-ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਫਿੱਕੀ ਸਾਬਤ ਹੋਈ ਸਰਬੋਤਮ ਬੱਲੇਬਾਜ਼ਾਂ ਦੀ ਟੀਮ
ਬੈਂਗਲੁਰੂ (ਜੇਐੱਨਐੱਨ) : ਆਈਪੀਐੱਲ ਫਾਈਨਲ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਟੱਕਰ ਤੋਂ ਜ਼ਿਆਦਾ ਕਪਤਾਨ ਵਿਰਾਟ ਕੋਹਲੀ ਅਤੇ ਡੇਵਿਡ ਵਾਰਨਰ ਦੀ ਟੱਕਰ ਦੇ ਤੌਰ 'ਤੇ ਵੇਖਿਆ ਜਾ ਰਿਹਾ ਸੀ ਜਿਸ ਵਿਚ ਯਕੀਨੀ ਤੌਰ 'ਤੇ ਹੀ ਆਸਟ੫ੇਲੀਆਈ ਬੱਲੇਬਾਜ਼ ਨੇ ਬਾਜ਼ੀ ਮਾਰੀ। ਇਹ ਫਾਈਨਲ ਦੋਵਾਂ ਕਪਤਾਨਾਂ ਲਈ ਵੱਕਾਰ ਦਾ ਸਵਾਲ ਸੀ ਅਤੇ ਉਨ੍ਹਾਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ। ਇੱਥੇ ਵਾਰਨਰ ਨੇ ਸਿਰਫ਼ ਆਪਣੇ ਭਰੋਸੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਤਾਂ ਟੀਚੇ ਦਾ ਪਿੱਛਾ ਕਰਦੇ ਹੋਏ ਵਿਰਾਟ ਨੇ ਪਹਿਲਾਂ ਿਯਸ ਗੇਲ ਦੇ ਸਹਾਇਕ ਦੀ ਭੂਮਿਕਾ ਨਿਭਾਈ ਅਤੇ ਬਾਅਦ ਵਿਚ ਖ਼ੁਦ ਧਮਾਕੇਦਾਰ ਬੱਲੇਬਾਜ਼ੀ ਕੀਤੀ ਪਰ ਭੁਵਨੇਸ਼ਵਰ ਕੁਮਾਰ ਅਤੇ ਮੁਸਤਫਿਜੁਰ ਰਹਿਮਾਨ ਨੇ ਆਖ਼ਰ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਇਹੀ ਕਾਰਨ ਰਿਹਾ ਕਿ 209 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਰਸੀਬੀ 20 ਓਵਰਾਂ ਵਿਚ ਸੱਤ ਵਿਕਟਾਂ 'ਤੇ 200 ਦੌੜਾਂ ਹੀ ਬਣਾ ਸਕੀ। ਆਰਸੀਬੀ ਨੂੰ ਫਾਈਨਲ ਵਿਚ ਅੱਠ ਦੌੜਾਂ ਨਾਲ ਮਾਤ ਸਹਿਣੀ ਪਈ।