ਪੱਤਰ ਪ੍ਰੇਰਕ, ਜਲੰਧਰ : ਜਲੰਧਰ ਨਿਊ ਸ਼ਾਸਤਰੀ ਨਗਰ 'ਚ ਮਿੱਠੂ ਬਸਤੀ ਨਹਿਰ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਨਿਊ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਖੁੱਲਰ ਦੀ ਪ੍ਰਧਾਨਗੀ 'ਚ ਬੀਤੇ ਦਿਨੀਂ ਨਿਊ ਸ਼ਾਸਤਰੀ ਨਗਰ ਦੇ ਲੋਕਾਂ ਨੇ ਨਹਿਰੀ ਵਿਭਾਗ ਨੂੰ ਸਫ਼ਾਈ ਸਬੰਧੀ ਮੰਗ ਪੱਤਰ ਦਿੱਤਾ ਸੀ ਤੇ ਸੋਮਵਾਰ ਸਵੇਰੇ 10 ਵਜੇ ਨਹਿਰੀ ਵਿਭਾਗ ਟੀਮ ਤੇ ਨਗਰ ਨਿਗਮ ਨਹਿਰ ਦੀ ਸਫ਼ਾਈ ਲਈ ਪੁਹੰਚ ਗਏ। ਛੇ ਘੰਟੇ ਬਾਅਦ ਨਹਿਰ ਦੀ ਸਫਾਈ ਹੋਈ। ਪ੍ਰਦੀਪ ਖੁੱਲਰ ਨੇ ਦੱਸਿਆ ਕਿ ਬੁੱਧਵਾਰ ਨੂੰ ਡੀਸੀ ਜਲੰਧਰ ਨੂੰ ਬਸਤੀ ਬਾਵਾ ਖੇਲ ਨਹਿਰ ਕੋਲ ਬਣੀ ਮੱਛੀ ਮਾਰਕਿਟ ਖਿਲਾਫ ਮੰਗ ਪੱਤਰ ਦਿੱਤਾ ਜਾਵੇਗਾ ਅਗਰ ਕੁੱਝ ਦਿਨਾਂ 'ਚ ਮੱਛੀ ਮਾਰਕਿਟ ਨਹੀਂ ਹਟੀ ਤੋਂ ਧਰਨਾ ਪ੍ਰਦਰਸ਼ਨ ਦਿੱਤਾ ਜਾਵੇਗਾ। ਮੱਛੀ ਮਾਰਕਿਟ ਵਾਲੇ ਸਾਰਾ ਗੰਦ ਨਹਿਰ 'ਚ ਸੁੱਟਦੇ ਹਨ। ਜਿਸ ਕਰਕੇ ਨਹਿਰ ਦਾ ਪਾਣੀ ਦੂਸ਼ਿਤ ਹੋਂ ਰਿਹਾ ਹੈ ਅਤੇ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਹਨ। ਇਸ ਮੌਕੇ ਮੈਂ ਇਕ ਨੂਰ ਵੈਲਫੇਅਰ ਦਾ ਖਾਸ ਯੋਗਦਾਨ ਰਿਹਾ। ਇਸ ਮੌਕੇ ਬਚਨ ਦਾਸ, ਰਾਮ ਲਾਲ, ਸੋਹਣ ਸਿੰਘ, ਬਲਵੰਤ ਸਿੰਘ, ਗੁਪਤਾ, ਲਾਜਪਤ, ਕਸਤੂਰੀ ਲਾਲ, ਦੀਪਕ, ਗੁਰਦੇਵ ਸਿੰਘ ਹਾਜ਼ਰ ਸਨ।
↧