ਲਖਬੀਰ, ਜਲੰਧਰ : ਦਿਨੋਂ ਦਿਨ ਵੱਧਦੇ ਸੜਕੀ ਤੇ ਰੇਲ ਹਾਦਸਿਆਂ ਨੂੰ ਵੇਖਦਿਆਂ ਇਲਾਕੇ ਦੇ ਪੰਪਕਿੰਸ ਕਲੱਬ ਨੇ ਲੋਕਾਂ ਨੂੰ ਨਿਯਮਾਂ ਦਾ ਪਾਠ ਅਨੋਖੇ ਢੰਗ ਨਾਲ ਪੜ੍ਹਾਇਆ। ਕਲੱਬ ਦੇ ਪ੍ਰਧਾਨ ਸੁਸ਼ੀਲ ਤਿਵਾੜੀ ਨੇ ਸਾਥੀਆਂ ਨਾਲ ਮਿਲਕੇ ਸੋਢਲ ਫਾਟਕ ਵਿਖੇ ਮੁਹਿੰਮ ਚਲਾਉਦਿਆਂ ਗ਼ਲਤ ਢੰਗ ਨਾਲ ਖੜ੍ਹੇ ਰਾਹਗੀਰਾਂ ਤੇ ਫਾਟਕ ਬੰਦ ਹੋਣ ਉਪਰੰਤ ਪਾਰ ਕਰਨ ਵਾਲਿਆਂ ਨੂੰ ਗੁਲਾਬ ਦਾ ਫੁੱਲ ਭੇਟ ਕੀਤਾ। ਇਸ ਤੋਂ ਇਲਾਵਾ ਟ੫ੈਫਿਕ ਦੇ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਨੂੰ ਤੋਹਫੇ ਵਜੋਂ ਗਲਾਬ ਭੇਟ ਕੀਤਾ।
ਤਿਵਾੜੀ ਨੇ ਕਿਹਾ ਕਿ ਅੱਜ ਦੇ ਯੁੱਗ 'ਚ ਹਰੇਕ ਵਿਅਕਤੀ ਨੂੰ ਕਾਹਲ ਹੈ, ਜਿਸ ਕਾਰਨ ਲੋਕ ਟ੫ੈਫਿਕ ਨਿਯਮਾਂ ਨੂੰ ਭੁਲਦੇ ਜਾ ਰਹੇ ਹਨ। ਇਸ ਮੌਕੇ ਜੀਆਰਪੀ ਥਾਣੇ ਦੇ ਐੱਸਐੱਚਓ ਧਰਮਿੰਦਰ ਕਲਿਆਣਾ, ਮੋਹਿਤ, ਪ੍ਰਦੀਪ ਸ਼ਾਹ, ਸੁਭਾਸ਼ ਕੁਮਾਰ, ਗੋਬਿੰਦਾ, ਮੋਹਿਤ, ਅਮਰ ਕੁਮਾਰ, ਹਨੀ, ਰੋਹਿਤ, ਮਦਨ, ਸਾਹਿਲ ਠਾਕਰ, ਆਯੂਸ਼ ਆਦਿ ਮੌਜੂਦ ਸਨ।