਦਕਿ ਰੈਡ ਕਰਾਸ ਸੁਸਾਇਟੀ ਮੁਤਾਬਕ ਸਰਕਾਰ ਨੇ ਇਸ ਜ਼ਮੀਨ ਦੀ ਅਲਾਟਮੈਂਟ ਸੁਸਾਇਟੀ ਦੇ ਨਾਂ ਕੀਤੀ ਹੈ।
--
ਇਹ ਹੈ ਮਾਮਲਾ
ਜ਼ਮੀਨ 1980 'ਚ ਮਹਿੰਗਾ ਨਾਂ ਦੇ ਵਿਅਕਤੀ ਨੂੰ 15 ਹਜ਼ਾਰ ਰੁਪਏ 'ਚ ਵਿਸ਼ੇਸ਼ ਸਰਕਾਰੀ ਸਕੀਮ ਤਹਿਤ ਅਲਾਟ ਹੋਈ ਸੀ, ਜਿਸ ਤੋਂ ਬਾਅਦ 21 ਕਨਾਲ 10 ਮਰਲੇ ਜ਼ਮੀਨ ਰੈਡ ਕਰਾਸ ਸੁਸਾਇਟੀ ਨੂੰ ਵੀ ਅਲਾਟ ਹੋ ਗਈ। ਬਾਅਦ 'ਚ ਮਹਿੰਗਾ ਦਾ ਪੁੱਤਰ ਕਰਤਾਰਾ ਜ਼ਮੀਨ 'ਤੇ ਸਰਗਰਮ ਹੋ ਗਿਆ, ਜਿਸ ਨੇ ਕੇਸ ਦੇ ਮਾਲਕਾਨਾ ਹੱਕ ਬਾਰੇ ਕੇਸ ਦਾਇਰ ਕੀਤਾ। ਕਰਤਾਰਾ ਨੇ ਆਪਣੀ ਵਸੀਅਤ 'ਚ ਜ਼ਮੀਨ ਸੀਪੀਐਸ ਅਵਿਨਾਸ਼ ਦੇ ਨਾਂ ਕੀਤੀ। ਭਾਵੇਂ ਕਿ ਵਸੀਅਤ 15 ਸਾਲ ਬਾਅਦ ਰਜਿਸਟਰ ਹੋਈ। ਇਸੇ ਵਸੀਅਤ ਦੇ ਆਧਾਰ 'ਤੇ ਸੀਪੀਐਸ ਅਵਿਨਾਸ਼ ਜ਼ਮੀਨ 'ਤੇ ਕਾਬਜ਼ ਹੋਏ। ਇਹ ਮਾਮਲਾ ਰੈਵੇਨਿਊ ਕੋਰਟ ਤੋਂ ਲੈ ਕੇ ਹਾਈ ਕੋਰਟ ਤਕ ਜਾ ਚੁੱਕਾ ਹੈ, ਪਰੰਤੂ ਨਤੀਜਾ ਕੋਈ ਨਹੀਂ ਨਿਕਲਿਆ।
----
ਈਡੀ ਨੇ ਸੀਪੀਐਸ ਅਵਿਨਾਸ਼ ਨੂੰ ਮੁੜ ਸੰਮਨ ਕੀਤੇ ਜਾਰੀ
ਜਲੰਧਰ (ਜੇਐਨਐਨ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੀਪੀਐਸ ਅਵਿਨਾਸ਼, ਉਨ੍ਹਾਂ ਦੀ ਪਤਨੀ ਸੰਤੋਸ਼ ਤੇ ਭਰਾ ਸਟੀਫਨ ਕਲੇਰ ਨੂੰ ਇਕ ਵਾਰ ਫਿਰ ਸੰਮਨ ਜਾਰੀ ਕਰਕੇ ਪਿ੫ਵੈਨਸ਼ਨ ਆਫ ਮਨੀ ਲਾਂਡਿ੫ੰਗ ਐਕਟ ਤਹਿਤ ਬੁਲਾਇਆ ਹੈ। ਇਸ ਵਾਰ ਤਿੰਨਾਂ ਨੂੰ 28 ਅਪ੫ੈਲ ਨੂੰ ਸਵੇਰੇ 10 ਵਜੇ ਤਲਬ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੋ ਵਾਰ ਸੰਮਨ ਜਾਰੀ ਹੋਣ ਦੇ ਬਾਵਜੂਦ ਸੀਪੀਐਸ ਪੇਸ਼ ਨਹੀਂ ਹੋਏ ਸਨ। ਸੰਮਨ ਜਾਰੀ ਕਰਕੇ 22 ਅਪ੫ੈਲ ਨੂੰ ਵੀ ਬੁਲਾਇਆ ਗਿਆ ਸੀ। ਪਰੰਤੂ ਅਵਿਨਾਸ਼ ਪੇਸ਼ ਨਹੀਂ ਹੋਏ ਤੇ ਤਿੰਨ ਹਫ਼ਤੇ ਦਾ ਸਮਾਂ ਮੰਗ ਲਿਆ ਸੀ। ਈਡੀ ਨੇ ਅਰਜ਼ੀ ਪਰਵਾਨ ਨਹੀਂ ਕੀਤੀ ਤੇ ਮੁੜ ਸੰਮਨ ਜਾਰੀ ਕਰਕੇ 28 ਅਪ੫ੈਲ ਨੂੰ ਬੁਲਾ ਲਿਆ ਹੈ। ਇਸ ਮਾਮਲੇ 'ਚ ਸੀਪੀਐਸ ਤੋਂ ਕਈ ਵਾਰ ਪੁੱਛਗਿੱਛ ਹੋ ਚੁੱਕੀ ਹੈ। ਉਨ੍ਹਾਂ ਦੇ ਪਰਿਵਾਰ ਦੇ ਨਾਂ ਕਈ ਜਾਇਦਾਦਾਂ ਦਰਜ ਹਨ। ਇਸ ਲਈ ਪਰਿਵਾਰਕ ਮੈਂਬਰਾਂ ਤੋਂ ਜਾਇਦਾਦਾਂ ਦੇ ਸੋਰਸ ਆਫ ਇਨਕਮ ਬਾਰੇ ਪੁੱਛਗਿੱਛ ਕੀਤੀ ਜਾਵੇਗੀ।