ਜਲੰਧਰ (ਜੇਐੱਨਐੱਨ) : ਦੀਨ ਦਿਆਲ ਉਪਾਧਿਆਏ ਨਗਰ 'ਚ ਫਰਜ਼ੀ ਗੋਲੀਬਾਰੀ ਕਰਾਉਣ ਵਾਲੇ ਬਰਖਾਸਤ ਸ਼ਿਵ ਸੈਨਾ ਉੱਤਰ ਭਾਰਤ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਕੰਬੋਜ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਅਦਾਲਤ ਨੇ ਨਾ-ਮਨਜ਼ੂਰ ਕਰ ਦਿੱਤਾ ਹੈ। ਦੀਪਕ ਨੇ ਸੋਮਵਾਰ ਨੂੰ ਅਦਾਲਤ 'ਚ ਪਟੀਸ਼ਨ ਲਗਾਈ ਸੀ, ਜਿਸ ਨੂੰ ਵਧੀਕ ਸੈਸ਼ਨ ਜੱਜ ਅਸ਼ੋਕ ਕਪੂਰ ਨੇ ਰੱਦ ਕਰ ਦਿੱਤਾ। ਪਿਛਲੀ 16 ਫਰਵਰੀ ਨੂੰ ਦੀਪਕ ਨੇ ਦੀਨ ਦਿਆਲ ਉਪਾਧਿਆਏ ਨਗਰ 'ਚ ਸ਼ਿਵ ਜਿਓਤੀ ਸਕੂਲ 'ਚੋਂ ਪੁੱਤਰ ਤੇ ਧੀ ਨੂੰ ਲੈਣ ਗਿਆ ਸੀ। ਤਦੇ ਐੱਫਜ਼ੈੱਡ ਬਾਈਕ 'ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਲੱਤ 'ਤੇ ਗੋਲੀ ਮਾਰ ਦਿੱਤੀ ਸੀ। ਪੁਲਸ ਨੇ ਇਸ ਮਾਮਲੇ 'ਚ ਦੋ ਮਹੀਨੇ ਬਾਅਦ ਗੋਲੀ ਚਲਾਉਣ ਵਾਲੇ ਢੰਨ ਮੁਹੱਲਾ ਦੇ ਗੌਰਵ ਤੇ ਮਖਦੂਮਪੁਰਾ ਦੇ ਸੁਪਿੰਦਰ ਉਰਫ ਸ਼ੈਂਪੀ ਨੂੰ ਗਿ੍ਰਫ਼ਤਾਰ ਕੀਤਾ ਸੀ। ਪੁੱਛਗਿੱਛ 'ਚ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੀਪਕ ਦੇ ਕਹਿਣ 'ਤੇ ਹੀ ਗੋਲੀ ਚਲਾਈ ਸੀ। ਦੀਪਕ ਨੇ ਚੋਣਾਂ 'ਚ ਆਪਣਾ ਰੁਤਬਾ ਵਧਾਉਣ ਅਤੇ ਸਕਿਓਰਟੀ ਵਧਾਉਣ ਲਈ ਦੋਸਤਾਂ ਤੋਂ ਗੋਲੀ ਚਲਾਈ ਸੀ। ਭੇਤ ਖੁੱਲ੍ਹਣ ਤੋਂ ਬਾਅਦ ਪੁਲਸ ਨੇ ਦੀਪਕ ਨੂੰ ਦਿੱਤੇ ਸੁਰੱਖਿਆ ਗਾਰਡ ਤੇ ਗੱਡੀ ਵਾਪਸ ਲੈ ਲਈ ਸੀ।
↧