-ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਨੇ ਕਰਵਾਈ ਹਾਫ ਮੈਰਾਥਨ
-ਵੱਖ-ਵੱਖ ਉਮਰ ਵਰਗ ਦੇ ਲੋਕਾਂ ਨੇ ਹੁੰਮ-ਹੁਮਾ ਕੇ ਲਿਆ ਹਿੱਸਾ
ਗੁਰਾਇਆ (ਬਿੰਦਰ ਸੁੰਮਨ): ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਜੇ.ਸੀ.ਆਈ ਗੁਰਾਇਆ ਦੇ ਸਹਿਯੋਗ ਨਾਲ ਕੈਂਸਰ ਪ੫ਤੀ ਜਾਗਰੁਕਤਾ ਤੇ ਨਸ਼ਿਆਂ ਦੇ ਮਾਰੂ ਪ੫ਭਾਵਾਂ ਦੇ ਬਾਰੇ ਸਮਾਜ ਨੂੰ ਜਾਗਰੂਕ ਕਰਨ ਲਈ ਹਾਫ ਮੈਰਾਥਨ ਦੌੜ ਕਰਵਾਈ ਗਈ¢ ਇਹ ਦੌੜ ਗੁਰਾਇਆ ਪੀਂਘਾਂ ਵਾਲੇ ਚੌਕ ਤੋਂ ਸ਼ੁਰੂ ਹੋ ਕੇ ਰੁੜਕਾ ਕਲਾਂ ਵਿੱਚ ਵਾਈ.ਐਫ.ਸੀ. ਦੇ ਖੇਡ ਸਟੇਡੀਅਮ ਵਿੱਚ ਸਮਾਪਤ ਹੋਈ¢ ਇਸ ਵਿੱਚ ਵੱਖ-ਵੱਖ ਉਮਰ ਵਰਗ ਦੇ ਨੌਜਵਾਨ ਲੜਕੇ, ਲੜਕੀਆਂ, ਬੱਚਿਆਂ ਅਤੇ ਬਜ਼ੁਰਗਾਂ ਨੇ ਭਾਗ ਲਿਆ¢ ਜੇਤੂ ਖਿਡਾਰੀਆਂ ਨੂੰ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ¢
17 ਸਾਲ ਉਮਰ ਵਰਗ ਵਿੱਚ ਪਹਿਲਾ ਇਨਾਮ ਰੋਬਿਨ ਸਿੰਘ ਲੁਧਿਆਣਾ, ਦੂਜਾ ਗੁਰਜੀਤ ਸਿੰਘ ਨਵਾਂ ਸ਼ਹਿਰ,ਤੀਜਾ ਜੱਸਪ੫ੀਤ ਹੁਸ਼ਿਆਰਪੁਰ ਅਤੇ ਚੌਥਾ ਤਲਵਿੰਦਰ ਗੁਰਦਾਸਪੁਰ ਨੇ ਜਿੱਤਿਆ¢ਲੜਕੀਆਂ ਵਿੱਚ ਅਮਨਦੀਪ ਕੌਰ ਲੁਧਿਆਣਾ ਪਹਿਲਾ, ਲਵਜੋਤ ਕੌਰ ਲੁਧਿਆਣਾ ਦੂਜਾ ਅਤੇ ਗੁਰਪ੫ੀਤ ਕੌਰ ਤਰਨਤਾਰਨ ਨੇ ਤੀਜਾ ਇਨਾਮ ਹਾਸਲ ਕੀਤਾ¢ ਸੀਨੀਅਰ ਵਰਗ ਵਿੱਚ ਪਹਿਲਾ ਇਨਾਮ ਜਤਿੰਦਰ ਸਿੰਘ ਫਿਰੋਜ਼ਪੁਰ, ਦੂਜਾ ਜੱਗਾ ਗੁਰਦਾਸਪੁਰ ਅਤੇ ਤੀਜਾ ਇਨਾਮ ਰਮਨਦੀਪ ਸਿੰਘ ਰੁੜਕਾ ਕਲਾਂ ਨੇ ਹਾਸਲ ਕੀਤਾ¢ਇਸੇ ਤਰ੍ਹਾਂ ਵੈਟਰਨ ਵਿੱਚ ਗੁਰਦੀਪ ਸਿੰਘ ਬਿਲਗਾ ਨੇ ਪਹਿਲਾ, ਰਵਿੰਦਰ ਸਿੰਘ ਸਰਹਾਲ ਕਾਦੀਆਂ ਨੇ ਦੂਜਾ ਅਤੇ ਬਲਵਿੰਦਰ ਸਿੰਘ ਗੁਰਾਇਆਂ ਤੇ ਬਲਵਿੰਦਰ ਸਿੰਘ ਰੁੜਕਾ ਕਲਾਂ ਨੇ ਸਾਂਝੇ ਤੌਰ ਤੇ ਤੀਜਾ ਨੰਬਰ ਹਾਸਲ ਕੀਤਾ¢
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਪਦਮਸ਼੫ੀ ਪਰਗਟ ਸਿੰਘ (ਐਮ ਐਲਏ ਜਲੰਧਰ ਕੈਂਟ) ਨੇ ਵਾਈਐਫਸੀ ਰੁੜਕਾ ਕਲਾਂ ਦੇ ਅਲੱਗ-ਅਲੱਗ ਪਿੰਡਾਂ ਵਿੱਚ ਚਲਾਏ ਜਾਂਦੇ ਬਹੁਮੰਤਵੀ ਕੇਂਦਰਾਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਚੰਗੇ ਸਰੀਰ ਵਿੱਚ ਹੀ ਚੰਗੀ ਮਾਨਸਿਕਤਾ ਵਸਦੀ ਹੈ¢ਜਿਸ ਕਰਕੇ ਤੰਦਰੁਸਤ ਸਰੀਰ ਵਾਲਾ ਇਨਸਾਨ ਨਸ਼ੇ ਵਰਗੀ ਬੁਰਾਈ ਵੱਲ ਮੂੰਹ ਨਹੀਂ ਕਰਦਾ¢ ਡਾਕਟਰ ਮਨਜਿੰਦਰ ਸਿੱਧੂ (ਮੈਕਸ ਹਸਪਤਾਲ ਬਿਠੰਡਾ) ਨੇ ਲੋਕਾਂ ਨੂੰ ਕੈਂਸਰ ਪ੫ਤੀ ਜਾਗਰੂਕ ਕੀਤਾ¢ ਇਸ ਮੌਕੇ ਕਲੱਬ ਦੇ ਪ੫ਧਾਨ ਗੁਰਮੰਗਲ ਦਾਸ ਸੋਨੀ, ਅਮਰਜੀਤ ਸਿੰਘ ਸੰਧੂ (ਚੇਅਰਮੈਨ), ਰਿਟਾਇਰਡ ਜਸਟਿਸ ਐਸ ਪੀ ਬੰਗੜ, ਜਸਕਰਨ ਸਿੰਘ ਸੰਧੂ, ਐਡਵੋਕੇਟ ਅਸ਼ਵਨੀ ਕੁਮਾਰ,ਹਰਜੀਤ ਬਾਵਾ, ਰਜਨੀਸ਼, ਰੋਹਿਤ, ਰਮੇਸ਼ ਜੀਥਰ, ਸੁਰਿੰਦਰ ਸਿੰਘ ਘਟਾਉੜਾ, ਪਰਮਜੀਤ ਸਿੰਘ, ਸੋਢੀ ਰਾਮ ਗੌਹਵਾਰ, ਸੁਰਿੰਦਰ ਸਿੰਘ ਸੰਧੂ (ਯੂ.ਕੇ.), ਸੱਤਪਾਲ ਤਿਵਾੜੀ, ਵਿਸ਼ਵਾ ਮਿੱਤਰ ਤਿਵਾੜੀ, ਐਸ.ਡੀ.ਓ. ਲੁਪਿੰਦਰ ਕੁਮਾਰ, ਅਨਵਰ ਅਲੀ, ਸ਼ਿਵ ਕੁਮਾਰ ਤਿਵਾੜੀ, ਸੋਹਣ ਰੁੜਕੀ ਅਤੇ ਕਲੱਬ ਦੇ ਮੈਂਬਰ ਹਾਜ਼ਰ ਸਨ¢
ਫੋਟੋ ਪੰਜਾਬੀ ਜਾਗਰਣ ਫਾਇਲ 293“Y452
ਰੁੜਕਾ ਕਲਾਂ 'ਚ ਕੈਂਸਰ ਪ੍ਰਤੀ ਜਾਗਰੂਕਤਾ ਲਈ ਮੈਰਾਥਨ ਸ਼ੁਰੂ ਕਰਵਾਉਦੇ ਹੋਏ ਪਤਵੰਤੇ।
ਫੋਟੋ ਪੰਜਾਬੀ ਜਾਗਰਣ ਫਾਇਲ 293“Y453
ਮੈਰਾਥਾਨ ਦੌੜ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਸਨਮਾਨਿਤ ਕਰਦੇ ਪੰਤਵੰਤੇ।