- ਕੋਹਲੀ ਦੇ ਦਿੱਤੇ ਬੱਲੇ ਨਾਲ ਕਿ੍ਰਕੇਟ ਦੇ 'ਵਿਰਾਟ' ਬਣਨਗੇ ਮਨਦੀਪ
- ਰਾਤ ਅੱਠ ਵਜੇ ਘਰ ਪੁੱਜੇ ਮਨਦੀਪ ਦਾ ਪਰਿਵਾਰ ਨੇ ਕੀਤਾ ਜ਼ੋਰਾਂ-ਸ਼ੋਰਾਂ ਨਾਲ ਸਵਾਗਤ
ਫੋਟੋ 24-25
ਜੇਐੱਨਐੱਨ, ਜਲੰਧਰ : ਜਿੰਮਬਾਵੇ ਦੌਰੇ ਲਈ ਚੁਣੇ ਜਾਣ ਤੋਂ ਬਾਅਦ ਸ਼ਹਿਰ ਦਾ ਨੌਜਵਾਨ ਖਿਡਾਰੀ ਮਨਦੀਪ ਸਿੰਘ ਸੋਮਵਾਰ ਰਾਤ 8 ਵਜੇ ਦਿਲਬਾਗ ਨਗਰ ਸਥਿਤ ਆਪਣੇ ਘਰ ਪੁੱਜੇ। ਇਥੇ ਉਨ੍ਹਾਂ ਦੀ ਮਾਂ ਸੁਰਿੰਦਰ ਕੌਰ, ਪਿਤਾ ਹਰਦੇਵ ਸਿੰਘ, ਭਰਾ ਹਰਵਿੰਦਰ ਸਿੰਘ ਤੇ ਭਰਜਾਈ ਨੇ ਸਵਾਗਤ ਕੀਤਾ। ਭਾਰਤੀ ਟੀਮ 'ਚ ਚੋਣ ਤੋਂ ਬਾਅਦ ਪਹਿਲੀ ਵਾਰ ਘਰ ਪੁੱਜਣ 'ਤੇ ਮਨਦੀਪ ਦਾ ਜ਼ੋਰਦਾਰ ਸਵਾਗਤ ਹੋਇਆ। ਦੋਸਤ ਘਰ ਦੇ ਮੇਨ ਗੇਟ ਤੋਂ ਚੁੱਕ ਕੇ ਅੰਦਰ ਲੈ ਕੇ ਗਏ ਜਿਥੇ ਮਾਂ ਨੇ ਮਨਦੀਪ ਦਾ ਮੂੰਹ ਮਿੱਠਾ ਕਰਵਾਇਆ ਤੇ ਆਸ਼ੀਰਵਾਦ ਦਿੱਤਾ। ਬਰਲਟਨ ਪਾਰਕ ਤੋਂ ਹੀ ਿਯਕੇਟ ਦੀ ਸ਼ੁਰੂਆਤ ਕਰਨ ਵਾਲੇ ਮਨਦੀਪ ਸਿੰਘ ਨੇ ਭਾਰਤੀ ਟੀਮ 'ਚ ਥਾਂ ਬਣਾ ਕੇ ਜਲੰਧਰ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਹਾਲਾਂਕਿ ਪਿਤਾ ਰਿਟਾਇਰਡ ਡੀਐੱਸਓ ਹਰਦੇਵ ਸਿੰਘ ਉਸਨੂੰ ਿਯਕੇਟ 'ਚ ਨਹੀਂ ਜਾਣ ਦੇਣਾ ਚਾਹੁੰਦੇ ਸਨ ਪਰ ਭਰਾ ਦੇ ਸਾਥ ਤੇ ਸਪਨਾ ਸੀ ਕਿ ਉਹ ਭਾਰਤ ਲਈ ਖੇਡੇ ਤੇ ਅੱਜ ਉਨ੍ਹਾਂ ਦਾ ਸਭ ਤੋਂ ਵੱਡਾ ਸੁਪਨਾ ਪੂਰਾ ਹੋਇਆ ਹੈ। ਮਨਦੀਪ ਆਈਪੀਐੱਲ 'ਚ ਆਰਸੀਬੀ ਟੀਮ ਦਾ ਹਿੱਸਾ ਹੈ ਤੇ ਐਤਵਾਰ ਨੂੰ ਹੈਦਰਾਬਾਦ ਤੋਂ ਹਾਰਨ ਤੋਂ ਬਾਅਦ ਐਤਵਾਰ ਨੂੰ ਮਨਦੀਪ ਆਪਣੇ ਦਿਲਬਾਗ ਨਗਰ ਸਥਿਤ ਘਰ ਪੁੱਜੇ। ਮਨਦੀਪ 7 ਜੂਨ ਨੂੰ ਮੁੰਬਈ ਤੋਂ ਜਿੰਮਾਬਵੇ ਲਈ ਟੀਮ ਨਾਲ ਰਵਾਨਾ ਹੋਣਗੇ।
- ਟੀਮ ਇੰਡੀਆ 'ਚ ਸਿਲੈਕਸ਼ਨ 'ਤੇ ਵਿਰਾਟ ਨੇ ਗਿਫਟ ਕੀਤਾ ਬੱਲਾ
ਮਨਦੀਪ ਨੇ ਦੱਸਿਆ ਕਿ ਜਦੋਂ ਟੀਮ ਇੰਡੀਆ ਦੀ ਚੋਣ ਹੋਣੀ ਸੀ ਉਦੋਂ ਉਹ ਜਿੰਮ ਕਰਨ ਤੋਂ ਬਾਅਦ ਫੋਨ ਬੰਦ ਕਰਕੇ ਸੋ ਗਏ ਸਨ। ਪਰ ਜਿਵੇਂ ਹੀ ਅੱਖ ਖੁੱਲੀ ਤਾਂ ਉਸ 'ਤੇ ਸਾਥੀ ਖਿਡਾਰੀ ਕਿਰਦਾਰ ਯਾਦਵ ਦੀ ਮਿਸ ਕਾਲ ਸੀ। ਉਸ ਤੋਂ ਬਾਅਦ ਉਸਨੇ ਹੀ ਫੋਨ ਕਰਕੇ ਦੱਸਿਆ ਕਿ ਦੋਵਾਂ ਦੀ ਭਾਰਤੀ ਟੀਮ 'ਚ ਚੋਣ ਹੋ ਗਈ ਹੈ। ਜਿਸ ਤੋਂ ਬਾਅਦ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ ਤੇ ਸਭ ਤੋਂ ਪਹਿਲਾਂ ਫੋਨ ਕਰਕੇ ਭਰਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਆਰਸੀਬੀ ਦੇ ਕਪਤਾਨ ਤੇ ਚੰਗੇ ਦੋਸਤ ਵਿਰਾਟ ਕੋਹਲੀ ਨੇ ਵੀ ਟੀਮ 'ਚ ਚੋਣ ਤੋਂ ਬਾਅਦ ਗਿਫਟ ਦੇ ਰੂਪ 'ਚ ਆਪਣਾ ਬੱਲਾ ਦਿੱਤਾ ਤੇ ਵਧਾਈ ਦਿੱਤੀ। ਹੁਣ ਵਿਰਾਟ ਦੇ ਬੱਲੇ ਨਾਲ ਹੀ ਜਿੰਮਬਾਵੇ ਦੌਰੇ 'ਤੇ ਕਮਾਲ ਕਰਨਗੇ।
- ਮੇਲ-ਜੋਲ ਬੰਦ, 7 ਦਿਨ ਹੋਵੇਗੀ ਸਖ਼ਤ ਪ੍ਰੈਕਟਿਸ
ਮਨਦੀਪ ਨੇ ਦੱਸਿਆ ਕਿ ਉਸਨੇ ਪਰਿਵਾਰ ਨੂੰ ਦੱਸਿਆ ਕਿ ਉਹ ਹੁਣ ਸ਼ਾਮ 7 ਵਜੇ ਤੋਂ ਬਾਅਦ ਹੀ ਰਿਸ਼ਤੇਦਾਰਾਂ ਨੂੰ ਮਿਲਣਗੇ ਕਿਉਂਕਿ ਇਨ੍ਹਾਂ 6-7 ਦਿਨਾਂ 'ਚ ਉਸਨੂੰ ਮੈਦਾਨ 'ਤੇ ਸਖ਼ਤ ਮਿਹਨਤ ਕਰਨੀ ਹੈ, ਜਿਸ ਦੇ ਲਈ ਸਵੇਰੇ ਤੋਂ ਹੀ ਪ੍ਰੈਕਟਿਸ ਸ਼ੁਰੂ ਕੀਤੀ ਜਾਵੇਗੀ। ਮਨਦੀਪ ਨੇ ਦੱਸਿਆ ਕਿ ਭਾਵੇਂ ਹੀ ਆਈਪੀਐੱਲ 'ਚ ਇਸ ਵਾਰ ਖੇਡ ਨਹੀਂ ਸਕਿਆ ਪਰ ਨੈਸ਼ਨਲ ਕਿ੍ਰਕੇਟ ਅਕੈਡਮੀ ਬੈਂਗਲੋਰ ਤੇ ਆਈਪੀਐੱਲ 'ਚ ਮੈਦਾਨ 'ਤੇ ਕਾਫੀ ਪਸੀਨਾ ਬਹਾਇਆ ਹੈ। ਉਸਦੀ ਫਾਰਮ ਵੀ ਚੰਗੀ ਹੈ ਤੇ ਉਮੀਦ ਹੈ ਕਿ ਵਧੀਆ ਪ੍ਰਦਰਸ਼ਨ ਹੋਵੇਗਾ।
- ਸਚਿਨ ਨੂੰ ਟੀਵੀ 'ਤੇ ਖੇਡਦੇ ਦੇਖ ਕੇ ਹੀ ਸਿੱਖਿਆ
ਮਨਦੀਪ ਨੇ ਦੱਸਿਆ ਕਿ ਟੀਮ ਇੰਡੀਆ 'ਚ ਚੋਣ ਹੋਣਾ ਉਸ ਦਾ ਵੱਡਾ ਸੁਪਨਾ ਪੂਰਾ ਹੋਣਾ ਹੈ। ਉਸਨੇ ਸ਼ੁਰੂ ਤੋਂ ਹੀ ਸਚਿਨ ਨੂੰ ਟੀਵੀ 'ਤੇ ਖੇਡਦੇ ਦੇਖ ਕੇ ਹੀ ਖੇਡਣਾ ਸ਼ੁਰੂ ਕੀਤਾ। ਇਸ਼ ਤੋਂ ਬਾਅਦ ਰਣਜੀ ਟਰਾਫੀ ਤੇ ਆਈਪੀਐੱਲ 'ਚ ਚੰਗੇ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲਿਆ। ਵਿਰਾਟ ਕੋਹਲੀ, ਏਬੀ ਡਿਵੀਲੀਅਰਸ ਤੇ ਿਯਸ ਗੇਲ ਉਨ੍ਹਾਂ ਦੇ ਚੰਗੇ ਦੋਸਤ ਹਨ ਤੇ ਯੁਵਰਾਜ ਸਿੰਘ ਤੇ ਹਰਭਜਨ ਸਿੰਘ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮਨਦੀਪ ਨੇ ਆਪਣੇ ਵਿਆਹ ਬਾਰੇ ਦੱਸਿਆ ਕਿ ਉਹ ਜਦੋਂ ਵੀ ਵਿਆਹ ਕਰਨਗੇ ਲਵ ਮੈਰਿਜ ਹੀ ਕਰਨਗੇ।
- ਬਿਹਤਰੀਨ ਬੱਲੇਬਾਜ਼ ਦੇ ਰੂਪ 'ਚ ਸਨਮਾਨਿਤ ਕੀਤਾ ਬੀਸੀਸੀਆਈ ਨੇ
ਮਨਦੀਪ ਦੀਆਂ ਆਈਪੀਐੱਲ 'ਚ ਇਕ ਹਜ਼ਾਰ ਦੌੜਾਂ ਪੂਰੀਆਂ ਹੋਣ ਵਾਲੀਆਂ ਹਨ। ਇਸ ਸੀਰਿਜ 'ਚ ਸੱਟ ਕਾਰਨ ਮੌਕਾ ਨਾ ਮਿਲਣ ਕਾਰਨ ਉਹ ਪੂਰੇ ਨਹੀਂ ਕਰ ਸਕੇ ਜਦਕਿ ਫਰਸਟ ਕਲਾਸ ਿਯਕੇਟ 'ਚ ਚਾਰ ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੇ ਹਨ
- ਬਾਸ ਵੈਂਪਾਈਰ ਨੇ ਕੀਤਾ ਸਪਾਂਸਰ
ਮਨਦੀਪ ਦੱਸਦੇ ਹਨ ਕਿ ਜਦੋਂ ਉਸ ਕੋਲ ਬੱਲਾ ਖ਼ਰੀਦਣ ਦੇ ਵੀ ਪੈਸੇ ਨਹੀਂ ਸਨ ਤਾਂ ਬੀਟ ਆਲ ਸਪੋਰਟਸ ਦੇ ਸੋਮਨਾਥ ਕੋਹਲੀ ਤੇ ਪੁਸ਼ਪ ਕੋਹਲੀ ਨੇ ਹੀ ਉਸਨੂੰ ਆਪਣੇ ਬੱਲੇ ਨਾਲ ਖੇਡਣ ਦਾ ਮੌਕਾ ਦਿੱਤਾ ਸੀ। ਬਰਲਟਨ ਪਾਰਕ 'ਚ ਵੀ ਖੇਡਣ ਲਈ ਪੈਸੇ ਨਹੀਂ ਸਨ, ਜਿਸ ਨੂੰ ਪਾਪਾ ਦੇ ਦੋਸਤ ਿਢੱਲੋਂ ਅੰਕਲ ਨੇ ਫੀਸ ਮਾਫ ਕਰਵਾਈ ਤਾਂ ਉਸਨੂੰ ਬਰਲਟਨ ਪਾਰਕ 'ਚ ਖੇਡਣ ਦਾ ਮੌਕਾ ਮਿਲਿਆ।