ਜੈਪੁਰ (ਏਜੰਸੀ) : ਬੰਗਲੁਰੂ ਬੁਲਜ਼ ਨੇ ਆਪਣੇ ਬਿਹਤਰੀਨ ਪ੍ਰਦਰਸ਼ਨ ਦੇ ਦਮ 'ਤੇ ਸੋਮਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਇਕ ਪਾਸੜ ਮੁਕਾਬਲੇ ਵਿਚ ਦਬੰਗ ਦਿੱਲੀ ਨੂੰ 33-17 ਨਾਲ ਹਰਾ ਦਿੱਤਾ। ਬੁਲਜ਼ ਦੀ ਇਸ ਜਿੱਤ ਵਿਚ ਕਪਤਾਨ ਮਨਜੀਤ ਚਿੱਲਰ ਨੇ ਅਹਿਮ ਭੂਮਿਕਾ ਨਿਭਾਉਂਦੇ ਹੋਏ 9 ਅੰਕ ਹਾਸਲ ਕੀਤੇ। ਇਕ ਹੋਰ ਮੈਚ ਵਿਚ ਤੇਲਗੂ ਟਾਈਟਨਜ਼ ਨੇ ਪਿਛਲੇ ਚੈਂਪੀਅਨ ਪਿੰਕ ਪੈਂਥਰਜ਼ ਨੂੰ 33-22 ਨਾਲ ਹਰਾਇਆ। ਘਰੇਲੂ ਮੈਦਾਨ 'ਤੇ ਖੇਡ ਰਹੇ ਪਿੰਕ ਪੈਂਥਰਜ਼ ਦੀ ਇਹ ਲਗਾਤਾਰ ਚੌਥੀ ਹਾਰ ਹੈ। ਮੈਚ ਦੀ ਸ਼ੁਰੂਆਤ ਵਿਚ ਦਬੰਗ ਦਿੱਲੀ ਨੇ ਬੰਗਲੁਰੂ ਬੁਲਜ਼ ਨੂੰ ਚੁਣੌਤੀ ਦਿੱਤੀ ਪਰ ਬਾਅਦ ਵਿਚ ਦਿੱਲੀ ਦੀ ਟੀਮ ਪਿਛੜ ਗਈ। ਕਪਤਾਨ ਮਨਜੀਤ ਤੋਂ ਇਲਾਵਾ ਸੋਮਵੀਰ ਸਿੰਘ ਨੇ ਬੰਗਲੁਰੂ ਬੁਲਜ਼ ਲਈ ਛੇ ਅੰਕ ਹਾਸਲ ਕੀਤੇ। ਇਸ ਜਿੱਤ ਨਾਲ ਬੁਲਜ਼ ਦੀ ਟੀਮ 20 ਅੰਕਾਂ ਨਾਲ ਦੂਜੇ ਸਥਾਨ 'ਤੇ ਪੁੱਜ ਗਈ ਹੈ, ਜਦਕਿ ਦਸ ਅੰਕ ਲੈ ਕੇ ਦਿੱਲੀ ਦੀ ਟੀਮ ਚੌਥੇ ਸਥਾਨ 'ਤੇ ਹੈ। ਉਧਰ, ਦੂਜੇ ਮੁਕਾਬਲੇ ਵਿਚ ਕਪਤਾਨ ਰਾਹੁਲ ਚੌਧਰੀ ਦੀ ਟੀਮ ਪੂਰੀ ਤਿਆਰੀ ਨਾਲ ਮੈਦਾਨ 'ਤੇ ਉਤਰੀ ਤੇ ਉਸ ਨੇ ਪਿੰਕ ਪੈਂਥਰਜ਼ ਨੂੰ ਜ਼ਿਆਦਾ ਮੌਕੇ ਨਹੀਂ ਦਿੱਤੇ।
↧