ਸਟੇਟ ਬਿਊਰੋ, ਕੋਲਕਾਤਾ : ਪੱਛਮੀ ਬੰਗਾਲ ਵਿਧਾਨ ਸਭਾ ਦੇ ਅਹਿਮ ਪੰਜਵੇਂ ਗੇੜ ਵਿਚ ਤਿੰਨ ਜ਼ਿਲਿ੍ਹਆਂ ਦੀਆਂ 53 ਵਿਧਾਨ ਸਭਾ ਸੀਟਾਂ 'ਤੇ ਸ਼ਨਿਚਰਵਾਰ ਸਵੇਰੇ 7 ਤੋਂ ਸ਼ਾਮ 6 ਵਜੇ ਤਕ ਵੋਟਾਂ ਪੈਣਗੀਆਂ। ਇਹ ਗੇੜ ਤਿ੫ਣਮੂਲ ਕਾਂਗਰਸ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਕਾਫੀ ਅਹਿਮ ਹੈ ਕਿਉਂਕਿ ਇਸ ਗੇੜ ਵਿਚ ਮੁੱਖ ਮੰਤਰੀ ਅਤੇ ਉਨ੍ਹਾਂ ਦੇ 11 ਮੰਤਰੀਆਂ, ਵਿਧਾਨ ਸਭਾ ਮਦੇ ਸਪੀਕਰ ਵਿਮਨ ਬੈਨਰਜੀ, ਡਿਪਟੀ ਸਪੀਕਰ ਸੋਨਾਲੀ ਗੁਹਾ ਅਤੇ ਵਿਧਾਨ ਸਭਾ ਦੇ ਮੁੱਖ ਵਿਸਲ ਬਲੋਅਰ ਸ਼ੋਭਨਦੇਵ ਚਟੋਪਾਧਿਆਏ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਓਥੇ ਹੀ ਕਥਿਤ ਤੌਰ 'ਤੇ ਸਟਿੰਗ ਆਪ੍ਰੇਸ਼ਨ ਵਿਚ ਫਸੇ ਤਿ੫ਣਮੂਲ ਦੇ ਤਿੰਨ ਅਹਿਮ ਉਮੀਦਵਾਰ ਫਿਰਹਾਦ ਹਕੀਮ, ਸੁਬਰਤ ਮੁਖਰਜੀ ਅਤੇ ਸ਼ੋਭਨ ਚੈਟਰਜੀ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਦੂਜੇ ਪਾਸੇ ਵਿਰੋਧੀ ਧਿਰ ਦੇ ਹੈਵੀਵੇਟ ਉਮੀਦਵਾਰਾਂ ਵਿਚ ਕਾਂਗਰਸ ਦੀ ਦੀਪਾ ਦਾਸਮੁਨਸ਼ੀ, ਭਾਜਪਾ ਤੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪੋਤਰੇ ਚੰਦਰ ਕੁਮਾਰ ਬੋਸ, ਮਾਕਪਾ ਦੇ ਸੁਜਨ ਚੱਕਰਵਰਤੀ ਅਤੇ ਰਾਬਿਨ ਦੇਵ ਆਦਿ ਸ਼ਾਮਲ ਹਨ। ਸ਼ਾਂਤੀਪੂਰਨ ਮਤਦਾਨ ਲਈ ਚੋਣ ਕਮਿਸ਼ਨ ਨੇ ਤਿੰਨਾਂ ਹੀ ਜ਼ਿਲਿ੍ਹਆਂ ਵਿਚ 48 ਘੰਟੇ ਪਹਿਲਾਂ ਦਫਾ 144 ਲਗਾ ਦਿੱਤੀ ਸੀ। ਨੀਮ ਫੌਜੀ ਦਸਤਿਆਂ ਦੀਆਂ 680 ਕੰਪਨੀਆਂ ਸਮੇਤ 90 ਹਜ਼ਾਰ ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮਤਦਾਨ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਭਵਾਨੀਪੁਰ ਦੇ ਅਲੀਪੁਰ ਇਲਾਕੇ ਵਿਚ ਅਤੇ ਬਾਲੀਗੰਜ ਵਿਧਾਨ ਸਭਾ ਖੇਤਰ ਦੇ ਤਿਲਜਲਾ ਖੇਤਰ 'ਚੋਂ 24 ਬੰਬ ਬਰਾਮਦ ਕੀਤੇ ਗਏ ਹਨ। ਪੰਜਵੇਂ ਗੇੜ ਵਿਚ ਕਰੀਬ 1 ਕਰੋੜ 23 ਲੱਖ ਵੋਟਰ 43 ਅੌਰਤਾਂ ਸਮੇਤ 349 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। 53 ਸੀਟਾਂ ਲਈ 14565 ਬੂਥਾਂ 'ਤੇ ਵੋਟਾਂ ਪਾਈਆਂ ਜਾਣਗੀਆਂ।
↧