ਜੇਐਨਐਨ, ਜਲੰਧਰ : ਐਨਬੀਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਲਗਾਈ ਸੱਤ ਦਿਨਾਂ ਪੁਸਤਕ ਪ੍ਰਦਰਸ਼ਨੀ ਦੇ ਆਖ਼ਰੀ ਦਿਨ ਐਨਬੀਟੀ ਦੀ ਗੱਡੀ ਡੇਏਵੀ ਕਾਲਜ ਪਹੁੰਚੀ। ਸੱਤ ਦਿਨਾਂ ਦੀ ਪੁਸਤਕ ਪ੍ਰਦਰਸ਼ਨੀ 'ਚ ਵੱਖ-ਵੱਖ ਸਿੱਖਿਆ ਅਦਾਰਿਆਂ 'ਚ ਗੱਡੀ ਲਿਜਾ ਕੇ ਐਨਬੀਟੀ ਨੇ ਕੁੱਲ 4460 ਪੁਸਤਕਾਂ ਵੇਚ ਕੇ ਢਾਈ ਲੱਖ ਰੁਪਏ ਦੀ ਸੇਲ ਕੀਤੀ। ਐਨਬੀਟੀ ਦੀ ਗੱਡੀ ਡੀਏਵੀ ਕਾਲਜ ਪਹੁੰਚਣ 'ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਉਤਸ਼ਾਹ ਦੇ ਨਾਲ ਆਪਣੀਆਂ ਮਨਪਸੰਦ ਕਿਤਾਬਾਂ ਖਰੀਦੀਆਂ। ਇਸ ਤੋਂ ਪਹਿਲਾਂ ਗੱਡੀ ਕਾਲਜ ਪਹੁੰਚਣ 'ਤੇ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਡੀਏਵੀ ਕਾਲਜ ਦੇ ਪਿ੍ਰੰਸੀਪਲ ਡਾ. ਬੀ.ਬੀ ਸ਼ਰਮਾ ਨੇ ਰੀਬਨ ਕੱਟ ਕੇ ਅਤੇ ਸੁਭਾਸ਼ ਕਸ਼ਯਪ ਵੱਲੋਂ ਲਿਖੀ ਕਿਤਾਬ 'ਸਾਡੀ ਸੰਸਦ' ਖਰੀਦ ਕੇ ਕੀਤਾ।
↧