ਸਿਟੀ-ਪੀ61) ਪਿ੍ਰੰਸ ਚੋਪੜਾ ਨੂੰ ਸਨਮਾਨਤ ਕਰਨ ਮੌਕੇ ਹਾਜ਼ਰ ਮਨੂੰ ਛਾਬੜਾ, ਕੁਮੁਦ ਸ਼ਰਮਾ, ਮਾਈਕ ਖੋਸਲਾ, ਜਤਿੰਦਰ ਮਾਰਸ਼ਲ ਤੇ ਹੋਰ। ਹਰੀਸ਼ ਸ਼ਰਮਾ
==ਸਨਮਾਨ ਸਮਾਗਮ
-ਸਿਲਵਰ ਪਲਾਜਾ ਸੁਸਾਇਟੀ ਦੇ ਅਹੁਦੇਦਾਰਾਂ ਨੇ ਚੋਪੜਾ ਨੂੰ ਕਾਂਗਰਸ ਦਾ ਸੀਨੀਅਰ ਮੀਤ ਪ੍ਰਧਾਨ ਥਾਪੇ ਜਾਣ 'ਤੇ ਕੀਤਾ ਸਨਮਾਨ
ਮਨਦੀਪ ਸ਼ਰਮਾ, ਜਲੰਧਰ
'ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪੂਰੀ ਸ਼ਾਨ ਨਾਲ ਜਿੱਤ ਦਰਜ ਕਰੇਗੀ। ਕਾਂਗਰਸ ਦਿਨੋਂ-ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਨੇੜੇ ਵੀ ਨਹੀਂ ਆਉਣ ਦਿੱਤਾ ਜਾਵੇਗਾ।' ਇਹ ਗੱਲ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਪਿ੍ਰੰਸ ਚੋਪੜਾ ਨੇ ਸਿਲਵਰ ਪਲਾਜ਼ਾ ਵਿਖੇ ਉਨ੍ਹਾਂ ਦੇ ਸਨਮਾਨ ਵਿਚ ਕਰਵਾਏ ਗਏ ਸਮਾਗਮ ਦੌਰਾਨ ਕਹੀ।
ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੰਤਰੀ ਅਵਤਾਰ ਹੈਨਰੀ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਦੀ ਅਗਵਾਈ ਹੇਠ ਉਹ ਲਗਾਤਾਰ ਕੰਮ ਕਰਦੇ ਰਹਿਣਗੇ ਤੇ 2017 ਦੀਆਂ ਚੋਣਾਂ ਦੌਰਾਨ ਪਾਰਟੀ ਦੀ ਜਿੱਤ ਲਈ ਦਿਨ-ਰਾਤ ਇਕ ਕਰ ਦੇਣਗੇ। ਸਮਾਗਮ ਸਿਲਵਰ ਪਲਾਜ਼ਾ ਸੁਸਾਇਟੀ ਦੇ ਚੇਅਰਮੈਨ ਕੁਮੁਦ ਸ਼ਰਮਾ, ਪ੍ਰਧਾਨ ਮਨੂੰ ਛਾਬੜਾ, ਨਵੀਨ ਕੌਸ਼ਲ, ਰਾਜਦੀਪ ਬਸਰਾ, ਨਵੀਨ ਸ਼ਰਮਾ, ਹੈਪੀ, ਰਾਜਵੀਰ, ਅਟਲ ਕੋਹਲੀ ਵੱਲੋਂ ਪਿ੍ਰੰਸ ਚੋਪੜਾ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਦੀ ਖ਼ੁਸ਼ੀ ਵਿਚ ਰਖਿਆ ਗਿਆ ਸੀ। ਇਸ ਦੌਰਾਨ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਪਿ੍ਰੰਸ ਚੋਪੜਾ ਨੂੰ ਸਨਮਾਨਤ ਕਰਨ ਦੇ ਇਲਾਵਾ ਉਨ੍ਹਾਂ ਦਾ ਪੂਰੀ ਤਰ੍ਹਾਂ ਸਾਥ ਦੇਣ ਦਾ ਭਰੋਸਾ ਵੀ ਦਿਵਾਇਆ ਗਿਆ।
ਇਸ ਮੌਕੇ ਪਿ੍ਰੰਸ ਚੋਪੜਾ ਨੇ ਜ਼ਿਲ੍ਹਾ ਕਾਂਗਰਸ ਦਾ ਸੀਨੀਅਰ ਮੀਤ ਪ੍ਰਧਾਨ ਪ੍ਰਧਾਨ ਬਣਾਏ ਜਾਣ 'ਤੇ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਮਾਈਕ ਖੋਸਲਾ, ਰਾਜੇਸ਼ ਭੱਟੀ, ਨਿਰਮਲ ਨਿੰਮਾ, ਪਰਮਜੀਤ ਪੰਮਾ, ਮਨਜੀਤ ਸਰੋਆ, ਕਰਨ ਦੱਤਾ, ਅੰਕਿਤ ਕਤਿਆਲ, ਵਿਨੋਦ ਖੰਨਾ, ਗੁਰਦੀਪ ਸਿੰਘ, ਜਤਿੰਦਰ ਮਾਰਸ਼ਲ, ਅਨਿਲ ਖੰਨਾ, ਸੁਰਿੰਦਰ ਵਿਰਦੀ, ਗੁਰਵਿੰਦਰ ਸਿੰਘ, ਸਾਹਿਬ ਸਿੰਘ, ਦਾਰਾ ਸਿੰਘ ਤੇ ਹੋਰ ਹਾਜ਼ਰ ਸਨ।